ਹਰ ਕੰਮ ਕਰਨ ਤੋਂ ਪਹਿਲਾਂ ਚਾਰਾਂ ਪੰਜਾਂ ਕੋਲੋਂ ਸਲਾਹ ਲੈਣੀ ਉਸਦੀ ਪੁਰਾਣੀ ਆਦਤ ਹੋਇਆ ਕਰਦੀ ਸੀ..
ਪਰ ਉਚੇਚਾ ਆਪਣੀ ਘੜੀ ਭੰਨ ਕੇ ਉਸਨੂੰ ਸਲਾਹ ਦੇਣ ਵਾਲੇ ਚਾਰੇ ਬੰਦੇ ਆਪਣੇ ਆਪ ਨੂੰ ਓਦੋਂ ਠੱਗਿਆ ਹੋਇਆ ਮਹਿਸੂਸ ਕਰਦੇ ਜਦੋਂ ਆਖਰੀ ਮੌਕੇ ਤੇ ਉਹ ਆਪਣੀ ਮਰਜੀ ਕਰ ਜਾਇਆ ਕਰਦਾ ਤੇ ਫੇਰ ਆਪਣੇ ਖੁਦ ਦੇ ਲਏ ਗਏ ਫੈਸਲੇ ਨੂੰ ਬਾਕੀਆਂ ਵੱਲੋਂ ਦਿੱਤੀ ਸਲਾਹ ਤੋਂ ਬੇਹਤਰ ਸਾਬਿਤ ਕਰਨ ਲਈ ਓਹਨਾ ਵੱਲੋਂ ਦਿੱਤੀ ਸਲਾਹ ਵਿਚ ਹੀ ਮੀਨ-ਮੇਖਾਂ ਕੱਢਣ ਲੱਗਦਾ..ਅਖੀਰ ਲੋਕ ਸਲਾਹ ਦੇਣੋਂ ਹਟ ਗਏ ਤੇ ਉਹ ਇੱਕਲਾ ਰਹਿ ਗਿਆ।
ਅਮ੍ਰਿਤਸਰ ਹੋਟਲ ਵਿਚ ਇੱਕ ਨਾਲਦਾ ਜਦੋਂ ਕੋਈ ਮੁਸ਼ਕਿਲ ਪੈਣੀ..ਮੇਰੇ ਕੋਲ ਆ ਜਾਣਾ..
ਘਰ ਵਾਲੀ ਤੇ ਬੱਚਿਆਂ ਦਾ ਵਾਸਤਾ ਪਾਉਣਾ..ਮੈਂ ਨਫ਼ਾ ਨੁਕਸਾਨ ਪਾਸੇ ਰੱਖ ਉਸਦੀ ਵਿੱਤੋਂ ਬਾਹਰੇ ਹੋ ਮਦਤ ਕਰ ਦਿਆ ਕਰਨੀ ਪਰ ਇੱਕ ਦੋ ਵਾਰ ਉਸ ਨੇ ਐਨ ਮੌਕੇ ਤੇ ਪਿੱਠ ਵਿਚ ਛੁਰੀ ਮਾਰਨ ਤੋਂ ਗੁਰੇਜ ਨਾ ਕੀਤਾ..ਫੇਰ ਅਕਲ ਨੂੰ ਹੱਥ ਮਾਰ ਮੈਂ ਵੀ ਸਿਆਣਾ ਹੋ ਗਿਆ..ਤੇ ਅਖੀਰ ਨੂੰ ਜਦੋਂ ਉਸਨੂੰ ਹੋਟਲ ਵਿਚੋਂ ਬਾਹਰ ਕੀਤਾ ਤਾਂ ਕੋਈ ਵੀ ਉਸਦੀ ਮਦਦ ਨੂੰ ਨਾ ਆਇਆ
ਇੱਕ ਚੰਗਾ ਭਲਾ ਸਰਦਾਰ ਜੀ ਆਪਣੀ ਨਾਲਦੀ ਨੂੰ ਟਿੱਪ ਟਾਪ ਤਿਆਰ ਕਰਵਾ ਕੇ ਹਰ ਸ਼ਾਮ ਹੋਟਲ ਦੇ ਪਿੱਛੇ ਪੰਡਾਲ ਵਿਚ ਹੁੰਦੀ ਹਰ ਪਾਰਟੀ ਵਿਚ ਆਣ ਵੜਿਆ ਕਰੇ..ਇਕ ਦੋ ਵਾਰ ਫੜਿਆ ਗਿਆ..ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ