ਮੈਡਮ ਫ੍ਰੀ ਪੀਰੀਅਰਡ ਵਿੱਚ ਅਰਾਮ ਨਾਲ ਬੈਠੀ ਸੀ । ਦੋ ਲੜਕੀਆਂ ਵਾਹੋ ਦਾਹੀ ਭੱਜਦੀਆਂ ਭੱਜਦੀਆਂ ਮੈਡਮ ਕੋਲ ਆਈਆਂ ਤੇ ਕਹਿੰਦੀਆਂ ਮੈਡਮ ਅਮਨ ਬੜਾ ਰੋਈ ਜਾਂਦੀ ਹੈ ਗਰਾਊਂਡ ਵਿੱਚ ।
ਮੈਡਮ ਉਸੇ ਵੇਲੇ ਕੁੜੀਆਂ ਨਾਲ ਤੁਰ ਪਈ, ਅਮਨ ਮਾੜਚੂ ਜਿਹੀ ਪਲੱਸ ਵਨ ਦੀ ਵਿਦਿਆਰਥੀ ਸੀ ।ਮੈਡਮ ਨੇ ਅਮਨ ਕੋਲ ਪਹੁੰਚ ਕੇ ਪਿਆਰ ਨਾਲ ਪੁੱਛਿਆ ਕੀ ਹੋਇਆ ਮੇਰੇ ਪੁੱਤਰ ਨੂੰ ।ਪਰ ਉਸ ਕੋਈ ਜਵਾਬ ਨਾ ਦਿੱਤਾ, ਉਹ ਰੋਈ ਜਾ ਰਹੀ ਸੀ …ਮੈਡਮ ਨੇ ਬਥੇਰਾ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੀ । ਕੁੜੀਆਂ ਕਹਿੰਦੀਆਂ ਮੈਡਮ ਆਪਣੇ ਡੈਡੀ ਨੂੰ ਯਾਦ ਕਰਕੇ ਰੌਂਦੀ ਪਈ ਹੈ, ਇਸਦੇ ਡੈਡੀ ਪਿੱਛਲੇ ਸਾਲ ਅੱਜ ਦੇ ਦਿਨ ਹੀ ਮਰ ਗਏ ਸਨ। ਉਹ ਹੋ ….ਮੈਡਮ ਦੇ ਅੰਦਰ ਜਿਵੇ ਕੁਝ ਤਿੜਕਿਆ ਹੋਵੇ ਉਸਨੇ ਅਮਨ ਨੂੰ ਗਲ਼ ਨਾਲ ਲਾ ਲਿਆ । ਉਸਦੇ ਅੱਥਰੂ ਸਾਫ ਕਰਦੀ ਹੋਈ ਕਹਿੰਦੀ ਲੈ ਕਮਲੀ ਕਿਸੇ ਥਾਂ ਦੀ ….ਦੇਖ ਮੇਰੇ ਵੱਲ , ਮੇਰੇ ਪਾਪਾ ਵੀ ਤੇ ਚਲੇ ਗਏ ਹਨ , ਹੁਣ ਦੇਖ ਮੈ ਕੋਈ ਰੋਂਦੀ ਪਈ ਹਾਂ ਨਾਲੇ ਜੇ ਮੈਂ ਰੋਣ ਲੱਗ ਪਈ ਤੇ ਮੇਰੇ ਬੱਚਿਆਂ ਨੂੰ ਕੋਣ ਵੇਖੇਗਾ । ਫਿਰ ਮੈਡਮ ਕਹਿੰਦੀ ਚਲ ਦੱਸ ਤੇਰੇ ਪਾਪਾ ਚੰਗੇ ਸੀ….ਰੋਂਦੀ ਰੋਂਦੀ ਕਹਿੰਦੀ ਮੈਡਮ ਜੀ ਬਹੁਤ ਚੰਗੇ ਸਨ ।ਮੈਡਮ ਨੇ ਪੁੱਛਿਆ ਉਹ ਤੇਰੀ ਮੰਮੀ ਨੂੰ ਵੀ ਪਿਆਰ ਕਰਦੇ ਸਨ ।ਕਹਿੰਦੀ ਬੜਾ ਪਿਆਰ ਕਰਦੇ ਸੀ, ਉਨਾਂ ਨੇ ਕਦੇ ਮਾਂ ਨੂੰ ਕੰਮ ਨਹੀ ਸੀ ਕਰਨ ਦਿੱਤਾ ਉਨਾਂ ਤੋ ਬਾਅਦ ਮਾਂ ਲੋਕਾ ਦੇ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
vhut vdhia story