More Punjabi Kahaniya  Posts
ਅੱਜ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ


ਜੰਗਲ਼ ਦੇ ਜਾਨਵਰਾਂ ਨੇ ਧਰਮਰਾਜ ਕੋਲ਼ ਕੀਤੀ ਫ਼ਰਿਆਦ
ਆਦਮਜ਼ਾਤ ਸਾਨੂੰ ਬਦਨਾਮ ਕਰਕੇ ਕਰ ਰਹੀ ਐ ਬਰਬਾਦ ”
ਅੱਜ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ ।
“ਰੁੱਤਾਂ ਵਿੱਚ ਹੋ ਗਿਆ ਵਾਧਾ, ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤਾ ਨਵਾਂ ਕਨੂੰਨ” ।
ਹੁਣ ਤੱਕ ਸਰਿਸ਼ਟੀ ਦੇ ਸਾਜਣ ਹਾਰ ਨੇ ਜਿੰਨੀਆਂ ਵੀ ਰੁੱਤਾਂ ਬਣਾਕੇ ਭੇਜੀਆਂ ਸੀ, ਭਾਰਤ ਦੇ ਰਾਜਨੀਤਕ ਲੋਕਾਂ ਨੇ ਆਪਣੀ ਸਹੂਲਤ ਲਈ ਓਹਨਾਂ ਵਿੱਚ ਵਾਧਾ ਕਰ ਦਿੱਤਾ । ਪਰਚੱਲਤ ਰੁੱਤਾਂ ਵੀ ਸ਼ਰਮਸਾਰ ਹੋ ਗਈਆਂ ਜਦੋਂ ਰਾਜਨੀਤਕ ਲੋਕਾਂ ਨੇ ਓਹਨਾ ਦੀ ਸੌਕਣ ਲਿਆ ਵਸਾਈ । ਦੁੱਖ ਤਾਂ ਹੁੰਦਾ ਈ ਐ, ਜਦੋਂ ਵਸਦੇ ਰਸਦੇ ਪਰਿਵਾਰ ਵਿੱਚ ਕੋਈ ਹੱਲਚੱਲ ਮਚਦੀ ਹੋਵੇ । ਰਾਜਨੀਤਕ ਸੱਥ ਨੇ ਆਪਣੀ ਸਹੂਲਤ ਲਈ ਇੱਕ ਨਵੀਂ ਰੁੱਤ ਘਸੋੜ ਦਿੱਤੀ । ਇਸ ਰੁੱਤ ਦਾ ਨਾਮਕਰਨ ਕਰਨ ਵਾਸਤੇ ਭਰਵੀਂ ਬਹਿਸ ਹੋਈ । ਮੰਤਰੀ ਸਹਿਬਾਨ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਸੀ । ਕਿਸੇ ਨੇ ਕਿਹਾ ਰੰਗ ਬਦਲ ਰੁੱਤ, ਕਿਸੇ ਨੇ ਘਰ ਵਾਪਸੀ ਰੁੱਤ ਦਾ ਸੁਝਾਅ ਦਿੱਤਾ । ਭਖਵੀੰ ਬਹਿਸ ਤੋਂ ਬਾਅਦ ਬਹੁਸੰਮਤੀ ਨਾਲ਼ ਫੈਸਲਾ ਹੋਇਆ ਕਿ ਇਸ ਨਵੀਂ ਰੁੱਤ ਨੂੰ ” ਗਿਰਗਿਟ ਰੁੱਤ” ਦਾ ਨਾਮ ਦਿੱਤਾ ਜਾਵੇ ।
ਜਿਉਂ ਹੀ ਇਸ ਫੈਸਲੇ ਦੀਆਂ ਕਾਪੀਆਂ ਜਨਤਕ ਹੋਈਆਂ ਤਾਂ ਬਬਾਲ ਮੱਚ ਗਿਆ । ਪਹਿਲਾਂ ਤੋਂ ਪਰਚੱਲਤ ਰੁੱਤਾਂ ਨੇ ਸਖਤ ਇਤਰਾਜ ਕੀਤਾ, ਕਾਰਨ ਸਾਫ ਸੀ, ਓਹ ਕਹਿੰਦੀਆਂ ਸਾਡੇ ਆਉਣ ਦਾ ਸਮਾਂ ਤਾਂ ਕੁਦਰਤ ਨੇ ਨਿਯਮਬੱਧ ਕੀਤਾ ਹੋਇਐ, ਅਸੀਂ ਤਾ ਵਾਰੀ ਸਿਰ ਆਪਣੀ ਡਿਊਟੀ ਨਿਭਾਕੇ ਤੁਰ ਜਾਂਨੀਆਂ, ਆਹ ਨਵੀਂ ਸੌਕਣ ਤਾਂ ਹਰ ਰੁੱਤ ਵਿਚ ਅੜਿੱਕੇ ਡਾਹੁਣ ਆ ਜਾਂਦੀ ਐ । ਇਸ ਰੁਤ ਦਾ ਕੋਈ ਸਮਾਂ ਨਹੀਂ, ਕੋਈ ਅਸੂਲ ਨਹੀਂ , ਇਹ ਬੇਸ਼ਰਮ ਰੁੱਤ ਹਰ ਮਹੀਨੇ ਹਰ ਸਾਲ ਤੇ ਹਰ ਨਿੱਕੀ ਮੋਟੀ ਚੋਣ ਵੇਲ਼ੇ ਆ ਧਮਕਦੀ ਐ ਸਾਡੇ ਵਿਚ ਖਰਲ਼ ਪਾਉਣ ਲਈ ।
ਰੁੱਤਾਂ ਵਿਚਲੀ ਘੁਸਰ-ਮੁਸਰ ਗਿਰਗਿਟ ਕੋਲ਼ ਵੀ ਪਹੁੰਚ ਗਈ । ਸੁਣਕੇ ਓਹਦੀ ਸੂਈ ਵੀ ਲਾਲ ਲਕੀਰ ਪਾਰ ਕਰ ਗਈ , ਤੇ ਓਹ ਜੰਗਲ ਦੇ ਰਾਜੇ ਕੋਲ਼ ਜਾ ਫਰਿਆਦੀ ਹੋਈ । ਓਹਨੇ ਜਾਨਵਰਾਂ ਦੀ ਮੀਟਿੰਗ ਸੱਦ ਲਈ ਤੇ ਹੋ ਗਈ ਵਿਚਾਰ ਚਰਚਾ ਸ਼ੁਰੂ । ਸਭ ਤੋਂ ਪਹਿਲਾ ਇਤਰਾਜ ਗਿਰਗਿਟ ਨੇ ਲਾਇਆ ਕਿ ਰਾਜਨੀਤਕ ਲੋਕ ਇੱਕ ਦੂਜੇ ਨਾਲ਼ ਜੂਤਮਜੂਤੇ ਹੋ ਕੇ ਪਲ਼ਟੀ ਮਾਰ ਜਾਦੇ ਨੇ । ਜਿਹੜੇ ਪਾਸੇ ਪਲ਼ਟੀ ਵਜਦੀ ਐ ਓਹ ਤਾਂ ਖੁਸ਼ੀ ‘ਚ ਖੀਵੇ ਹੋ ਕੇ ਖੜਦੁੰਬ ਮਚਾਉਂਦੇ ਨੇ ਪਰ ਜਿਹੜੇ ਪਾਸਿਓਂ ਪਲ਼ਟੀ ਵਜਦੀ ਐ ਓਹ ਆਪੋ ਆਪਣੀ ਕਮਜੋਰੀ ਛੁਪਾ ਕੇ ਬਦਨਾਮ ਮੈਨੂੰ ਕਰਦੇ ਨੇ । ਜਾਨਵਰ ਤਾਂ ਹੋਰ ਵੀ ਬੜੇ ਨੇ ਜਿਹੜੇ ਆਪਣੀ ਜਾਨ ਬਚਾਉਣ ਲਈ ਰੰਗ ਬਦਲਦੇ ਨੇ, ਪਰ ਤੋਹਮਤਾਂ ਮੇਰੇ ਤੇ ਹੀ ਕਿਉਂ ਲੱਗਦੀਆਂ ਨੇ ? ਇਹ ਹੁੱਨਰ ਤਾਂ ਸਾਨੂੰ ਸਿਰਜਣ ਵਾਲ਼ੇ ਨੇ ਦਿੱਤੈ ।
ਅਗਲੀ ਵਾਰੀ ਧੋਬੀ ਦੇ ਕੁੱਤੇ ਦੀ ਸੀ, ਓਹ ਕਹਿੰਦਾ ਭੈਣ ਮੇਰੀਏ ਮੇਰੇ ਕਿਹੜਾ ਇਹ ਹਾਰ ਪਾਉਦੇ ਨੇ । ਮੈਂ ਆਪਣੇ ਮਾਲਕ ਪ੍ਰਤੀ ਵਫਾਦਾਰ ਹਾਂ, ਘਰ ਤੋਂ ਘਾਟ ਤੱਕ ਆਪਣੇ ਮਾਲਕ ਦੀ ਰੱਖਿਆ ਕਰਨਾ ਮੇਰੀ ਡਿਊਟੀ ਵੀ ਹੈ ਤੇ ਜਿੰਮੇਵਾਰੀ ਵੀ । ਪਰ ਇਹ ਆਪਣੀਆਂ ਵਫਾਦਾਰੀਆਂ ਬਦਲਕੇ ਤੋਹਮਤਾਂ ਮੇਰੇ ਤੇ ਲਾ ਦਿੰਦੇ ਨੇ । ਕਹਿਣਗੇ “ਧੋਬੀ ਦਾ ਕੁੱਤਾ ਨਾਂ ਘਰਦਾ ਨਾਂ ਘਾਟ ਦਾ” । ਹੋਰ ਤਾਂ ਹੋਰ ਭਟਕਦੇ ਇਹ ਆਪ ਫਿਦਰੇ ਨੇ ਦਰ ਦਰ ਤੇ, ਬਦਨਾਮੀ ਮੇਰੀ ਕਰਦੇ ਨੇ, ਕਹਿਣਗੇ “ਕੁੱਤੇ ਭਕਾਈ” ਕਰਦੇ ਫਿਰਦੇ ਆਂ ਲੋਕਾਂ ਪਿੱਛੇ ।
ਬਾਂਦਰ ਕੁੱਤੇ ਨੂੰ ਟੋਕ ਕੇ ਵਿਚੋਂ ਹੀ ਬੋਲ ਪਿਆ, ਕਹਿੰਦਾ ਮੈਨੂੰ ਤਾਂ ਇਹਨਾਂ ਦੇ ਵੱਡੇ ਖੋਜੀ ਤੇ ਵੀ ਇਤਰਾਜ ਹੈ । ਇੱਕ ਡਾਰਵਿਨ ਨਾਮ ਦੇ ਵਿਅੱਕਤੀ ਨੇ ਤਾਂ ਇਸ ਆਦਮਜਾਤ ਨੂੰ ਮੇਰੀ ਪਰਜਾਤੀ ਗਰਦਾਨ ਦਿੱਤਾ । ਓਹਨੇ ਤਾਂ ਮੈਨੂੰ ਲੰਡਾ ਕਰਨ ਵਿਚ ਵੀ ਕੋਈ ਕਸਰ ਨਹੀ ਛੱਡੀ । ਆਖੇ ਮੇਰੀ ਖੋਜ ਕਹਿੰਦੀ ਐ ਕਿ ਮਨੁੱਖ ਦੀ ਉਤਪਤੀ ਬਾਂਦਰ ਤੋਂ ਹੋਈ ਐ, ਤੁਰਦੇ ਤੁਰਦੇ ਦੀ ਪੂਛ ਘਸ ਗਈ ਤੇ ਅਗਲੀਆਂ ਲੱਤਾਂ ਤੋਂ ਬਾਹਵਾਂ ਦਾ ਕੰਮ ਲੈਣ ਲੱਗ ਪਿਆ ਤੇ ਬੰਦਾ ਬਣ ਗਿਆ । ਜੇ ਇਹ ਕਿਧਰੇ ਮੈਨੂੰ ਮਿਲ ਜਾਵੇ ਤਾਂ ਗਲ਼ ‘ਚ ਹੱਥ ਪਾ ਕੇ ਪੁੱਛਾਂ ਸਾਲ਼ੇ ਨੂੰ, ਜੇ ਇਹ ਸੱਚ ਸੀ ਤਾਞ ਹੁਣ ਕਿਉਂ ਨੀ ਬਣਦੇ ਸਾਡੋ ਵਿਚੋਂ ਬੰਦੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)