ਤਪਦੀ ਦੁਪਿਹਰ ਚ ਕਾਂ ਦੀ ਅੱਖ ਨਿੱਕਲ ਰਹੀ ਸੀ । ਚਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ । ਕਹੀ ਚੁੱਕੀ ਅਜੇ ਵੀ ਵੱਟੋ ਵੱਟ ਘੁੰਮਦਾ ਸੋਚ ਰਿਹਾ ਸੀ ਕਿ ਕਿਤੇ ਕੋਈ ਕਿਆਰਾ ਖ਼ਾਲੀ ਨਾ ਰਹਿ ਜਾਏ ।
ਦੂਰੋਂ ਦੇਖਿਆ ਸੜਕ ਨਾਲ ਲਗਦੇ ਚਰੀ ਦੇ ਖੇਤ ਚ ਓਹਲੇ ਚ ਮੋਟਰ ਸਾਈਕਲ ਲਗਾ ਕੇ ਫਟਾਫਟ ਚਰੀ ਚ ਦੁਬਕ ਗਏ । ਉਸਤੋਂ ਦੋ ਕੁ ਕਿੱਲਿਆ ਦੀ ਵਾਟ ਸੀ । ਤਪਦੀ ਦੁਪਹਿਰ ਵਿੱਚ ਵੀ ਉਹਨਾਂ ਦਾ ਇਹ ਹੀਆ ਦੇਖ ਕੇ ਇੱਕ ਵਾਰ ਉਹਦੇ ਭਿੱਜੇ ਪੂਰੇ ਜਿਸਮ ਨੂੰ ਦੁਬਾਰਾ ਤ੍ਰੇਲੀ ਆ ਗਈ ਸੀ ।
ਉਹਦਾ ਇਹ ਖੇਤ ਹੀ ਕਈ ਪਿੰਡਾਂ ਨੂੰ ਲਗਦੇ ਰਾਹ ਤੇ ਸੀ । ਉੱਪਰੋਂ ਇਸੇ ਰੋਡ ਤੋਂ ਅੱਗੇ ਬਾਰਵੀਂ ਲਈ ਸਕੂਲ ਤੇ ਕਾਲਜ ਵੀ ਸੀ । ਉਹਦੇ ਖੇਤ ਕਿੰਨੇ ਹੀ ਆਸ਼ਿਕਾਂ ਦੀ ਚੁੱਪ ਚੁਪੀਤੇ ਹੋਈਆਂ ਮਿਲਣੀਆਂ ਦੇ ਗਵਾਹ ਸੀ । ਕਿੰਨੀਆਂ ਕਹਾਣੀਆਂ ਕਿੰਨੇ ਕਿੱਸੇ ਕਿੰਨੇ ਲੜਾਈਆਂ ਇੱਥੇ ਸ਼ੁਰੂ ਹੋਈਆਂ ਪ੍ਰਵਾਨ ਚੜੀਆਂ ਤੇ ਖ਼ਤਮ ਵੀ ਹੋਈਆਂ ।
ਕਿੰਨੇ ਹੀ ਆਸ ਪਾਸ ਦੇ ਗੁਆਂਢੀ ਆਖਦੇ ਇਹਨਾਂ ਖੇਤਾਂ ਚ ਇਹ ਲੰਮੀਆਂ ਫਸਲਾਂ ਨਾ ਬੀਜਿਆ ਕਰ ਕੁੜੀਆਂ ਮੁੰਡਿਆਂ ਦੀ ਚੋਹਲ ਮੋਹਲ ਜੋਗੇ ਰਹਿਗੇ ਤੇਰੇ ਖੇਤ ।
ਉਹ ਸੁਣ ਲੈਂਦਾ ਤੇ ਚੁੱਪ ਕਰ ਜਾਂਦਾ । ਉਹ ਸੋਚਦਾ ਜੁਆਨ ਹੋਏ ਜਜਬਾਤਾਂ ਨੂੰ ਵੀ ਕੋਈ ਰੋਕ ਸਕਦਾ ? ਇਹ ਦਰਿਆ ਪਾਰ ਕਰ ਜਾਂਦੇ ਮਾਰੂਥਲ ਲੰਘ ਜਾਂਦੇ ਤੇ ਬੇਲੇ ਸ਼ਿਖਰ ਦੁਪਹਿਰੇ ਵੀ ਮਿਲ ਲੈਂਦੇ । ਜਦੋਂ ਕੋਈ ਇੰਝ ਆਖਦਾ ਤਾਂ ਇੱਕੋ ਗੱਲ ਪੁੱਛਦਾ ਤੁਹਾਡੇ ਚੋਂ ਕੌਣ ਨਹੀਂ ਮਿਲਦਾ ਰਿਹਾ ਇਹ ਦੱਸੋ ? ਆਪਣੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ । ਚੜ੍ਹਦੀ ਜਵਾਨੀ ਚ ਜਿਸਮ ਦਾ ਸੇਕ ਜਦੋਂ ਤੰਗ ਕਰਦਾ ਤਾਂ ਅੱਲ੍ਹੜ ਨਾ ਸੱਪ ਤੋਂ ਡਰਨ ਨਾ ਸੀਂਹ ਤੋਂ ਨਾ ਜਿਸਮ ਤੇ ਚੁਭਦੇ ਕੰਡੇ ਤੰਗ ਕਰਦੇ ਹਨ ਨਾ ਕੋਈ ਲੜਦਾ ਕੀੜਾ ਮਕੌਡਾ । ਉਦੋਂ ਜੋ ਯਾਦ ਰਹਿੰਦਾ ਤੇ ਸਿਰਫ ਤੇ ਸਿਰਫ ਜਿਸਮ ਦੀ ਉਹ ਛੂ ਤੇ ਸਾਹਾਂ ਦੀ ਉਹ ਗਰਮੀ ਤੇ ਦਿਲ ਦੀ ਉਹ ਧੜਕਣ ਪਸੀਨੇ ਦਾ ਸੈਲਾਬ ਤੇ ਅੰਗਾਂ ਦੀ ਨਮੀਂ ।
ਉਹ ਮੰਨਣ ਨੂੰ ਤੇ ਸਭ ਦੀ ਮੰਨ ਲੈਂਦਾ । ਪਰ ਉਸਨੂੰ ਆਪਣੀ ਜ਼ਿੰਦਗੀ ਦਾ ਕੱਲਾ ਕੱਲਾ ਬਿਤਾਇਆ ਪਲ ਅੱਖਾਂ ਸਾਹਵੇਂ ਆ ਜਾਂਦਾ । ਉਹਦੇ ਅੱਲ੍ਹੜ ਸਮੇਂ ਦੀ ਪ੍ਰੇਮ ਕਹਾਣੀ ਉਹਦੇ ਅੱਖਾਂ ਸਾਹਵੇਂ ਆ ਖਲੋਂਦੀ ।
ਉਸਦਾ ਵੀ ਇਸ਼ਕ ਸੀ ਰੁਪਿੰਦਰ ਉਰਫ ਰੂਪੀ ਉਸਦਾ ਨਾਮ ਸੀ । ਜਿਵੇਂ ਦਾ ਨਾਮ ਉਵੇਂ ਦਾ ਉਸਦਾ ਰੂਪ ਨਿੱਖਰ ਰਿਹਾ ਸੀ । ਜਿਵੇਂ ਕੁਦਰਤ ਨਿੱਤ ਉਸਨੂੰ ਸਾਂਚੇ ਚ ਢਲ ਰਹੀ ਹੋਵੇ । ਤੇ ਉਹ ਉਸਦੇ ਜਿਸਮ ਚ ਆਉਂਦੇ ਇਹਨਾਂ ਨਿੱਤ ਦੇ ਹਰ ਬਦਲਾਅ ਤੋਂ ਵਾਕਿਫ ਸੀ । ਉਹ ਉਮਰ ਐਸੀ ਸੀ ਜਿੱਥੇ ਕਿਤਾਬਾਂ ਚ ਪੜ੍ਹਿਆ ਸਰੀਰਕ ਗਿਆਨ ਦੀਆਂ ਗੱਲਾਂ ਦੀ ਕੁਝ ਕੁਝ ਸਮਝ ਤਾਂ ਆਉਂਦੀ ਸੀ । ਤੇ ਬਾਕੀ ਸਮਝੋ ਬਾਹਰ ਹੋ ਜਾਂਦੀ
ਟੀਚਰ ਤੋਂ ਪੁੱਛਦੇ ਝਿਜਕ ਜਾਂਦੇ ਸੀ । ਉਸ ਉਮਰੇ ਮੋਬਾਈਲ ਪਹੁੰਚ ਤੋਂ ਦੂਰ ਸੀ ਤੇ ਇੰਟਰਨੈੱਟ ਦਾ ਮਹਿਜ਼ ਨਾਮ ਸੁਣਿਆ ਸੀ ।
ਪਰ ਉਸ ਉਮਰੇ ਉਸਨੇ ਤੇ ਰੂਪੀ ਨੇ ਜਿਸਮਾਂ ਦੇ ਉਸ ਭੇਦ ਨੂੰ ਖੋਲ੍ਹ ਲਿਆ ਸੀ । ਸਮਾਜ ਤੋਂ ਲੁਕ ਕੇ ਇਵੇਂ ਹੀ ਕਿਸੇ ਮਨੁੱਖੀ ਕੱਦ ਤੋਂ ਉੱਚੀ ਫ਼ਸਲ ਦੇ ਓਹਲੇ। ਕਿੰਨਾ ਕਿੰਨਾ ਸਮਾਂ ਉਹ ਇੰਝ ਹੀ ਇੱਕ ਦੂਸਰੇ ਦੀਆਂ ਬਾਹਾਂ ਚ ਸਮੋਈ ਛੁੱਟੀ ਮਗਰੋਂ ਇਹਨਾਂ ਖੇਤਾਂ ਚ ਗੁਜ਼ਰ ਦਿੰਦੇ ਸੀ । ਇੱਕ ਸਾਲ ਦਾ ਉਹ ਵਰ੍ਹਾ ਉਸਦਾ ਇੰਝ ਹੀ ਗੁਜਰਿਆ ਸੀ । ਸ਼ਾਇਦ ਹੀ ਕੋਈ ਐਸਾ ਦਿਨ ਹੋਵੇ ਜਿੱਦਣ ਉਹ ਛੁੱਟੀ ਮਗਰੋਂ ਇੰਝ ਨਾ ਮਿਲੇ ਹੋਣ । ਸ਼ਾਇਦ ਇਸੇ ਲਈ ਤਾਂ ਉਹ ਇੱਕ ਦੂਸਰੇ ਚ ਆਏ ਹਰ ਬਦਲਾਅ ਤੋਂ ਵੀ ਉਹ ਵਾਕਿਫ ਸੀ ।
ਪਹਿਲ਼ਾਂ ਪਹਿਲ ਤਾਂ ਮਿਲਦੇ ਤਾਂ ਕਈ ਘੰਟੇ ਗੱਲਾਂ ਤੋਂ ਸਿਵਾ ਉਹਨਾਂ ਕੋਲ ਕੁਝ ਨਾ ਹੁੰਦਾ । ਫਿਰ ਹੌਲੀ ਹੌਲੀ ਦੋਸਤਾਂ ਸਹੇਲੀਆਂ ਤੋਂ ਸੁਣਦੇ ਥੋੜ੍ਹੇ ਪੱਕੇ ਹੁੰਦੇ ਗਏ ਤੇ ਛੂਹਣਾ, ਚੁੰਮਣ ਵੀ ਹੋਣ ਲੱਗੇ । ਇੰਝ ਹੀ ਲੱਭਦੇ ਲੱਭਦੇ ਉਹਨਾਂ ਨੂੰ ਕਿਤਾਬਾਂ ਚ ਪੜੇ ਤੇ ਦੋਸਤਾਂ ਤੋਂ ਸੁਣੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ । ਉਹਨਾਂ ਨੂੰ ਇਹ ਵੀ ਪਤਾ ਲੱਗਾ ਜੋ ਕਿਤਾਬਾਂ ਨਹੀਂ ਦੱਸਦਿਆਂ ਕਿ ਇਹ ਛੋਹ ਇੱਕ ਮਹਿਕ ਛੇੜ ਦਿੰਦੀ ਹੈ ਜਿਸ ਨਾਲ ਆਲਾ ਦੁਆਲਾ ਮਹਿਕ ਜਾਂਦਾ ਹੈ । ਇੱਕ ਪਿਆਸ ਜਗਾ ਦਿੰਦੀ ਹੈ ਜੋ ਮਿਟਦੀ ਨਹੀਂ । ਜਿਵੇਂ ਭਾਦੋਂ ਦੇ ਮਹੀਨੇ ਹੋਈ ਬਾਰਿਸ਼ ਮਗਰੋਂ ਹੋਰ ਬਾਰਿਸ਼ ਮੰਗਦੀ ਹੈ ਉਵੇਂ ਹੀ ਉਹ ਇੱਕ ਦੂਸਰੇ ਦਾ ਹੋਰ ਸਾਥ ਤਾਂਘਦੇ ਸੀ ।
ਪਰ ਦੋਂਵੇਂ ਹੀ ਉਸ ਫ਼ਲ ਨੂੰ ਚੱਖਣ ਤੋਂ ਡਰਦੇ ਸੀ ਜਿਸਦੇ ਲਈ ਜਿਸਮਾਂ ਦੀ ਹੀ ਕਿਰਿਆ ਨਿੱਤ ਦੁਹਰਾਉਂਦੇ ਸੀ । ਇੱਕ ਡਰ ਇੱਕ ਝਿਜਕ ਇੱਕ ਨਾਲ ਦੀਆਂ ਤੋਂ ਸੁਣੀਆਂ ਕਿੰਨੀਆਂ ਹੀ ਡਰਾਉਣੀਆਂ ਕਹਾਣੀਆਂ ।
ਇਸ ਲਈ ਕੱਪੜਿਆਂ ਦੀ ਲੁਕੀ ਛਿਪੀ ਚ ਹੱਥ ਉਥੇ ਪਹੁੰਚਣ ਤੋਂ ਪਹਿਲ਼ਾਂ ਰੁਕ ਜਾਂਦੇ ਜਾਂ ਰੂਪੀ ਹੀ ਰੋਕ ਦਿੰਦੀ ।
ਸੁਪਨਿਆਂ ਦੀ ਰੁੱਤੇ ਉਹ ਐਸਾ ਤੋਹਫ਼ਾ ਹੁੰਦਾ ਹੈ ਜ਼ਿਸਨੂੰ ਹਰ ਔਰਤ ਸਿਰਫ ਤੇ ਸਿਰਫ ਪਹਿਲੀ ਰਾਤ ਲਈ ਰੱਖਣਾ ਚਾਹੁੰਦੀ ਹੈ । ਤੇ ਰੂਪੀ ਲਈ ਵੀ ਇਹੋ ਸੀ ।
ਪਰ ਕਦੇ ਬਿੱਲੀ ਸਿਰਹਾਣੇ ਦੁੱਧ ਵੀ ਜੰਮਿਆ ਏ ?
ਇੱਕ ਦਿਨ ਐਸਾ ਆਇਆ ਜਦੋਂ ਸਭ ਹੱਦਾਂ ਸਭ ਰੋਕਾਂ ਤੇ ਸਭ ਬੰਧਨ ਟੁੱਟ ਗਏ । ਬੰਨ੍ਹ ਮਾਰ ਰੱਖੇ ਪਾਣੀ ਨੂੰ ਜੇ ਮੌਕੇ ਅਨੁਸਾਰ ਨਾ ਕੱਢਿਆ ਜਾਵੇ ਤਾਂ ਕੀ ਹੋਏਗਾ । ਜਰੂਰ ਹੀ ਉਹ ਤੋੜ ਸੁੱਟੇਗਾ ਜੋ ਕੁਝ ਵੀ ਉਸਦੇ ਸਾਹਵੇਂ ਹੋਏਗਾ । ਤੇ ਉਸ ਪਹਿਲੇ ਅਹਿਸਾਸ ਨੂੰ ਕੋਈ ਭੁੱਲ ਵੀ ਨਹੀਂ ਸਕਦਾ । ਜਦੋਂ ਕੋਈ ਸਭ ਸਮਰਪਿਤ ਹੋਕੇ ਕਿੰਨੇ ਹੀ ਵਰ੍ਹਿਆਂ ਦਾ ਸਫ਼ਰ ਇੱਕ ਪਲ ਚ ਹੰਢਾਅ ਜਾਂਦਾ ਹੈ ਜਿੱਥੇ ਅੱਲ੍ਹੜਪੁਣਾ ਤੇ ਕੁਆਰਾਪਣ ਖਤਮ ਹੁੰਦਾ ਹੈ ਇਹ ਵੀ ਐਸੀ ਘੜੀ ਹੈ ਜੋ ਜ਼ਿੰਦਗੀ ਚ ਇੱਕੋ ਵਾਰ ਆਉਂਦੀ ਹੈ
ਸੁੱਖੇ ਨੂੰ ਵੀ ਯਾਦ ਸੀ ਉਸ ਦਿਨ ਦਾ ਹਾਲ ਜੇ ਉਹ ਚਾਹੇ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਦੱਸਣ ਤੋਂ ਪਹਿਲ਼ਾਂ ਹੀ ਸ਼ਬਦ ਖਤਮ ਹੋ ਜਾਣਗੇ ਤੇ ਅਹਿਸਾਸ ਜਾਗ ਜਾਣਗੇ ।
ਗੋਦ ਚ ਖੇਲ੍ਹਦੇ ਕਦੋਂ ਦੋਵਾਂ ਦੇ ਜਿਸਮ ਆਪਸ ਚ ਖੇਡਣ ਲੱਗੇ ਕਦੋਂ ਹੱਥ ਜਾਣ ਪਹਿਚਾਣ ਦੀਆਂ ਜਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ