ਅੱਧ ਨੰਗੀ*
*ਮਿੰਨੀ ਕਹਾਣੀ*
ਗੱਲ ਸੁਣ !
ਤੂੰ ਆਪ ਚੰਗੀ ਤਰਾਂ ਲਪੇਟੀ ਸੀ ਨਾ!,
ਰੋਣ ਦੀ ਅਵਾਜ ਤਾਂ ਨਹੀ ਸੀ ਆਉਂਦੀ,
ਹਾਂਜੀ ਹਾਂਜੀ ! ਤੁਸੀ ਜਲਦੀ ਚਲੋ ਮੈਂ ਚੰਗੀ ਤਰਾਂ ਹੀ ਲਪੇਟੀ ਸੀ ਸਿਰ ਵੀ ਚੰਗੀ ਤਰਾਂ ਲਪੇਟਿਆ ਸੀ।
ਫਿਕਰ ਨਾ ਕਰੋ !
ਚਲੋ ਜਲਦੀ ਚਲੋ ਘਰ
?
ਪਰ ਮੈਨੂੰ ਲੱਗਦਾ ਓ ਓ!
ਤੁਸੀਂ ਚਲੋ ! ਓ ਓ ਨਾ ਕਰੋ ਬਹੁਤੇ।
ਮੈਂ ਆਪਣਾ ਕੰਮ ਨਿਪਟਾ ਘਰ ਆ ਗਿਆ !
ਸਮਾਂ ਬੀਤਿਆ ਪੂਰੇ ਦੋ ਸਾਲ ਬਾਅਦ ਮੇਰੇ ਘਰ ਜੁੜਵਾਂ ਧੀਆਂ ਨੇ ਜਨਮ ਲਿਆ ।
ਮੇਰੇ ਘਰ ਨਾਮੋਸ਼ੀ ਜਿਹੀ ਛਾ ਗਈ। ਮੇਰਾ ਪਰਿਵਾਰ ਫਿਰ ਸਾਡੇ ਨਾਲ ਮੂੰਹ ਜਿਹਾ ਵੱਟ ਗਿਆ, ਸੰਭਾਲੋ ਹੁਣ ਏਨਾ ਦੇਵੀਆਂ ਨੂੰ ,ਸਾਨੂੰ ਪੋਤਾ ਨਹੀਂ ਦੇ ਸਕਦੇ ,ਫਿਰ ਸੁਗਾਤਾਂ ਜੰਮ ਦਿੱਤੀਆਂ ਸਾਨੂੰ ।
ਮੈਂਨੂੰ ਬਹੁਤ ਦੁੱਖ ਹੋਇਆ ਪਰਿਵਾਰ ਦੇ ਏਨਾ ਕਹਿਣ ਨਾਲ।
ਸਮਾਂ ਬੀਤਿਆ 4 ਕੁ ਸਾਲ ਬਾਅਦ ਮੇਰੇ ਰਿਸ਼ਤੇਦਾਰ ਦੇ ਜਾਗਰਾਤਾ ਸੀ ਮੈਂ ਵੀ ਆਪਣੇ ਪਰਿਵਾਰ ਨਾਲ ਗਿਆ ਸੀ,
ਪੰਗਤ ਵਿੱਚ ਬੈਠਾ ਕਿ ਕੰਜਕਾਂ ਨੂੰ ਭੋਜਨ ਕਰਵਾਇਆ ਗਿਆ।
ਮੇਰੀਆਂ ਦੋਵੇਂ ਧੀਆਂ ਬਹੁਤ ਪਿਆਰੀਆਂ ਲੱਗ ਰਹੀਆਂ ਸੀ। ਹਰ ਕੋਈ ਓਹਨਾ ਦੇ ਵੱਲ ਵੇਖ ਰਿਹਾ ਸੀ ਜਿਵੇਂ ਆਪ ਲਕਸ਼ਮੀ ਆਈ ਹੋਵੇਂ ।
ਏਨੇ ਨੂੰ ਜਾਗਰਣ ਕਰਨ ਵਾਲੇ ਮੇਰੇ ਕੋਲ ਭਗਤ ਆਏ ਤੇ ਕਹਿੰਦੇ ! ਬਹੁਤ ਕਰਮਾਂ ਵਾਲੇ ਓ ਤੁਸੀਂ ਕਿਸਮਤ ਵਾਲੇ ਓ ਤੁਸੀਂ!
ਮੈਂ ਕਿਹਾ ਭਗਤ ਜੀ ਕਿਉਂ ਮੇਰੇ ਅੰਦਰ ਤੁਸੀਂ ਕਿਹੜੀ ਗੱਲ ਵੇਖ ਲਈ ਮੈਂ ਕਿਸਮਤ ਵਾਲਾ ਕਰਮਾਂ ਵਾਲਾ ਹਾਂ।
ਰੂਪ ਸਿਆਂ !
ਲੱਗਦਾ ਤੂੰ ਗੌਰ ਨਹੀਂ ਕੀਤਾ!
ਜਦੋਂ ਕੰਜਕਾਂ ਨੂੰ ਭੋਜਨ ਕਰਵਾਇਆ ਸੀ ਉਦੋਂ ਸਭ ਨੇ ਤੇਰੀਆਂ ਧੀਆਂ ਨੂੰ ਪੈਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ