ਕਦੇ ਤੁਸੀਂ ਸੋਚਿਆ ਹੈ ਕਿ ਕਈ ਵਾਰ ਆਪਣੀ ਸੋਚ ਕਿੰਨੇ ਹੀ ਕਤਲ ਕਰਵਾ ਜਾਂਦੀ ਹੈ। ਆਪਣੀ ਇੱਕ ਅੰਦਰੂਨੀ ਗ਼ਲਤੀ ਕਿਸੇ ਪ੍ਰਤੀ ਮਾੜੀ ਹੀ ਸੋਚ ਸੋਚਣਾ, ਲੱਖਾਂ ਜਜ਼ਬਾਤਾਂ ਦਾ ਕਤਲ ਕਰ ਦਿੰਦੀ ਹੈ। ਕਿਸੇ ਦੀ ਜ਼ਿੰਦਗੀ ਨੂੰ ਬਿਨਾਂ ਜਾਣੇ ਹੀ ਉਸ ਪ੍ਰਤੀ ਮਾੜੀ ਸੋਚ ਸੋਚਣਾ ਤੇ ਉਸ ਨੂੰ ਧੂੰਏ ਵਾਂਗ ਫਲਾਉਣਾਅੱਜ ਆਪਣੀ ਅਸਲੀ ਜ਼ਿੰਦਗੀ ਹੀ ਬਣ ਗਈ ਹੈ।
ਇੱਕ ਪਿੰਡ ਵਿੱਚ ਗ਼ਰੀਬ ਪਰਿਵਾਰ ਰਹਿੰਦਾ ਸੀ। ਉਹ ਸਾਰਾ ਪਰਿਵਾਰ ਰਲ ਮਿਲਕੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰਿਵਾਰ ਦੀ ਰੌਣਕ ਹਲੇ ਵਿਹੜੇ ਦਾ ਹੀ ਸਿੰਗਾਰ ਸੀ।ਉਸ ਪਰਿਵਾਰ ਨੇ ਆਪਣੀ ਮਿਹਨਤ ਨਾਲ਼ ਆਪਣੀ ਇੱਕੋ ਬੱਚੀ ਨੂੰ ਪੂਰੇ ਚਾਅ ਨਾਲ਼ ਪਾਲ ਪਲੋਸ ਕੇ ਪੜ੍ਹਾਕੇ ਵੱਡਾ ਕਰ ਲਿਆ। ਜਸਨਦੀਪ ਕੌਰ( ਜਸ਼ਨ ) ਉਸ ਦਾ ਨਾਂ ਸੀ। ਜਸ਼ਨ ਨੂੰ ਨੱਚਣ ਦਾ ਬਹੁਤ ਹੀ ਸੌਂਕ ਸੀ।ਸਕੂਲ ਵਿੱਚ ਉਸ ਨੇ ਬਹੁਤ ਇਨਾਮ ਹਾਸਿਲ ਕੀਤੇ। 12 ਵੀ ਕਲਾਸ ਤੋਂ ਬਾਅਦ ਪੜ੍ਹਾਉਣ ਦੀ ਜਸ਼ਨ ਦੇ ਘਰ ਦਿਆਂ ਦੀ ਗੁੰਜਾਇਸ਼ ਨਾ ਪਈ।
ਜਸ਼ਨ ਘਰ ਵਿੱਚ ਬਹਿ ਕੇ ਘਰੇਲੂ ਕੰਮਾਂ ਵਿੱਚ ਰੁਚੀ ਦਿਖਾਉਣ ਲੱਗੀ। ਜਸ਼ਨ ਦਾ ਬਾਪੂ ਅਚਾਨਕ ਬਿਮਾਰ ਹੋਣ ਲੱਗ ਗਿਆ।ਜਿਸ ਕਾਰਨ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਜਸ਼ਨ ਅਟੁੱਟ ਕਮਾਈ ਕਰਨਾ ਚਾਹੁੰਦੀ ਸੀ। ਪਰ ਕੋਈ ਹੱਲ ਨਹੀਂ ਸੀ, ਜਿਸ ਨਾਲ ਆਪਣਾ ਪਰਿਵਾਰ ਪਾਲ ਸਕੇ। ਫਿਰ ਕਿਸੇ ਸਕੂਲ ਟੀਚਰ ਨੇ ਉਸ ਨੂੰ ਸਲਾਹ ਦਿੱਤੀ ਕਿ ਤੂੰ ਡਾਨਸ ਗਰੁੱਪ ਨਾਲ਼ ਗੱਲਬਾਤ ਕਰੇ। ਜਸ਼ਨ ਦੇ ਬਹੁਤ ਹੱਥ ਪੈਰ ਮਾਰਨ ਤੇ ਇੱਕ ਆਰਕੈਸਟਰਾ ਦੇ ਡਾਨਸ ਗਰੁੱਪ ਵਿੱਚ ਨੌਕਰੀ ਮਿਲਗ਼ੀ। ਜਸ਼ਨ ਥੋੜ੍ਹਾ ਸਮਾਂ ਤਾਂ ਆਪਣੀ ਨੌਕਰੀ ਪੂਰੀ ਵਧੀਆ ਕਰੀ ਗਈ। ਪਰ ਫਿਰ ਮੁਸ਼ਕਿਲਾਂ ਦਾ ਪਹਾੜ ਜਸ਼ਨ ਉਪਰ ਟੁੱਟਣ ਲੱਗ ਗਿਆ। ਵਿਆਹ ਸ਼ਾਦੀਆਂ ਹੋਰ ਪ੍ਰੋਗਰਾਮ ਤੇ ਕਾਫ਼ੀ ਜਾਣ ਕਾਰਨ ਜਸ਼ਨ ਦਾ ਚਿਹਰਾ ਜਾਣ ਪਛਾਣ ਵਾਲਿਆਂ ਸਾਹਮਣੇ ਆਉਣ ਲੱਗਾ। ਜੋ ਵੀ ਕੋਈ ਉਸਨੂੰ ਮਿਲਿਆ ਕਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Seema Goyal
Kuch to log kahenge,logo ka kaam hai……….Believe in self. 🙏🙏🙏🙏. Lovely story.
Rekha Rani
ਜਸ਼ਨ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਅਗਰ ਅਸੀ ਸੱਚੇ ਹਾ ਤਾ ਸਾਨੂੰ ਡਰਨ ਦੀ ਕੋਈ ਲੋੜ ਨਹੀ ਸਾਨੂੰ ਆਪਣੇ ਪਰਮੇਸ਼ੁਰ ਤੇ ਭਰੋਸਾ ਹੋਣਾ ਚਾਹੀਦਾ ਹੈ ਉਹ ਸਾਡੇ ਨਾਲ ਹੈ ਤਾ ਸਾਨੂੰ ਕੋਈ ਵੀ ਡਰ ਨਹੀ ਲੋਕਾਂ ਦਾso be brave be smileਫੇਰ ਹੀ ਲੋਕ ਤੁਹਾਡੇ ਤੋ ਡਰਣਗੇ