ਅੱਜ ਅਜੀਬ ਵਰਤਾਰਾ ਵੇਖਿਆ..
ਖੇਤੀ ਬਿੱਲਾਂ ਦਾ ਵਿਰੋਧ ਕਰਦਾ ਕੁਰਬਾਨੀ ਦਾ ਪੁੰਜ ਨਿੱਕਾ ਬਾਦਲ ਸਾਮਣਿਓਂ ਤੁਰੇ ਆਉਂਦੇ ਖੇਤੀ ਮੰਤਰੀ ਤੋਮਰ ਨੂੰ ਵੇਖ ਪਹਿਲਾਂ ਵਿਰੋਧ ਵਾਲੀ ਫੜੀ ਤਖ਼ਤੀ ਪ੍ਰੈਸ ਦੇ ਕੈਮਰੇ ਤੋਂ ਟੇਡੀ ਜਿਹੀ ਕਰ ਲੈਂਦਾ ਤੇ ਫੇਰ ਓਹਲੇ ਜਿਹੇ ਨਾਲ ਚਿੱਤੜਾਂ ਪਿੱਛੇ ਦੇ ਕੇ ਪੂਰੀ ਤਰਾਂ ਲੁਕੋ ਲੈਂਦਾ..!
ਸ਼ਾਇਦ ਹਰਿਆਣੇ ਵਾਲੇ ਫਾਰਮ ਹਾਊਸ..ਗੁੜਗਾਵਾਂ ਵਾਲੇ ਹੋਟਲ ਅਤੇ ਰਾਜਿਸਥਾਨ ਯੂ.ਪੀ ਵਾਲੀਆਂ ਮਿੱਲਾਂ ਤੇ ਫਾਰਮ ਹਾਊਸ ਅੱਖਾਂ ਅੱਗੇ ਘੁੰਮ ਗਏ ਹੋਣੇ!
ਮਜਬੂਰੀਆਂ ਅਤੇ ਮਨ ਦੇ ਵਲਵਲੇ ਸਾਫ ਝਲਕ ਰਹੇ ਸਨ..
ਸੋਚ ਰਿਹਾ ਹੋਣਾ ਇਹ ਧਰਨੇ ਪ੍ਰਦਰਸ਼ਨ ਅੱਜ ਹੈਣ..ਕੱਲ ਨੂੰ ਪਤਾ ਨੀ ਹੋਣੇ ਕੇ ਨਹੀਂ..
ਪਰ ਨਹੁੰ ਮਾਸ ਦੇ ਰਿਸ਼ਤੇ ਵਾਲਿਆਂ ਨਾਲ ਕਦੋਂ ਸਮਝੌਤਾ ਕਰਨਾ ਪੈ ਜਾਵੇ..
ਕੋਈ ਨੀ ਜਾਣਦਾ!
ਅਮ੍ਰਿਤਸਰ ਇੱਕ ਕੁਲੀਗ ਅਕਸਰ ਆਖਿਆ ਕਰਦਾ ਕੇ ਇੱਕ ਕਾਰੋਬਾਰੀ ਨੂੰ ਕਦੇ ਵੀ ਕਿਸੇ ਨਾਲ ਵਿਗਾੜਨੀ ਨਹੀਂ ਚਾਹੀਦੀ..ਪਤਾ ਨੀ ਕਿਸ ਦੀ ਕਦੋਂ ਲੋੜ ਪੈ ਜਾਵੇ!
ਕਦੀ ਵਿਚਾਰਕ ਵਖਰੇਵਿਆਂ ਕਾਰਨ ਵਿਰੋਧ ਕਰਨਾ ਵੀ ਪੈ ਜਾਵੇ ਤਾਂ ਦੁਆ-ਸਲਾਮ ਜਰੂਰ ਕਰਦੇ ਰਹਿਣਾ ਚਾਹੀਦਾ..
ਵਾਪਸੀ ਲਈ ਇੱਕ “ਚੋਰ ਮੋਰੀ” ਜਰੂਰ ਰੱਖ ਲੈਣੀ ਚਾਹੀਦੀ!
ਪਦਾਰਥਵਾਦ ਦੀ ਹਨੇਰੀ ਨੇ ਵਾਪਸੀ ਦੀ ਇਹ ਚੋਰ ਮੋਰੀ ਰੱਖਣੀ ਹਰੇਕ ਦੀ ਮਜਬੂਰੀ ਜਿਹੀ ਬਣਾ ਦਿੱਤੀ ਏ..!
ਤਖਤਾਂ ਦੇ ਜਥੇਦਾਰ ਤੱਕ ਅਸੂਲਾਂ ਦੀ ਜੈਕਟ ਪਾਸੇ ਰੱਖ ਨਿੱਕੀਆਂ ਨਿੱਕੀਆਂ ਗਰਜਾਂ ਖਾਤਿਰ ਟਕੇ-ਟਕੇ ਦੇ ਲੀਡਰਾਂ ਸਾਹਵੇਂ ਕੌਢੇ ਹੁੰਦੇ ਆਮ ਵੇਖੇ ਗਏ..!
ਅਕਸਰ ਸੋਚਦਾ ਅਸੀਂ ਆਮ ਲੋਕ ਇਹਨਾਂ ਤੋਂ ਕਿੰਨੇ ਬੇਹਤਰ ਹਾਂ..ਰੋਜ ਰੋਜ ਮਰ ਮਰ ਕੇ ਜੀਣਾ ਤਾਂ ਨਹੀਂ ਪੈਂਦਾ..ਥੁੱਕ ਕੇ ਚੱਟਣਾ ਵੀ ਨਹੀਂ ਪੈਂਦਾ..ਤੇ ਨਾ ਹੀ ਗੁਟਕਿਆਂ ਤੇ ਹੱਥ ਰੱਖ ਝੂਠੀਆਂ ਸਹੁੰਆਂ ਹੀ ਖਾਣੀਆਂ ਪੈਂਦੀਆਂ!
ਸੰਤ ਦਿੱਲੀ ਨੂੰ ਵੰਗਾਰਦਾ ਅਕਸਰ ਆਖਿਆ ਕਰਦਾ ਸਿੰਘੋ ਜੇ ਮੈਂ ਜਿਉਂਦੇ ਜੀ ਅਕਾਲੀ ਦਲ ਦਾ ਪ੍ਰਧਾਨ ਬਣਾ..ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਵਾਂ ਤੇ ਜਾ ਫੇਰ ਐਮ.ਐੱਲ.ਏ ਜਾਂ ਐੱਮ.ਪੀ ਚੁਣਿਆ ਜਾਵਾਂ..ਤਾਂ ਸੰਗਤ ਜੀ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ..ਏਨੀ ਗੱਲ ਆਖ ਰਿਹਾ ਹੁੰਦਾ ਤਾਂ ਸਟੇਜ ਤੇ ਬੈਠੇ ਕਈਆਂ ਦੀਆਂ ਨੀਵੀਆਂ ਪੈ ਜਾਂਦੀਆਂ..ਕਿਧਰੇ ਦਿੱਲੀ ਸਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ