ਦੁਬਈ ਵਿੱਚ ਮੈਂ ਪਾਕਿਸਤਾਨੀਆਂ ਦੇ ਫਲੈਟ ਵਿੱਚ ਰਹਿਣ ਲਈ ਗਿਆ। ਪੂਰੇ ਫਲੈਟ ਵਿੱਚ ਇਕੱਲਾ ਮੈਂ ਭਾਰਤੀ ਪੰਜਾਬੀ ਸੀ। ਬਹੁਤ ਮਿੱਠੇ ਤਜਰਬੇ ਰਹੇ ਜੋ ਕਿ ਇੰਡੀਆ ਵਿੱਚ ਬਣ ਚੁੱਕੀ ਸੋਚ ਦੇ ਬਿਲਕੁੱਲ ਉੱਲਟ ਸਨ। ਤਜਰਬੇ ਸਾਝੇਂ ਕਰਨ ਤੇ ਆਵਾਂ ਤਾ ਕਿਤਾਬ ਭਰ ਜਾਵੇ ਪਰ ਇੱਕ ਘਟਨਾ ਜਰੂਰ ਸਾਝੀਂ ਕਰਨਾ ਚਾਹੁੰਦਾ ਹਾਂ। ਸ਼ੁਕਰਵਾਰ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਸਾਰੇ ਇਕੱਠੇ ਹੀ ਥੱਲੇ ਬੈਠਕੇ ਕਰਿਆ ਕਰਦੇ ਸੀ। ਵਾਰੀ ਦੇ ਹਿਸਾਬ ਨਾਲ ਮੀਆਂ ਜੀ ਦੇ ਢਾਬੇ ਤੋਂ ਪਰਾਠੇ ਲਿਆਉਣੇ ਤੇ ਗੋਲ ਚੱਕਰ ਬਣਾਕੇ ਸਭ ਨੇ ਨਾਲ ਨਾਲ ਥੱਲੇ ਬੈਠਕੇ ਖਾਣੇ। ਉਦੋਂ ਇੱਕ ਮੁੰਡਾ ਪਾਕਿਸਤਾਨ ਤੋਂ ਤਿੰਨ ਮਹੀਨੇ ਦਾ Tourist ਵੀਜਾ ਲੈਕੇ ਨੌਕਰੀ ਲੱਭਣ ਆਇਆ ਸੀ ਤੇ ਸਿਰਫ ਦਸ ਦਿਨ ਰਹਿ ਗਏ ਸੀ ਤੇ ਨੌਕਰੀ ਨਹੀ ਮਿਲੀ ਸੀ। ਉਸਦੇ ਵਿਚਾਰੇ ਦੇ ਪੈਸੇ ਵੀ ਖਤਮ ਹੋ ਗਏ ਸਨ। ਇੱਕ ਸ਼ੁੱਕਰਵਾਰ ਮੈਂ ਸਭ ਨੂੰ ਕਿਹਾ ਕਿ “ਮੇਰਾ ਨਾਸ਼ਤਾ ਨਾ ਲਿਆਣਾ, ਮੈਂ ਗੁਰਦੁਆਰੇ ਜਾ ਰਿਹਾ ਹਾਂ ਤੇ ਨਾਸ਼ਤਾ ਉੱਥੇ ਲੰਗਰ ਵਿੱਚ ਛਕਾਗਾਂ। ਤਦ ਉਹ ਮੁੰਡਾ ਵੀ ਰੂਮ ਵਿੱਚ ਸੀ ਤੇ ਪੁੱਛਦਾ ਹੈ “ਕਿ ਗੁਰਦੁਆਰੇ ਵਿੱਚ Restaurant ਵੀ ਹੁੰਦਾ ਹੈ?”
ਮੈਂ ਮੁਸਕਰਾਇਆ ਤੇ ੳਸਨੂੰ ਸਮਝਾਇਆ Restaurant ਨਹੀ ਹੁੰਦਾ। ਅਸੀ Prayer (ਮੱਥਾ ਟੇਕਕੇ) ਕਰਕੇ ਲੰਗਰ ਛਕੀਦਾ ਹੈ ਜੋ ਬਿਲਕੁੱਲ ਮੁਫਤ ਹੁੰਦਾ ਹੈ। ਉਹ ਅਚਾਨਕ ਹੈਰਾਨ ਹੋਕੇ ਫਿਰ ਪੁੱਛਦਾ ਹੈ “ਨਾ ਕਰੋ ਭਾਜੀ! ਬਿਲਕੁੱਲ ਮੁਫਤ”
ਮੇਰੀ ਹਾਂ ਚ ਹਾਂ ਮਿਲਾਉਦਿਆਂ ਇੱਕ ਪਾਕਿਸਤਾਨੀ ਨੇ ਕਿਹਾ ਹਾਂ ਬਿਲਕੁੱਲ ਮੁਫਤ ਹੁੰਦਾ ਹੈ। ਮੈਂ ਨਨਕਾਣਾ ਸਾਹਿਬ ਵਾਰੇ ਸੁਣਿਆ ਹੈ।
ਉਹ ਫਿਰ ਪੁੱਛਦਾ ਹੈ “ਬਿਲਕੁਲ ਮੁਫਤ ਭਾਵੇਂ ਜਿਨ੍ਹਾ ਮਰਜੀ ਖਾਓ।”
“ਹਾਂ ਬਿਲਕੁਲ ਜਿਨ੍ਹਾਂ ਮਰਜੀ, ਢਿੱਡ ਭਰਕੇ। ਆਜਾ ਚੱਲਣਾ ਤਾਂ” ਮੈਂ ਉਸਦੇ ਦਿਲ ਚ’ ਉੱਠ ਰਿਹਾ ਸਵਾਲ ਸਮਝ ਗਿਆ ਸੀ ਉਹ ਪੈਸੇ ਨਾ ਹੋਣ ਕਰਕੇ ਇੱਕ ਟਾਇਮ ਦੀ ਲੱਗੀ ਮੈਸ ਨੂੰ ਤਿੰਨ ਟਾਇਮ ਖਾਦਾਂ ਸੀ।
“ਅੱਛਾ ਮੁਸਲਮਾਨ ਵੀ ਖਾ ਸਕਦਾ”
“ਹਾਂ ਬਿਲਕੁਲ” ਮੈਂ ਉਸਦੀ ਹਾਂ ਦੀ ਉਡੀਕ ਕੀਤੇ ਬਿਨਾਂ ਪਾਕਿਸਤਾਨੀ ਦੋਸਤ ਨੂੰ ਕਿਹਾ Nol Card (Monthly ਰੇਲ ਕਿਰਾਏ ਦਾ ਕਾਰਡ) ਦੇ। ਉਹਨੇ ਫੜਾ ਦਿੱਤਾ ਤੇ ਮੈਂ ਉਸਨੂੰ ਨਾਲ ਲੈਕੇ ਗੁਰਦੁਆਰੇ Jebel Ali ਆ ਗਿਆ।
ਉਸਨੂੰ ਦੱਸਿਆ ਕਿ ਅਸੀ ਜੁੱਤੇ ਖੋਲਕੇ ਤੇ ਸਿਰ ਢੱਕਕੇ ਅੰਦਰ ਜਾਦੇਂ ਹਾਂ। ਟੋਕਰੇ ਵਿੱਚੋਂ ਇੱਕ ਰੁਮਾਲ ਲੈ ਕੇ ਉਸਦੇ ਸਿਰਤੇ ਵੀ ਬੰਨਿਆ ਤੇ ਥੱਲੇ ਉਸਨੂੰ ਲੰਗਰ ਹਾਲ ਦਿਖਾਇਆ ਜਿੱਥੇ ਸੰਗਤ ਲੰਗਰ ਛਕ ਰਹੀ ਸੀ ਤੇ ਫਿਰ ਪਹਿਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jasvinder singh Raju
This story is really interesting good and one day I will come to Dubai.
Rekha Rani
ਸਭ ਤੋ ਵੱਡਾ ਨਾਨਕ ਦੇਵ ਜੀ ਦਾ ਘਰ ਹੈ। ਜਿਸ ਵਿੱਚੋਂ ਕੋਈ ਵੀ ਖਾਲੀ ਨਹੀ ਜਾਦਾਂ। ਹਰ ਥਾਂ ਲੰਗਰ ਲਗਦੇ ਹਨ। ਪਰ ਟਾਇਮ ਸਿਰ ਜਾਂ ਲਾਇਨਾਂ ਵਿੱਚ ਖਲੋ ਕੇ ਲੰਗਰ ਮਿਲਦਾ ਹੈ ਪਰ ਗੁਰਦੁਆਰਾ ਕੋਈ ਵੀ ਹੋਵੇ ਕਿਸੇ ਵੀ ਟਾਇਮ ਲੰਗਰ ਜਿਨ੍ਹਾ ਮਰਜ਼ੀ ਖਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Beant
Very nice story
jass
ਸਤਿਨਾਮ ਸ਼੍ਰੀ ਵਾਹਿਗੁਰੂ ਜੀ
jass
soo swtt.. bht pyari story💛💚
gursant pal
very nice
jagjit singh
🌷ਵਾਹਿਗੁਰੂ ਜੀ🌷