ਜਦੋਂ ਵੀ ਕਿਸੇ ਸ਼ਖਸ ਨੂੰ ਆਪਾਂ ਬਦਨਾਮ ਕਰਨ ਲਈ ਨਿਕਲਣਾ ਹੋਵੇ…ਆਪਾਂ ਅਕਸਰ ਉਸਦੀਆਂ ਐਸ਼ ਕਰਦੇ ਦੀਆਂ ਤਸਵੀਰਾਂ ਕਿਤੋਂ ਲੱਭ ਲਿਆਉਂਦੇ ਹਾਂ….ਤੇ ਏਨਾ ਤਸਵੀਰਾਂ ਨੂੰ ਏਦਾਂ ਦੁਨੀਆਂ ਅੱਗੇ ਪੇਸ਼ ਕਰਦੇ ਹਾਂ ਜਿਵੇਂ ਅਯਾਸ਼ੀ ਕਰਨੀ ਕੋਈ ਕਰਾਈਮ ਹੋਵੇ…
ਥੱਲੇ ਕੋਮੈਂਟਾਂ ਚ ਵੀ ਲੋਕ ਕਿਸੇ ਨੂੰ ਮੌਜ ਮਸਤੀ ਕਰਦੇ ਹੋਏ ਨੂੰ ਏਦਾਂ ਕੋਮੈਂਟ ਕਰਕੇ ਜਲੀਲ ਕਰਨਗੇ ਜਿਦਾਂ ਮਸਤੀ ਕਰਨਾ ਬਹੁਤ ਵੱਡਾ ਗੁਨਾਹ ਹੋਵੇ….
ਆਪਾਂ ਜਿਸ ਸਮਾਜ ਚ ਰਹਿੰਦੇ ਹਾਂ…ਏਥੇ ਪਤਾ ਨਹੀਂ ਕਿਉਂ ਅਤੇ ਕਦੋਂ ਉਹਨਾਂ ਸਭ ਚੀਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸਦੇ ਚ ਕੋਈ ਐਸ਼ ਵਾਲੀ ਲਾਈਫ ਨੂੰ ਚੁਣਦਾ ਹੈ…..ਸਿਰਫ ਅਤੇ ਸਿਰਫ ਸਾਦੀ ਅਤੇ ਧਾਰਮਿਕ ਲਾਈਫ ਨੂੰ ਹੀ ਚੰਗੀ ਲਾਈਫ ਦੀ ਮਾਨਤਾ ਦੇ ਦਿਤੀ ਗਈ ਹੈ…..ਏਹੀ ਇਕ ਵੱਡਾ ਕਾਰਨ ਹੈ ਕਿ ਲੋਕ ਮੌਜ ਮਸਤੀ ਨੂੰ ਪਾਪ ਵਾਂਗ ਸਮਝਨ ਲੱਗ ਜਾਂਦੇ ਨੇ ਤੇ ਇਸਨੂੰ ਚੋਰੀ ਵਾਂਗ ਕਰਦੇ ਨੇ….ਤੇ ਸਾਦੇ ਚੇਹਰੇ ਨੂੰ ਦੁਨੀਆਂ ਅੱਗੇ ਪੇਸ਼ ਕਰਨ ਲਈ ਰੱਖਦੇ ਨੇ…
ਪਾਪ ਅਤੇ ਪੁੰਨ ਚ ਜਿਉਣ ਦੇ ਤਰੀਕੇ ਨੂੰ ਪਤਾ ਨਹੀਂ ਕਿਉਂ ਘਸੀਟ ਲਿਆ ਜਾਂਦਾ ਹੈ…..ਜਦੋਂ ਕਿ ਚੰਗੇ ਹੋਣਾ ਅਤੇ ਬੁਰੇ ਹੋਣਾ ਬਹੁਤ ਅਲੱਗ ਹੈ….ਸਾਦੀ ਜ਼ਿੰਦਗੀ ਅਤੇ ਐਸ਼ ਵਾਲੀ ਜ਼ਿੰਦਗੀ ਇਹ ਹਰ ਇਕ ਦਾ ਆਪਣਾ ਜਿਉਣ ਦਾ ਢੰਗ ਹੈ….
ਬਹੁਤੇ ਲੋਕ ਜਦੋਂ ਕਿਸੇ ਥਾਂ ਯਾਤਰਾ ਕਰਨ ਜਾਂਦੇ ਨੇ….ਤੇ ਜੇ ਉਹ ਕਿਸੇ ਤੰਬੂ ਚ ਰੁਕਦੇ ਨੇ….ਤਾਂ ਇਸ ਚ ਮਹਾਨ ਹੋਣਾ ਕੀ ਹੈ…? ਤੇ ਜੇ ਕੋਈ ਮਹਿੰਗੇ ਹੋਟਲ ਚ ਰੁਕਿਆ ਹੈ ਤਾਂ ਇਸ ਚ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ