ਬੱਚਪਣ ਵਾਲਾ ਐਂਤਵਾਰ
ਜੱਦੋ ਜਹਿਦ ਵਾਲੇ ਬੱਚਪਣ ਵਿੱਚ ਐਂਤਵਾਰ ਦੀ ਖ਼ਾਸ ਖਿੱਚ ਹੂੰਦੀ ਸੀ । ਐਂਤਵਾਰ ਦਾ ਮਤਲਬ ਛੁੱਟੀ , ਖੇਡਣਾ ਅਤੇ ਅਜ਼ਾਦੀ ਹੂੰਦਾ ਸੀ । ਉਸ ਸਮੇਂ ਸਾਰੇ ਵੱਡੇ ਰੋਟੀ , ਕੱਪੜਾ ਅਤੇ ਮਕਾਨ ਦੀ ਲੜਾਈ ਲੜ ਰਿਹੇ ਸੀ । ਕੁਛ ਇਕ ਪਰਿਵਾਰਾਂ ਨੂੰ ਛੱਡ ਕੇ ।ਪਰ ਇਕ ਆਮ ਜਿਹੇ ਬੱਚਪਣ ਦਾ ਕਿਸ ਤਰਾਂ ਦਾ ਐਂਤਵਾਰ ਹੋ ਸਕਦਾ ਹੈ । ਪੂਰਾ ਭਰਪੂਰ ਅਤੇ ਰੁੱਝਿਆ ਹੋਇਆ । ਬੱਚਿਆਂ ਲਈ ਖਾਸੋ ਖ਼ਾਸ । ਬੱਸ ਇਸ ਦੀ ਬਹੁਤ ਖ਼ੁਸ਼ੀ ਹੂੰਦੀ ਸੀ ਕਿ ਸਕੂਲ ਨਹੀਂ ਜਾਣਾ ਪੈਣਾ । ਸਭ ਤੌ ਵੱਡੀ ਇਹੀ ਖ਼ੁਸ਼ੀ ਹੂੰਦੀ ਸੀ । ਛੁੱਟੀ ਦੀ ।
ਪੂਰਾ ਹਫ਼ਤਾ ਐਂਤਵਾਰ ਉਡੀਕ ਹੂੰਦੀ ਸੀ । ਸਕੂਲ ਨਹੀਂ ਜਾਣਾ ਪੈਣਾ । ਲੇਟ ਉਠੋ । ਸਵੇਰ ਸਾਰ ਉਠ ਕੇ ਨਹਾਉਣ ਦੀ ਕੋਈ ਖੇਚਲ ਨਹੀਂ । ਦਿਲ ਲਗਾ ਕੇ ਖੇਲਣ ਦੀ ।
ਇਸ ਦਾ ਦੂਜਾ ਰੂਪ ਕੰਮ ਕਾਰ ਵਾਲਾ ਵੀ ਹੁੰਦਾ ਸੀ । ਘਰ ਦੇ ਵਡੇਰੇ ਕੰਮ ਵੀ ਵਾਹਵਾ ਕਰਾਉਂਦੇ ਸੀ । ਉਸ ਐਂਤਵਾਰ ਦੇ ਹੇਠ ਲਿਖਤ ਪੱਖ ਸਨ । ਰਲਵੇਂ ਮਿਲ਼ਵੇਂ ।
ਐਂਤਵਾਰ ਦਾ ਮੁੱਖ ਮਕਸਦ ਹੀ ਲੇਟ ਉਠਣਾ । ਸੂਰਜ ਚੜਣ ਤੱਕ ਸੋਣਾ । ਪੂਰੀ ਛੂਟੀ । ਬੱਸ ਖਾਉ ਪੀਉ ਅਤੇ ਮਸਤ ਹੋ ਕੇ ਦੋਸਤਾਂ ਨਾਲ ਖੇਲੋ । ਨਾਂ ਬਸਤੇ ਤਿਆਰ ਕਰਨੇ । ਨਾਂ ਹੀ ਫਟੀਆਂ ਵਗੈਰਾ ਪੋਚਣ ਦਾ ਪੰਗਾ । ਬਿਨਾਂ ਨਹਾਏ ਦੋਸਤਾਂ ਨਾਲ ਖੇਡਣ ਜਾਣਾ । ਵਕਤ ਦੀ ਕੋਈ ਪਾਬੰਦੀ ਨਹੀਂ ਹੂੰਦੀ ਸੀ ।
ਐਂਤਵਾਰ ਦਾ ਮਤਲਬ ਇਹ ਵੀ ਹੂੰਦਾ ਸੀ ਕਿ ਸਾਈਕਲ ਵੀ ਚਲਾਉਣ ਨੂੰ ਮਿਲੂਗਾ । ਕਿਉ ਕਿ ਸਾਇਕਲ ਇਕ ਹੀ ਹੂੰਦਾ ਸੀ ਜੋ ਕਿ ਘਰ ਦੇ ਮੁਖੀ ਕੋਲ ਹੂੰਦਾ ਸੀ । ਜੋ ਕਿ ਉਹ ਜਾਂ ਘਰ ਦਾ ਵੱਡਾ ਕਮਾਉਣ ਵਾਲਾ ਕੰਮ ਤੇ ਲੈ ਜਾਂਦਾ ਸੀ । ਸਿਰਫ ਐਂਤਵਾਰ ਨੂੰ ਹੀ ਮੋਕਾ ਲਗਦਾ ਸੀ । ਉਹ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ