ਬਾਰਵੀ ਜਮਾਤ ਦੀਆ ਕਲਾਸਾਂ ਅਜੇ ਸ਼ੁਰੂ ਹੀ ਹੋਇਆਂ ਸਨ ਅਜੇ ਪੜਾਈ ਵੀ ਕੁਝ ਖਾਸ ਸ਼ੁਰੁ ਨਹੀ ਹੋਈ ਸੀ। ਪੜਾਈ ਤਾ ਗੁਜਾਰੇ ਜੋਗੀ ਕਰ ਹੀ ਲਈ ਦੀ ਸੀ ਪਰ ਬਾਪੁ ਨਾਲ ਖੇਤੀ ਦਾ ਕੰਮ ਹੋਣ ਕਰਕੇ ਸਕੁਲੇ ਘਟ ਹੀ ਜਾ ਹੁੰਦਾ ਸੀ। ਨਾਲੇ ਕਬਡੀ ਵਲ ਧਿਆਨ ਜਿਆਦਾ ਸੀ ਤੇ ਹੋਰਾਂ ਵਾਂਗ ਸਕੁਲ ਵਿਚ ਕੋਈ ਖਾਸ ਦੋਸਤ ਵੀ ਨਹੀ ਸੀ। ਅਜੇ ਜਮਾਤ ਦੇ ਦਰਵਾਜੇ ਕੋਲ ਆ ਹੀ ਖੜਾ ਹੋਇਆ ਸੀ ਕੇ ਇਕ ਬੜੀ ਹੀ ਬੋਲੀ ਜਿਹੀ ਸੁਰਤ ਦਰਵਾਜੇ ਦੇ ਕੋਲ ਵਾਲੇ ਬੈਚ ਉਪਰ ਬੈਠੀ ਸੀ। ਪਹਿਲਾ ਕਦੇ ਮੈ ਓਹਨੂੰ ਮੇਰੀ ਜਮਾਤ ਵਿਚ ਨਹੀ ਦੇਖਿਆ ਸੀ। ਪੁਛਣ ਤੇ ਪਤਾ ਚਲਿਆ ਕਿ ਓਹਨੇ ਅਜ ਹੀ ਦਾਖਲਾ ਲਿਆ ਸੀ। ਓਸ ਵਕਤ ਪਿਆਰ ਤੇ ਜਜਬਾਤਾਂ ਬਾਰੇ ਕੁਝ ਖਾਸ ਪਤਾ ਨਹੀ ਹੁੰਦਾ ਸੀ ਪਰ ਓਹਨੂੰ ਦੇਖਕੇ ਇਝ ਜਾਪਦਾ ਹੁੰਦਾ ਸੀ ਕੇ ਜਿਵੇ ਕੋਈ ਅਧੁਰਾ ਖੁਆਬ ਪੂਰਾ ਹੋ ਗਿਆ ਹੋਵੇ। ਓਹ ਚਿੱਟਾ ਸੂਟ ਓਹ ਗੋਲ ਤਸਮਾ ਤੇ ਓਹ ਭੋਲੀ ਜਿਹੀ ਮੁਸਕਾਨ। ਬੜੀ ਦਲੇਰੀ ਕਰਕੇ ਓਹਦੇ ਤੋ ਨਾਮ ਪੁਛਿਆ। ਓਨਾ ਮੇਰਾ ਸਕੁਲ ਛੋਟਾ ਜਿਹਾ ਸੀ ਤੇ ਅਧਿਆਪਕ ਖੁਲੇ ਸੁਭਾਅ ਵਾਲੇ ਹੋਣ ਕਰਕੇ ਕੁੜੀਆਂ ਮੁੰਡਿਆਂ ਨੂੰ ਇਕੱਠੇ ਬੈਠਣ ਤੋ ਕੋਈ ਨਹੀ ਰੋਕਦਾ ਸੀ। ਹੋਲੀ ਹੋਲੀ ਦੋਸਤੀ ਗੁੜੀ ਹੁੰਦੀ ਗਈ ਤੇ ਅਸੀ ਇਕ ਦੂਜੇ ਦੀ ਜਿੰਦਗੀ ਬਾਰੇ ਜਾਨਣ ਲੱਗੇ। ਅਸੀ ਇਕੱਠੇ ਬੈਠ ਕੇ ਬਹੁਤ ਗੱਲਾਂ ਕਰਨੀਆਂ। ਅਜੇ ਬਾਰਵੀ ਦੀ ਪੜਾਈ ਅੱਧ ਵਿਚ ਹੀ ਸੀ ਕੇ ਬਾਪੂ ਸਾਥ ਛਡ ਗਿਆ ਤੇ ਖੇਤੀ ਨਾਲੇ ਘਰ ਦੀ ਜਿੰਮੇਵਾਰੀ ਸਿਰ ਆਣ ਖਲੋ ਗਈ । ਬੜੇ ਅੋਖੇ ਹੋ ਕੇ ਪੜਾਈ ਕੀਤੀ ਤੇ ਰੋਟੀ ਚਲਾਈ। ਨਾ ਕੋਈ ਭੈਣ ਨਾ ਭਾਈ। ਮਾਂ ਵੀ ਕਦੇ ਕਦੇ ਬਿਮਾਰ ਹੋ ਜਾਂਦੀ ਸੀ। ਸੋਚਿਆ ਸੀ ਸਕੂਲ ਦੀ ਦੋਸਤੀ ਸਕੁਲ ਵਿਚ ਹੀ ਰਹਿ ਜਾਉਗੀ। ਪਰ ਇਕ ਦਿਨ ਓਹਨੇ ਫੋਨ ਕਰਕੇ ਸੁਖ ਸਾਂਦ ਪੁਛੀ। ਮੈਨੂੰ ਪਹਿਲੀ ਵਾਰ ਇੰਝ ਲੱਗਿਆ ਜਿਵੇਂ ਮੈ ਇਕਲਾ ਨਹੀ ਆ ਕੋਈ ਹੈ ਮੇਰੇ ਨਾਲ ਵੀ। ਅਸੀ ਕਿੰਨਾ ਸਮਾ ਗਲਾ ਕਰਨੀਆ ਤੇ ਓਹਦੀਆਂ ਗਲਾ ਨੇ ਬਿਆਨ ਕਰਨਾ ਜਿਵੇ ਓਹਨੂ ਮੇਰੇ ਲਈ ਕੁਝ ਮਹਿਸੂਸ ਹੁੰਦਾ ਹੋਵੇ। ਹਾਲਾਕਿ ਓਹ ਸਿਰਫ ਓਹਦੀ ਇਕ ਜਰੂਰਤ ਸੀ ਮੇਰੇ ਨਾਲ ਗਲ ਕਰਨੀ ਕਿਉਂ ਜੋ ਓਹ ਕਿਸੇ ਵਜਾ ਨਾਲ ਦੁਖੀ ਸੀ ਤੇ ਓਹਨੂ ਕਿਸੇ ਦੀ ਲੋੜ ਸੀ। ਲੋੜ ਮੈਨੂੰ ਵੀ ਸੀ ਪਰ ਮੈ ਸੁਆਰਥੀ ਨਹੀ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ