(ਆਖਰੀ ਲਿਖਤ)
ਲੰਮਹਾ – ਲੰਮਹਾ ਲੰਘੀ ਜਾਂਦਾ ਐ ਮੇਰਾ…..
ਭੌਰ – ਭੌਰ ਕੇ ਖਾਈ ਜਾਂਦਾ ਐ ਹਨੇਰਾ……
ਏ ਕਾਲੀਆਂ – ਕਾਲੀਆਂ ਰਾਤਾਂ ਦੋਸਤੀ ਐ ਕਰਦੀਆਂ ….
ਦਿਨ ਦਾ ਉਜਾਲਾ – ਉਜਾਲਾ ਨਾਲ ਢਲੀ ਜਾਂਦਾ ਐ ਮੇਰਾ…..
ਲੰਮਹਾ – ਲੰਮਹਾ ਲੰਘੀ ਜਾਂਦਾ ਐ ਮੇਰਾ…..
ਭੌਰ – ਭੌਰ ਕੇ ਖਾਈ ਜਾਂਦਾ ਐ ਹਨੇਰਾ……
ਸੁਣਦਾ ਨਹੀਂ ਦਿਲ ਹੁਣ ਮੇਰਾ ਮੇਰੀ……
“ਹਮਮਮਮ ।” ਸਾਹੀ ਆ।
ਹੁਣ ਅੱਖਰਾਂ ਨੂੰ ਅੱਗੇ ਕਿਵੇਂ ਤੋਰਾਂ , ਕੁਝ ਸਮਝ ਨਹੀਂ ਆ ਰਿਹਾ।
ਪਤਾ ਨਹੀਂ ਕਿਉਂ ਅੱਜ – ਕੱਲ ਲਿਖਦੇ – ਲਿਖਦੇ ਮੇਰੀ ਕਲਮ ਰੁਕ ਜਾਂਦੀ ਐ।
ਕਿਉਂ ਹੁਣ ਕੁਝ ਲਿਖਿਆ ਨਹੀਂ ਜਾਂਦਾ ਹੈ।
“ਮੈਂ ਇਕ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹਾਂ।”
ਪਰ ਪਤਾ ਨਹੀਂ ਕਿਉਂ ? ਮੇਰੀ ਕਲਮ ਸਾਥ ਨਹੀਂ ਦੇ ਰਹੀ ਮੇਰਾ।
“ਮੇਰਾ ਨਾਮ ਸੁਪਨਦੀਪ ਹੈ।” ਮੈਂਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ।
ਮੈਂ ਜਦ ਵੀ ਪੜਨ ਬੈਠਦਾ ਸੀ। ਤਾਂ ਆਪਣੀਆਂ ਪੜ੍ਹਾਈ ਵਾਲੀਆਂ ਕਿਤਾਬਾਂ ਨੂੰ ਛੱਡਕੇ, ਸਾਹਿਤਕ ਕਿਤਾਬਾਂ ਪੜਨ ਲੱਗ ਜਾਂਦਾ ਸੀ।
ਜਿਵੇਂ – ਜਿਵੇਂ ਮੈਂ ਜਵਾਨ ਹੁੰਦਾ ਗਇਆ ਹਾਂ। ਮੇਰਾ ਇਹ ਸ਼ੌਕ ਵੀ ਮੇਰੇ ਨਾਲ ਜਵਾਨ ਹੁੰਦਾ ਗਇਆ ਹੈ। ਪਰ ਪਤਾ ਨਹੀਂ ਕੁਝ ਦਿਨਾਂ ਤੋਂ ਮੇਰੇ ਕੋਲੋਂ ਲਿਖਿਆ ਕਿਉਂ ਨਹੀਂ ਜਾਂਦਾ ਪਿਆ।
ਦਿਲ ਕਰਦਾ ਕੀਤੇ ਦੂਰ ਚਲਾ ਜਾਵਾਂ । ਇਕ ਅਜੀਬ ਜਿਹੀ ਉਲਝਣ ਛਿੜੀ ਰਹਿੰਦੀ ਹੈ, ਮੇਰੇ ਅੰਦਰ। ਪਤਾ ਨਹੀਂ ਕਿਉਂ…..?
ਹਾਲੇ ਮੈਂ ਆਪਣੇ ਮਨ ਦੇ ਨਾਲ ਸੋਚ ਵਿਚਾਰ ਵਿੱਚ ਗੁਫਤਗੂ ਕਰਦਾ ਪਿਆ ਸੀ । ਕਿ ਅਚਾਨਕ ਮੇਰਾ ਦਰਵਾਜ਼ਾ ਠਕ-ਠਕ ਖੜਕਣ ਲੱਗਿਆ । ਸਮਾਂ ਕੁਝ ਰਾਤ ਦੇ ਦਸ ਕੁ ਵਜੇ ਦਾ ਸੀ । ਮੌਸਮ ਬਹੁਤ ਖਰਾਬ ਸੀ । ਬਾਹਰ ਬਹੁਤ ਹੀ ਤੇਜ਼ ਬਾਰਿਸ਼ ਹੁੰਦੀ ਪਈ ਸੀ।
ਬਿਜਲੀ ਕੜਕ – ਕੜਕ ਕੜਕਦੀ ਪਈ ਸੀ। ਮੈਂ ਕਾਗਜ਼ ਕਲਮ ਰੱਖਕੇ ਉਠਿਆ ‘ਤੇ ਦਰਵਾਜ਼ਾ ਖੋਲ੍ਹਣ ਲਈ ਗਿਆ ।
ਜਦ ਮੈਂ ਦਰਵਾਜ਼ਾ ਖੋਲ੍ਹਿਆ । ਇੱਕ ਕੱਚ ਵਰਗੀ ਨਾਜ਼ੁਕ ਜਿਹੀ ਮੁਟਿਆਰ, ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹੀ ਸੀ । ਠੰਡੀ ਹਵਾ ‘ਤੇ ਬਾਰਿਸ਼ ਵਿੱਚ ਭਿੱਜਣ ਦੇ ਨਾਲ ਉਸਦਾ ਸਾਰਾ ਹੀ ਸ਼ਰੀਰ ਕੰਬਦਾ ਪਿਆ ਸੀ ।
ਮੈਂ ਉਸਨੂੰ ਪੁੱਛਿਆ ਕੌਣ ਹੋ ਤੁਸੀਂ…..?
‘ਤੇ ਇੰਨੀ ਰਾਤ ਗਈ ਕਿ ਕਰਦੇ ਫਿਰਦੇ ਹੋ ?
ਉਸਨੇ ਆਪਣਾ ਚਿਹਰਾ ਉਪਰ ਨੂੰ ਕਰਕੇ ਜਵਾਬ ਦਿੱਤਾ ।
” ਜੀ ਮੇਰਾ ਨਾਮ ਰਸ਼ਮੀ ਹੈ ।” ਮੈਂ ਕਿਸੇ ਜ਼ਰੂਰੀ ਕੰਮ ਦੇ ਲਈ ਅੱਜ ਘਰ ਤੋਂ ਬਾਹਰ ਨਿਕਲੀ ਸੀ। ਅਚਾਨਕ ਮੇਰੀ ਕਾਰ ਰਾਸਤੇ ਵਿਚ ਖਰਾਬ ਹੋ ਗਈ, ‘ਤੇ ਮੈਨੂੰ ਤੁਹਾਡੇ ਘਰ ਦੀ ਬਲਦੀ ਰੌਸ਼ਨੀ ਤੁਹਾਡੇ ਘਰ ਵੱਲ ਖਿੱਚ ਲਿਆਈ । ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ। ਜੇਕਰ ਆਪ ਜੀ ਮੈਨੂੰ ਅੱਜ ਦੀ ਰਾਤ ਲਈ ਪਨਾਹ ਦੇ ਦਵੋ ਤੇ ।
ਮੈਨੂੰ ਰਸ਼ਮੀ ਦੀਆਂ ਗੱਲਾਂ ਵਿੱਚ ਸੱਚਾਈ ਨਜ਼ਰ ਆ ਰਹੀ ਸੀ। ਤੇ ਇਨਸਾਨੀਅਤ ਦੇ ਨਾਤੇ ਮੇਰੇ ਮਨ ਵਿਚ ਦਯਾ ਵੀ ਆ ਰਹੀ ਸੀ। ਕਿ ਜੇਕਰ ਮੈਂ ਰਸ਼ਮੀ ਨੂੰ ਆਪਣੇ ਘਰ ਪਨਾਹ ਨਾ ਦੇਵਾਂ ਤਾਂ ਉਹ ਇਸ ਵਕਤ ਕਿੱਥੇ ਜਾਏਗੀ ।
ਫਿਰ ਮੈਂ ਉਸਨੂੰ ਮੁਸਕੁਰਾ ਕੇ ਅੰਦਰ ਆਉਣ ਲਈ ਕਿਹਾ ।
ਮੈਂ ਉਸ ਨੂੰ ਕੁਝ ਕੱਪੜੇ ਦਿੱਤੇ । ਉਸਦੇ ਲਈ ਅੱਗ ਬਾਲਣ ਦਾ ਇੰਤਜ਼ਾਮ ਕੀਤਾ । ਤਾਂ ਕਿ ਅੱਗ ਦੇ ਸੇਕ ਨਾਲ ਉਸਨੂੰ ਲੱਗੀ ਠੰਢ ਦਾ ਅਸਰ ਖਤਮ ਹੋ ਜਾਏ।
ਫਿਰ ਮੈਂ ਉਸਨੂੰ ਪੁੱਛਿਆ ।
” ਤੁਸੀਂ ਕੁਝ ਖਾਓਗੇ ।”
ਫਿਰ ਰਸ਼ਮੀ ਨੇ ( ਸੰਘਦੇ ਹੋਏ ਜਵਾਬ ਦਿੱਤਾ)
“ਜੀ ਭੁੱਖ ਤਾਂ ਬਹੁਤ ਲੱਗੀ ਹੈ। ਅਗਰ ਕੁਝ ਖਾਣ ਨੂੰ ਮਿਲ ਜਾਏ ਤਾਂ ਬਹੁਤ ਮੇਹਰਬਾਨੀ ਹੋ ਜਾਏ ।”
ਮੈਂ ਉਸਦੇ ਲਈ ਕੁਝ ਖਾਣਾ ਲੈਕੇ ਆਇਆ । ਉਸ ਤੋਂ ਬਾਅਦ ਮੈਂ ਉਸਦੇ ਲਈ ਇੱਕ ਗਰਮ – ਗਰਮ ਚਾਹ ਬਣਾਈ । ਰਸ਼ਮੀ ਨੇ ਖਾਣਾ ਖਾਕੇ ਚਾਹ ਪੀਕੇ ਮੇਰਾ ਬਹੁਤ ਹੀ ਸ਼ੁਕਰੀਆ ਅਦਾ ਕੀਤਾ । ਫਿਰ ਉਹ ਮੈਨੂੰ ਕਹਿਣ ਲੱਗੀ ।
” ਮੈਨੂੰ ਮੁਆਫ਼ ਕਰਿਓ ।”
ਮੈਂ ਤੁਹਾਡੇ ਘਰ ਵਿਚ ਪਨਾਹ ਵੀ ਲੈ ਲਈ ਤੁਹਾਡੇ ਘਰ ਦਾ ਖਾਣਾ ਵੀ ਖਾ ਲਿਆ ਚਾਹ ਵੀ ਪੀ ਲਈ ਪਰ ਹਾਲੇ ਤੀਕ ਮੈਂ ਆਪ ਜੀ ਦਾ ਨਾਮ ਤੱਕ ਨਹੀਂ ਪੁੱਛਿਆ । ਮੈ ਆਪਣੀ ਇਸ ਗੁਸਤਾਖੀ ਦੀ ਮੁਆਫੀ ਚਾਹੁੰਦੀ ਹਾਂ ।”
ਮੈਂ ਉਸ ਨੂੰ ਕਿਹਾ – ” ਰਸ਼ਮੀ ਜੀ ਮੇਰਾ ਨਾਮ ਸੁਮਨਦੀਪ ਹੈ । ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਆਪ ਜੀ ਮੈਨੂੰ ਮੁਆਫੀ ਮੰਗਕੇ ਸ਼ਰਮਿੰਦਾ ਨਾ ਕਰੋ । ”
ਫਿਰ ਮੈਂ ਉਸਨੂੰ ਪੁੱਛਿਆ – ” ਆਪ ਜੀ ਇਸ ਵਕਤ ਕਿਥੋਂ ਆ ਰਹੇ ਹੋ
ਇਹੋ ਜਿਹਾ ਕਿਹੜਾ ਖਾਸ ਕੰਮ ਸੀ । ਅਗਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਦੱਸ ਦਿਓ ਨਹੀ ਤਾਂ ਤੁਹਾਡੀ ਮਰਜ਼ੀ । ”
ਮੇਰੇ ਸਵਾਲਾਂ ਦੀ ਬੋਛਾਰ ਨੂੰ ਸੁਣਕੇ ਰਸ਼ਮੀ ਮੱਠਾ – ਮੱਠਾ ਹੱਸਣ ਲੱਗੀ । ਮੈਂ ਉਸਦਾ ਇਹ ਹਾਸਾ ਦੇਖਕੇ ਕੁਝ ਸਮਝ ਨਹੀ ਪਾ ਰਿਹਾ ਸੀ ।
ਮੈਂ ਉਸਨੂੰ ਪੁੱਛਿਆ – ” ਰਸ਼ਮੀ ਜੀ ਆਪ ਜੀ ਹੱਸਦੇ ਕਾਹਤੋਂ ਪਏ ਹੋ ਤਾਂ ਉਸਨੇ ਜਵਾਬ ਦਿੱਤਾ । ”
ਰਸ਼ਮੀ – “ਮੈਂ ਹੱਸਦੀ ਇਸ ਲਈ ਪਈ ਸੀ। ਕਿ ਤੁਹਾਡੇ ਸਵਾਲਾਂ ਦੇ ਵਿਚ ਹਮਦਰਦੀ ਤੇ ਇਨਸਾਨੀਅਤ ਭਰੀ ਪਈ ਹੈ। ਇਸ ਲਈ ਸੋਚ ਰਹੀ ਹਾਂ । ਕਿ ਮੈਂ ਆਪ ਜੀ ਨੂੰ ਕੁੱਝ ਵੀ ਝੂਠ ਨਾ ਦੱਸਾਂ, ਇਸ ਲਈ ਜੋ ਮੈਂ ਤੁਹਾਨੂੰ ਦੱਸਾਂਗੀ । ਹੋ ਸਕਦਾ ਹੈ ਆਪ ਜੀ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਵੇ । ”
ਮੈਂ ਰਸ਼ਮੀ ਦੀ ਇੰਨੀ ਗੱਲ ਸੁਣਕੇ ਉਸਨੂੰ ਵਿੱਚੋ ਹੀ ਟੋਕ ਦਿੱਤਾ ।
” ਤੁਸੀਂ ਇਸ ਤਰਾਂ ਨਾ ਸੋਚੋ । ਜੋ ਕੁਝ ਵੀ ਹੈ ਮੈਨੂੰ ਦੱਸੋ ਤਾਂ ਸਹੀ।”
ਫਿਰ ਰਸ਼ਮੀ ਨੇ ਆਪਣੀ ਗੱਲ ਪੂਰੀ ਕੀਤੀ ।
ਉਸਨੇ ਮੈਨੂੰ ਦੱਸਿਆ – “ਮੈਂ ਰੂਹਾਂ ਦੇ ਨਾਲ ਗੱਲ ਕਰ ਸਕਦੀ ਹਾਂ ।
ਉਹਨਾਂ ਦੇ ਨਾਲ ਸਮਝੌਤਾ ਵੀ ਕਰ ਸਕਦੀ ਹਾਂ । ਹੁਣ ਵੀ ਮੈਂ ਕਿਸੇ ਲੜਕੀ ਦੇ ਸਰੀਰ ਵਿੱਚੋਂ ਕਿਸੇ ਬੁਰੀ ਰੂਹ ਤੋਂ ਆਜ਼ਾਦ ਕਰਵਾ ਕੇ ਆ ਰਹੀ ਸੀ । ਤੇ ਰਸਤੇ ਵਿੱਚ ਮੇਰੀ ਕਾਰ ਖਰਾਬ ਹੋ ਗਈ । ਅੱਗੇ ਜੌ ਕੁੱਝ ਹੋਇਆ ਆਪ ਜੀ ਦੇ ਸਾਹਮਣੇ ਹੈ ।”
“ਮੈਂ ਉਸਦਾ ਜਵਾਬ ਸੁਣਕੇ, ਸੁੰਨ ਜਿਹਾ ਹੋ ਗਿਆ ।”
ਫਿਰ ਰਸ਼ਮੀ ਨੇ ਮੈਨੂੰ ਕਿਹਾ – ” ਕਿ ਹੋਇਆ…? ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਆਪ ਜੀ ਮੇਰੀ ਗੱਲ ‘ਤੇ ਯਕੀਨ ਨਹੀਂ ਕਰੋਗੇ ਸੁਮਨਦੀਪ ਜੀ । ”
” ਚਲੋ ਮੇਰੀ ਛੱਡੋ ਤੁਸੀਂ ਦਸੋ ਕਿ ਕਰਦੇ ਹੋ…… ?”
“ਫਿਰ ਮੈਂ ਉਸਦਾ ਸਵਾਲ ਸੁਣਕੇ ਉਸਦੇ ਵੱਲ (ਮੁਸਕਰਾ) ਕੇ ਜਵਾਬ ਦਿੱਤਾ।”
ਮੈਂ – “ਰੇਸ਼ਮੀ ਜੀ ਮੈਂ ਇਕ ਲੇਖਕ ਹਾਂ ।”
ਪਰ ਪਤਾ ਨਹੀਂ ਕਿਉਂ ਕਈ ਦਿਨਾਂ ਤੋਂ ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾ ਰਿਹਾ। ਪਤਾ ਨਹੀ ਸਫ਼ਰ ਵਿੱਚ ਚੱਲਦੇ-ਚੱਲਦੇ ਮੇਰੀ ਕਲਮ ਕਿਉਂ ਰੁਕ ਜਾਂਦੀ ਹੈ। ਮੈਂ ਇਕ ਬਹੁਤ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹਾਂ । ਪਰ ਜੇ ਏਦਾਂ ਮੇਰੇ ਕੋਲੋਂ ਕੁਝ ਲਿਖਿਆ ਹੀ ਨਾ ਗਿਆ, ਤਾਂ ਫਿਰ ਮੈਂ ਕਿੱਦਾਂ ਮਸ਼ਹੂਰ ਹੋਵਾਂਗਾ ।”
ਰਸ਼ਮੀ ਆਪਣਾ ਸਵਾਲ ਕਰਕੇ ‘ਤੇ ਮੇਰਾ ਜਵਾਬ ਸੁਣਕੇ ਕੁੱਝ ਸੋਚਣ ਲੱਗ ਗਈ । ਤੇ ਕੁੱਝ ਦੇਰ ਸੋਚਕੇ ਬੋਲੀ – ਫਿਰ ਤਾਂ ਬਹੁਤ ਵਧੀਆ ਗੱਲ ਹੈ । ਜੇ ਆਪ ਜੀ ਨੂੰ ਲਿਖਣ ਦਾ ਸ਼ੌਂਕ ਹੈ ਤਾਂ, ਪਰ ਤੁਹਾਡੀ ਸਮੱਸਿਆ ਸੁਣਕੇ ਮੈਂ ਸੋਚਾਂ ਵਿਚ ਪੈ ਗਈ ਹਾਂ । ਕਿ ਤੁਸੀਂ ਕਦੀ ਸੋਚਿਆ ਹੈ । ਕਿ ਤੁਹਾਡੀ ਕਲਮ ਅੱਗੇ ਸਫ਼ਰ ਕਿਉਂ ਨਹੀਂ ਤੈਅ ਕਰਦੀ ।
ਮੈਂ ਕਿਹਾ – “ਰਸ਼ਮੀ ਜੀ ਇਹਨਾ ਤੇ ਕਦੀ ਧਿਆਨ ਨਹੀਂ ਦਿੱਤਾ । ਪਰ ਮੈਨੂੰ ਕੁੱਝ ਸਮਝ ਨਹੀ ਆਉਂਦਾ ਹੈ ।”
ਫਿਰ ਉਹ ਕਹਿਣ ਲੱਗੀ – “ਚਲੋ ਮੈਂ ਤੁਹਾਡੀ ਸਮੱਸਿਆ ਦਾ ਪਤਾ ਕਰਦੀ ਹਾਂ ਸੁਮਨਦੀਪ ਜੀ, ਆਪਣੇ ਹੱਥ ਮੇਰੇ ਹੱਥਾਂ ਵਿਚ ਦਿਓ।”
“ਮੈਂ ਵਿਚ ਹੀ ਰਸ਼ਮੀ ਦੀ ਗੱਲ ਟੋਕਦੇ ਪੁੱਛਣ ਲੱਗਾ ।”
“ਇਸ ਦੇ ਨਾਲ ਕੀ ਹੋਵੇਗਾ ਰਸ਼ਮੀ ਜੀ ।”
ਤਾਂ ਉਸਨੇ ਕਿਹਾ – “ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇ ਦੇਵਾਂਗੀ । ਪਹਿਲਾਂ ਆਪ ਜੀ ਜਿੰਨਾਂ ਮੈਂ ਆਖਦੀ ਹਾਂ ਉਨ੍ਹਾਂ ਕਰੋ । ”
ਮੈਂ ਰਸ਼ਮੀ ਦੇ ਕਹੇ ਅਨੁਸਾਰ ਆਪਣੇ ਹੱਥ ਰਸ਼ਮੀ ਦੇ ਹੱਥਾਂ ਵਿਚ ਦੇ ਦਿੱਤੇ ।
ਰਸ਼ਮੀ ਨੇ ਕਿਹਾ – ” ਚਾਹੇ ਜੋ ਮਰਜ਼ੀ ਹੋ ਜਾਏ ਆਪ ਜੀ ਹੱਥ ਨਹੀਂ ਛਡਾਉਣਾ ।”
ਮੈਂ ਉਸਦੀ ਗੱਲ ਨੂੰ ਪੱਕੇ ਤਰੀਕੇ ਨਾਲ ਮਨਕੇ ਓਦਾਂ ਹੀ ਕੀਤਾ ।
ਪਹਿਲਾਂ ਤਾਂ ਕੁਝ ਨਹੀਂ ਹੋਇਆ । ਜਦ ਰਸ਼ਮੀ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ । ਤਾਂ ਸਾਰੇ ਘਰ ਦੀਆਂ ਬੱਤੀਆਂ ਆਪਣੇ ਆਪ ਜਗਣ – ਬੁਝਣ ਲੱਗੀਆਂ । ਬਾਰੀਆਂ ਆਪਣੇ ਆਪ ਖੁੱਲ੍ਹ ਗਈਆਂ । ਤੇ ਤੇਜ਼ ਹਵਾ ਚੱਲਣ ਲੱਗ ਗਈ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ