#ਆਸਥਾ
8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ ..
–ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ?
ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ ।
ਬੱਚਾ ਸਿੱਕਾ ਚੁੱਕ ਨਾਲ਼ ਦੀ ਦੁਕਾਨ ਵਿੱਚ ਜਾ ਚੁੱਪਚਾਪ ਖਲ਼ੋ ਗਿਆ !
— ਓਏ ਲੜਕੇ .. 1 ਰੁਪਏ ਵਿੱਚ ਤੂੰ ਕੀ ਚਾਹੁੰਦਾ ਹੈਂ ?
— ਮੈਨੂੰ ਰੱਬ ਚਾਹੀਦਾ । ਮਿਲੂਗਾ ਤੁਹਾਡੀ ਦੁਕਾਨ ਤੋਂ ?
ਦੂਸਰੇ ਦੁਕਾਨਦਾਰ ਨੇ ਵੀ ਉਸਨੂੰ ਝਿੜਕ ਕੇ ਭਜਾ ਦਿੱਤਾ।
ਲੇਕਿਨ ਉਸ ਮਾਸੂਮ ਬੱਚੇ ਨੇ ਹਾਰ ਨਾ ਮੰਨੀ । ਇੱਕ ਦੁਕਾਨ ਤੋਂ ਦੂਜੀ , ਦੂਜੀ ਤੋਂ ਤੀਜੀ ਇੰਙ ਕਰਦ ਕਰਦੇ ਚਾਲ਼ੀ ਪੰਜਾਹ ਦੁਕਾਨਾਂ ਦੇ ਚੱਕਰ ਕੱਟਣ ਤੋਂ ਬਾਅਦ ਇੱਕ ਬੁੱਢੇ ਦੁਕਾਨਦਾਰ ਦੇ ਕੋਲ਼ ਪੁੱਜਾ । ਉਸ ਬਜ਼ੁਰਗ ਦੁਕਾਨਦਾਰ ਨੇ ਪੁੱਛਿਆ ,
— ਤੂੰ ਰੱਬ ਨੂੰ ਕਿਓਂ ਖਰੀਦਣਾ ਚਾਹੁੰਦਾ ਹੈਂ ,,ਕੀ ਕਰੇਂਗਾ ਰੱਬ ਨੂੰ ਖਰੀਦ ਕੇ ? ?
ਪਹਿਲੀ ਵਾਰ ਇੱਕ ਦੁਕਾਨਦਾਰ ਦੇ ਮੁੰਹੋਂ ਇਹ ਸਵਾਲ ਸੁਣ ਬੱਚੇ ਦੇ ਚਿਹਰੇ ਤੇ ਰੌਣਕ ਜਹੀ ਹੋ ਗਈ ਤੇ ਆਸ ਬੱਝੀ ৷ ਉਸਨੂੰ ਲੱਗਿਆ ਕਿ ਇੱਥੋਂ ਹੀ ਰੱਬ ਮਿਲੇਗਾ !
ਬੱਚੇ ਨੇ ਬੜੇ ਜੋਸ਼ ਵਿੱਚ ਜਵਾਬ ਦਿੱਤਾ ,
—ਇਸ ਦੁਨੀਆਂ ਵਿੱਚ ਮਾਂ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ । ਮੇਰੀ ਮਾਂ ਸਾਰਾ ਦਿਨ ਕੰਮ ਕਰਕੇ ਮੇਰੇ ਲਈ ਖਾਣਾ ਲੈ ਕੇ ਆਉਂਦੀ ਹੈ । ਮੇਰੀ ਮਾਂ ਹੁਣ ਹਸਪਤਾਲ ਵਿੱਚ ਦਾਖਲ਼ ਹੈ । ਜੇ ਮੇਰੀ ਮਾਂ ਮਰ ਗਈ ਤਾਂ ਮੈਨੂੰ ਖਾਣਾ ਕੌਣ ਲਿਆ ਕੇ ਦੇਵੇਗਾ ? ਡਾਕਟਰ ਨੇ ਕਿਹਾ ਹੈ ਕਿ ਹੁਣ ਰੱਬ ਹੀ ਤੇਰੀ ਮਾਂ ਨੂੰ ਬਚਾ ਸਕਦਾ ਹੈ । ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲੇਗਾ ???
— ਹਾਂ ਮਿਲੇਗਾ ,…! ਕਿੰਨੇ ਪੈਸੇ ਨੇ ਤੇਰੇ ਕੋਲ਼ ?
— ਕੇਵਲ਼ ਇੱਕ ਰੁਪਇਆ ।
— ਕੋਈ ਪਰੇਸ਼ਾਨੀ ਨਹੀਂ ਹੈ । ਇੱਕ ਰੁਪਏ ਵਿੱਚ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ