ਉਹ ਕਾਹਲੇ ਪੈਰੀੰ ਤੁਰਦਾ ਅਲੋਪ ਹੋ ਗਿਆ ! 💘💘
ਉਹ ਕਨੇਡਾ ਤੋਂ ਪ੍ਰੀਵਾਰ ਸਮੇਤ ਪੰਜਾਬ ਆਇਆ ਤਾਂ ਉਸਨੂੰ ਏਅਰਪੋਟ ਤੋਂ ਤਿੰਨ ਗੱਡੀਆਂ ਦੇ ਕਾਫਲੇ ‘ਚ’ ਸ਼ਾਨੋ-ਸ਼ੌਕਿਤ ਨਾਲ ਘਰ ਲੈਕੇ ਆਏ। ਭਾਵੇਂ ਉਹ ਸਾਡੇ ਖੂਨ ਦੇ ਰਿਸ਼ਤੇ ਚੋਂ ਨਹੀਂ ਸੀ ਪਰ ਅਸੀਂ ਉਸਨੂੰ ਪ੍ਰੀਵਾਰ ਦਾ ਮੈਬਰ ਸਮਝਦੇ ਕਿਉਂਕਿ ਕਦੀ ਤੇਰ-ਮੇਰ ਨਹੀਂ ਸੀ ਰੱਖੀ ਸਗੋਂ ਉਸਨੂੰ ਦਿਲੋਂ ਪਿਆਰ ਕਰਦੇ ਸਾਂ।
ਸਾਡੇ ਚੇਤਿਆਂ ‘ਚ’ ਉਹ ਦਿਨ ਹਾਲੇ ਵੀ ਚਿਤਵੇਂ ਪਏ ਨੇ ਜਦੋਂ ਪੰਜਾਬ ਰਹਿੰਦਿਆਂ ਉਸ ਕਨੇਡਾ ਜਾਣ ਦੀ ਇੱਛਾ ਜਿਤਾਈ ਤਾਂ ਅਸੀਂ ਹਿੱਕ ਠੋਕ ਹਾਮੀ ਭਰੀ ….ਪੈਸੇ ਧੇਲਾ ਥੁੜਦਾ ਦਿਸਿਆ ਤਾਂ ਸਾਡੇ ਕੋਲ ਜੋ ਤਿੱਲ-ਫੁੱਲ ਸੀ ਉਹਦੀ ਝੋਲੀ ਢੇਰੀ ਕਰ ਦਿੱਤਾ।
ਪਹਿਲੀ ਵਾਰ ਜਦੋਂ ਉਸਨੂੰ ਦਿੱਲੀ ਏਅਰਪੋਟ ਤੋਂ ਵਿਦਾ ਕੀਤਾ ਤਾਂ ਇੰਝ ਲਗਿਆ ਜਿਵੇਂ ਵਜੂਦ ਚੋਂ ਕੁੱਝ ਕਿਰ ਗਿਆ ਹੋਵੇ।
ਅਸੀਂ ਤਾਂ ਹਰ ਵਾਰ ਉਸਨੂੰ ਅੌਸੀਆ਼ਂ ਪਾ ਉਡੀਕਦੇ ਤੇ ਹੱਥੀਂ ਛਾਵਾਂ ਕਰਦੇ । ਉਸਦੀ 20 ਦਿਨਾਂ ਯਾਤਰਾ ਅਨੰਦਮਈ ਰਹੇ ਅਸੀਂ ਵਿਤੋਂ – ਵੱਧ ਆਓ-ਭਗਤ ਕੀਤੀ। ਖਾਤਰਦਾਰੀ ਕਰਦਿਆਂ ਉਨ੍ਹੇ ਦਿਨ ਆਪਣੇ ਕੰਮ ਧੰਦੇ ਵਿਸਾਰ ਛੱਡੇ…..ਅਸੀਂ ਹਰੇਕ ਖਰਚੇ ਵਾਲੀ ਥਾਂ ਅਗੇ ਹੋ ਬਿੱਲ ਅਦਾ ਕਰਦੇ ਪਰ ਉਹ ਜੇਬਾਂ ਚੋਂ ਹੱਥ ਬਾਹਰ ਨਾ ਕੱਢਦਾ । ਇਹ ਉਸਦਾ ਘੇਸਲਾਪਨ ਸੀ ਜਾਂ ਕੁੱਝ ਹੋਰ ਉਹੀ ਜਾਣਦਾ ਹੋਊ।
ਕਹਿੰਦੇ !! ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ , ਸਾਡੀ ਸ਼ਰਧਾ ਵੀ ਕੁੱਝ ਏਸੇ ਤਰ੍ਹਾਂ ਦੀ ਸੀ । ਇਸਤੋਂ ਅਗੇ ਸੋਚਨਾ ਪਾਪ ਸਮਝਦੇ ਰਹੇ।
ਜਹਾਜੋੰ ਉਤਰਨ ਤੋਂ ਲੈਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ