ਉਹ ਅੱਜ਼ ਵੀ ਮੇਰੇ ਜਿਸਮ ਵਿੱਚ ਸਾਹਾਂ ਵਾਗੂੰ ਧੜਕਦੀ ਏ
ਯਾਦ ਉਸ ਦੀ ਆਕੇ ਨਿੱਤ ਦਿਲ਼ ਦੇ ਬੁਹੇ ਤੇ ਖੜਕ ਦੀ ਏ
ਕਿਸੇ ਪੁਰਾਣੀ ਕਿਤਾਬ ਵਿਚੋ ਗੁਲ਼ਾਬ ਦਾ ਫੁੱਲ ਮਿਲ਼ ਜਾਣਾ ਪ੍ਰਸੰਨਤਾ ਦਿੰਦਾ ਹੈ ਕਿਉਕਿ ਇਹ ਸਾਡੇ ਸੋਹਣੇ ਅਤੇ ਨਿੰਘੇ ਦਿਨਾਂ ਦੀ ਯਾਦ ਹੁੰਦਾ ਹੈ
ਪਿਆਰ ਤਾਂ ਪਹਿਲ਼ਾ ਹੀ ਯਾਦ ਰਹਿੰਦਾ ਹੈ ਹੋਰ ਤਾਂ ਕੇਵਲ਼ ਮਿਲ਼ਣੀਆਂ ਹੀ ਹੁੰਦੀਆਂ ਹਨ !
ਉਹ ਆਵਾਜਾਈ ਨੂੰ ਰੋਕ ਦੇਣ ਵਾਲ਼ੀ ਸੋਹਣੀ- ਸੁਨੱਖੀ ਨਾਰ ਸੀ ਉਸ ਦੀ ਹਾਜ਼ਰੀ ਬਰਫ਼ਬਾਰੀ ਵਿੱਚ ਧੁੱਪ ਵਰਗੀ ਸੀ ਉਹ ਕਵਿਤਾ ਵਾਂਗ ਪਿਆਰੀ ਅਤੇ ਸੰਗੀਤ ਦੀ ਸੁਰ ਵਾਗ ਸੁਰੀਲ਼ੀ ਸੀ
ਗੱਲ਼ ਹੈ ਅੱਜ਼ ਤੋ 5 ਸਾਲ਼ ਪਹਿਲ਼ਾ ਦੀ ਮੈ ਹਰ ਰੋਜ ਸ਼ਾਮ ਨੂੰ ਆਪਣੇ ਮਿੱਤਰ ਨੂੰ ਮਿਲ਼ਣ ਉਸਦੇ ਘਰ ਜਾਇਆ ਕਰਦਾ ਸੀ
ਰਾਸਤੇ ਵਿੱਚ ਉਹ ਆਪਣੀਆ ਸਹੇਲ਼ੀਆ ਨਾਲ ਖੇਡਦੀ ਹੁੰਦੀ ਸੀ ਮੈ ਪਹਿਲ਼ੀ ਵਾਰ ਜਦ ਉਸ ਨੂੰ ਦੇਖਿਆ ਦੇਖਦਾ ਹੀ ਰਹਿ ਗਿਆ ਮੈ ਅੱਜ਼ ਤੱਕ ਪਹਿਲ਼ਾ ਕਦੇ ਉਸ ਵਰਗੀ ਨਹੀ ਦੇਖੀ ਕੋਈ ਉਸ ਦੇ ਚਹਿਰੇ ਤੇ ਮਾਸੂਮਿਤ ਬੱਚੇ ਵਰਗੀ ਸੀ ਉਸ ਦਿਨ ਮੈ ਸਾਰੀ ਰਾਤ ਉਸ ਦੇ ਬਾਰੇ ਹੀ ਸੋਚਦਾ ਰਿਹਾ ?
ਮੈ ਉਡੀਕ ਕਰ ਰਿਹਾ ਸੀ ਅਗਲ਼ੀ ਸਵੇਰ ਦੀ ਕੀ ਕਦ ਦਿਨ ਚੜੇ ਅਤੇ ਮੈ ਉਸ ਨੂੰ ਫੇਰ ਦੁਬਾਰਾ ਦੇਖਾਂ
ਦੂਸਰੇ ਦਿਨ ਮੈ ਫੇਰ ਉਸ ਗਲ਼ੀ ਵਿਚੋ ਨਿਕਲ਼ੀਆ ਜਿਥੇ ਉਹ ਖੇਡਦੀ ਹੁੰਦੀ ਉਸਦੀ ਸਹੇਲ਼ੀ ਨੇ ਉਹਨੂੰ ਉਸ ਦੇ ਨਾਮ ਤੋ ਬੁਲ਼ਾਇਆ ਉਸਦਾ ਨਾਮ ਵੀ ਉਹਦੇ ਜਿੰਨਾ ਹੀ ਸੋਹਣਾ ਸੀ ਨੂਰ
ਮੇਰੇ ਦਿਲ਼ ਤੇ ਦਿਮਾਗ ਹਰ ਵੇਲ਼ੇ ਉਹੀ ਘੁੰਮਦੀ ਰਹਿੰਦੀ ਸੀ
ਮੇਰੇ ਰਹਿਣ ਸਹਿਣ ਦਾ ਢੰਗ ਹੀ ਬਦਲ਼ ਗਿਆ ਸੀ ਮੈ ਰੋਜ ਉਸ ਗਲ਼ੀ ਵਿਚੋ ਲੰਘਦਾ ਇੱਕ ਦਿਨ ਉਸਦੀ ਨਜ਼ਰ ਅਚਾਨਕ ਮੇਰੇ ਤੇ ਪਈ ਅਤੇ ਉਹਨੂੰ ਦੇਖ ਦੇ ਹੀ ਮੇਰਾ ਸਿਰ ਚੁੱਕ ਗਿਆ
ਮੈ ਵਾਰ ਵਾਰ ਉਸ ਗਲ਼ੀ ਵਿੱਚ ਗੇੜੇ ਮਾਰਨੇ ਮੋਟਰਸਾਇਕਲ਼ ਤੇ
ਉਹ ਵੀ ਮੇਰੇ ਵੱਲ਼ ਦੇਖਣ ਲੱਗ ਗਈ ਮੈ ਉਹਨੂੰ ਦੇਖਕੇ ਸਮਾਇਲ਼ ਕਰ ਦੇਣੀ ਉਹ ਵੀ ਸਮਾਇਲ਼ ਦੇਣ ਲੱਗ ਗਈ ਮੇਰੇ ਦਿਲ਼ ਵਿੱਚ ਪਿਆਰ ਦਿਨੋ ਦਿਨ ਹੋਰ ਵੱਧ ਰਿਹਾ ਸੀ ਉਹਦੇ ਲ਼ਈ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀ ਸੀ ਕੀ ਉਹਨੂੰ ਪਰਪੋਸ ਕਰ ਸਕਾਂ ਮੈ ਆਪਣੇ,ਦੋਸਤ ਨਾਲ ਸਲ਼ਾਹ ਕੀਤੀ ਵੀ ਦੱਸ ਕੀ ਕਰਾ ਉਸਨੇ ਕਿਹਾ ਇੱਕ ਪਰਚੀ ਉੱਤੇ ਆਪਣਾ ਨੰਬਰ ਲ਼ਿੱਖ ਅਤੇ ਉਹਦੇ ਕੋਲ਼ ਜਾਕੇ ਸੁੱਟ ਦੇ, ਜੇ ਉਹ ਤੈਨੂੰ ਪਸੰਦ ਕਰਦੀ ਹੋਈ ਆਪੇ ਫੋਨ ਕਰ ਲਉ ਮੈ ਇਸ ਤਰਾਂ ਹੀ ਕੀਤਾ
ਨੰਬਰ ਲ਼ਿਖਿਆ ਅਤੇ ਆਸਾ ਪਾਸਾ ਦੇਖਿਆ ਹੋਲ਼ੀ ਜਿਹੀ ਉਹਦੇ ਪੈਰਾ ਕੋਲ਼ ਸੁੱਟ ਤਾ ਉਸ ਨੇ ਧਿਆਨ ਨਹੀ ਦਿੱਤਾ
ਮੈ ਦੁਬਾਰਾ ਫੇਰ ਗਿਆ ਉਸ ਗਲ਼ੀ ਵਿੱਚ ਦੇਖਿਆ ਨੰਬਰ ਉਥੀ ਪਿਆ ਉਹ ਇੱਕ ਸਾਇਡ ਤੇ ਖੜੀ ਸੀ ਉਸ ਦੀਆ ਸਹੇਲ਼ੀਆ ਖੇਡ ਰਹੀਆਂ ਸੀ ਮੈ ਕੋਲ਼ੋ ਲੰਘਿਆ ਉਸ ਨੂੰ ਕਿਹਾ ਮੈ ਤੁਹਾਡੇ ਨਾਲ ਇੱਕ ਗੱਲ਼ ਕਰਨੀ ਸੀ ਉਹ ਹਿੰਦੀ ਵਿੱਚ ਬੋਲ਼ੀ ਮੁਜ਼ਸੇ ਕਿਆ ਬਾਤ ਕਰਨੀ ਹੈ ਮੈ ਨੰਬਰ ਚੁਕਿਆ ਉਹਦੇ ਪੈਰਾ ਵਿਚੋ ਉਹਦੇ ਹੱਥ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sarabjeet Kaur Brar
amazing