ਨੋਟ= ਇਸ ਕਹਾਣੀ ਨੂੰ ਸਿਰਫ ਮਨੋਰੰਜਨ ਲਈ ਬਣਾਇਆਂ ਗਿਆ ਹੈ। ਮੈ ਇਸ ਕਹਾਣੀ ਵਿੱਚ ਅੋਰਤਾ ਦਾ ਬਿਲਕੁਲ ਨਿਰਾਦਰ ਨਹੀਂ ਕੀਤਾ ਗਿਆ ਸਗੋ ਸਿਰਫ ਹਾਸ ਰੰਗ ਦੇਣ ਕੋਸ਼ਿਸ਼ ਕੀਤੀ ਗਈ ਹੈ।ਮੈ ਅੋਰਤਾ ਦਾ ਬਹੁਤ ਤਹਿ ਦਿੱਲੋ ਸਤਿਕਾਰ ਕਰਦਾ ਹਾਂ
ਗੁਮਨਾਮ ਲਿਖਾਰੀ
ਇਸ ਸਮੇਂ ਦੁਨੀਆ ਵਿੱਚ ਹਰ ਇਨਸਾਨ ਦੁਖੀ ਹੈ। ਜਿਸਨੂੰ ਉਸਦਾ ਪਿਆਰ ਨਹੀਂ ਮਿਲ ਸਕਿਆਂ ਉਹ ਇਹੀ ਸੋਚ ਕੇ ਗਲੈਂਡੂ ਕੇਰੀ ਜਾਂਦਾ ,ਕਿ ਕਾਸ਼ ਉਹ ਮਰਜਾਣੀ ਮਿਲ ਜਾਂਦੀ ਮੈ ਉਹਨੂੰ ਫੁੱਲਾਂ ਵਾਂਗੂ ਰੱਖਦਾ ਫਿਰ ਚਾਹੇ ਬਾਦ ਵਿੱਚ ਿੲੱਕ ਦੂਜੇ ਨੂੰ ਫੜਕੇ ਬਰਾਂਡੇ ਵਿੱਚ ਕਿਉ ਨਾ ਘੜੀਸਣ , ਜਿਸਨੂੰ ਉਸਦਾ ਪਿਆਰ ਮਿਲ ਜਾਂਦਾ ਹੈ। ਉਹ ਇਹ ਸੋਚੀ ਜਾਂਦਾ ਹੈ। ਕਿ ਯਾਰ ਹਜੇ ਕਿਹੜਾ ਮੇਰੀ ਵਿਆਹ ਦੀ ਉਮਰ ਸੀ ।ਉਹ ਲੱਬੜਾ ਦਾ ਜੀਤਾਂ ਵੀ ਤਾਂ ਕੁਆਰਾ ਐ ਨਾਲੇ ਮੇਰੇ ਤੋਂ 4 ਸਾਲ ਵੱਡਾ ਸੀ ।ਇਹ ਉਮਰਾਂ ਦਾ ਖਿਆਲ ਉਦੋਂ ਆਉਂਦੇ ਆ ਜਦੋਂ ਘਰਵਾਲ਼ੀ ਨਵਾਂ ਸੂਟ ਜਾ ਪੈਸਾ ਮੰਗੇ ਤੇ ਕੁੜਤੇ ਦਾ ਖੀਸਾ ਕਹੇ ਨਾ ਮੇਰਾ ਵੀਰ ਹੱਥ ਨਾ ਲਾ ਮੈਨੂੰ ।
ਦਰਅਸਲ ਵਿਆਹੇ ਬੰਦੇ ਦੀ ਜ਼ਿੰਦਗੀ ਬਹੁਤ ਅੋਖੀ ਐ ਫ਼ਿਲਮਾ ਨਾਟਕਾਂ ਵਿੱਚ ਦਿਖਾਏ ਜਾਣ ਵਾਲੇ ਵਿਆਹੇ ਇਸ ਕਰਕੇ ਖੁਸ ਦਿੱਖਦੇ ਹਨ। ਕਿਉਂਕਿ ਉਹਨਾਂ ਨੂੰ ਉਹ ਕਿਰਦਾਰ ਪੇਸ਼ ਕਰਨ ਦਾ ਪੈਸਾ ਮਿਲਦਾ ਹੈ ।ਤੇ ਵਾਸਤਵ ਵਿੱਚ, ਵਿਆਹਿਆ ਇਨਸਾਨ ਪੈਸਾ ਦਿੱਦਾ ਹੈ ਲੈਂਦਾ ਨਹੀਂ ,ਕਿਉਕਿ ਫ਼ਿਰ ਉਸਦੇ ਦੇ ਸਿਰ ਤੇ ਜਿੰਮੇਵਾਰੀ ਪੈ ਜਾਂਦੀ ਹੈ| ਮਾਸੜ ਦੇ ਰੂਪ ਵਿੱਚ ਫੁੱਫੜ ਦੇ ਰੂਪ ਵਿੱਚ ਚਾਚੇ ਤਾਏ ਜਾ ਕਿਸੇ ਵੀ ਹੋਰ ਰੂਪ ਵਿੱਚ ਲੋਕਾਂ ਨੂੰ ਪਿਆਰ ਦਿੰਦਾ ਹੈ। ਚਾਹੇ ਉਹਨੂੰ ਉਸ ਿੲਨਸਾਨ ਤੇ ਪਿਆਰ ਆਵੇ ਜਾ ਨਾ ਪਰ ਇਹ ਤਾਂ ਰੀਤ ਚੱਲਦੀ ਆਈ ਐ ਪਿਆਰ ਦੇਣ ਦੀ।
ਜੇਕਰ ਖੁਦਾ ਨਾ ਖਾਸਤਾ ਕਿਸੇ ਨੇ ਉਹ ਅਬਲਾ ਮਰਦ ਨੂੰ ਪਿਆਰ ਦੇ ਦਿੱਤਾ ਤਾਂ ,ਉਹ ਪੈਸੇ ਘਰਵਾਲ਼ੀ ਰੱਖ ਲੈਂਦੀ ਹੈ। ਜਿੱਦਾ ਨਿੱਕੇ ਹੁੰਦਿਆਂ ਤੇ ਮਾਂ ਰੱਖ ਲੈਂਦੀ ਸੀ ਉਸੇ ਤਰਾਂ ਹੀ ,ਪੈਸੇ ਤੁਹਾਡੇ ਹਿੱਸੇ ਦੇ ਹੁੰਦੇ ਹੋਏ ਵੀ ਤੁਹਾਡੇ ਹੱਥ ਨਹੀ ਆਉਂਦੇ। ਫ਼ਿਰ ਅਸੀਂ ਮਾਂ ਕੋਲੋਂ ਪੈਸੇ ਮੰਗਣ ਜਾਂਦੇ ਸੀ ਫ਼ਿਰ ਬੇਬੇ ਜੀ ਕਹਿੰਦੇ ਸਨ ਇਹ ਕਿਹੜਾ ਤੇਰੇ ਪੈਸੇ ਸੀ ਮੇਰੇ ਦਿੱਤੇ ਪੈਸੇ ਹੀ ਮੁੜ ਕੇ ਆਏ ਆ,ਿਫਰ ਅਸੀਂ ਚਵਾਨੀ ਜਿੰਨਾ ਕੁ ਮੁੰਹ ਲੈ ਆ ਜਾਨੇ ਆ। ਤੇ ਮਨ ਵਿੱਚ ਆਉਂਦਾ ਸੀ , ਚੱਲੋ ਮਾਂ ਤੇ ਮਾਂ ਹੁੰਦੀ ਹੈ ,ਜੇਕਰ ਉਹਨੇ ਪੈਸੇ ਰੱਖਲੇ ਤਾਂ ਫ਼ਿਰ ਕੀ ਹੋਇਆਂ ਇਹ ਹੁੰਦੀ ਸੀ ਸਾਡੀ ਬਚਪਨ ਦੀ ਸੋਚ।
ਭਾਊ ਸੋਚ ਜਵਾਨੀ ਦੀ ਵੀ ਇਹ ਰਹਿੰਦੀ ਐ ਬੱਸ ਨਜ਼ਰੀਆ ਬਦਲ ਜਾਂਦਾ ਹੈ ਜਿਵੇਂ-ਯਾਰ ਘਰਵਾਲ਼ੀ ਤਾਂ ਘਰਵਾਲ਼ੀ ਹੀ ਹੁੰਦੀ ਆ ਜੇਕਰ ਪੈਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
boht vdiAaa ,hor v boht gallan hn jo mard nu abla mard sabit kr diyan hn
Jaspreet Kaur
😂😂👌🏻👌🏻
prabhjot
so so funny story
Sukh
Good story keep it up,👍
Guru
nyc story sir g
sourav
bhut vdiya….
Rekha Rani
ਹਾ ਜੀ ਬਹੁਤ ਵਧੀਆ ਲਿਖਿਆ ਹੈ ਮਰਦਾ ਲਈ। ਹੁੰਦਾ ਵੀ ਬਿਲਕੁਲ ਇਸੇ ਤਰ੍ਹਾਂ ਹੈ ਬੇਚਾਰਿਆ ਨਾਲ
ਗੁਮਨਾਮ ਲਿਖਾਰੀ
ਧੰਨਵਾਦ ਸਾਰਿਆ ਵੀਰਾ ਭੈਣਾਂ ਦਾ ਕਹਾਣੀ ਪੜਨ ਲਈ ਉਮੀਦ ਕਰਦਾ ਹਾਂ ਅੱਗੇ ਵੀ ਤੁਹਾਡੀਆਂ ਉਮੀਦਾ ਤੇ ਖਰਾ ਉਤਰਾਂਗਾ 🙏🙏🙏
rajvir singh
hahahaha sachi gall ae jamma
Simran kaur
Nyc story but I think kudi nu jyada compromise krna painda…. btw no offence nyc story👏🏻
Guri Kaur
ਵਾਅ ਜੀ ਬੋਹਤ vadia