ਜਦੋਂ 1984 ਦਾ ਸਾਕਾ ਵਾਪਰਿਆ ਮੈਂ ਦੋ ਕੁ ਵਰੀਆ ਦੀ ਸੀ। ਸਾਡੀ ਕੋਈ ਜਾਨ ਮਾਲ ਦੀ ਹਾਨੀ ਤਾਂ ਨਹੀਂ ਸੀ ਹੋਈ ਪਰ ਇੱਕ ਡਰ ਸਭ ਵਿਚ ਜਰੂਰ ਆ ਗਿਆ ਸੀ । ਕੋਈ ਇਸ ਬਾਰੇ ਗੱਲ ਨਹੀਂ ਸੀ ਕਰਦਾ ਤਾਂ ਨਵੀਂ ਪੀੜ੍ਹੀ ਨੂੰ ਇਸ ਬਾਰੇ ਕਿਵੇਂ ਪਤਾ ਲਗਦਾ ਕਿ ਸਾਡੀ ਕੌਮ ਨਾਲ਼ ਕੀ ਅੱਤਿਆਚਾਰ ਹੋਇਆ ਹੈ । ਜਦੋਂ ਪੜ੍ਹਨ ਜਾਣ ਲਗੇ ਤਾਂ ਉਧਰ ਵੀ ਏਹੀ ਹੋ ਰਿਹਾ ਸੀ। ਹਰ ਜਗ੍ਹਾ ਅਤੇ ਹਰ ਕਿਤਾਬ ਚ ਅਤੇ ਹਰ ਸਲੈਬਸ ਵਿਚ ਏਹੀ ਪੜ੍ਹਨ ਨੂੰ ਮਿਲਦਾ ਕਿ ਇੰਦਿਰਾ ਗਾਂਧੀ ਨੂੰ ਉਸ ਦੇ ਬਾਡੀਗਾਰਡ ਬਿਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਮਾਰ ਦਿੱਤਾ। ਬੇਅੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਨੂੰ ਜੇਲ ਹੋ ਗਈ ਤੇ ਬਾਅਦ ਵਿਚ ਫਾਂਸੀ ।
ਇਕ ਅਧੂਰਾ ਪਨ ਜਿਹਾ ਲੱਗਦਾ ਕਿ ਬਿਨਾ ਕਿਸੇ ਕਾਰਣ ਤੋਂ ਕੋਈ ਕਿਵੇਂ ਕਿਸੇ ਨੂੰ ਮਾਰ ਸਕਦਾ ਹੈ । ਹਰ ਸਮੇਂ ਮਨ ਵਿਚ ਸਵਾਲ ਉੱਠਦੇ ਪਰ ਜਵਾਬ ਓਹੀ ਘੜਿਆ ਘੜਾਇਆ ਸੀ। ਘਰ ਅਤੇ ਬਾਹਰ ਦੀ ਖੋਜ ਜਾਰੀ ਰੱਖੀ । ਕਹਿੰਦੇ ਨੇ ਜਿੱਥੇ ਚਾਹ ਹੋਂਦੀ ਹੈ ਉੱਥੇ ਰਾਹ ਆਪ ਹੀ ਮਿਲ ਜਾਂਦੀ ਹੈ । ਹੁਣ ਮੈਂ ਬਾਰ੍ਹਵੀਂ ਕਰ ਲਈ ਸੀ। ਸੋਚਣ ਸਮਝਣ ਦੀ ਸ਼ਕਤੀ ਵੀ ਵਧ ਗਈ ਸੀ। ਕੁਛ ਹੋਰ ਵੀ ਲੇਖ ਅਤੇ ਪੰਜਾਬੀ ਲਿਟਰੇਚਰ ਪੜੇ। ਜਦੋਂ ਸੱਚ ਸਾਹਮਣੇ ਆਉਣ ਲੱਗਿਆ ਤਾਂ ਬੜੀ ਨਿਰਾਸ਼ਾ ਹੋਈ ਕਿ ਸੱਚ ਤੇ ਇਨਾ ਵਡਾ ਪਰਦਾ ਪਾਇਆ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
bhupinder kaur sadhaura
nice story