ਦੋ ਦਿਨ ਬੀਤ ਜਾਣ ਤੋ ਬਆਦ ਅੱਜ ਤੀਜੇ ਦਿਨ ਦੀ ਸਵੇਰ ਹੋ ਗਈ ਸੀ, ਅੱਜ ਮੈਂ ਪਹਿਲਾਂ ਨਾਲੋਂ ਥੋੜ੍ਹਾ ਜਲਦੀ ਉੱਠ ਛੇਤੀ-ਛੇਤੀ ਤਿਆਰ ਹੋ ਗੱਡੀ ਲੈਕੇ ਘਰੋ ਚੱਲ ਪਿਆ…।
ਠੀਕ ਅੱਠ ਵਜੇ ਮੈ ਦੱਸੀ ਹੋਈ ਜਗਾ ਤੇ ਪਹੁੰਚ ਗਿਆ ਜਿਥੇ ਉਹ ਖੜੀ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ,
ਉਸਨੂੰ ਦੇਖਕੇ ਮੇਰੇ ਅੰਦਰ ਇੱਕ ਅਜੀਬ ਜੇਹਿ ਖੁਸ਼ੀ ਪ੍ਰਗਟ ਹੌਈ ਅਤੇ ਦਿਲ ਦੀ ਧੜਕਣ ਵੱਧ ਗਈ ਮੇ ਉਸਨੂੰ ਜਾਣਦਾ ਨਹੀਂ ਸੀ ਇਸ ਲਈ ਥੋੜੀ ਘਬਰਾਹਟ ਹੋ ਰਿਹਾ ਸੀ, ਉਤਸ਼ਾਹ ਖੂਸ਼ੀ ਅਤੇ ਘਬਰਾਹਟ ਦੇ ਸੁਮੇਲ ਨੇ ਮੇਰੇ ਅੰਦਰ ਦੀ ਇੱਕ ਅਜੀਬ ਜੇਹਿ ਹਾਲਤ ਬਣਾਈ ਹੋਈ ਸੀ…
ਮੇਰੇ ਕਰੀਬ ਜਾਂਦੇ ਹੀ ਉਸਨੇ ਹੱਥ ਮਿਲਾਉਣ ਲਈ ਅੱਗੇ ਹੱਥ ਕਰ ਮੇਰਾ ਹਾਲ ਪੁੱਛਿਆ, ਮੈਂ ਥੋੜ੍ਹਾ ਜੇਹਾ ਮੁਸਕੁਰਾ ਕੇ ਜਵਾਬ ਦਿੱਤਾਂ “ਮੈ ਬਿਲਕੁਲ ਠੀਕ ਹਾਂ, ਤੁਸੀਂ ਕਿਵੇ ਹੋ”
ਹਾਲ ਦਾ ਜਵਾਬ ਦੇਂਦੇ ਹੀ ਉਸਨੇ ਮੇਰਾ ਹੱਥ ਫੜ ਲਿਆ ਅਤੇ ਬੋਲ਼ੀ “ਚਲੋ ਫਿਰ ਅੱਜ ਮੈਂ ਤੁਹਾਡੀ ਗਰਲ ਫਰੈਂਡ ਅਤੇ ਤੁਸੀਂ ਮੇਰੇ ਬੋਏ ਫਰੈਂਡ, ਮੈਂ ਥੋੜ੍ਹਾ ਸ਼ਰਮਾ ਰਿਹਾ ਸੀ ਤਾ ਉਹਨੇ ਮੈਨੂੰ ਕਿਹਾ “ਕਿਉਂ ਹਿਚਕਿਚਾ ਰਹੇ ਹੋ ਯਾਰ ਖੁਲ ਕੇ ਰਾਹੋ ਮੇਰੇ ਨਾਲ” ਸ਼ਇਦ ਉਸਨੂੰ ਮੇਰੇ ਚੇਹਰੇ ਤੋ ਪਤਾ ਚਲ ਗਿਆ ਸੀ ਕਿ ਮੇ ਝਿਜਕ ਰਹਾ ਹਾਂ.
ਅਸੀਂ ਦੋਵੇਂ ਗੱਡੀ ਵਿੱਚ ਬੇਠ ਗਏ ਅਤੇ ਮੈਂ ਗੱਡੀ ਡਰਾਈਵ ਕਰਨੀ ਸ਼ੁਰੂ ਕਰ ਦਿੱਤੀ, ਉਸਨੇ ਮੈਨੂੰ ਪੁੱਛਿਆ “ਕਿ ਗੱਲ ਮੈਨੂੰ ਆਪਣਾ ਨਾਮ ਨਹੀਂ ਦੱਸੋਗੇ”, “ਮੇਰਾ ਨਾਮ ਕੁਲਦੀਪ ਹੈ ਅਤੇ ਤੁਹਾਡਾ ਨਾਮ?”,
“ਮੇਰਾ ਨਾਮ ਕਿਰਨ ਹੈ”, ਉਸਨੇ ਜਵਾਬ ਦਿੰਦੇ ਹੋਏ ਦੱਸਿਆ, ਫਿਰ ਦੋਨੋ ਵਿੱਚ ਅੱਗੇ ਗੱਲ ਬਾਤ ਸ਼ੁਰੂ ਹੋ ਗਈ।
ਮੈਨੂੰ ਉਸਦਾ ਖੁੱਲਾ ਅਤੇ ਨਿੱਘਾ ਸੁਭਾਂ ਤੇ ਦੋਸਤਾਨਾ ਵਿਹਾਰ ਭੜਾ ਪਸੰਦ ਆ ਰਿਹਾ ਸੀ, ਉਹ ਮੇਰੇ ਨਾਲ ਇਸ ਤਰਾਂ ਗੱਲਾਂ ਕਰ ਰਹੀ ਸੀ ਜਿਵੇ ਅਸੀਂ ਇੱਕ ਦੂਜੇ ਬਹੁਤ ਪਹਿਲਾਂ ਤੋਂ ਜਾਣਦੇ ਹੋਈਐ,
ਪਰ ਮੈਂ ਆਪਣੇ ਮਨ ਨੂੰ ਏਹੀ ਸਮਝਾ ਰਿਹਾ ਸੀ ਵੇਖੀ ਮਨਾ ਕਿਤੇ ਡੁੱਲ ਨਾ ਜਾਵੀ ਇੱਕ ਦਿਨ ਦੇ ਸਫਰ ਦੇ ਮੁਸਾਫ਼ਿਰ ਹਾਂ, ਫਿਰ ਇਹ ਕਿੱਥੇ ਤੇ ਮੇ ਕਿੱਥੇ…
ਮੇ ਗੱਡੀ ਨੂੰ ਬਹੁਤ ਹੀ ਸਹਿਜੇ ਡਰਾਈਵ ਕਰ ਰਿਹਾ ਸੀ ਮੇਰੀ ਨਜ਼ਰ ਵਾਰ-ਵਾਰ ਉਸਦੇ ਵਾੱਲ ਜਾ ਰਹੀ ਸੀ, ਉਸਦੀ ਖੂਬਸੂਰਤੀ ਮੈਨੂੰ ਉਸ ਵੱਲ ਵੇਖਣ ਨੂੰ ਮਜਬੂਰ ਕਰ ਰਹੀ ਸੀ, ਉਸਦੀਆਂ ਜ਼ੁਲਫ਼ਾਂ ਦੇ ਉੱਡਦੇ ਹੋਏ ਲੜ ਹੋਲੀ ਹੌਲੀ ਉਸਦੀਆਂ ਗੱਲਾਂ ਤੇ ਖੇਡ ਰਹੇ ਸੀ, ਇਹ ਦ੍ਰਿਸ਼ ਦੇਖ ਮੇ ਕਿਸੇ ਹੋਰ ਹੀ ਦੁਨੀਆ ਵਿੱਚ ਵਿੱਚ ਗਵਾਚਦਾ ਜਾ ਰਿਹਾ ਸੀ, ਉਸਦੀ ਸੋਂਧੀ ਵਰਗੀ ਸੁਹਾਵਣੀ ਮਹਿਕ ਮੇਰੇ ਸਾਹਾ ਵਿੱਚ ਘੁੱਲ ਮੈਨੂੰ ਅਨੰਦਿਤ ਕਰ ਰਹੀ ਸੀ ਇੱਕ ਅਜੀਬ ਜਿਹਾ ਸਰੂਰ ਮੈਨੂੰ ਮਦਹੋਸ਼ ਕਰ ਰਿਹਾ ਸੀ, ਇਸ ਖ਼ੁਮਾਰ ਵਿੱਚ ਲੀਨ ਹੋਏ ਨੇ ਗੱਡੀ ਵਿੱਚ ਚੱਲ ਰਹੇ ਮੱਧਮ ਜੇਹੀ ਆਵਾਜ਼ ਚ ਹੀਰ ਗਾਣੇ ਦੀ ਲੈਅ ਤੇ ਕਦ ਮੈ ਨਾਲ-ਨਾਲ ਗਾਉਣ ਸ਼ੁਰੂ ਕਰ ਦਿੱਤਾ ਮੈਨੂੰ ਪਤਾ ਵੀ ਨਾ ਲੱਗਾ.
ਮੈਨੂੰ ਗਾਉਂਦਿਆਂ ਦੇਖ ਉਸਨੇ ਮੇਰੀ ਤਰਫ ਵੇਖਆ ਅਤੇ ਬੋਲੀ “ਬਹੁਤ ਵਧੀਆ ਗਾ ਲੈਂਦੇ ਹੋ” ਉਸਦੀ ਇਹ ਗੱਲ ਸੁਣ ਮੈਂ ਵੀ ਮੈਂ ਵੀ ਇੰਟਰਨੈੱਟ ਵਾਲਾ ਡਾਇਲਾਗ ਮਾਰਿਆ “ਗਾ ਲਈਦਾ ਹੈ ਬਸ ਕਦੀ ਮਾਣ ਜਿਹਾ ਨਹੀਂ ਕਿਤਾ” ਇਹ ਸੁਣਦੇ ਹੀ ਉਹ ਖਿੜ ਖਿੜਾਕੇ ਹੱਸਣ ਲੱਗ ਪਈ.
ਉਸਦੇ ਗੁਲਾਬ ਦੀਆ ਪੱਤਿਆਂ ਵਰਗੇ ਬੁੱਲ੍ਹਾ ਚ ਨਿਕਲੀਆਂ ਸੁਰਾਂ ਦੇ ਸੰਯੋਗ ਵਰਗਾ ਹਾਸਾ ਮੇਰੇ ਕੰਨਾਂ ਚੋਂ ਰਸ ਘੋਲਦਾ ਹੋਇਆ ਮੇਨੂੰ ਧੁਰ ਅੰਦਰ ਤੱਕ ਛੂਹ ਗਿਆ, ਇਹ ਮੈਨੂੰ ਕਿ ਹੋਈ ਜਾ ਰਿਹਾ ਸੀ ਮੈਂ ਆਪਣੇ ਆਪ ਵਿੱਚ ਆਪਣੇ ਮਨ ਨਾਲ ਵਿਚਾਰ ਕਰ ਰਹਿ ਸੀ.
ਮੈਂ ਆਪਣੇ ਆਪ ਨੂੰ ਸੰਭਾਲ ਹੀ ਰਿਹਾ ਸੀ ਕਿ ਉਹਨੇ ਥੋੜ੍ਹਾ ਮੇਰੇ ਵੱਲ ਸਰਕ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਅਤੇ ਬੋਲੀ “ਵੈਸੇ ਅਸੀਂ ਜਾ ਕਿੱਥੇ ਰਹੇ ਹਾਂ” ਅਸੀਂ ਜਾ ਰਹੇ ਹਾਂ ਮੂਵੀ ਦੇਖਣ, ਜੋ ਨਵੀ ਪੰਜਾਬੀ ਮੂਵੀ ਆਈ ਹੈ ਮੈਂ ਸੁਣਿਆ ਬਹੁਤ ਵਧੀਆ ਫਿਲਮ ਹੈ ਗਾਣੇ ਤਾ ਉਸਦੇ ਬਹੁਤ ਹੀ ਵਧੀਆ ਹਨ” ਮੈ ਉਸਨੂੰ ਜਵਾਬ ਦਿੱਤਾ.
“ਨਹੀਂ ਮੈਂ ਫਿਲਮਾਂ ਦੀ ਕੋਈ ਜਿਆਦਾ ਸ਼ੋਕੀਨ ਨਹੀਂ, ਵੈਸੇ ਵੀ ਮੇਰੇ ਕੋਲ ਤੁਹਾਡੇ ਨਾਲ ਇੱਕ ਦਿਨ ਹੈ ਮੈਂ ਇਸਨੂੰ ਫਾਲਤੂ ਬਰਬਾਦ ਨਹੀਂ ਕਰਨਾ ਚਾਹੁੰਦੀ, ਮੈਂ ਪੂਰਾ ਦਿਨ ਸਿਰਫ ਅਤੇ ਸਿਰਫ ਬਹੁਤ ਸਾਰਾ ਘੁੰਮਣਾ ਚਾਹੁੰਦੀ ਹਾਂ ਮੌਜ ਮਸਤੀ ਕਰਨਾ ਚਹੁੰਦੀ ਹਾਂ, ਇਸ ਦਿਨ ਦੇ ਇੱਕ ਇੱਕ ਪਲ ਨੂੰ ਇੰਜੋਏ ਕਰਨਾ ਚਹੁੰਦੀ ਹਾਂ”.
“ਅੱਛਾ ਫਿਰ ਦੱਸੋ ਤੁਸੀਂ ਕਿੱਥੇ ਜਾਣਾ ਚਹੁੰਦੇ ਹੋ? ਵੈਸੇ ਮੈਨੂੰ ਬਹੁਤ ਸਾਰੀਆਂ ਘੁੰਮਣ ਵਾਲਿਆਂ ਜਗਾ ਦਾ ਪਤਾ ਹੈ ਅਗਰ ਤੁਸੀਂ ਜਾਣਾ ਚਾਹੋ ਤਾ….?”, “ਜਰੂਰ ਜਾਵਾਂਗੀ, ਲੈ ਜਾਓ ਜਿੱਥੇ ਲੇਕੇ ਜਾਣਾ ਚਹੁੰਦੇ ਹੋ ਮੈਨੂੰ ਤੁਹਾਡੇ ਉੱਪਰ ਪੂਰਾ ਵਿਸ਼ਵਾਸ ਹੈ”.
“ਮੇਰੇ ਉੱਪਰ ਐਨੇ ਵਿਸ਼ਵਾਸ ਦਾ ਕਾਰਨ?” ਮੇ ਸਵਾਲ ਕੀਤਾ.
“ਕਿਸੇ-ਕਿਸੇ ਦੀਆ ਅੱਖਾਂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਵਿਸ਼ਵਾਸ ਦੇ ਕਾਬਿਲ ਹੈ, ਇਸੇ ਲਈ ਸਾਰੀ ਦੁਨੀਆਂ ਛੱਡ ਤੁਹਾਂਨੂੰ ਬੋਏਫਰੈਂਡ ਚੁਣਿਆ ਹੈ”.
“ਵੇਖੋ ਮੇਰੇ ਨਾਲ ਜਿਆਦਾ ਇਮੋਸ਼ਨਲੀ ਨਾ ਜੁੜੋ ਫਿਰ ਤੰਗ ਹੋਵੋਗੇ” ਮੈਂ ਉਸਨੂੰ ਵਿੱਚ ਰੋਕਦੇ ਹੋਏ ਬੋਲਿਆ.
“ਕੌਣ ਤੰਗ ਹੋਵੇਗਾ ਮੈਂ ਜਾ ਤੁਸੀਂ” ਉਹ ਬੋਲੀ.
“ਸ਼ਇਦ ਦੋਵੇ” ਮੇ ਸੋਚ ਭਰੀ ਅਵਾਜ ਚ ਕਹਾ.
“ਨਹੀਂ, ਮੇ ਪ੍ਰੈਕਟੀਕਲ ਹਾਂ, ਮੈਨੂੰ ਪਤਾ ਹੈ ਆਪਣਾ ਇਹ ਰਿਸ਼ਤਾ ਸਿਰਫ ਇੱਕ ਦਿਨ ਲਈ ਹੈ ਅਤੇ ਮੈਂ ਆਪਣੇ ਘਰਦਿਆਂ ਦੇ ਖਿਲਾਫ ਵੀ ਨਹੀਂ ਜਾ ਸਕਦੀ, ਬਸ ਦੋ ਚਾਰ ਮਹੀਨੇ ਤੱਕ ਮੁੰਡਾ ਇੰਡੀਆ ਆ ਜਾਵੇਗਾ ਫਿਰ ਝੱਟ ਮੰਗਣੀ ਪੱਟ ਵਿਆਹ, ਹੋ ਸਕਦਾ ਫਿਰ ਮੈਂ ਵੀ ਉਸਦੇ ਨਾਲ ਬਾਹਰ ਚਲੀ ਜਾਵਾ” ਉਹ ਬੜੇ ਉਤਸ਼ਾਹ ਨਾਲ ਬੋਲੀ।
“ਤਾ ਫਿਰ ਤੁਸੀਂ ਮੇਰੀਆਂ ਭਾਵਨਾਵਾਂ ਨਾਲ ਕਿਉਂ ਖੇਡ ਰਹੇ ਹੋ….”
“ਓਹ ਕਿਵੇ ਯਾਰ, ਮੈਂ ਕਿੱਥੇ ਖੇਡ ਰਹੀ ਹਾਂ” ਮੈਂ ਤਾਂ ਤੁਹਾਂਨੂੰ ਉਸੇ ਦਿਨ ਹੀ ਸਭ ਸਾਫ-ਸਾਫ ਦੱਸਿਆ ਸੀ ਸਾਡਾ ਇਹ ਰਿਸ਼ਤਾ ਸਿਰਫ ਇੱਕ ਦਿਨ ਲਈ ਹੀ ਹੈ”।
“Ok ok ਠੀਕ ਆ ਬਾਬਾ, ਗੱਲਾਂ ਵਿੱਚ ਰੁੱਝੇ ਅਸੀਂ ਮੰਜ਼ਿਲ ਤੇ ਪਹੁੰਚ ਗਏ, “ਚਲੋ ਆ ਜਾਓ ਆਗੀ ਆਪਣੀ ਮੰਜ਼ਿਲ”….ਮੈ ਬਾਹਰ ਨੂੰ ਇਸ਼ਾਰਾ ਕਰਦੇ ਕਹਾ।
“ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ