ਅੱਖਾਂ ਅੱਗੇ ਖੜੀ ਮੌਤ
ਸਾਲ 2009 ਦੀ ਗੱਲ ਹੈ ਸੋਮਵਾਰ ਦੀ ਰਾਤ ਸੀ ਕੰਮ ਸਲੋਅ ਈ ਸੀ ਵੀਕ ਦਾ ਪਹਿਲਾ ਦਿਨ ਹੋਣ ਕਰਕੇ ਪਿਛਲੇ ਵੀਕ ਦੇ ਪੈਸੇ ਗਿਣਕੇ ਅਲੱਗ ਕਰਕੇ ਇੱਕ ਪਜਾਮੇ ਦੀ ਗੋਡੇ ਕੋਲ ਲੁਕਵੀਂ ਜੇਬ ਵਿੱਚ ਪਾ ਲਏ ਲੋੜ ਜੋਗੀ ਚੇੰਜ ਰੱਖਕੇ ਵੈਸੇ ਤਾਂ ਕੈਬ ਡਰਾਈਵਰ ਦਾ ਪਰਮਿਟ ਦੇਣ ਵੇਲੇ ਸਿਖਲਾਈ ਵੀ ਦਿੰਦੇ ਹਨ ਕਿ ਜ਼ਿਆਦਾ ਪੈਸੇ ਕੋਲ ਨੀ ਰੱਖਣੇ ਆਪਦਾ ਬਚਾਅ ਕਿਵੇਂ ਰੱਖਣਾ ਆ ਜਿੰਨਾ ਹੋ ਸਕੇ ਪਰ ਫੇਰ ਵੀ ਜੇ ਜ਼ਿਆਦਾ ਖਤਰਾ ਲੱਗੇ ਤਾਂ ਰਿਸਕ ਨਾਂ ਲਉ ਜੇਕਰ ਕੋਈ ਲੁਟੇਰਾ ਜੋ ਵੀ ਮੰਗਦਾ ਦੇ ਕੇ ਪਰੇ ਕਰੋ ਦੋ ਕੁ ਵਜੇ ਇੱਕ ਹੋਟਲ ਜੋ ਕੇ ਉਜਾੜ ਜਿਹੀ ਜਗਾ ਤੇ ਸੀ ਤੇ ਆਸ ਪਾਸ ਵੱਸੋਂ ਨਹੀਂ ਸੀ ਕੰਪਨੀਆਂ ਹੀ ਸਨ ਜੋ ਰਾਤ ਨੂੰ ਬੰਦ ਸਨ ਤੋਂ ਕਾਲ ਆਈ ਪਹੁੰਚਣ ਤੋਂ ਥੋੜਾਂ ਪਹਿਲਾਂ ਦਿੱਤੇ ਗਏ ਫ਼ੋਨ ਤੇ ਕਾਲ ਕੀਤੀ ਕਿ ਕੈਬ ਆ ਗਈ ਆ ਤਾਂ ਅੱਗੋਂ ਜਵਾਬ ਮਿਲਿਆ ਕਿ ਆ ਰਿਹਾਂ ਆਂ ਜਦ ਹੋਟਲ ਵਿੱਚ ਦਾਖਲ ਹੋਣ ਲੱਗਾ ਤਾਂ ਇੱਕ ਜੀਪ ਖੜੀ ਸੀ ਦੇਰ ਤੋਂ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਣ ਕਰਕੇ ਨੰਬਰ ਪਲੇਟ ਤੇ ਨਜ਼ਰ ਮਾਰੀ ਤੇ ਦੱਸੇ ਗਏ ਕਮਰਾ ਨੰਬਰ ਤੇ ਗਿਆ ਤਾਂ ਰੂਮ ਦੀਆਂ ਲਾਈਟਾਂ ਬੰਦ ਸਨ ਸ਼ੱਕ ਤਾਂ ਹੋਈ ਪਰ ਨੇੜੇ ਹੀ ਮੁੰਡਾ ਖੜਾ ਸੀ ਤੇ ਆਕੇ ਗੱਡੀ ਦੀ ਫਰੰਟ ਸੀਟ ਤੇ ਬੈਠ ਗਿਆ ਪੁੱਛਿਆ ਕਿੱਥੇ ਜਾਣਾ ਤਾਂ ਕਹਿੰਦਾ ਖਾਣਾ ਲੈਕੇ ਆਉਣਾ ਮੇਰਾ ਦੋਸਤ ਆ ਰਿਹਾ ਫੇਰ ਚੱਲਦੇ ਆਂ ਬੈਠੇ ਬੈਠੇ ਉੁੱਸਨੇ ਕੱਪ ਹੋਲਡਰ ਵਿੱਚ ਪਿਆ ਮੇਰਾ ਫ਼ੋਨ ਚੱਕਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਨਜ਼ਰ ਪੈਣ ਕਰਕੇ ਹੱਥ ਪਿੱਛੇ ਕਰ ਲਿਆ ਸਮਝ ਤਾਂ ਮੈਂ ਗਿਆ ਕਿ ਖਤਰੇ ਦਾ ਘੁੱਗੂ...
ਆ ਪਰ ਨਿੱਕਲਿਆ ਕਿਵੇਂ ਜਾਵੇ ਗੱਡੀ ਤਾਂ ਡਰਾਈਵ ਮੋਡ ਵਿੱਚ ਈ ਸੀ ਸੋਚਿਆ ਗੱਡੀ ਭਜਾ ਲੈਨੇ ਆਂ ਇੱਕ ਸਟੋਰ ਨੇੜੇ ਈ ਸੀ ਜਿੱਥੇ ਰਾਤ ਨੂੰ ਦੋ ਪੰਜਾਬੀ ਮੁੰਡੇ ਕੰਮ ਕਰਦੇ ਸੀ ਕੱਲੇ ਨੂੰ ਤਾਂ ਕਾਬੂ ਕਰ ਲਾਂਗੇ ਫੇਰ ਸੋਚਿਆ ਕੇ ਜੇ ਇਹਨੇ ਲੜਾਈ ਦੀ ਕੋਸ਼ਿਸ਼ ਕੀਤੀ ਮਾੜਕੂ ਜਿਹਾ ਈ ਐ ਦੇਖੀ ਜਾਊ ਪਰ ਜੇ ਡਰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕਿਤੇ ਗੱਡੀ ਥੱਲੇ ਨਾ ਆਜੇ ਹੋਰ ਪੰਗਾ ਖੜਾ ਹੋ ਜੂ ਹਜੇ ਸ਼ਸ਼ੋਪੰਜ ਵਿੱਚ ਈ ਸੀ ਕਿ ਮਗਰੋਂ ਦੂਜੇ ਨੇ ਆਕੇ ਬਾਰੀ ਖੋਲਕੇ ਗੰਨ ਸਿਰ ਤੇ ਲਾਲੀ ਕਿ ਕੱਢ ਦੇ ਜੋ ਵੀ ਹੈ ਕੋਲ਼ੇ ਚੱਲੋ ਡਾਲਰ ਤਾਂ ਪੰਜਾਹ ਸੱਠ ਕੁ ਈ ਸੀ ਦੋ ਫ਼ੋਨ ਲੈਗੇ ਗੱਡੀ ਦੀ ਚਾਬੀ ਬਟੂਆ ਵਗੈਰਾ ਹਜੇ ਵੀ ਗ਼ੁੱਸੇ ਹੋ ਰਹੇ ਸੀ only this much ਨਾਲ਼ੇ ਜੇਬਾਂ ਫੋਲੀ ਜਾ ਰਹੇ ਸੀ ਨਾਲ਼ੇ ਕਹੀ ਜਾਣ ਤੂੰ ਟੈਕਸੀ ਚਲਾਊਨਾਂ ਕਿ ਰਿਕਸ਼ਾ ਪਾਸੇ ਕੱਢੇ 1200 $ ਬੱਚਗੇ ਦੂਜੇ ਦਿਨ ਈ ਪੁਲੀਸ ਨੇ ਚੱਕਲੇ ਕੇਸ ਚੱਲਿਆ ਇੱਕ ਨੂੰ ਪੰਜ ਦੂਜੇ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਮੈਂ ਵੀ ਕੋਰਟ ਵਿੱਚ ਈ ਸੀ ਫੈਸਲੇ ਮੌਕੇ ਪਤੰਦਰ ਇੱਦਾਂ ਖੜੇ ਸੀ ਜਿਵੇਂ ਗੋਲ਼ਡ ਮੈਡਲ ਜਿੱਤਕੇ ਆਏੇ ਹੋਣ 13 ਸਾਲ ਹੋਗੇ ਘਟਨਾ ਨੂੰ ਰਾਤੀਂ ਵੀ ਉੱਥੇ ਡਰਾਪ ਕਰਨ ਗਿਆ ਤਾਂ ਹਜੇ ਵੀ ਉਹ ਰਾਤ ਦੀ ਯਾਦ ਆਉਣ ਸਾਰ ਕਾਂਬਾ ਛਿੜ ਜਾਂਦਾ ਆ………………..,
ਜੋ ਦਾਣਿਆਂ ਦੇ ਲਈ ਆਲ੍ਹਣਿਆਂ ਤੋਂ ਦੂਰ ਗਏ
ਰੱਬ ਰਖਵਾਲਾ ਸੱਭ ਦਾ ਪੈਰੋਂ ਪੈਰ ਹੋਵੇ਼………………
Access our app on your mobile device for a better experience!