ਰੇਸ਼ਮ ਅਤੇ ਜਨਕ ਰਾਜ਼ ਦੌਵੇੰ ਇਕੋ ਘਰ ਵਿੱਚ ਰਹਿੰਦੇ ਸਨ.ਦੌੰਵੇ ਇੱਕ ਦੂਜ਼ੇ ਦੇ ਚਾਚੇ – ਤਾਏ ਦੇ ਪੁੱਤਰ ਸਨ… ਪਰ ਰੋਟੀ ਵੱਖੋਂ ਵੱਖਰੀ ਬਣਦੀ ਸੀ ..ਦੌਵਾ ਦੇ ਔਲਾਦ ਨਹੀੰ ਸੀ.ਦੋਵੇਂ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਬਹੁਤ ਪ੍ਰੇਸ਼ਾਨ ਰਹਿੰਦੀਆਂ ਸਨ .ਜਦੌ ਪਰਮਾਤਮਾ ਦੀ ਕਿਰਪਾ ਹੋਈ ਤਾ ਓਨਾ ਦੌਵਾ ਦੇ ਕੁਝ ਸਾਲਾ ਬਾਅਦ ਉਨ੍ਹਾਂ ਦੇ ਘਰ ਪੁੱਤਰਾਂ ਨੇ ਜਨਮ ਲਿਆ ..ਸਾਰੇ ਬਹੁਤ ਖ਼ੁਸ਼ ਸਨ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ..ਜਨਕ ਨੇ ਮੁੰਡੇ ਹੋਣ ਦੀ ਖੁਸ਼ੀ ਵਿੱਚ ਘਰ ਦੇ ਵਿੱਚ *ਸੁਖਮਨੀ ਸਾਹਿਬ ਜੀ* ਦਾ ਪਾਠ ਕਰਵਾਇਆ.ਤੇ ਰੇਸ਼ਮ ਨੇ ਮੁੰਡੇ ਹੋਣ ਦੀ ਖੁਸ਼ੀ ਵਿੱਚ ਘਰ ਦੇ ਵਿੱਚ ਇੱਕ ਵੱਡੀ ਪਾਰਟੀ ਦਾ ਆਯੋਜਨ ਕੀਤਾ ..ਤੇ ਉਸ ਨੇ ਆਪਣੇ ਮੁੰਡੇ ਹੋਣ ਦੀ ਖੁਸ਼ੀ ਵਿੱਚ ਬਹੁਤ ਪੈਸਾ ਉਡਾਇਆ ਅਤੇ ਘਰ ਵਿੱਚ ਰਿਸ਼ਤੇਦਾਰਾਂ ਨੂੰ ਸੱਦ ਕੇ ਡੀਜੇ ਲਗਾ ਕੇ ਸ਼ਰਾਬਾਂ ਵੀ ਚਲਾਈਆਂ …ਪਰ ਜਨਕ ਇਨ੍ਹਾਂ ਗੱਲਾਂ ਨੂੰ ਚੰਗਾ ਨਹੀਂ ਸੀ ਸਮਝਦਾ ..ਪਾਰਟੀ ਦੇ ਕੁਝ ਦਿਨਾਂ ਬਾਅਦ ਰੇਸ਼ਮ ਜਨਕ ਨੂੰ ਤਾਨੇ ਦੇਣ ਲੱਗ ਪਿਆ ਕਿ ਤੈਨੂੰ ਤੇ ਮੁੰਡੇ ਹੋਏ ਦੀ ਕੋਈ ਖੁਸ਼ੀ ਨਹੀਂ ਹੈ .ਤੂੰ ਤਾਂ ਸਿਰਫ਼ ਪਾਠ ਕਰਕੇ ਹੀ ਸਾਰ ਦਿੱਤਾ .ਪਰ ਜਨਕ ਕੁਝ ਨਾ ਬੋਲਿਆ ਤੇ ਹੱਸ ਕੇ ਤੁਰ ਜਾਂਦਾ ..ਉਂਜ ਜਨਕ ਤੋ ਪੈਸਿਆਂ ਦੀ ਕੋਈ ਘਾਟ ਨਹੀਂ ਸੀ .ਰੇਸ਼ਮ ਰੋਜ਼ ਉਸ ਨੂੰ ਕਿਸੇ ਨਾ ਕਿਸੇ ਗੱਲ ਤੋਂ ਤਾਨਾ ਦਿੰਦਾ ਹੀ ਰਹਿੰਦਾ ਸੀ ਉਹ ਉਸ ਨੂੰ ਤਾਣਾ ਦੇਣ ਦਾ ਮੌਕਾ ਨਹੀਂ ਸੀ ਛੱਡਦਾ ..ਪਰ ਜਨਕ ਹੱਸ ਕੇ ਟਾਲ ਦਿੰਦਾ …ਸਮਾਂ ਨਿਕਲਦਾ ਗਿਆ ਤੇ ਰੇਸ਼ਮ ਆਪਣੇ ਪੁੱਤ ਨੂੰ ਹਰ ਇੱਕ ਚੀਜ਼ ਲੈ ਕੇ ਦਿੰਦਾ ਉਸ ਦੀ ਹਰ ਖਵਾਹਿਸ਼ਾਂ ਨੂੰ ਪੂਰਾ ਕਰਦਾ ਸੀ ..ਪਰ ਜਨਕ ਆਪਣੇ ਪੁੱਤ ਨੂੰ ਲੋੜ ਅਨੁਸਾਰ ਪੈਸੇ ਦਿੰਦਾ ਅਤੇ ਉਸ ਨੂੰ ਬਹੁਤ...
ਖੁਸ਼ ਰੱਖਦਾ ਸੀ ..ਰੋਜ਼ ਗੁਰਦੁਆਰੇ ਵੀ ਜਾਂਦਾ ਸੀ ..ਜਨਕ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ .ਰੇਸ਼ਮ ਦਾ ਪੁੱਤ ਵੀ ਉਸ ਨੂੰ ਬਹੁਤ ਤਾਹਨੇ ਦਿੰਦਾ ਸੀ ਕਿ ਮੇਰਾ ਡੈਡੀ ਤੇਰੇ ਨਾਲੋਂ ਜ਼ਿਆਦਾ ਅਮੀਰ ਹੈ .ਹਜੇ ਰੇਸ਼ਮ ਦੇ ਪੁੱਤਰ ਨੂੰ ਅਠਾਵਾ ਸਾਲ ਹੀ ਲੱਗਾ ਸੀ ਕਿ ਉਸ ਨੂੰ ਮਾੜੀ ਸੰਗਤ ਦੇ ਕਾਰਕ ਉਸ ਨੂੰ ਸ਼ਰਾਬ ਦਾ ਚਸਕਾ ਪੈ ਗਿਆ ..ਪਰ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ .ਰੇਸ਼ਮ ਵੀ ਇਸ ਗੱਲਾਂ ਨੂੰ ਸੁਣ ਕੇ ਬਹੁਤ ਤੰਗ ਪ੍ਰੇਸ਼ਾਨ ਰਹਿਣ ਲੱਗ ਪਿਆ …ਜਨਕ ਦੇ ਪੁਤਰ ਨੇ ਆਪਣੇ ਮਾਂ ਬਾਪ ਦਾ ਨਾਮ ਬਹੁਤ ਰੋਸ਼ਨ ਕੀਤਾ ..ਜਦੋੰ ਰੇਸ਼ਮ ਨੇ ਜਨਕ ਕੋਲ ਜਾਕੇ ਆਪਣਾ ਰੋਣਾ ਰੋਇਆ ਤਾਂ ਜਨਕ ਨੇ ਓਸ ਨੂੰ ਸਮਝਾਇਆ ਕੀ ਮੈਂ ਅਪਣੇ ਪੁੱਤਰ ਨੂੰ ਜੰਮਦੇ ਹੀ ਗੁਰੂ ਦੇ ਲੜ ਲਾ ਦਿੱਤਾ ਸੀ ਪਰ ਤੂੰ ਸ਼ਰਾਬਾਂ ਚਲਾਈਆਂ ਤੇ ਆਪਣੇ ਪੁੱਤਰ ਨੂੰ ਪੈਸੇ ਦੇਕੇ ਬਿਗਾੜ ਦਿੱਤਾ ..ਜਰੂਰੀ ਨਹੀ ਕੀ ਖੁਸ਼ੀ ਸਿਰਫ ਸ਼ਰਾਬਾ ਨਾਲ ਮਨਾਈ ਜਾਂਦੀ ਹੈ .ਸਗੋਂ ਖੁਸ਼ੀ ਦੇ ਮੌਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ …ਰੇਸ਼ਮ ਬਹੁਤ ਉੱਚੀ ਉੱਚੀ ਰੋਣ ਲੱਗ ਪਿਆ ..ਜਨਕ ਓਸ ਨੂੰ ਗੁਰੂ ਘਰੇ ਲੈ ਗਿਆ ..ਤੇ ਰੇਸ਼ਮ ਨੇ ਪਰਮਾਤਮਾ ਤੋਂ ਮਾਫੀ ਮੰਗੀ ..ਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਪੁੱਤਰ ਸਹੀ ਹੋਣ ਲੱਗ ਪਿਆ ਉਸਨੇ ਆਪਣੇ ਮਾੜੇ ਕੰਮ ਛੱਡ ਦਿੱਤੇ ਤੇ ਉਹ ਪੜ੍ਹਾਈ ਵੱਲ ਧਿਆਨ ਲੋਣ ਲੱਗ ਪਿਆ ….ਹੁਣ ਰੇਸ਼ਮ ਵੀ ਬਹੁਤ ਖੁਸ਼ ਰਹਿਣ ਲੱਗ ਪਿਆ .ਤੇ ਓਹ ਨਿੱਤ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਗ ਪਿਆ …
Access our app on your mobile device for a better experience!
ranjeet
GOD….Tushi Great Ho
malkeet
ieni seti sb thik ni hunda
kajal chawla
nice story
Rekha Rani
nice g
Rekha Rani
right g