ਅਭੁੱਲ ਯਾਦਾਂ 1
ਮੇਰਾ ਜਨਮ ਨਾਨਕੇ ਪਿੰਡ ਕਰਿਆਮ ਤਹਿਸੀਲ ਨਵਾਂ ਸ਼ਹਿਰ ਜਿਲਾ ਜਲੰਧਰ ਵਿੱਚ ਹੋਇਆ ਹੈ, ਪਰ ਮੇਰਾ ਬਚਪਨ ਦਾ ਮੁੱਢਲਾ ਸਮਾਂ ਜੰਤਾ ਫਾਰਮ ਨੇੜੇ ਪਿਹੋਵੇ (ਉਦੋ ਪੰਜਾਬ ਹੁਣ ਹਰਿਆਣਾ) ਵਿੱਚ ਬੀਤਿਆ।
ਮੈਨੂੰ ਯਾਦ ਉਥੇ ਕਲ੍ਹ ਕਲ੍ਹ ਕਰਦੀ ਚਲਦੀ ਸਾਂਝੀ ਬਿਜਲੀ ਨਾਲ ਚਲਣ ਵਾਲੀ ਪਾਣੀ ਦੀ ਮੋਟਰ ਦੀ, ਚੁਬਚੇ ਦੀਆ ਕੰਧਾਂ ਵਿੱਚੋਂ ਝਾਕਦੇ ਸਪਾ ਦੀ, ਮੋਟਰ ਦੇ ਔਲੂ ਕੰਢੇ ਬਤਖਾ ਦੇ ਆਂਡੇ ਦੇਣ ਦੀ, ਵਣ ਦੇ ਦਰੱਖਤ ਤੇ ਪਾਈਆਂ ਪੀਂਘਾ ਦੀ ਅਤੇ ਆਪਣੇ ਖੇਤਾਂ ਵਿੱਚ ਲੱਗੇ ਲਾਲ ਅਮਰੂਦਾਂ ਦੀ ਖੁਸ਼ਬੋ ਦੀ। ਮੈਨੂੰ ਯਾਦ ਹੈ ਠੰਢ ਵਿਚ ਜੰਮਦੇ ਖੜੇ ਪਾਣੀਆਂ ਦੀ।
ਮੈਨੂੰ ਯਾਦ ਹੈ ਨਹਿਰੋ (ਸੂਆ) ਪਾਰ ਇਕ ਦਿਨ ਗਏ ਸਰਕਾਰੀ ਸਕੂਲ ਦੀ ਅਤੇ ਸਵੇਰ ਵੇਲੇ ਦੀ ਪਰੇਅਰ ਨੂੰ ਵਿੱਚੇ ਛੱਡਕੇ, ਬਿਨਾਂ ਕਿਸੇ ਨੂੰ ਦੱਸਿਆ ਵਾਪਸ ਘਰ ਭਜ ਆਉਣ ਦੀ, ਨੇੜਲੇ ਪਿੰਡ (2 ਨੰਬਰ) ਰਹਿੰਦੇ ਰਿਸ਼ਤੇਦਾਰ ਬਾਪੂ ਦੀ।
ਫਿਰ ਪੰਜਾਬ ਵਿੱਚੋਂ ਹਰਿਆਣਾ ਉਗ ਪਿਆ ਤੇ ਮੇਰੇ ਬਚਪਨ ਦਾ ਅੱਗਲਾ ਸਮਾਂ ਤਲਵਣ ਨੇੜੇ ਇਕ ਰੇਤਲ ਜਮੀਨ ਵਾਲੇ ਪਿੰਡ ਵਿੱਚ ਬੀਤਿਆ, ਇੱਥੇ ਦਾ ਮੈਨੂੰ ਯਾਦ ਹੈ ਹਲਟ ਚੋਂ ਬੋਲਦਾ ਨਾਲ ਪਾਣੀ ਕੱਢਣ ਦਾ, ਰੇਤਲੀ ਜ਼ਮੀਨ ਤੇ ਦੋ ਚਾਰ ਵਾਰ ਹਥ ਮਾਰਨ ਤੇ ਪਾਣੀ ਆ ਜਾਣ ਦਾ, ਹਿਰਨਾਂ ਦੀਆਂ ਡਾਰਾਂ ਦੀਆਂ ਡਾਰਾਂ ਦੇ ਘੁੰਮਣ ਦੀਆਂ।
ਮੈਨੂੰ ਯਾਦ ਹੈ ਇਕ ਸ਼ਾਮ ਮੇਰਾ ਤੇ ਮੇਰੀ ਭੂਆ ਦੇ ਮੁੰਡੇ ਮੋਹਨ ਸਿੰਘ ਦਾ ਸਲੇਡੇ ਦੇ ਨਾਲ ਟਾਕਰਾ ਹੋਣ ਦਾ।
ਮੈਨੂੰ ਯਾਦ ਹੈ ਸੂਏ ਪਾਰ ਸਰਕਾਰੀ ਸਕੂਲ ਜਾਣ ਦਾ ਤੇ ਉਥੇ ਸਾਡੇ ਕਦ ਦੀ ਲੰਬਾਈ ਦੇਖਕੇ ਮਾਸਟਰ ਵਲੋ ਉਮਰ ਦੇ ਅੰਦਾਜਾ ਲਾਉਣ ਦਾ।
ਮੈਨੂੰ ਯਾਦ ਹੈ ਇਕ ਦਿਨ ਸਕੂਲ ਤੋ ਛੁੱਟੀ ਤੋ ਬਾਅਦ ਘਰ ਵਾਪਸ ਆਉਂਦੇ ਸਮੇਂ ਮੇਰੇ ਭੂਆ ਦੇ ਮੁੰਡੇ ਮੋਹਨ ਸਿੰਘ ਨੇ ਇਕ ਮਿਸਤਰੀ ਨੂੰ ਕਿਹਾ ਕਿ ਮੇਰੇ ਕੋਲ 3 ਪੈਸੇ (ਟਕਾ) ਦਾ ਸਿੱਕਾ ਹੈ ਉਸਨੂੰ ਕਟ ਕੇ ਦੋ ਟੁਕੜੇ ਕਰ ਦਿਉ, ਮਿਸਤਰੀ ਨੇ ਜਕਾ ਤਕਾ ਤੋ ਬਾਅਦ ਇਸਦੇ ਦੋ ਟੁਕੜੇ ਕਰ ਦਿੱਤੇ।
ਮੈਨੂੰ ਯਾਦ ਹੈ ਇਥੇ ਜਮੀਨ ਵਿੱਚੋ ਕੁਦਰਤੀ ਖੁੰਬਾਂ ਦੇ ਉਗਣ ਦੀ, ਖੁੰਬਾਂ ਬਦਲੇ ਸ਼ਹਿਰੋ ਦੀਵਾਲੀ ਦੇ ਪਟਾਕੇ ਲੈਣ ਦੀਆਂ ਅਤੇ ਨੂਰਮਹਿਲ ਲੱਗਦੇ ਵਿਸਾਖੀ ਦੇ ਮੇਲੇ ਤੋ ਬਾਅਦ ਬੋਲਦਾ ਦੁਆਰਾ ਬੈਮੂਹਾਰੇ ਗੱਡੇ ਨੂੰ ਭਜਾਉਣ ਦਾ।
ਮੈਨੂੰ ਯਾਦ ਹੈ ਇਸਤੋਂ ਬਾਅਦ ਸਾਡਾ ਪਿੰਡ ਭੁਲਾਰਾਈ ਵਿੱਚ ਆਉਣ ਦਾ ਤੇ 1971 ਦੀ ਹੋਈ ਲੜਾਈ ਦੀ ਜਿਸ ਵਿੱਚ ਭਾਰਤ ਦੀ ਮਦਦ ਲਈ ਰੂਸ ਵਲੋ ਭੇਜੇ ਬਾਂਦਰਾ ਦੀ ਸੈਨਾ ਦਾ, ਬਿਜਲੀ ਦੇ ਵੱਡੇ ਵੱਡੇ ਖੰਭਿਆਂ ਦੇ ਲੱਗਣ ਦਾਂ ਅਤੇ ਦੂਸਰੀ ਕਲਾਸ ਤਕ ਇਥੋਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ।
ਮੈਨੂੰ ਯਾਦ ਹੈ ਫਿਰ ਨਾਨਕੇ ਪਿੰਡ ਕਰਿਆਮ ਤੀਸਰੀ ਤੋ ਪੰਜਵੀਂ ਤਕ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ, ਖੂਹੀ ਤੇ ਲੱਗਦੇ ਮੇਲੇ ਦਾ, ਮੇਲੇ ਵਿੱਚ ਲਗੀਆ ਦੁਕਾਨਾ ਦਾ ਜਿਸਦੇ ਧੂੰਏ ਨਾਲ ਮਖਿਆਲ ਦੇ ਛਿੜਨ ਦਾ। ਮੈਨੂੰ ਯਾਦ ਹੈ ਸਭ ਨੂੰ ਹੱਥਾਂ ਪੈਰਾਂ ਦੇ ਪੈ ਜਾਣ ਦਾ, ਫਿਰ ਧੂੰਣੀ ਲਗਾ ਕੇ ਧੂੰਆ ਕਰਕੇ ਮਖਿਆਲ ਤੋ ਨਿਜਾਤ ਪਾਉਣ ਦਾ। ਸਾਈਕਲ ਦੇ ਟਾਇਰ ਨੂੰ ਲੋਹੇ ਦੀ ਤਾਰ ਨਾਲ ਸੜਕਾਂ ਲਈ ਘੁੰਮਾਉਦੇ ਫਿਰਨਾ, ਨਾ ਥਕਣਾ ਨਾ ਅਕਣਾ। ਚੀਚੋ ਚੀਚ ਕਚੇਰੀਆ ਦੋ ਤੇਰੀਆਂ ਦੋ ਮੇਰੀਆਂ, ਲੁਕਣ ਮੀਟੀ ਖੇਡ ਖੇਡਣੀ, ਪਿੱਠੂ ਗਰਮ ਆਦਿ ਖੇਡਾਂ ਖੇਡਣੀਆ।
ਮੈਨੂੰ ਯਾਦ ਹੈ ਮੇਰੇ ਮਾਮੇ ਦੇ ਮੁੰਡੇ ਦੇ ਛੱਪੜ ਵਿਚ ਡੁੱਬਣ ਦਾ ਤੇ ਮੇਰੇ ਪਿਤਾ ਕਾਮਰੇਡ ਗੁਰਮੇਜ ਸਿੰਘ ਦੁਆਰਾ ਉਸ ਨੂੰ ਬਚਾਉਣ ਦਾ।
ਮੈਨੂੰ ਯਾਦ ਹੈ ਪਿੰਡ ਕਰਿਆਮ ਦੀਆਂ ਉੱਚੀਆਂ ਉੱਚੀਆਂ ਘਾਟੀਆਂ ਦੀ, ਜਿਸਦੇ ਉੱਪਰ ਵਸਦੇ ਸਿਰੜੀ ਲੋਕਾਂ ਦੀ ਜੋ ਘਾਟੀ ਤੋ ਡਿੱਗਣ ਤੋਂ ਕਦੇ ਨਹੀਂ ਘਬਰਾਉਦੇ, ਇਹ ਉਨ੍ਹਾਂ ਦੇ ਵਿਸ਼ਵਾਸ ਦੀ ਜਿੱਤ ਹੀ ਹੈ ਕਿ ਕਦੇ ਮਾੜਾ ਹਾਦਸਾ ਨਹੀਂ ਵਾਪਰਿਆ। ਮੈਨੂੰ ਯਾਦ ਹੈ ਇਸ ਘਾਟੀ ਵਿੱਚ ਪਾਏ ਤੋਤਿਆ ਅਤੇ ਗਟਾਰਾ ਦੇ ਆਲਣਿਆ ਦੀ, ਜਿਸ ਵਿੱਚ ਇਹ ਪੰਛੀ ਬੇਖੋਫ ਸਦੀਆਂ ਤੋਂ ਰਹਿ ਰਹੇ ਹਨ।
ਮੈਨੂੰ ਯਾਦ ਹੈ ਮਾਈ ਹੱਸੀ ਕਰਿਆਮ ਤੇ ਲੱਗਦੇ ਮੇਲੇ ਦਾ, ਜਿਸ ਵਿੱਚ ਪਿੰਡਾਂ ਦੇ ਪਿੰਡਾਂ ਦੇ ਲੋਕਾ ਦਾ ਭਾਰੀ ਇਕੱਠ ਦੀ।
ਮੈਨੂੰ ਯਾਦ ਹੈ ਨਾਲ ਲਗਦੇ ਸ਼ਹਿਰ ਨਵਾਂ ਸ਼ਹਿਰ ਵਿਚ ਨਾਨੀ ਨਾਲ ਦੁਸ਼ਿਹਰੇ ਮੇਲਾ ਦੇਖਣ ਦਾ, ਜਿਥੋਂ ਪੀਪਣੀ ਵਾਲੇ ਬਾਜੇ ਖਰੀਦਣ ਦਾ ਤੇ ਘਰ ਤਕ ਪੈਦਲ ਬਾਜੇ ਵਜਾਉਂਦੇ ਆਉਣ ਦਾ।
ਮੈਨੂੰ ਯਾਦ ਹੈ ਪਿੰਡ ਕਰਿਆਮ ਦੇ ਸ਼੍ਰੀ ਮਹਿੰਗਾ ਰਾਮ ਸਰਪੰਚ ਦੁਆਰਾ ਰੋੜਿਆਂ ਨਾਲ ਬਣਾਈ ਸੜਕ ਦਾ ਤੇ ਉਸ ਸੜਕ ਦੇ ਰੋੜਿਆਂ ਨਾਲ ਪੈਰਾਂ ਨੂੰ ਠੋਕਰਾਂ ਵੱਜਣ ਦਾ ਅਤੇ ਪੈਰਾਂ ਦੀਆਂ ਉਗਲੀਆ ਦੇ ਨੌਹਾ ਦੇ ਖਰਾਬ ਹੋਣ ਦਾ।
ਮੈਨੂੰ ਯਾਦ ਹੈ ਨਕਸਲੀ ਲਹਿਰ ਦੇ ਜੋਰ ਫੜਨ ਦਾ ਅਤੇ ਇਸ ਲਹਿਰ ਦੇ ਖਤਮ ਹੋਣ ਦਾ, ਕਿੰਨੀਆਂ ਜਿੰਦਗੀਆ ਦਾ ਘਾਣ ਜਾਇਜ ਨਾਜਾਇਜ ਇਸ ਲਹਿਰ ਕਰਕੇ ਹੋਣ ਦਾ।
ਮੈਨੂੰ ਯਾਦ ਹੈ ਛੇਵੀਂ ਤੋ ਦਸਵੀਂ ਤੱਕ ਕਾਨਿਆ ਦੀਆ ਬਣੀਆ ਛੰਨਾ ਵਾਲੇ ਦੋਆਬਾ ਸਿੱਖ ਨੈਸ਼ਨਲ ਹਾਈ ਸਕੂਲ, ਨਵਾਂ ਸਹਿਰ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਪੜ੍ਹਨ ਦਾ, ਮੇਰੇ ਦੁਆਰਾ ਇਸ ਸਕੂਲ ਦੀ ਅਤੇ ਮੇਰੀ ਮੇਹਨਤ ਸਦਕਾ ਵਜ਼ੀਫਾ ਜਿੱਤਣ ਦਾ, ਅਤੇ ਇਸ ਸਕੂਲ ਦੇ ਸਖਤ ਡਿਸਪਲਿਨ ਦਾ।
ਅਭੁੱਲ ਯਾਦਾਂ 2
ਜਦੋਂ ਮੈਂ ਡੀਜ਼ਲ ਰੇਲ ਆਧੁਨਿਕੀਕਰਨ ਕਾਰਖਾਨਾ, ਪਟਿਆਲਾ ਵਿੱਚ ਡਿਊਟੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਅਤੇ ਮੇਰੇ ਰੂਮ ਪਾਰਟਨਰ ਨੂੰ ਰੇਲਵੇ ਕੁਆਰਟਰ ਨੰਬਰ 1697 ਟਾਈਪ 2 ਅਲਾਟ ਹੋਇਆ ਸੀ। ਇਹ ਕੁਆਰਟਰ ਕੋਨੇ ਵਿੱਚ ਸੀ।
ਇਸਦੇ ਨਾਲ ਲਗਦੇ ਖੇਤਾ ਵਿੱਚ ਇਕ ਬਿਜਲੀ ਨਾਲ ਚਲਣ ਵਾਲੀ ਪਾਣੀ ਦੀ ਮੋਟਰ ਸੀ ਜੋ ਕਿ ਆਮਤੌਰ ਤੇ ਚਲਦੀ ਰਹਿੰਦੀ ਸੀ, ਅਸੀਂ ਤੇ ਨੇੜੇ ਰਹਿੰਦੇ ਕਲੋਨੀ ਵਾਸੀ ਇਸ ਮੋਟਰ ਦਾ ਠੰਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਬਲਵਿੰਦਰ ਜੀਤ ਸਿੰਘ ਅਹੀਰ
ਧਨਬਾਦ, ਕਿਹੜਾ ਪਿੰਡ ਹੈ ਜੀ
Sandeep Singh
ਕਹਾਣੀ ਤੁਹਾਡੀ ਬਹੁਤ ਵੱਧਿਅਾ ਅਾ ਜੀ। ਮੈ ਤੁਹਾਡੇ ਨਾਨਕੇ ਪਿੰਡ ਦੇ ਲਾਗੋ ਦਾ ਵਾਸੀ ਹਾ ਜੀ। ਮੈ ਕਰਿਅਾਮ ਪਿੰਡ ਵਿੱਚੋ ਹਰਰੋਜ ਹੀ ਲੱਘ ਕੇ ਅਾਪਣੇ ਕੰਮ ਤੇ ਪਹੁੰਚਦਾ ਹਾ।