(ਜੈਸਮੀਨ ਦੇ ਘਰ ਦੇ ਅੰਦਰ ਹੋਰ ਸਹੇਲੀਆਂ ਵੀ ਪੁਹਚਿਆਂ ਹੋਇਆ ਸੀ ਅਤੇ ਨਵਨੀਤ ਦੀ ਗੋਦੀ ਚ ਕੁਤਿਆਂ ਨੂੰ ਦੇਖਦੇ ਹੀ ਉਹਨਾਂ ਨੇ ਸਵਾਲਾਂ ਦੀ ਝੜੀ ਲੱਗਾ ਦਿੱਤੀ)
ਹਾਇ ਨਵਨੀਤ, ਤੁਸੀਂ ਇਹਨੇ ਪਿਆਰੇ ਪੱਪੀ! ਕਿਥੇ ਲਏ ਨੇ? ਇੱਕ ਨੇ ਆਪਣੀ ਗੱਲ ਖ਼ਤਮ ਕੀਤੀ ਹੀ ਸੀ ਕੀ ਦੂਸਰੀ ਨੇ ਪੁੱਛ ਲਿਆ, “ਯਾਰ ਕੇਹੜੀ ਨਸਲ ਹੈ, ਤੁਹਾਡੀ ਪਸੰਦ ਬੜੀ unique ਹੈ।”
ਨਵਨੀਤ ਇਹ ਪ੍ਰਸ਼ੰਸ਼ਾ ਸੁਣ ਕੇ ਗਦ ਗਦ ਹੋ ਉੱਠੀ ਤੇ ਜਵਾਬ ਦਿੱਤਾ, “ਇਹ ਦੋਵੇਂ ਆਸਟਰੇਲੀਆ ਤੋਂ ਮਗਵਾਏ ਨੇ ਮੇਰੇ ਹਸਬੈਂਡ ਦੇ ਦੋਸਤ ਕੋਲੋ ਇਹ ਦੋਵੇਂ ਡੇਢ ਲੱਖ ਦੇ ਕਰੀਬ ਪਏ ਨੇ।
ਇਹਨਾਂ ਵਿਦੇਸ਼ੀ ਨਸਲਾਂ ਦੇ ਕੁੱਤਿਆਂ ਨੂੰ ਸੰਭਾਲਣ ਵਿਚ ਬੜੀ ਮੁਸਕਲ ਆਉਂਦੀ ਹੋਣੀ ਹੈ ਇਹਨੇ ਮਹਿੰਗੇ ਜੋ ਹਨ?” ਇਕ ਸਹੇਲੀ ਨੇ ਨਵਨੀਤ ਨੂੰ ਉਤਸ਼ਾਹਿਤ ਹੁੰਦੇ ਹੋਏ ਪੁੱਛਿਆ।
ਹਾਂ ਹਾਂ ਯਾਰ ਇਹ ਤਾ ਹੈ, ਮੇਰਾ ਪੂਰਾ ਦਿਨ ਇਹਨਾ ਦੀ ਦੇਖਭਾਲ ਵਿਚ ਨਿਕਲ ਜਾਂਦਾ ਹੈ, ਇਹ ਗਿਨੀ ਤਾ ਬਹੁਤ ਚੁਜੀ ਹੈ ਪਰ ਟੋਨੀ ਥੋੜਾ ਸਿੰਪਲ ਹੈ ਦੁੱਧ ਰੋਟੀ ਬਿਸਕੁਟ ਸਭ ਕੁਝ ਖਾ ਲੈਂਦਾ ਹੈ ਤੇ ਜਿਆਦਾ ਨਖਰੇ ਨਹੀਂ ਕਰਦਾ।
ਦੋ ਤਿੰਨ ਸਹੇਲੀਆਂ ਕੁਤਿਆਂ ਵਾਲੀ ਗੱਲ ਨੂੰ ਕੱਟ ਦੀਆਂ ਹੋਇਆ ਇਕ ਆਵਾਜ਼ ਵਿਚ ਬੋਲਿਆ, “ਟਾਈਮ ਹੋ ਗਿਆ ਹੈ, ਆਜੋ ਹੁਣ ਤੰਮਬੋਲਾ ਸ਼ੁਰੂ ਕਰੀਏ। ‘”
ਨਵਨੀਤ ਨੇ ਕਾਰ ਡਰਾਈਵਰ ਨੂੰ ਆਵਾਜ਼ ਦਿੱਤੀ ਅਤੇ ਬੋਲਿਆ ਕੀ ਗਿਨੀ ਤੇ ਟੋਨੀ ਨੂੰ ਲੈਜਾਕੇ ਦੋਵਾਂ ਨੂੰ ਕਾਰ ਦੀ ਪਿਛਲੀ ਸੀਟ ਤੇ ਬੈਠਾ ਦੇਵੇ ਅਤੇ ਦਰਵਾਜ਼ੇ ਬੰਦ ਰੱਖੇ।
ਪਹਿਲਾਂ ਸਾਰਿਆਂ ਨੇ ਤੰਮਬੋਲਾ ਖੇਡਿਆ, ਫਿਰ ਹਸੀ ਮਜਾਕ ਵਿੱਚ ਚੁਟਕਲੇਆ ਦਾ ਸਿਲਸਿਲਾ ਸ਼ੁਰੂ ਹੋ ਗਿਆ. ਅਜਿਹਾ ਲਗ ਰਹਿ ਸੀ ਜਿਵੇਂ ਸਾਰੀਆਂ ਚੁਟਕਲੇਆਂ ਵਿੱਚ ਇੱਕ ਦੂਸਰੀ ਤੋ ਵੱਧ ਮੁਹਾਰਤ ਹਾਸਿਲ ਰੱਖਦੀਆਂ ਹੋਣ।
ਫਿਰ ਇੱਕ ਦਮ ਸਾਰਿਆਂ ਦਾ ਧਿਆਨ ਬਗਲ ਚ ਚੱਲ ਰਹੇ ਟੀਵੀ ਉੱਤੇ ਸੀਰੀਅਲ ਤੇ ਗਿਆ ਤਾ ਹੁਣ ਟੀਵੀ ਸੀਰੀਅਲਾਂ ਦੀਆ ਚਰਚਾਵਾ ਵੀ ਚੱਲ ਪਇਆ।
ਤੁਸੀਂ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ