ਆਪੋ-ਆਪਣੀ ਕਿਸਮਤ
ਕਿਸੇ ਨਿੱਕੇ ਜਿਹੇ ਪਿੰਡ ਵਿੱਚ ਇੱਕ ਮਿਹਨਤੀ ਘੁਮਿਆਰ ਦੇ ਚਾਰ ਕਬੀਲਦਾਰ ਪੁੱਤਰ ਰਹਿੰਦੇ ਸਨ। ਤਿੰਨ ਜਣੇ ਤਾਂ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਸਨ, ਪਰ ਸਭ ਤੋਂ ਛੋਟਾ ਬੰਸੀ ਕੰਮ ਨਹੀਂ ਸੀ ਕਰਦਾ। ਕੁੱਝ ਚਿਰ ਤਾਂ ਭਰਾਵਾਂ ਨੇ ਮੂੰਹ ਵਲ ਵੇਖਿਆ ਬਈ ਅੱਜ ਵੀ ਕੰਮ ਕਰਦਾ, ਕੱਲ੍ਹ ਵੀ ਕਰਦਾ ਪਰ ਬੰਸੀ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਇਆ, ਅਖ਼ੀਰ ਭਰਾਵਾਂ ਨੇ ਉਸ ਨੂੰ ਅੱਡ ਕਰ ਦਿੱਤਾ।ਕਿ ਬਈ, ਆਪੇ ਸ਼ਰਮ ਦਾ ਮਾਰਾ ਵਹੁਟੀ ਨੂੰ ਲਿਆ ਕੇ ਖੁਆਏਗਾ। ਜਦ ਬੰਸੀ ਦੇ ਗਲ ਕਬੀਲਦਾਰੀ ਦਾ ਢੋਲ ਪਿਆ ਤਾਂ ਉਸ ਨੂੰ ਵਜਾਉਣਾ ਪਿਆ। ਇੱਕ ਦਿਨ ਦੀ ਗੱਲ ਹੈ, ਕਿ ਬੰਸੀ ਰਾਤ ਨੂੰ ਮੱਝ ਦੀ ਧਾਰ ਚੋਣ ਵਾਸਤੇ ਗਿਆ, ਆਉਣ ਲੱਗੇ ਨੂੰ ਦੀਵੇਂ ਨੂੰ ਫੂਕ ਮਾਰਨ ਦਾ ਖ਼ਿਆਲ ਨਾ ਰਿਹਾ। ਸ਼ੱਕਰ ਰੱਬ ਦਾ ਮੱਝ ਬਾਹਰ ਬੰਨੀ ਹੋਣ ਕਾਰਨ ਬਚ ਗਈ, ਪਰ ਕੁੱਲੀ ਦਾ ਕੱਖ ਨਾ ਰਿਹਾ ਉਹ ਸਾਰੀ ਸੁਆਹ ਬਣ ਗਈ । ਬੰਸੀ ਨੂੰ ਸਾਰੇ ਬੁਰਾ-ਭਲਾ ਆਖ ਰਹੇ ਸਨ। ਬਈ ਕੋਈ ਕੰਮ ਦਿਮਾਗ਼ ਖੋਲ੍ਹ ਕੇ ਨਹੀਂ ਕਰਦਾ। ਬੰਸੀ ਨੇ ਚੁੱਪ-ਚਾਪ ਸੁਆਹ ਦੀ ਬੋਰੀ ਭਰੀ ਤੇ ਖੋਤੇ ਉੱਪਰ ਲੱਦੀ। ਘਰ ਵਾਲੀ ਨੂੰ ਤਾਕੀਦ ਕੀਤੀ ਕਿ ਬਸ ਮੈਂ ਗਿਆ ਤੇ ਆਇਆ, ਉਹ ਘਰੋਂ ਨਿਕਲ ਪਿਆ। ਉਹ ਹਾਲੇ ਕੁਝ ਵਾਟ ਹੀ ਗਿਆ ਸੀ ਕਿ ਉਸ ਨੂੰ ਇੱਕ ਔਰਤ ਆਪਣੇ ਬੱਚੇ ਸਮੇਤ ਪੈਦਲ ਜਾਂਦੀ ਮਿਲ ਪਈ। ਜਿਵੇਂ ਆਖਦੇ ਹੁੰਦੇ ਬਈ ਗੱਡਾ ਵੇਖ ਕੇ ਪੈਰ ਭਾਰੇ ਹੋ ਜਾਂਦੇ ਹਨ। ਇਵੇਂ ਹੀ ਔਰਤ ਆਪਣੇ ਬੱਚੇ ਨੂੰ
ਖੋਤੇ ‘ਤੇ ਬਿਠਾਉਣ ਲਈ ਬੰਸੀ ਦੀਆਂ ਮਿੰਨਤਾਂ ਕਰਨ ਲੱਗੀ। “ਵੇਖ ਬੀਬੀ ਮੈਂ ਤੇਰੇ ਮੁੰਡੇ ਨੂੰ ਬਿਠਾ ਤਾਂ ਲੈਂਦਾ ਹਾਂ, ਪਰ ਜੇ ਤੇਰੇ ਮੁੰਡੇ ਨੇ ਮੇਰਾ ਕੋਈ ਨੁਕਸਾਨ ਕਰਤਾ ਤਾਂ ਜ਼ਿੰਮੇਵਾਰੀ ਤੇਰੀ ਐ। ਔਰਤ ਦੀ ਹਾਮੀ
ਭਰਨ ਦੀ ਦੇਰ ਸੀ, ਬੰਸੀ ਨੇ ਝੱਟ ਜਵਾਕ ਉੱਪਰ ਬਿਠਾ ਲਿਆ। ਅੱਗ ਜਦ ਉਸ ਔਰਤ ਦਾ ਪਿੰਡ ਆਇਆ ਤਾਂ ਉਸ ਨੇ ਜਵਾਕ ਉਤਾਰਨ ਵਾਸਤੇ ਕਿਹਾ ਤਾਂ, ਕੁੱਛੜ ਵਿੱਚ ਲੈ ਕੇ ਜਵਾਕ ਉਤਾਰਨ ਲੱਗੇ ਨੇ ਮੂੰਹ ਨਾਲ ਪੱਦ ਦੀ ਵਾਜ਼ ਕੱਢੀ ਤੇ ਨਾਲ ਹੀ ਧਾਹ ਮਾਰੀ: “ਮਰ ਗਿਆ ਉਏ ਰੱਬਾ! ਮੇਰਾ ਸਾਰਾ ਸਮਾਨ ਰਾਖ (ਸੁਆਹ) ਕਰਤਾ।
“ਕਾਕਾ ਕਿਉ ਡਾਅਦ ਪਾਇਆ, ਮੇਰੇ ਕੁਝ ਪੱਲੇ ਪਾ ਕੀ ਗੱਲ ਬਣੀ।
‘ਬਣਨਾ ਕੀ ਬੀਬੀ ਤੇਰੇ ਜਵਾਕ ਨੇ ਉਹੀ ਗੱਲ ਕੀਤੀ ਜੀਹਦਾ ਡਰ ਸੀ। ਮਾਰ ਕੇ ਪਦ ਮੇਰਾ ਕੀਮਤੀ ਸਮਾਨ ਰਾਖ ਕਰਤਾ। ਨਾਲ ਹੀ ਸੁਆਹ ਕੱਢ ਕੇ ਵਿਖਾ ਦਿੱਤੀ। “ਵੇਖ ਕਾਕਾ ਮੈਨੂੰ ਤਾਂ ਪਤਾ ਨਹੀ ਤੇਰਾ ਸਮਾਨ ਕਿੰਨੇ ਦਾ ਪਰ ਮੈਂ ਤੇਰਾ ਹਰਜ਼ਾਨਾ ਭਰਨ ਨੂੰ ਤਿਆਰ ਆ “ਰੁਪਿਆ ਪੂਰਾ ਪੰਜ ਸੋ ਲੈਣਾ ਨਾ ਘੱਟ ਨਾ ਵੱਧ।
“ਨਾ ਕਾਕਾ ਬੰਦੇ ਦਾ ਕੋਈ ਦੀਨ-ਈਮਾਨ ਵੀ ਹੁੰਦਾ ਹੈ, ਕੋਈ ਮਾੜੀ ਮੋਟੀ ਸ਼ਰਮ ਕਰ। ਸਹੀ-ਸਹੀ ਪੇਸੇ ਦੱਸ ਜਿਹੜੇ ਲੈਣੇ ਆ ਇੱਥੇ ਬੱਕਰੀ ਨਹੀ ਨੇਟ ਹੱਗਦੀ।
ਰੌਲਾ ਸੁਣ ਕੇ ਲੋਕ ਆ ਗਏ, ਬੰਸੀ ਨੇ ਉਹਨਾਂ ਨੂੰ ਆਪਣੀ ਰਾਮ ਕਹਾਣੀ ਸੁਣਾਈ। ਅਖ਼ੀਰ ਚਾਰ ਸੌ ਰੁਪਏ ‘ਤੇ ਫ਼ੈਸਲਾ ਹੋਇਆ। ਔਰਤ ਨੇ ਮੱਚਦੀ -ਸੜਦੀ ਨੇ ਘਰੋਂ ਲਿਆ ਦਿੱਤੇ। ਖੀਸੇ ਪੈਸੇ ਪਾ ਬੰਸੀ ਘਰ ਆ ਕੇ ਫਿਰ ਸ਼ੌਕ ਦੇ ਕਬੂਤਰ ਉਡਾਉਣ ਲੱਗਾ। ਭਰਾਵਾਂ ਨੇ ਪੁੱਛਿਆ, “ਸਾਲਿਆ, ਡੱਕਾ ਤੋੜ ਕੇ ਦੁਹਰਾ ਕਰਦਾ ਨਹੀਂ ਮੌਜਾਂ ਲੁੱਟਣ ਨੂੰ ਪੈਸੇ ਕਿਥੋ ਆ ਗਏ।
“ਕੀ ਦੱਸਾ ਅੰਮਾਜਾਇਓ, ਆਪਣੀ ਕੁੱਲੀ ਦੀ ਸੁਆਹ ਵੇਚ ਕੇ ਆਇਆ
ਹਾਂ। ਇੱਥੇ ਕਾਫ਼ੀ ਦੂਰ ਚੜ੍ਹਦੇ ਪਾਸੇ ਰਾਖ ਵਿਕਦੀ ਐ। ਤੁਸੀ ਵੀ ਕੁੱਲੀਆਂ ਸਾੜ ਕੇ ਵੇਚ ਆਓ।
ਦੁਸਰੇ ਭਰਾ ਬੰਸੀ ਦੀਆਂ ਗੱਲਾਂ ਵਿੱਚ ਆ ਗਏ। ਸਵੇਰੇ ਹੀ ਉਨ੍ਹਾਂ
ਕੁੱਲੀਆਂ ਸਾੜੀਆਂ ਤੇ ਤੁਰ ਪਏ। ਉੱਚੀ-ਉੱਚੀ ਹੋਕਾ ਦੇਣ ਬਈ ਸੁਆਹ
ਲਉ, ਬਈ ਸੁਆਹ ਲੈ ਲਉ। ਲੋਕਾਂ ਨੇ ਗਾਲਾਂ ਕੱਢੀਆਂ ‘ਭੱਜ ਜਾਓ, ਸਾਲੇ ਮੁਰਖ ਨਾ ਹੋਣ ਕਿਸੇ ਥਾਂ ਦੇ ਕਦੇ ਕਿਤੇ ਸੁਆਹ ਵੀ ਵਿਕੀ ਆ।ਉਹ ਰਾਖ ਉਥੇ ਸੁੱਟ ਕੇ ਗਾਲਾਂ ਕੱਢਦੇ ਘਰ ਵੱਲ ਤੁਰ ਪਏ, ਆਉਦਿਆਂ ਹੀ ਬੰਸੀ ਨੂੰ ਸੁੱਖ ਵਾਲੇ ਬੱਕਰੇ ਵਾਂਗੂ ਢਾਅ ਲਿਆ। ਕਹਿਣ ਲੱਗੇ “ਤੂੰ ਸਾਡਾ ਭਰਾ ਨਹੀਂ, ਦੁਸ਼ਮਣ ਐਂ-ਦੁਸ਼ਮਣ। ਅਸੀਂ ਤੇਰੀਆਂ ਗੱਲਾਂ ਵਿੱਚ ਆ ਗਏ। ਬੰਸੀ ਨਾਲੇ ਤਾਂ ਛਿੱਤਰ ਖਾਂਦਾ ਰਿਹਾ ਤੇ ਨਾਲ ਹੀ ਮਨ ਹੀ ਮਨ ਹੱਸਦਾ ਰਿਹਾ, ਮੈਨੂੰ ਨਿਕਮਾ ਸਮਝਦੇ ਆ...
...
ਮੈਂ ਮਿੱਟੀ ਨੂੰ ਹੱਥ ਲਾ ਦੇਵਾਂ ਉਹ ਸੋਨਾ ਬਣੀ ਜਾਂਦੀ ਹੈ। ਮਸਾਂ ਘਰ ਵਾਲੀ ਨੇ ਮਿੰਨਤਾਂ ਕਰ-ਕਰ ਕੇ ਛੁਡਵਾਇਆ। ਜਦੋਂ ਉਹ ਐਸ਼ ਕਰਨੋਂ ਨਾ ਹੱਟਿਆ ਤਾਂ ਉਹਦੇ ਪੈਸੇ ਮੁੱਕ ਗਏ। ਜਾਨ ਬਚਣ ਜੋਗਾ ਹੀ ਕੰਮ ਕਰਦਾ ਉਹਦੇ ਨਾਲ ਘਰ ਦੀ ਦੋ ਡੰਗ ਦੀ ਮਸਾਂ ਰੋਟੀ ਤੁਰਦੀ ਘਰ ਵਾਲੀ ਅਕਸਰ ਭੁੱਰਦੀ ਰਹਿੰਦੀ, ਅਜਿਹਾ ਚਿੰਤਾ ਰੋਗ ਚਿੰਬੜਿਆ ਕੇ ਉਹਨੂੰ ਨਾਲ ਹੀ ਲੈ ਗਿਆ ਭਾਵ ਘਟਦੀ-ਘਟਦੀ ਉਹ ਮਰ ਗਈ। ਬੰਸੀ ਨੇ ਉਹਦੇ ਨਵੇ ਲੀੜੇ ਪਾਏ, ਆਪਣੇ ਮੂਹਰੇ ਇਸ ਤਰ੍ਹਾਂ ਬਿਠਾ ਲਈ ਜਿਸ ਤਰਾਂ ਜਿਊਂਦੀ-ਜਾਗਦੀ ਹੋਵੇ। ਪਿੰਡਾਂ ਉਹ ਛਿਪਦੇ ਵਲ ਨੂੰ ਨਿੱਕਲ ਤੁਰਿਆ, ਤੁਰਦੇ ਤਰਦੇ ਉਹ ਵਾਹਵਾ ਵਾਟ ਲੰਘ ਆਇਆ ਤਾਂ ਕੀ ਵੇਖਦਾ ਇੱਕ ਥਾਂ ਤੀਆਂ ਲੱਗੀਆਂ ਹੋਈਆਂ। ਜਦ ਕੁੜੀਆਂ ਦੀ ਨਜ਼ਰ ਬੰਸੀ ਅਤੇ ਉਹਦੀ ਤੀਵੀਂ ’ਤੇ ਪਈ ਤਾਂ ਉਹ ਭੱਜ ਕੇ ਆਈਆਂ।
ਵ ਵੀਰਾ ਬਣ ਕੇ ਸਾਨੂੰ ਆਵਦੀ ਵਹੁਟੀ ਤਾਂ ਦਿਖਾ ਦੇ,ਵੇਖੀਏ ਕਿੰਨੀ ਕੁ ਸੋਹਣੀ ਐ।’
“ਨਾ ਬਈ , ਆਪਾਂ ਨਹੀਂ ਦਿਖਾਉਣੀ ਜੇ ਕੁਝ ਹੋ ਗਿਆ, ਤਾਂ ਜ਼ਿੰਮੇਵਾਰ
ਕੌਣ ਆ।
ਲੇ ਕੁੜੇ ਗੱਲਾਂ ਤਾਂ ਮੈਂ ਕਰਦਾ, ਜਿਵੇਂ ਇਹਦੇ ਕੋਲੇ ਇੰਦਰ ਦੀ ਪਰੀ ਹੋਵੇ ਜਿਹੜੀ ਕਿਸੇ ਦੇ ਮੱਥੇ ਨਹੀ ਲਗਦੀ।”
ਭਾਈ ਉਹ ਗੱਲ ਨਹੀ , ਦਰਅਸਲ ਗੱਲ ਇਹ ਹੈ ਕੀ ਇਹਨੂੰ ਬਿਮਾਰੀ
ਅਜਿਹੀ ਚੰਦਰੀ ਹੈ, ਮੈਂ ਹੁਣੇ ਹੀ ਹਥਲਾ ਕਰਵਾ ਕੇ ਲਿਆਇਆਂ, ਜੇ ਰਾਹ ਵਿੱਚ ਕਿਸ ਦੇ ਮੱਥੇ ਲੱਗ ਗਈ ਤਾਂ ਇਹਨੇ ਮਰ ਜਾਣਾ। ਦੇਖ ਭਾਵੇਂ ਹਜ਼ਾਰ ਵਾਰੀ ਲਉ, ਜੋ ਕੁਝ ਹੋ ਗਿਆ ਤਾਂ ਮੈਂ ਕੀ ਕਰੂ ?”
ਵੇਖ ਸਾਡੀ ਖੂਬ ਵਰਗੀ ਸਹੇਲੀ ਆ, ਇਹਦਾ ਕੰਤ ਮਰ ਗਿਆ ਸੀ। ਚਾਚੇ ਨਾਲ ਸਲਾਹ ਕਰਕੇ ਤੇਰੇ ਨਾਲ ਤੋਰ ਦਿਆਂਗੇ। ਉਹਨੇ ਕੁੜੀਆਂ ਨੂੰ ਮਾੜਾ ਜਿਹਾ ਘੁੰਢ ਚੁੱਕ ਕੇ ਦਿਖਾਇਆ ਅਤੇ ਨਾਲ ਹੀ ਉਹਨੇ ਹੱਥ ਛੱਡ ਦਿੱਤੇ, ਤੀਵੀਂ ਇੱਕ ਪਾਸੇ ਲੁੜਕ ਗਈ। ਬੱਸੀ ਫਿਰ ਲਰਾਂ
ਮਾਰਨ ਲੱਗਾ। ਚੱਲ ਕੁੜੀਆਂ ਨੇ ਆਪਣਾ ਵਾਅਦਾ ਪੂਰਾ ਕੀਤਾ, ਬੰਸੀ ਨਵੀ .
ਵਹੁਟੀ ਲੈ ਕੇ ਘਰ ਆ ਗਿਆ। ਜਦ ਭਰਾਵਾਂ ਨੂੰ ਪਤਾ ਲੱਗਾ ਤਾਂ ਉਹਨਾਂ ਪੁੱਛਿਆਂ ਹੁਣ ਕਿਹੜੀ ਸਕੀਮ ਲਾਈ।ਉਹ ਕਹਿੰਦਾ ਛਿਪਦੇ ਵੱਲੋਂ ਲੇ ਜਾਓ,ਤੇ ਗਲਾ ਘੁੱਟ ਕੇ ਮਾਰ ਦੇਓ
ਤੋਬਾ
‘ ਸਾਡੀ ਹੁਣ ਨਹੀਂ ਮਗਰ ਲੱਗਦੇ – ਇਹ ਆਖ ਭਰਾਵਾਂ ਨੇ
ਉਥੋਂ ਖਿਸਕਣਾ ਹੀ ਚੰਗਾ ਸਮਝਿਆ। ਨਵੀਂ ਵਹੁਟੀ ਦੇ ਚਾਅ ਵਿੱਚ ਬੈਸੀ ਸਾਰਾ ਦਿਨ ਭੱਜਿਆ ਫਿਰਦਾ ਰਹਿੰਦਾ। ਕੰਮ ਵੀ ਉਹ ਕਰਦਾ ਜੀਹਦੇ ਬਿਨਾਂ ਨਾ ਸਰਦਾ, ਹੁਣ ਭੁੱਖੀ ਤਿਹਾਈ ਮੱਝ ਮਰ ਗਈ। ਉਹਦੀ ਖੱਲ ਲੁਹਾ ਕੇ ਬਰੀ ਵਿੱਚ ਪਾਈ ਖੌਤੇ ਉੱਤੋਂ
ਲੱਦ ਕੇ ਤੁਰ ਪਿਆ, ਤੁਰਦਾ-ਤੁਰਦਾ ਜੰਗਲ ਵਿੱਚ ਪਹੁੰਚ ਗਿਆ। ਜੰਗਲ ਵਿੱਚ ਅਜਿਹਾ ਭਟਕਿਆ ਰਾਤ ਪੈ ਗਈ। ਉਸ ਨੇ ਸੋਚਿਆ ਕਿ ਹੈ ਮਨਾ, ਮੇਰੇ ਕੋਲ ਮੱਝ ਦੀ ਖੱਲ ਐ, ਮੁਸ਼ਕ ਨਾਲ ਸ਼ੇਰ-ਘਿਆੜ ਹੀ ਨਾ ਆ ਜੇ। ਇਹ ਸੋਚ ਕੇ ਖੋਤਾ ਤਾਂ ਉਹਨੇ ਚਰਨਾ ਛੱਡ ਤਾ ਤੇ ਆਪ ਖੱਲ ਲੈ ਕੇ ਕਿਸੇ ਰੁੱਖ ਤੇ ਚੜ੍ਹ ਗਿਆ। ਅੱਧੀ ਰਾਤ ਚਾਰ ਚੋਰ ਉਸ ਰੁੱਖ ਥੱਲੇ ਆ ਕੇ ਬੈਠ ਗਏ । ਲੱਗ ਪਏ ਆਪਣਾ ਚੋਰੀ ਕੀਤਾ ਸਮਾਨ ਵੰਡਣ। ਬੰਸੀ ਦਾ ਡਰਦੇ ਦਾ ਪਿਸ਼ਾਬ ਨਿਕਲ ਗਿਆ। ਚੋਰ ਵੀ ਡਰ ਗਏ ਉਪਰ ਕਿਤੇ ਭੂਤ ਹੀ ਨਾ ਹੋਵੇ, ਫਿਰ ਆਪ ਹੀ ਕਹਿੰਦੇ ਭੂਤ ਦਾ ਇਥੇ ਕੀ ਕੰਮ ਕਿਸੇ ਜਨੌਰ ਨੇ ਵਿੱਠ ਕੀਤੀ ਹੋਊ। ਉਹ ਫਿਰ ਸਮਾਨ ਵੰਡਣ ਲੱਗ ਪਏ। ਬੰਸੀ ਦਾ ਦਿਮਾਗ਼ ਕੰਮ ਕਰ ਗਿਆ, ਉਹਨੇ ਸਣੇ ਬੋਰੀ ਉੱਪਰ ਖੱਲ ਸੁੱਟ ਦਿੱਤੀ। ਬੋਰੀ ਤਾਂ ਟਾਹਣੀਆਂ ਵਿੱਚ ਹੀ ਕਿਧਰੇ ਅੜ ਕੇ ਰਹਿ ਗਈ ਪਰ ਖੱਲ ਚੋਰਾਂ ਮੂਹਰੇ ਆ ਡਿੱਗੀ, ਚੋਰ ਇਹ ਸੋਚ ਕੇ ਆਪਣਾ ਸਾਰਾ ਕੀਮਤੀ ਸਾਮਾਨ ਤੇ ਧਨ ਆਦਿ ਉੱਥੇ ਹੀ ਛੱਡ ਕੇ ਚੀਕਾਂ ਮਾਰਦੇ ਭੱਜ ਗਏ ਕਿ ਸੱਚੀਂ ਉੱਤੇ ਭੂਤ ਆ, ਵੇਖੋ ਜਾਨਵਰ ਖਾ ਕੇ ਖੱਲ ਸੁੱਟ ਦਿੱਤੀ। ਬੰਸੀ ਨੇ ਸਮਾਨ ਚੁੱਕਿਆ ਫਿਰ ਰੁੱਖ ਤੇ ਚੜ੍ਹ ਗਿਆ। ਤੜਕੇ ਕੰਨੋਂ ਖੋਤਾ ਫੜਿਆ ਤੇ ਆਰਾਮ ਨਾਲ ਗਾਉਂਦਾ ਅਤੇ ਕੱਛਾਂ ਵਜਾਉਂਦਾ ਘਰ ਆ ਗਿਆ।
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਓਹਨਾ ਵੇਲਿਆਂ ਦੀ ਗੱਲ ਏ ਜਦੋਂ ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਭੈਣ ਨੇ ਚਿੱਠੀ ਲਿਖ ਪੱਕੀ ਕੀਤੀ ਕੇ ਇਸ ਵੇਰ ਮੇਰੀ ਪਹਿਲੀ ਲੋਹੜੀ ਏ ਜਰੂਰ ਅੱਪੜਨਾ..! ਉਸ ਦਿਨ ਕੋਚਿੰਗ ਸੈਂਟਰ ਥੋੜਾ ਪਹਿਲਾਂ ਬੰਦ ਕਰ ਸਿੱਧਾ ਅੱਡੇ ਤੇ ਅੱਪੜ ਗਿਆ..ਦਸ ਵਜੇ ਦੀ ਆਖਰੀ ਬੱਸ ਸੀ..ਸੁਵੇਰੇ ਸਵਖਤੇ ਹੀ ਓਥੇ ਅੱਪੜ ਜਾਣਾ ਸੀ..! Continue Reading »
ਸੰਨ ਸਤਾਰਾਂ ਸੌ ਸੋਲਾਂ.. ਮੁਗਲਾਂ ਦੀ ਕੈਦ..ਤਲਾਸ਼ੀ ਹੋਈ..ਸਾਰੇ ਸਿੰਘਾਂ ਕੋਲੋਂ ਛੇ ਸੌ ਰੁਪਈਏ ਨਿੱਕਲੇ..ਅਬਦੁੱਸ ਸਮੱਧ ਖਾਨ ਹੱਸਿਆ..ਬੰਦਾ ਸਿਹਾਂ ਬਾਦਸ਼ਾਹ ਅਖਵਾਉਂਦਾ ਹੁੰਦਾ ਸੈਂ..ਸਿਰਫ ਛੇ ਸੌ..ਏਦੂੰ ਵੱਧ ਤੇ ਦਿੱਲੀ ਦੇ ਮੰਗਤਿਆਂ ਕੋਲ ਹੋਊ..! ਅੱਗੋਂ ਗਰਜਿਆ..ਸਮੱਦ ਖਾਨ ਮੈਂ ਗੋਬਿੰਦ ਸਿੰਘ ਦਾ ਪੁੱਤਰ ਹਾਂ..ਉਹ ਗੋਬਿੰਦ ਸਿੰਘ ਜਿਸਨੇ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ਾਂ ਵਾਂਙ ਰਹਿਣਾ Continue Reading »
ਆਪਣੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਕਰਕੇ ਰਾਜਵੀਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਲੈ ਲਿਆ ਸੀ । ਜ਼ਮੀਨ ਤਾਂ ਰਾਜਵੀਰ ਦੇ ਪਿਤਾ ਨਾਨਕ ਸਿੰਘ ਕੋਲ ਏਨੀ ਹੀ ਸੀ ਕਿ ਟੱਬਰ ਆਪ ਹੀ ਰੋਟੀ ਖਾ ਸਕਦਾ ਸੀ । ਪਰ ਪੁੱਤਰ ਦੇ ਜ਼ਿੱਦ ਕਰਨ ਤੇ ਨਾਨਕ ਸਿੰਘ ਇੱਕ ਵਾਰ Continue Reading »
ਇੱਕ ਕਹਾਵਤ ਹੈ ਕਿ ” ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ ” ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ Continue Reading »
ਪ੍ਰੀ-ਵੈਡਿੰਗ…..ਕਿੰਨਾ ਕੁ ਸਹੀ?? (ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿਆਹ ਕਰਨ ਆਉਂਦੇ ਹਨ ,ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ ਜਿਸ ਨੂੰ ਪੰਜਾਬੀ ਫੈਸ਼ਨ ਸਮਝ ਬਿਨ ਸੋਚੇ ਸਮਝੇ ਅਪਂਣਾ ਲੈਂਦੇ ਹਨ ।ਜਿੰਨਾਂ ਦੇ ਨਤੀਜੇ ਘਾਤਕ ਹੁੰਦੇ ਹਨ ਪੈਲੇਸਾਂ ਦੇ ਵਿਆਹ ,ਮਰਨ ਉਪਰੰਤ ਭੋਗ ਤੇ ਉੱਚ ਪੱਧਰ ਦਾ ਖਰਚਾ ,ਬਿਰਧ ਆਸ਼ਰਮ ,ਪ੍ਰੀ-ਵੈਡਿੰਗ Continue Reading »
ਮਿੰਨੀ ਕਹਾਣੀ —“ਸਿਰ ਦਾ ਸਾਈਂ ” ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਈ ਮਾਂ ਦੇ ਸਿਰਹਾਣੇ ਬੈਠੇ ਛਿੰਦੇ ਨੂੰ ਅਠਾਰਾਂ ਘੰਟੇ ਹੋ ਗਏ ਸਨ ।ਭੈਣਾਂ ਨੇ ਕਈ ਵਾਰੀ ਕਿਹਾ ਕਿ ਤੂੰ ਹੁਣ ਕੁੱਝ ਸਮਾਂ ਅਰਾਮ ਕਰ ਲੈ ਤੇ ਕੁੱਝ ਖਾ ਲੈ।ਕਲ੍ਹ ਦਾ ਭੁੱਖਣ ਭਾਣਾ ਬੈਠਾਂ ।ਡਾਕਟਰਾਂ ਨੇ ਵੀ ਤਸੱਲੀ ਦਿੱਤੀ ਹੈ Continue Reading »
ਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ ਪੰਜਾਬ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਪੰਜਾਬੀਆਂ ਵਿੱਚ ਰਾਇਲ ਐਨਫ਼ੀਲਡ ਜਾਂ ਆਮ ਭਾਸ਼ਾ ਵਿੱਚ ਬੁਲੇਟ ਮੋਟਰਸਾਇਕਲ ਦੇ ਪ੍ਤੀ ਮੋਹ ਸਭ ਨੂੰ ਪਤਾ ਹੈ ਤੇ ਹੁਣ ਵਿਦੇਸ਼ਾਂ ਵਾਂਗ ਬੁਲੇਟ ਮਾਲਕਾਂ ਦੇ ਕਲੱਬ ਅਤੇ ਲੰਬੀ ਦੂਰੀ ਤੱਕ ਇਕੱਠੇ ਯਾਤਰਾ ਕਰਨ ਦਾ ਰੁਝਾਣ ਵੀ Continue Reading »
ਸਵੇਰ ਦਾ ਦਿਨ ਚੜਿਆ ਹੈ ਬੜਾ ਭਾਗਾਂ ਵਾਲਾ…… ਨ੍ਹੀ ਅਮਰੀਕ ਕੋਰੇ ਮੇਰਾ ਪੁੱਤ ਬਲਦੇਵ ਕੀਤੇ ਨਜ਼ਰ ਨਹੀਂ ਆ ਰਿਹਾ…. ਹੈ। ” ” ਜੀ ਓ ਤਾਂ ਗੁਰੂ ਘਰ ਗਿਆ ਹੈ, ਮੱਥਾ ਟੇਕਣ ਤਾਂਨੂੰ ਪਤਾ ਤੇ ਹੈ ਓਹ ਪਹਿਲਾਂ ਗੁਰੂ ਘਰ ਜਾਂਦਾ ਉੱਠਕੇ ” ” ਹਾਂ.. ਹਾਂ.. ਪਤਾ ਹੈ ।” “ਲਓ ਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Mukhtiar Singh
ਬਹੁਤ ਖੂਬ !!
Mani Rihan
Hahaaa siraa story
ਕਰਮ ਕੌਰ
hahah superb story