ਅਜ਼ਮਾਇਸ਼
ਮੈਂ ਇੱਕ ਵਜੇ ਤੱਕ ਦੇ ਲੈਕਚਰ ਲਾਉਣ ਪਿੱਛੋਂ ਕਿਤਾਬਾਂ ਚੱਕ ਕਾਲਜ ਦੇ ਖੇਡ ਮੈਦਾਨਾਂ ਵੱਲ ਇੱਕ ਸੰਗਣੇ ਰੁੱਖ ਦੀ ਛਾਂ ਹੇਠਾਂ ਆ ਬੈਠ ਗਿਆ. ਜੇਕਰ ਮੈਂ ਕਲਾਸਾਂ ਵੱਲ ਜਾਵਾਂ ਤਾਂ ਓਹਦੀ ਚੁੱਪ ਮੈਨੂੰ ਵੱਢ ਵੱਢ ਖਾਂਦੀ. ਨਾ ਮੈਂ ਪੁੱਛਣ ਜੋਗਾ ਨਾ ਉਸਨੂੰ ਕਿਸੇ ਬਹਾਨੇ ਬੁਲਾ ਸਕਦਾ ਸੀ. ਬੜੀ ਹੀ ਉਦਾਸ ਤੇ ਸ਼ਾਂਤ ਸੀ. ਪਰ ਫੇਰ ਵੀ ਪਤਾ ਨੀ ਕਿਉ ਮਨ ਵਿੱਚ ਇੱਕ ਖਵਾਇਸ਼ ਸੀ ਕੇ ਕਿਸੇ ਦਿਨ ਪੁੱਛ ਲਵਾ ਕੇ ਕਿਹੜਾ ਗੁਨਾਹ ਹੋ ਗਿਆ ਬੋਲਾ ਕੋਲੋਂ ਜੋ ਤੇਰੇ ਤੋਂ ਉਹ ਆਪਣਾ ਉਚਾਰਣ ਗਵਾ ਬੈਠੇ ??
ਮੈਂ ਲੰਗਦੀ ਜਾਂਦੀ ਨੂੰ ਦੇਖਿਆ ਕੇ ਬਿਨਾ ਏਧਰ ਓਧਰ ਦੇਖੇ ਉਹ ਸਿੱਧਾ ਲੈਕਚਰ ਲਾਉਣ ਚਲੀ ਜਾਂਦੀ ਤੇ ਫੇਰ ਓਹਨੀ ਪੈਰੀ ਸਿੱਧੀ ਘਰ ਵਾਪਿਸ ਚਲੀ ਜਾਂਦੀ. ਓਹਨੂੰ ਦੇਖ ਕਾਲਜ ਦੇ ਸੀਨੀਅਰ ਹਾਸਾ ਵੀ ਚੱਕਦੇ ਤੇ ਘੂਰੀ ਵੀ ਵੱਟਦੇ ਪਰ ਕੀ ਹੋ ਗਿਆ ਸੀ ਓਹਦੇ ਬੋਲਾ ਨੂੰ ਜੋ ਜਵਾਬ ਦੇਣਾ ਵੀ ਸਹੀ ਨੀ ਸੀ ਸਮਝਦੇ ??? ਇਹਨੀ ਚੁੱਪ ! ਮੈਨੂੰ ਅੰਦਰੋਂ ਅੰਦਰੀ ਖਾ ਗਈ.
ਇੱਕ ਦਿਨ ਮੈਂ ਹੌਂਸਲਾ ਜਿਹਾ ਕਰ ਉਹਦੀ ਸਹੇਲੀ ਕੋਲੋਂ ਕੰਟੀਨ ਵਿੱਚ ਆਈ ਨੂੰ ਪੁੱਛਿਆ ਕੇ ਇਹਨੀ ਚੁੱਪ ਕਿਉ ਆ ਉਹ ? ਕਿਹੜੇ ਗ਼ਮ ਦਾ ਝੋਰਾ ਲੱਗਾ ਓਹਨੂੰ ? ਜਦ ਸੀਨੀਅਰ ਹੱਸਦੇ ਜਾ ਗੱਲੀ ਬਾਤੀ ਕੋਈ ਚੁੱਬਵੀਂ ਗੱਲ ਆਖਦੇ ਤਾਂ ਉਹ ਮੁੜ ਜਵਾਬ ਕਿਊ ਨੀ ਦਿੰਦੀ ? ਕਾਹਲੀ ਵਿੱਚ ਸੀ ਉਹਦੀ ਸਹੇਲੀ ਮੁੜਦੇ ਪੈਰੀ ਦੋ ਬੋਲ ਕਹਿ ਗਈ ……. ਚੁੱਪ ਦੀਆ ਚੀਕਾਂ ਤੇ ਹਾਸਿਆਂ ਦਾ ਦਰਦ ਕੋਈ ਕੋਈ ਸਮਝ ਸਕਦਾ. ਇਹਨਾਂ ਕਹਿ ਮੈਨੂੰ ਤਾਂ ਜਿਵੇ ਉਹ ਹੋਰ ਡੂੰਗੀਆਂ ਗਹਿਰਾਈਆਂ ਵਿੱਚ ਲਾਹ ਗਈ ਹੋਵੇ ਜਿੱਥੇ ਸੋਚਾਂ ਦੇ ਸਮੁੰਦਰ ਦਾ ਕੋਈ ਅੰਤ ਨਹੀਂ ਸੀ.
ਜਿਵੇ ਤਿਵੇਂ ਕਰ ਮੈਂ ਸੋਚਾਂ ਵਿੱਚ ਥੋੜੇ ਦਿਨ ਕੱਢ ਦਿਤੇ ਤੇ ਕੰਟੀਨ ਵਿੱਚ ਬੈਠ ਉਹਦੀ ਸਹੇਲੀ ਦਾ ਮੁੜ ਆਉਣ ਦਾ ਇੰਤਜ਼ਾਰ ਕਰਨ ਲੱਗਾ. ਤੀਜੇ ਦਿਨ ਓਹਦੀ ਸਹੇਲੀ ਮੈਨੂੰ ਕੰਟੀਨ ਵਿੱਚ ਮਿਲ ਗਈ. ਮੈਂ ਹੱਥ ਜੋੜ ਓਹਨੂੰ ਗੁਜ਼ਾਰਿਸ਼ ਕਰੀ ਕੇ ਉਸ ਦਿਨ ਦੀ ਸ਼ੁਰੂ ਕਰੀ ਹੋਈ ਗੱਲ ਅੱਜ ਮੁਕਾ ਜਾਓ ਨਹੀਂ ਇਹ ਨਾ ਹੋਵੇ ਯਾਦਾਂ ਦੇ ਸਮੁੰਦਰ ਵਿੱਚ ਡੁੱਬ ਮੈਂ ਮੁੱਕ ਜਾਵਾਂ !
ਉਹ ਮੇਰੇ ਜ਼ਜ਼ਬਾਤਾਂ ਨੂੰ ਸਮਝ ਗਈ. ਅਸੀ ਦੋਵੇ ਬਾਹਰ ਗਾਰਡਨ ਵਿੱਚ ਬੈਠ ਗਏ. ਓਹਦੀ ਸਹੇਲੀ ਨੇ ਦੱਸਿਆ ਬੀਰਪਾਲ ਚੰਗੇ ਘਰ ਦੀ ਕੁੜੀ ਸੀ. ਪੜ੍ਹਾਈ ਵਿੱਚ ਵੀ ਬਹੁਤ ਅੱਗੇ ਸੀ. B.A ਕਰਦੇ ਸਮੇ ਉਸਦੀ ਕਲਾਸ ਵਿੱਚ ਇੱਕ ਮੁੰਡਾ ਸੀ ਜਿਸਨੂੰ ਉਹ ਮੁਹੱਬਤ ਕਰਦੀ ਸੀ ਤੇ...
ਬਚਪਨ ਤੋਂ ਸਕੂਲ ਦੇ ਸਮੇ ਤੋਂ ਜਾਣਦੀ ਸੀ. ਬੀਰਪਾਲ ਦੀ ਇਕੋ ਅਜ਼ਮਾਇਸ਼ ਸੀ ਕੇ ਦਲਵਿੰਦਰ ਉਸ ਨੂੰ ਮਿਲ ਜਾਵੇ. ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਦਲਵਿੰਦਰ ਨੇ ਬੀਰਪਾਲ ਨੂੰ ਵਾਅਦਾ ਕਰਿਆ ਕੇ ਉਹ ਆਪਣੇ ਘਰ ਦੋਵਾਂ ਵਾਰੇ ਗੱਲ ਕਰ ਲਏ ਤੇ ਕਿਸੇ ਦਿਨ ਉਹ ਆਪਣੇ ਘਰਦਿਆਂ ਨੂੰ ਓਹਦੇ ਘਰ ਲੈ ਆਵੇਗਾ. ਬੀਰਪਾਲ ਨੇ ਆਪਣੇ ਘਰਦੇ ਮਨਾ ਲਏ ਸੀ ਤੇ ਘਰਦਿਆਂ ਦੀ ਮਨਜ਼ੂਰੀ ਨਾਲ ਬੀਰਪਾਲ ਨੇ ਦਲਵਿੰਦਰ ਨੂੰ ਆਪਣੇ ਘਰਦਿਆਂ ਨਾਲ ਨਿਰਧਾਰਿਤ ਮਿਤੀ ਵਾਲੇ ਦਿਨ ਘਰ ਆਉਣ ਲਈ ਕਿਹਾ. ਸਬ ਸਹੀ ਸੀ. ਬੀਰਪਾਲ ਉਸ ਦਿਨ ਓਹਦੀ ਉਡੀਕ ਕਰਦੀ ਰਹੀ ਤੇ ਓਹਦੀ ਯਾਦ ਵਿੱਚ ਸ਼ਾਮਾਂ ਪੈ ਗਈਆਂ. ਨਾਂ ਉਹ ਆਇਆ ਨਾ ਕੋਈ ਖ਼ਬਰ ਆਈ. ਫੋਨ ਦਾ ਜਵਾਬ ਦੇਣਾ ਵੀ ਸਹੀ ਨਾ ਸਮਝਿਆ. ਸ਼ਰਮਾ ਦੀ ਪੰਡ ਪਤਾ ਨੀ ਕਿੰਝ ਚੱਕੀ ਹੋਣੀ ਉਸ ਦਿਨ ਬੀਰਪਾਲ ਨੇ. ਨਾ ਘਰ ਕੁੱਝ ਕਹਿਣ ਜੋਗੀ.
ਉਸ ਦਿਨ ਪਿੱਛੋਂ ਓਹਨਾ ਦੋਵਾਂ ਨੇ ਆਪਣੇ ਆਖਰੀ ਪਰਚੇ ਦਿਤੇ ਤੇ ਸਦਾ ਲਈ ਚੁੱਪ ਹੋ ਗਏ. ਬੀਰਪਾਲ ਨੇ ਗ੍ਰੈਜੂਏਸ਼ਨ ਪਿੱਛੋਂ ਏਸੇ ਕਾਲਜ ਵਿਚ M.A ਵਿੱਚ ਦਾਖਲਾ ਲੈ ਲਿਆ. ਜੋ ਪੁਰਾਣੇ ਮੁੰਡੇ ਕੁੜੀਆਂ ਸੀ ਓਹਨਾ ਤੋਂ ਪਤਾ ਲੱਗਾ ਦਲਵਿੰਦਰ ਬੀਰਪਾਲ ਨੂੰ ਛੱਡ ਕਿਸੇ ਹੋਰ ਨਾਲ ਵਿਆਹ ਕਰਵਾ ਕਨੇਡਾ ਚਲਾ ਗਿਆ. ਬਸ ਉਸ ਦਿਨ ਤੋਂ ਬੀਰਪਾਲ ਚੁੱਪ ਆ.
ਬੀਰਪਾਲ ਦੀ ਸਹੇਲੀ ਨੇ ਜਾਣ ਤੋਂ ਪਹਿਲਾਂ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ….. ਬੇਸ਼ੱਕ ਪਸੰਦੀਦਾ ਸ਼ਕਸ਼ ਦਾ ਮਿਲ ਜਾਣਾ ਵੀ ਅਜ਼ਮਾਇਸ਼ ਏ, ਤੇ ਖੋ ਜਾਣਾ ਵੀ ਇੱਕ ਅਜ਼ਮਾਇਸ਼ ਹੈ. ਤੇ ਇਨਸਾਨ ਤਾਂ ਹਮੇਸ਼ਾ ਆਪਣੀ ਪਸੰਦੀਦਾ ਸਕਸ਼ ਦੇ ਦੁਆਰਾ ਹੀ ਅਜ਼ਮਾਇਆ ਜਾਂਦਾ ਹੈ. ਬੀਰਪਾਲ ਦੀ ਅਜ਼ਮਾਇਸ਼ ਸਿਰਫ ਦਲਵਿੰਦਰ ਹੀ ਸੀ. ਹੁਣ ਕਿਸੇ ਹੋਰ ਦੀ ਅਜ਼ਮਾਇਸ਼ ਦਾ ਹੋਣਾ ਓਹਦੇ ਲਈ ਦੂਰ ਦੂਰ ਤੱਕ ਸੰਬੰਧ ਨੀ ਰੱਖਦਾ.
ਬੀਰਪਾਲ ਦੀ ਸਹੇਲੀ ਤਾਂ ਦੱਸ ਕੇ ਵਾਪਿਸ ਚਲੀ ਗਈ ਪਰ ਬੀਰਪਾਲ ਦੀ ਚੁੱਪ ਦੀਆ ਚੀਕਾਂ ਤੇ ਹਾਸਿਆਂ ਦਾ ਦਰਦ ਮੈਨੂੰ ਉਸ ਕਾਲਜ ਦੇ ਹਰ ਪਾਸੇ ਸੁਣ ਰਿਹਾ ਸੀ. ਦਿਲੋਂ ਕਰੀ ਹੋਈ ਅਜ਼ਮਾਇਸ਼ ਦਾ ਇਸ ਤਰਾਹ ਨਾ ਮਿਲਣਾ ਇਨਸਾਨ ਨੂੰ ਉਮਰਾਂ ਲਈ ਚੁੱਪ ਕਰਾ ਦਿੰਦਾਂ ਏ. ਮੈਂ ਕਿਤਾਬਾਂ ਚੁੱਕ ਘਰ ਚਲਾ ਗਿਆ ਤੇ ਮੁੜ ਕਦੇ ਬੀਰਪਾਲ ਦੀ ਚੁੱਪ ਦਾ ਕਿਸੇ ਕੋਲ ਜ਼ਿਕਰ ਨਾ ਕਰਿਆ.
ਨਰਿੰਦਰ ਗਰੇਵਾਲ
29/01/2022
Access our app on your mobile device for a better experience!