ਗੱਲ ਅੱਜ ਤੋਂ ਕੁਝ ਅੱਠ ਦਸ ਸਾਲ ਪਹਿਲਾਂ ਦੀ ਹੈ ਮੇਰੀ ਅੱਖੀ ਦੇਖਿਆ| ਮੈਂ ਕੁਲਵੰਤ ਸਿੰਘ ਪਿੰਡ ਸਪੇੜਾ ਪਟਿਆਲਾ|ਦਰ ਅਸਲ ਇਹ ਕਹਾਣੀ ਮੇਰੀ ਮਾਸੀ ਜੀ ਦੇ ਪਰਿਵਾਰ ਨਾਲ ਸਬੰਧਤ ਹੈ ਉਹਨਾਂ ਦੇ ਦੋ ਪੁੱਤ ਤੇ ਇਕ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇਸਤੋਂ ਛੋਟੇ ਇੱਕ ਮੁੰਡੇ ਦਾ ਰਿਸ਼ਤਾ ਹੋਇਆ ਹੋਇਆ ਸੀ ਤੇ ਸਭ ਤੋਂ ਛੋਟਾ ਮੁੰਡਾ ਅਜੇ ਕੁਆਰਾ ਸੀ| ਵੱਡੇ ਮੁੰਡੇ ਦਾ ਨਾਂ ਦਲੀਪ ਤੇ ਛੋਟੇ ਦਾ ਅਮਨਦੀਪ ਤੇ ਕੁੜੀ ਰਮਨਦੀਪ ਸੀ ਰਿਸ਼ਤੇਦਾਰੀ ਵੀ ਠੀਕ ਠਾਕ ਸੀ ਉਹਨਾਂ ਦੀ ਕੋਈ ਜ਼ਿਆਦਾ ਵਰਵਰਤਾਵ ਨਹੀਂ ਸੀ ਲੋਕਾਂ ਨਾਲ | ਦਲੀਪ ਮਕੈਨਿਕ ਦਾ ਕੰਮ ਕਰਦਾ ਸੀ ਕਿਸੇ ਕਾਰਨ ਉਹਦਾ ਰਿਸ਼ਤਾ ਸਿਰੇ ਨਾ ਚੜ੍ਹਿਆ ਤੇ ਜਿਸ ਕਰਕੇ ਸ਼ਰਾਬ ਪੀਣ ਲੱਗ ਪਿਆ ਸੀ| ਉਹ ਨਿਤ ਸ਼ਰਾਬ ਪੀਂਦਾ ਤੇ ਆਪਣੀ ਸਾਰੀ ਕਮਾਈ ਨਸ਼ਿਆਂ ਦੇ ਵਿਚ ਖ਼ਰਾਬ ਕਰਦਾ| ਅਮਨਦੀਪ ਨਾਲ ਮੇਰੀ ਗੁੜੀ ਸਾਂਝ ਸੀ| ਮੇਰੇ ਤੋਂ ਉਹ ਚਾਰ ਜਾਂ ਪੰਜ ਸਾਲ ਵੱਡਾ ਸੀ ਅਸੀਂ ਕੀਤੇ ਜਾਂਦੇ ਤਾਂ ਇੱਕਠੇ ਹੀ ਜਾਇਆ ਕਰਦੇ ਸੀ| ਉਹ ਖੇਤੀ ਬਾੜੀ ਦਾ ਕੰਮ ਕਰਦਾ ਸੀ| ਜਦੋਂ ਅਸੀਂ ਵਿਹਲੇ ਹੁੰਦੇ ਤਾਂ ਅਸਾਂ ਗੋਲੀਆਂ ਖੇਡਣ ਲੱਗ ਜਾਣਾ ਸਾਰਾ ਸਾਰਾ ਦਿਨ ਮਸਤ ਰਹਿਣਾ ਜ਼ਿੰਦਗੀ ਬੜੀ ਹਸੀਨ ਲੱਗਦੀ ਸੀ ਓਦੋਂ| ਮੇਰਾ ਭਰਾ ਮੇਰਾ ਸਭ ਤੋਂ ਵਧੀਆ ਯਾਰ ਸੀ ਮੇਰਾ| ਜ਼ਿਆਦਾ ਤਰ ਉਹ ਸਾਡੇ ਨਾਲ ਹੀ ਰਹਿੰਦਾ ਸੀ ਕਿਉਂਕਿ ਉਹਨੂੰ ਮੇਰੀ ਮੰਮੀ ਜੀ ਨੇ ਹੀ ਪਾਲਿਆ ਸੀ| ਸਾਡੇ ਇਦਾਂ ਹੀ ਬਹੁਤ ਸੋਹਣੇ ਦਿਨ ਬੀਤ ਰਹੇ ਸਨ ਕਿ ਪਤਾ ਨੀਂ ਕਦੋਂ ਹੱਸਦੇ ਵੱਸਦੇ ਘਰ ਨੂੰ ਕਿਸ ਦੀ ਭੈੜੀ ਨਜ਼ਰ ਲੱਗ ਗਈ| ਮੇਰੀ ਮਾਸੀ ਜੀ ਦੇ ਘਰ ਮੇਰੇ ਭਰਾਵਾਂ ਲਈ ਰਿਸ਼ਤਾ ਆਇਆ ਸੀ ਪਰ ਵੱਡੇ ਨੇ ਰਿਸ਼ਤੇ ਤੋਂ ਮਨਾਂ ਕਰ ਦਿੱਤਾ ਸੀ ਤੇ ਉਹ ਰਿਸ਼ਤਾ ਛੋਟੇ ਭਰਾ ਅਮਨਦੀਪ ਨਾਲ ਕਰ ਦਿੱਤਾ ਕੀ ਪਤਾ ਸੀ ਉਹ ਰਿਸ਼ਤਾ ਨਹੀਂ ਮੌਤ ਨੂੰ ਸੱਦਾ ਦਿੱਤਾ ਗਿਆ ਸੀ| ਕੁਝ ਚਿਰਾਂ ਪਿੱਛੋਂ ਵਿਆਹ ਹੋਇਆ| ਸਾਰੇ ਖੁਸ਼ ਸਨ | ਵਿਆਹ ਪਿੱਛੋਂ ਸਭ ਆਪਣੇ ਆਪਣੇ ਕੰਮ ਲੱਗ ਗਏ| ਵਿਆਹ ਤੋਂ ਕੁਝ ਸਮਾਂ ਬਾਅਦ ਹੀ ਨਵੀਂ ਆਈ ਨੂੰਹ (ਦਲਜੀਤ ਕੌਰ) ਨੇ ਆਪਣੇ ਰੰਗ ਦਖਾਣੇ ਸ਼ੁਰੂ ਕਰ ਦਿੱਤੇ ਨਿੱਤ ਨਿੱਤ ਦੇ ਡਰਾਮੇ ਕਰਨ ਲੱਗ ਪੈਂਦੀ ਉਹਨੂੰ ਬਹੁਤ ਸਮਝਾਇਆ ਪਰ ਉਹ ਸਮਝਣ ਵਾਲੀ ਔਰਤ ਕਿਥੇ ਸੀ| ਔਰਤ ਨਹੀਂ ਡੈਣ ਸੀ ਉਹ ਤਾਂ| ਚਲੋ ਭਰਾ ਇਹਨਾਂ ਰੋਜ਼ ਰੋਜ਼ ਦੇ ਡਰਾਮਿਆ ਤੋਂ ਬਚਣ ਲਈ ਅਲੱਗ ਹੋ ਗਿਆ| ਉਹਨੇ ਸੋਚਿਆ ਚਲੋ ਹੁਣ ਤਾਂ ਉਹ ਚੈਨ ਨਾਲ ਸੋ ਸਕੇਗਾ ਪਰ ਹੋਇਆ ਇਸਦੇ ਉਲਟ ਉਹ ਅੱਗੇ ਨਾਲੋਂ ਵੀ ਹੋਰ ਜ਼ਿਆਦਾ ਡਰਾਮੇ ਕਰਨ ਲੱਗ ਪਈ | ਅਮਨ ਨੇ ਆਪਣੇ ਸੋਹਰੇ ਪਰਿਵਾਰ ਨੂੰ ਫੋਨ ਕਰਕੇ ਦਲਜੀਤ (ਭਾਬੀ) ਬਾਰੇ ਸਭ ਕੁਝ ਉਹਨਾਂ ਨੂੰ ਦੱਸਿਆ ਪਰ ਉਹ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਕੰਜਰਾਂ ਦੀ ਸੀ | ਉਹ ਆਏ ਅਤੇ ਮੇਰੇ ਹੀ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ| ਚਲੋ ਉਹਨੇ ਸਬਰਾਂ ਦਾ ਘੁੱਟ ਭਰ ਲਿਆ | ਕੁਝ ਸਮੇਂ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਜਸਪ੍ਰੀਤ ਰੱਖਿਆ ਗਿਆ| ਬੜੀ ਪਿਆਰੀ ਲੱਗਦੀ ਸੀ ਉਹ ਜਦੋਂ ਮੈਨੂੰ ਚਾਚੂ ਆਖ ਬੁਲਾਇਆ ਕਰਦੀ ਸੀ ਪਰ ਮੇਰੀ ਭਾਬੀ ਉਹ ਨੂੰ ਕਿਸੇ ਕੋਲ ਨਾਂ ਜਾਣ ਦਿੰਦੀ ਨਾਂ ਅਮਨ ਨੂੰ ਸਾਡੇ ਘਰ ਆਉਣ ਨਾ ਬੋਲਣ ਦਿੰਦੀ ਚਲੋ ਉਹਦੀ ਮਜਬੂਰੀ ਨੂੰ ਸਮਝਦਿਆਂ ਅਸੀਂ ਵੀ ਉਸ ਨੂੰ ਨਾ ਬਲਾਉਂਦੇ ਪਰ ਉਹ ਡੈਣ ਜਿਹੀ ਔਰਤ ਉਹਨੂੰ ਖੁਸ਼ ਕਿਥੇ ਰਹਿਣ ਦਿੰਦੀ ਸੀ |ਅਮਨ ਨਾਲ ਮੇਰਾ ਮਿਲਣਾ ਬੋਲਣਾ ਲੱਗ ਭੱਗ ਖਤਮ ਹੀ ਹੋ ਗਿਆ ਸੀ|ਕਈ ਵਾਰ ਬਾਹਰ ਕਿਤੇ ਮਿਲ ਵੀ ਲੈਂਦੇ ਸੀ ਪਰ ਉਹ ਬਹੁਤ ਉਦਾਸ ਤੇ ਤੰਗ ਤੰਗ ਜਾ ਰਹਿਣ ਲੱਗ ਪਿਆ ਸੀ |ਹੁਣ ਪੁਲਿਸ ਦਾ ਰੋਜ਼ ਰੋਜ਼ ਘਰ ਆਉਣਾ ਆਮ ਜਿਹਾ ਹੀ ਹੋ ਗਿਆ ਸੀ |ਪੁਲਿਸ ਆਉਂਦੀ ਮੇਰੇ ਭਰਾ ਦਾ ਪੱਖ ਸੁਣੇ ਬਿਨਾਂ ਹੀ ਉਹ ਨੂੰ ਅੰਦਰ ਕਰਨ ਦੀਆਂ ਧਮਕੀਆਂ ਦਿੰਦੇ |ਪੁਲਿਸ ਵਾਲੇ ਰਿਸ਼ਵਤ ਖੋਰ ਤਾਂ ਸਨ ਪੈਸੇ ਮਿਲਦੇ ਸਨ ਤੇ ਧਮਕੀਆਂ ਦੇ ਜਾਂਦੇ ਸਨ |ਸਰਕਾਰ ਨੇ ਵੀ ਬਹੁਤ ਗਲਤ ਨਿਯਮ ਬਣਾਇਆ ਹੈ ਔਰਤਾਂ ਨੂੰ ਇੰਨੀ ਜ਼ਿਆਦਾ ਖੁਲ ਦੇ ਕਿ ਇਹ ਬਣਾਇਆ ਤਾਂ ਉਹ ਨਾਂ ਦੀ ਰੱਖਿਆ ਲਈ ਗਿਆ ਸੀ ਪਰ ਉਹ ਗੰਦੀ ਔਰਤ ਇਸਦਾ ਨਜ਼ੈਜ਼ ਫਾਇਦਾ ਉਠਾਉਂਦੀ ਸੀ |ਸਮਾਂ ਬੀਤਦਾ ਗਿਆ ਤੇ ਪੁਲਿਸ ਦਾ ਰੋਜ਼ ਆਉਣ ਜਾਣ ਜਾਰੀ ਰਿਹਾ |ਮੇਰੇ ਮਾਸੀ ਮਾਸੜ ਜੀ ਹੋਰਾਂ ਨੂੰ ਤੇ ਸਾਡੇ ਪਰਿਵਾਰ ਨੂੰ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ |ਪਾਣੀ ਹੁਣ ਸਿਰ ਉਪਰੋਂ ਲੰਘ ਚੁੱਕਾ ਸੀ |ਉਹਨੇ ਭਰਾ ਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ | ਉਹਦੇ ਕੱਪੜੇ ਨਾ ਧੋਣੇ ਮਤਲਬ ਲੜਨ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurman Mehra
nice story but really sad
davinder
nice story
Sanjay
Hi nice Story
Rekha Rani
ਤੁਸੀ ਆਪਣੇ ਭਰਾ ਦੀ ਕਹਾਣੀ ਦਸੀ। ਦੁਖ ਹੋਇਆ। ਸਹੀ ਕਿਹਾ ਕਿ ਅੋਰਤਾਂ ਦੇ ਹਕ ਵਿੱਚ ਜਿਆਦਾ ਬੋਲਿਆ ਜਾਦਾਂ ਹੈ ਪਰ ਤੁਹਾਡੇ ਭਰਾ ਨੇ ਇਨ੍ਹਾਂ ਦੁਖ ਸਿਹਾ ਸਾਰੀ ਉਮਰ । ਉਨ੍ਹਾਂ ਨੂੰ ਪਹਿਲਾਂ ਹੀ ਉਸ ਅੋਰਤ ਤੋ ਛੁਟਕਾਰਾ ਪਾ ਲੈਣਾ ਚਾਹੀਦਾ ਸੀ। ਉਸਨੂੰ ਤਲਾਕ ਦੇ ਕੇ।