ਵੱਡੀ ਕੋਠੀ ਅੱਪੜ ਝਾੜੂ ਪੋਚਾ ਕਰਨ ਲਈ ਉਸਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਕੇ ਪਲਾਸਟਿਕ ਦਾ ਇੱਕ ਵੱਡਾ ਸਾਰਾ ਡੱਬਾ ਫੜਾਉਂਦੀ ਹੋਈ ਆਖਣ ਲੱਗੀ..”ਆਹ ਲੈ ਫੜ ਨੀ ਥੋੜੇ ਜਿਹੇ ਬਦਾਮ ਘਰੇ ਲੈ ਜਾਵੀਂ..ਸਕੂਲ ਪੜਦੇ ਤੇਰੇ ਪੁੱਤ ਦੇ ਕੰਮ ਆਉਣਗੇ..ਦੋ ਬਦਾਮ ਰੋਜ ਨਿਰਣੇ ਕਾਲਜੇ ਭਿਓਂ ਕੇ ਖੁਆ ਦਿਆ ਕਰੀਂ..ਦਿਮਾਗ ਵੀ ਤੇਜ ਹੋਊ ਤੇ ਨਾਲੇ ਅਕਲ ਵੀ ਆਊ..ਸੁਣਿਆਂ ਅੱਜ ਕੱਲ ਤੇਰੇ ਅੱਗੋਂ ਵੀ ਬਹੁਤ ਬੋਲਦਾ ਉਹ”
ਹੱਕੀ ਬੱਕੀ ਹੋਈ ਉਹ ਕਦੀ ਸਰਦਾਰਨੀ ਜੀ ਵੱਲ ਤੇ ਕਦੇ ਪਲਾਸਟਿਕ ਦੇ ਡੱਬੇ ਵੱਲ ਦੇਖੀ ਜਾ ਰਹੀ ਸੀ ਅਤੇ ਨਾਲ ਹੀ ਸੋਚ ਰਹੀ ਸੀ ਕੇ ਅੱਜ ਸੂਰਜ ਉਲਟੇ ਪਾਸਿਓਂ ਕਿੱਦਾਂ ਉੱਗ ਆਇਆ..?
ਅਚਾਨਕ ਉਸਦਾ ਧਿਆਨ ਡੱਬੇ ਹੇਠ ਬਦਾਮਾਂ ਥੱਲੇ ਪਏ ਭੋਰ-ਚੂਰ ਵਿਚ ਤੁਰੇ ਫਿਰਦੇ ਕਿੰਨੇ ਸਾਰੇ ਨਿੱਕੇ ਨਿੱਕੇ ਸੁੰਡ-ਕੀੜਿਆਂ ਵੱਲ ਗਿਆ ਤਾਂ ਸਾਰੀ ਕਹਾਣੀ ਸਮਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ