ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , ” ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ
ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ ।
ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , ” ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ , ਲੋਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਜਿੰਨੀਂ ਅਕਲ ਨੀਂ।
ਤੇ ਫਿਰ ਉਹ ਵਲੈਤੋਂ ਆਇਆ ਮੇਰੇ ਸਾਹਮਣੇ ਬੈਠਾ , ਮੇਰੇ
ਬਾਪੂ ਦੀਆਂ ਨਜਰਾਂ ਚ ਨਜਰਾਂ ਪਾ ਬੁੱਲ੍ਹਾਂ ਚ ਸਿਗਰਟ ਸੁਲਗਾ ਰਿਹਾ ਸੀ , ਮੇਰੇ ਨਕਸ਼ ਤੇ ਮੇਰੇ ਬਾਪੂ ਦਾ ਘਰ ਸਭ ਪਸੰਦ ਸੀ ਉਹਨੂੰ ਤੇ ਉਹਦੇ ਮਾਪਿਆਂ ਨੂੰ, ਬਸ ਕਹਿੰਦੇ ”
ਰਤਾ ਕੁ ਸ਼ਹਿਰੀ ਤੌਰ ਤਰੀਕੇ ਜਿਹਿਆਂ ਵਾਲਾ ਪਹਿਰਾਵਾ ਤੇ ਫੈਸ਼ਨ ਜਿਹਾ ਕਰਿਆ ਕਰੇ , ਤੁਹਾਨੂੰ ਤਾਂ ਪਤਾ ਹੀ ਏ ਵਲੈਤੀ ਮੁੰਡਿਆਂ ਦੀ ਪਸੰਦ ਦਾ।
ਉਨਾਂ ਦੇ ਜਾਣ ਤੋਂ ਬਾਅਦ ਮਾਂ ਨੂੰ ਬਾਪੂ ਆਖ ਰਿਹਾ ਸੀ , ਸੰਨ 87 ਚ , ” ਜੀਤ ਕੁਰੇ ਵਲੈਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
mandeep kaur
ਬਹੁਤ ਬਹੁਤ ਵਧੀਆ ਜੀ