ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਵੀਲ-ਚੇਅਰ ਤੇ ਬੈਠੇ ਇੱਕ ਗੋਰੇ ਨੂੰ ਸਹਾਰਾ ਦਿੰਦੇ ਹੋਏ ਕੁਝ ਲੋਕ ਅੰਦਰ ਲੈ ਆਏ..!
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਖਾਲੀ ਥਾਂ ਲੱਭਣ ਲੱਗੇ..!
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਵੱਲ ਦੇਖੀ ਜਾ ਰਿਹਾ ਸੀ..ਮੈਂ ਅੱਗਿਓਂ ਨਿੰਮਾ ਜਿਹਾ ਮੁਸਕੁਰਾ ਪਿਆ ਤੇ ਹੈਲੋ ਆਖ ਦਿੱਤਾ..!
ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਦੂਜੀ ਸੰਸਾਰ ਜੰਗ ਵੇਲੇ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਪੱਗਾਂ ਵਾਲੇ ਫੌਜੀ ਅਕਸਰ ਹੀ ਏਨੀ ਗੱਲ ਦਸਿਆ ਕਰਦੇ ਸਨ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਭਲਾ ਕਿੰਨੀ ਕੂ ਸਹੀ ਏ?
ਮੈਂ ਆਖਿਆ ਮੈਨੂੰ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਦੋਸਤਾਂ ਮਿੱਤਰਾਂ ਨਾਲ ਇੱਕਠਿਆਂ ਹੀ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਪਰ ਮੇਰੇ ਕੋਲ ਅਜੇ ਕੁਝ ਦਿਨ ਹੋਰ ਨੇ..!
ਵਿਚੋਂ ਹੀ ਟੋਕਦਿਆਂ ਹੋਇਆਂ ਪੁੱਛ ਲਿਆ ਕੇ “ਆਖਰੀ ਜਨਮ ਦਿਨ”..ਮੈਂ ਕੁਝ ਸਮਝਿਆ ਨਹੀਂ?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ..ਸ਼ਾਇਦ ਕੁਝ ਹਫਤੇ ਹੀ ਬਾਕੀ ਨੇ..ਹਸਪਤਾਲੋਂ ਉਚੇਚਾ ਇੱਕ ਦਿਨ ਦੀ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..!
ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਮਨਪਸੰਦ ਟੇਬਲ ਕਿਹੜਾ ਹੋਇਆ ਕਰਦਾ ਸੀ?
ਹੱਸ ਪਿਆ ਤੇ ਆਖਣ ਲੱਗਾ ਕੇ ਏਹੀ ਜਿਥੇ ਐਸ ਵੇਲੇ ਹੁਣ ਤੂੰ ਬੈਠਾ ਹੋਇਆਂ ਏ..!
ਅੱਗੋਂ ਮੈਂ ਆਪਣਾ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ