ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਇਹਨਾਂ ਦਾ ਮਾਂ ਦੇ ਗੋਡੇ ਲੱਗ-ਲੱਗ ਬਹਿਣਾ ਤੇ ਨਿੱਕੀ-ਨਿੱਕੀ ਗੱਲ ‘ਤੇ ਭਾਪਾ ਜੀ ਤੋਂ ਆਗਿਆ ਲੈਣਾ ਮੈਨੂੰ ਬੜਾ ਅਜੀਬ ਲੱਗਦਾ ਸੀ।
“ਬੀਜੀ, ਅਸੀਂ ਸ਼ਹਿਰ ਜਾ ਆਈਏ?”
“ਭਾਪਾ ਜੀ, ਨੀਰੂ ਕਹਿੰਦੀ ਏ ਵੱਡਾ ਟੈਲੀਵਿਜ਼ਨ ਲੈ ਲਈਏ, ਤੁਸੀਂ ਕੀ ਕਹਿੰਦੇ ਓਂ?”
ਮੈਂ ਸੋਚਣਾ,”ਇਹ ਵੀ ਕੋਈ ਮਰਦਾਂ ਵਾਲ਼ੀ ਗੱਲ ਹੋਈ!”
ਮੈਨੂੰ ਇਹਨਾਂ ‘ਚੋਂ ਸਰਵਨ ਪੁੱਤ ਘੱਟ ‘ਤੇ ਜਵਾਕੜਾਪਣ ਵੱਧ ਨਜ਼ਰ ਆਉਂਦਾ ਸੀ ਪਰ ਇਹ ਮੇਰੀ ਈ ਅੱਖ ਦਾ ਟੀਰ ਸੀ।
ਬੀਜੀ-ਭਾਪੇ ਨੇ ਵਿਚਾਰਿਆਂ ਨੇ ਟੋਕਣਾ ਤਾਂ ਕੀ ਸੀ ਉਹ ਤਾਂ ਸਾਨੂੰ ਦੇਖ ਕੇ ਆਪ ਬੜਾ ਖੁਸ਼ ਹੋਇਆ ਕਰਦੇ ਸਨ। ਪਹਿਲੀ ਕੁੜੀ ਹੋਈ ਤਾਂ ਬੀਜੀ ਕਹਿੰਦੇ,”ਹੈ ਉਹ ਨਾਰ ਸੁਲੱਖਣੀ, ਜੀਹਨੇ ਪਹਿਲੀ ਜਾਈ ਲੱਛਮੀ।” ਮੈਨੂੰ ਬੀਜੀ-ਭਾਪਾ ਜੀ ਦੀ ਛਾਂ ‘ਚ ਪੰਜ-ਛੇ ਸਾਲ਼ ਈ ਬਹਿਣਾ ਨਸੀਬ ਹੋਇਆ। ਬੜੀ ਬਰਕਤ ਸੀ ਉਹਨਾਂ ਦੇ ਹੁੰਦਿਆਂ। ਜਦੋਂ ਉਹ ਤੁਰ ਗਏ ਉਹਨਾਂ ਦੀ ਕਮੀ ਖਲਣ ਲੱਗੀ, ਬੜੀ ਮੁਸ਼ਕਲ-ਮੁਸ਼ੱਕਤ ਨਾਲ਼ ਤਿੰਨੇ ਜਵਾਕ ਪਾਲ਼ੇ।
ਸਮਾਂ ਬੜੀ ਤੇਜ਼ੀ ਨਾਲ਼ ਬੀਤਿਆ। ਸੁੱਖ ਨਾਲ਼ ਵੱਡਾ ਮੁੰਡਾ ਵਿਆਹ ਲਿਆ ਏ, ਬੜਾ ਖ਼ਿਆਲ ਰੱਖਦਾ ਏ ਸਾਡਾ, ਸਾਥੋਂ ਪੁੱਛੇ ਬਗੈਰ ਇੱਕ ਪੈਰ ਨੀਂ ਪੁੱਟਦਾ। ਪਰਸੋਂ ਛੱਤ ‘ਤੇ ਕੱਪੜੇ ਸੁੱਕਣੇ ਪਾਉਣ ਗਈ ਤਾਂ ਚੁਬਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ