ਆਥਣੇ ਘਰੋਂ ਸੁਨੇਹਾ ਆਇਆ..ਮੁੜਦੇ ਹੋਏ ਮਿਰਚਾਂ ਲਈ ਆਇਓ..!
ਸਟੋਰ ਦੀ ਪਾਰਕਿੰਗ ਵਿਚ ਅੱਪੜ ਗੱਡੀ ਲਾ ਲਈ..ਬਿੰਦ ਕੂ ਮਗਰੋਂ ਕੋਲ ਹੀ ਕਾਲੇ ਰੰਗ ਦੀ ਕੜਿਆਂ ਵਾਲੀ ਲਿਸ਼ਕਦੀ ਹੋਈ ਵੱਡੀ ਸਾਰੀ ਗੱਡੀ ਵਿਚੋਂ ਮਾਤਾ ਜੀ ਦੀ ਉਮਰ ਦੀ ਇੱਕ ਤੀਵੀਂ ਨਿੱਕਲੀ..!
ਮੈਂ ਆਦਤ ਅਨੁਸਾਰ ਆਟੀ ਆਖ ਫਤਹਿ ਬੁਲਾ ਦਿੱਤੀ..ਉਸਨੇ ਕਾਲੀਆਂ ਐਨਕਾਂ ਵਿਚੋਂ ਦੀ ਪਹਿਲੋਂ ਮੇਰੀ ਗਿਆਰਾਂ ਮਾਡਲ ਹਾਂਡਾ ਵੱਲ ਵੇਖਿਆ..ਮੁੜ ਆਪਣੀ ਵੱਲ ਵੇਖ ਬਿਨਾ ਜਵਾਬ ਦਿੱਤਿਆਂ ਹੀ ਅੰਦਰ ਨੂੰ ਹੋ ਤੁਰੀ..ਸ਼ਾਇਦ ਹੰਕਾਰ ਵਾਲੇ ਰਥ ਤੇ ਚੜੀ ਹੋਈ ਨੇ “ਆਂਟੀ ਵਾਲੇ ਸੰਬੋਦਨ” ਦਾ ਵੀ ਗੁੱਸਾ ਕਰ ਲਿਆ ਸੀ!
ਮੈਂ ਅੰਦਰ ਅੱਪੜ ਪਹਿਲੋਂ ਦੁੱਧ ਚੁੱਕਿਆ ਫੇਰ ਸਬਜੀ ਵਾਲੇ ਪਾਸੇ ਆਇਆ ਤਾਂ ਕੀ ਵੇਖਿਆ ਮਿਰਚਾਂ ਵਾਲੇ ਦੂਜੇ ਕਾਊਂਟਰ ਤੇ ਖਲੋਤੀ ਓਹੀ ਆਂਟੀ ਜੀ ਕੱਲੀ ਕੱਲੀ ਮਿਰਚ ਦੀ ਡੂੰਘੀ ਜਾਂਚ ਪੜਤਾਲ ਵਿਚ ਮਗਨ ਸੀ..ਪਹਿਲੋਂ ਮਿਰਚ ਦਾ ਮੁਆਇਨਾ ਹੁੰਦਾ ਫੇਰ ਹੌਲੀ ਜਿਹੀ ਹਰੇਕ ਮਿਰਚ ਦੀ ਡੰਡੀ ਤੋੜ ਓਹਲੇ ਜਿਹੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ