ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..!
ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ ਜਾਵੇ ਤੇ ਨਾਲੇ ਆਖੀ ਜਾਵੇ ਮੇਰੀ ਜਨਮ ਦਾਤੀ ਮਿੱਟੀ ਦਾ ਜਾਇਆ ਆਇਆ..ਹੁਣ ਮੈਥੋਂ ਇਹ ਕਲਾਵਾ ਢਿੱਲਾ ਨੀ ਹੋਣਾ..!
ਕੋਲੋਂ ਹੀ ਕਿਸੇ ਦੱਸਿਆ ਕੇ ਬਾਬਾ ਜੀ ਸਵਖਤੇ ਸੌ ਰੁਪਈਏ ਲੈ ਕੇ ਨਾਰੋਵਾਲੋਂ ਤੁਰਿਆ ਸੀ..ਅੱਸੀ ਕਿਰਾਏ ਦੇ ਲੱਗ ਗਏ ਤੇ ਬਾਕੀ ਦੇ ਵੀਹ ਏਧਰ ਓਧਰ ਖਰਚ ਹੋ ਗਏ..!
ਜਜਬਾਤਾਂ ਦੀ ਗੰਢ ਥੋੜੀ ਢਿੱਲੀ ਪਈ ਤਾਂ ਪੁੱਛਿਆ ਬਾਬਾ ਜੀ ਕੋਲ ਤੁਹਾਡੇ ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ