ਅੰਬਰੀ ਚੜ੍ਹੀ ਗੁੱਡੀ
ਨਿੱਕਾ ਜਿਹਾ ਬੱਚਾ ਬਾਪੂ ਨਾਲ ਟਰੈਕਟਰ ਤੇ ਸ਼ਹਿਰ ਜਾਂਦਾ, ਭਮੱਤਰਿਆ ਵੱਡੀਆਂ ਵੱਡੀਆਂ ਦੁਕਾਨਾਂ ਦੇਖਦਾ, ਕਦੇ ਕਿਸੇ ਦੁਕਾਨ ਮੂਹਰੇ ਖੜ ਜਾਂਦਾ ਕਦੇ ਕਿਸੇ ਮੂਹਰੇ। ਜਦੋਂ ਖੇਡਾਂ ਮਿਲਦੀਆਂ ਤਾਂ ਚਾਂਭਲਿਆ ਫਿਰਦਾ ਜਿਵੇਂ ਭਾਪੇ ਦੀ ਜੇਬ ਚੋਂ ਸਾਰਾ ਸ਼ਹਿਰ ਖ਼ਰੀਦ ਲੈਣਾ ਹੋਵੇ। ਅਖੀਰ ਘਰ ਨੂੰ ਮੁੜਨ ਲੱਗਿਆ ਯਾਦ ਆਉਂਦਾ ਕਿ ਹਾਏ ਯਾਰ ਜਿਹੜੀ ਚੀਜ ਸਭ ਤੋਂ ਜ਼ਰੂਰੀ ਸੀ ਉਹ ਤਾਂ ਚਾਅ ਚਾਅ ਚ ਭੁੱਲ ਹੀ ਗਏ ਸੀ ਫੇਰ ਦੁਕਾਨ ਮੂਹਰੇ ਜਿੱਦ ਕਰਦਾ ..ਰੋਂਦਾ.. ਬਾਪੂ ਤੇ ਗੁੱਸਾ ਵੀ ਚੜਦਾ , ਪਰ ਫੇਰ ਬਾਪੂ ਦਾ ਬਾਹਲਾ ਮੋਹ ਆਉਂਦਾ ਜਦੋਂ ਬਾਪੂ ਦੁਕਾਨ ਅੰਦਰ ਜਾ ਕੇ ਕਹਿੰਦਾ… “ਲਾਲਾ ਇਹਨੂੰ ਆ ਗੁੱਡੀ ਬਣਾਉਣ ਆਲੇ ਤਾਅ ਦੇ ਦੇ ਯਾਰ .. ਰੰਗ ਬੇਰੰਗ ਜੇਹੇ .. ਨਾਲੇ ਡੋਰ ਆਲ਼ੀਆ ਦੋ ਅੱਟੀਆ ਜੀਆਂ ਵੀ ਦੇ ਦੀਂ ..
ਪਿੰਡ ਮੁੜਦਿਆਂ ਰੇਹ ਆਲ਼ੀ ਟਰਾਲੀ ਤੇ ਬੈਠਾ ਤਾਅ ਤੇ ਡੋਰ ਆਲ਼ੇ ਲਫਾਫੇ ਨੂੰ ਸੰਭਾਲ ਸੰਭਾਲ ਰੱਖਦਾ. ਘਰੇ ਵੜਦਿਆਂ ਹੀ ਟਰਾਲੀ ਦੇ ਡਾਲ਼ੇ ਤੋਂ ਛਾਲ ਮਾਰਦਾ .. ਖ਼ੁਸ਼ੀ ਚ ਸੈਕਲ ਚੱਕ ਬਾਹਰ ਨਿਕਲ ਜਾਂਦਾ ਹਾਣੀਆਂ ਨੂੰ ਦੱਸਣ ਲਈ। ਫੇਰ ਤਾਅ ਨਾਲ ਰੰਗ ਬੇਰੰਗ ਲੰਮੇ ਲੰਮੇ ਪੂੰਝਿਆਂ ਆਲ਼ੀ ਦੋ ਰੰਗੀ ਬਾਹਲ਼ੀ ਸੋਹਣੀ ਗੁੱਡੀ ਬਣਾਉਂਦਾ ,, ਵੱਡੀ ਬੇਬੇ ਤੋਂ ਡੋਰ ਆਲ਼ੀ ਅੱਟੀ ਨੂੰ ਡੱਕੇ ਤੇ ਵਲ੍ਹੇਟਣਾ ਸਿੱਖਦਾ ,, ਲੰਮਾ ਤੋਣਾ ਪਾਕੇ ਜਦੋਂ ਗੁੱਡੀ ਉਡਾਉਂਦਾ ਤਾਂ ਉਹ ਪਹਿਲਾਂ ਨਾਂਹ ਨੁਕਰ ਜਿਹੀ ਕਰਦੀ ਆ ਫੇਰ ਕੋਠਿਆਂ ਤੋਂ ਹੁੰਦੀ ਹੋਈ ਅੰਬਰੀ ਚੜ ਜਾਂਦੀ ਆ। .. ਆਸੇ ਪਾਸੇ ਗਲੀ ਗਵਾਂਢ ਦੇ ਜਵਾਕਾਂ ਚ ਚਰਚਾ ਹੁੰਦੀ ਆ ਕੇ ਆਹ ਐਡੀ ਸੋਹਣੀ ਗੁੱਡੀ ਕਿਸਦੀ ਆ ਯਾਰ।
ਇਕ ਦਿਨ ਜਵਾਕ ਚਾਈਂ ਚਾਈਂ ਕੋਠੇ ਚੜਦਾ ਹਵਾ ਦਾ ਰੁਖ ਦੇਖ ਗੁੱਡੀ ਚੜਾਉਦਾ, ਅੱਜ ਉਸਦੀਂ ਗੁੱਡੀ ਐਸੀ ਚੜੀ ਕੇ ਅਸਮਾਨੀ ਗੱਲਾਂ ਕਰਦੀ ਆ, ਸਭ ਤੋਂ ਉਚੀ ਸਭ ਤੋਂ ਸੋਹਣੀ। ਸਾਰੇ ਕੋਠਿਆਂ ਤੋਂ ਆਵਾਜ਼ਾਂ ਦਿੰਦੇ ਆ… “ਚੜਗੀ ਅੰਬਰੀ-ਚੜਗੀ ਅੰਬਰੀ”। ਅੱਜ ਜਿਵੇਂ ਉਸਦਾ ਹੀ ਦਿਨ ਹੋਵੇ, ਹਵਾ ਟਿਕ ਜਾਂਦੀ ਏ, ਥੱਲੇ ਤੋਂ ਆਵਾਜ਼ ਪੈਂਦੀਂ ਆ.. ਉਹ ਡੋਰ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹ ਕੇ ਥੱਲੇ ਤੁਰ ਜਾਂਦਾ.. ਮੱਝਾਂ ਨੂੰ ਪੱਠੇ ਪਾਉਂਦਾ, ਤੂੜੀ ਦੀਆਂ ਪਿੰਡਾਂ ਭਰਦਾ ਪਰ ਧਿਆਨ ਅੰਬਰੀਂ ਚੜੀ ਗੁੱਡੀ ਚ ਹੀ ਹੁੰਦਾ। ਕੰਮ ਨਬੇੜ ਜਦੋਂ ਉਹ ਗੁੱਡੀ ਲਾਉਣ ਲੱਕੜ ਦੀ ਪੌੜੀ ਚੜਦਾ ਤਾਂ ਹਾਲੇ ਅੱਧ ਚ ਹੀ ਹੁੰਦਾ ਕਿ ਡੋਰ ਟੁੱਟਦੀ ਉਸ ਦੇ ਸਿਰ ਉੱਤੋਂ ਹੁੰਦੀ ਹੋਈ ਵਿਹੜਾ ਟੱਪ ਜਾਂਦੀ ਆ, ਉਹ ਭਮੱਤਰਿਆ ਅੱਧ ਚੋ ਛਾਲ ਮਾਰਦਾ ਟੁੱਟੀ ਡੋਰ ਤੇ ਹੱਥੋਂ ਛੁੱਟੀ ਗੁੱਡੀ ਵੱਲ ਭੱਜਦਾ, ਫਿਰ ਬਾਰ ਚੋ ਕਮਲਿਆ ਵਾਂਗ ਮੁੜਦਾ ਸੈਕਲ ਚੱਕਦਾ, ਪਿੱਛੇ ਭੱਜਦੀ ਬੀਬੀ ਨੂੰ ਬਸ ਐਨਾ ਹੀ ਸੁਣਦਾ… “ਉਹ ਬੀਬੀਏ ਮੇਰੀ ਗੁੱਡੀ ਤਾਂ ਗਈ…
ਖੇਤਾਂ ਖਾਲਾਂ ਕੰਡਿਆਂ ਰੋੜਿਆਂ ਉੱਤੋਂ ਦੀ ਠੇਡੇ ਵੱਜਦੇ ਆ ਫਿਰ ਵੀ ਉਹ ਵਾਹੋ ਵਾਹੀ ਭੱਜਦਾ ਵਾਹਣਾ ਵਿੱਚ ਦੀ ਡਿੱਗਦਾ ਜਦੋਂ ਆਪਣੀ ਗੁੱਡੀ ਤੱਕ ਪਹੁੰਚਦਾ ਤਾਂ ਉਹ ਸਾਰੀ ਇਉਂ ਪਾਟੀ ਹੁੰਦੀ ਆ ਜਿਵੇਂ ਰੋਈਆਂ ਚ ਚਾਂਭਲੇ ਕੁੱਤੇ ਮੂੰਹ...
...
ਚ ਲੀਰਾਂ ਫਸਾ ਫਸਾ ਪਾੜਦੇ ਆ। ਉਦਾਸ ਮਨ ਨਾਲ ਠੇਡੇ ਵੱਜੇ ਪੈਰਾਂ ਚੋਂ ਕੰਡੇ ਕੱਢਦਾ, ਅੱਧ ਪਚੱਧੀ ਡੋਰ ਕੱਠੀ ਕਰਦਾ ਉਹ ਵੀ ਉੱਥੇ ਮੱਝਾਂ ਚਾਰਦੇ ਮਸ਼ਟੰਡੇ ਖੋਹ ਲੈਂਦੇ ਆ। ਭਰੀਆਂ ਅੱਖਾਂ ਨਾਲ ਬਾਪੂ ਦੀ ਕੁੱਟ ਤੋਂ ਡਰਦਾ ਤੇ ਪਾਟੀ ਗੁੱਡੀ ਦੇ ਦਰਦ ਲਈ ਚੋਰੀ ਚੋਰੀ ਘਰੇ ਵੜਦਾ, ਭੁੱਬਾਂ ਮਾਰ ਉਡੀਕ ਰਹੀ ਬੀਬੀ ਦੀ ਬੁੱਕਲ ਚ ਵੜ ਜਾਂਦਾ ਜਿਵੇਂ ਸਾਰਿਆਂ ਤੋਂ ਲੁੱਕ ਜਾਣਾ ਚਾਹੁੰਦਾ ਹੋਵੇ। ਦੱਸਦੇ ਦਾ ਗੱਚ ਭਰ ਜਾਂਦਾ, ਫਿਰ ਲੋਕਾਂ ਦੀਆਂ ਚੜ੍ਹੀਆਂ ਗੁੱਡੀਆਂ ਵੱਲ ਦੇਖਦਾ ਕਹਿੰਦਾ… ”ਮੇਰੇ ਕੋਲ ਤਾਂ ਕੁਝ ਵੀ ਨੀ ਬਚਿਆ ਬੀਬੀਏ”।
ਬੀਬੀ ਘੁੱਟਕੇ ਕਾਲਜੇ ਨਾਲ ਲਾਉਂਦੀ ਦਿਲਾਸੇ ਦਿੰਦੀ ਆ, ਪੈਰ ਦੇ ਗੁੰਠੇ ਚੋਂ ਸਿਮਦੇ ਲਹੂ ਵੱਲ ਦੇਖ ਬੀਬੀ ਦੀਆਂ ਅੱਖਾਂ ਭਰ ਆਉਂਦੀਆਂ, ਚੁੰਨੀ ਦੇ ਪੱਲੇ ਨਾਲ ਲੀਰ ਪਾੜ ਕੇ ਗੂਠੇ ਤੇ ਬੰਨ੍ਹਦੀ ਆ ਫਿਰ ਛੇਈ ਦੇਣੇ ਅੰਦਰੋਂ ਪੇਟੀ ਤੇ ਵਿਛੀ ਚਾਦਰ ਥੱਲੋਂ ਪੈਸੇ ਕੱਢ ਕੇ ਜੇਬ ‘ਚ ਪਾਉਂਦੀ ਬਾਪੂ ਦਾ ਡਰ ਲਾਉਂਦੀ ਬੋਲਦੀ ਆ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਲੰਮੇ ਲੰਮੇ ਰੰਗ ਬਰੰਗੇ ਪਹੁੰਚਿਆਂ ਆਲੀ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਊਗੀ , ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਮੈ ਜ਼ਿੰਦਗੀ ਦੀਆਂ ਪੈਤੀ ਕੁ ਪੱਤਝੜਾਂ ਤੇ ਬਹਾਰਾਂ ਵੇਖ ਆਇਆ, ਬਹੁਤ ਧੋਖੇ ਖਾਧੇ ਤੇ ਬਥੇਰੀਆਂ ਯਾਰੀਆਂ ਨਿਭਾਈਆਂ , ਬੜੀ ਵਾਰ ਡਿੱਗੇ ਹਾਂ ਬੜੀ ਵਾਰ ਉੱਠੇ ਆ, ਪਿੰਡ ਰਹਿੰਦਿਆਂ ਰਿਸ਼ਤਿਆਂ ਦਾ ਨਿੱਘ ਵੀ ਰੱਜ ਕੇ ਮਾਣਿਆ ਤੇ ਪਰਦੇਸਾਂ ਚ ਆਪਣਿਆਂ ਦੇ ਵਿਛੋੜੇ ਵੀ ਝੱਲੇ ਆ, ਘਾਟੇ ਵੀ ਬੜੇ ਆ ਜ਼ਿੰਦਗੀ ਚ ਤੇ ਬਹੁਤ ਕੁਝ ਔਕਾਤ ਨਾਲੋਂ ਵੀ ਵੱਧ ਮਿਲਿਆ ਪਰ ਕਦੇ ਬਹੁਤੀ ਚੜ੍ਹੇ ਲਹਿੰਦੇ ਦੀ ਪਰਵਾਹ ਨੀ ਕਰੀ ਦੀ।
ਮੈਂ ਜ਼ਿੰਦਗੀ ਦੀਆਂ ਮੁਸ਼ਕਲਾਂ ਵਾਲੀ ਡੋਰ ਬਾਹਲੇ ਆਰੀ ਹੁਣ ਵੀ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹਕੇ ਪਰਵਾਰ ਦੀਆਂ ਖੁਸ਼ੀਆਂ ਤੇ ਬੱਚਿਆਂ ਦੇ ਹਾਸਿਆਂ ਦੀਆਂ ਪੰਡਾਂ ਭਰਨ ਥੱਲੇ ਆ ਜਾਨਾ.. ਕਿਉਂਕਿ ਮੈਨੂੰ ਬਹੁਤੀ ਫ਼ਿਕਰ ਨੀ ਹੁੰਦੀ ਕੇ ਪਿੱਛੋ ਕੋਈ ਮੇਰੀ ਚੜ੍ਹੀ ਗੁੱਡੀ ਦੀ ਡੋਰ ਕੱਟ ਦੇਊਗਾ “ਵਾਹਿਗੁਰੂ” ਕਰਕੇ ਮੇਰੇ ਕੋਲ ਰੱਬ ਦੇ ਆਸਰੇ ਵਰਗੀ ਉਹ “ਮਾਂ” ਹੈਗੀ ਆ… ਜੋ ਛੇਤੀ ਦੇਣੇ ਮੇਰੇ ਜ਼ਖ਼ਮਾਂ ਤੇ ਚੁੰਨੀ ਦੇ ਪੱਲੇ ਨਾਲੋਂ ਲੀਰ ਪਾੜ ਕੇ ਬੰਨਦੀ ਮੈਨੂੰ ਹਿੱਕ ਨਾਲ ਲਾਕੇ ਬੋਲੂਗੀ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਓਗੀ, ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਕਰਨ ਬਰਾੜ ਹਰੀ ਕੇ ਕਲਾਂ
+61430850045
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨੀਵੀਂ ਅੱਖ ਇਥੇ ਮੈਨੂੰ ਇੱਕ ਘਟਨਾ ਯਾਦ ਆ ਗਈ, 2013 ਦੇ ਸ਼ੁਰੂਆਤੀ ਮਹੀਨਿਆਂ ਦੀ ਗੱਲ ਹੋਊ, ਸਾਡੀ ਮਨੀਪੁਰ ਤੋਂ ਬਠਿੰਡਾ-ਪੰਜਾਬ ਬਦਲੀ ਹੋ ਚੁੱਕੀ ਸੀ। ਇੱਕ ਫੌਜੀ ਅਫਸਰ ਦੀ ਵਹੁਟੀ ਜੋ ਮੇਰੀ ਸਹੇਲੀ ਸੀ ਮੈਨੂੰ ਉਹ ਆਖਿਰੀ ਵਾਰ ਇੰਫਾਲ ਦੇ ਈਮਾਂ ਮਾਰਕੀਟ ਬਜ਼ਾਰ ਵਿੱਚ ਲੈ ਗਈ। ਕਿਉਂਕਿ ਉਥੇ ਦਹਿਸ਼ਤ ਗਰਦੀ ਦਾ Continue Reading »
ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ Continue Reading »
ਹੁਣ ਸਕੂਟੀ ਚੁੱਕ ਕੇ ਕਿੱਥੇ ਨੂੰ ਚੱਲ ਪਏ?” ਮੈਨੂੰ ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਨੇ ਪਿੱਛੋਂ ਆਵਾਜ਼ ਮਾਰੀ। “ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ। “ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ। “ਦੀਵੇ …..।” ਮੈਂ Continue Reading »
ਨਵਦੀਪ 24-25 ਸਾਲ ਦਾ ਬਹੁਤ ਦੀ ਸੋਹਣਾ ਸੁਨੱਖਾ ਨੌਜਵਾਨ ਸੀ। ਹਰ ਅਉਂਦੇ ਜਾਂਦੇ ਨੂੰ ਜੀ ਆਇਆਂ ਆਖਣਾ ਉਸ ਦਾ ਸੁਬਾਹ ਸੀ। ਗੱਲ ਕੀ ਹਰ ਛੋਟਾ ਵੱਡਾ ਉਸਦੀ ਜ਼ਿੰਦਾਦਿਲੀ ਦਾ ਕਾਇਲ ਹੋ ਜਾਂਦਾ। ਪਰ ਅੱਜ ਸਾਰੇ ਸਿਵਿਆਂ ਦੇ ਵਿਚ ਇਕੱਠੇ ਹੋਏ ਸੀ, ਉਸਦੇ ਸਸਕਾਰ ਚ ਸ਼ਾਮਲ ਹੋਣ ਲਈ। ਹਰ ਅੱਖ ਨਮ, Continue Reading »
ਬਹੁਤ ਦਿਨਾਂ ਬਾਅਦ ਪਿੰਡ ਗਿਆ ਦਿਲ ਕੀਤਾ ਪਿੰਡ ਘੁੰਮੇਆ ਜਾਵੇ, ਘੁੰਮਦੇ ਘੁੰਮਦੇ ਬਾਬੇ ਧਰਮ ਚੰਦ ਦਾ ਘਰ ਆ ਗਿਆ ਬਾਬਾ ਧਰਮ ਚੰਦ ਘਰ ਤੋਂ ਬਾਹਰ ਪੋੜੀਆ ਨੇੜੇ ਖੜਾ ਸੀ ਮੈਂ ਉਹਨੂੰ ਬੁਲਾਣ ਲਈ ਜਿਵੇਂ ਹੀ ਨੇੜੇ ਗਿਆ ਬਾਬੇ ਧਰਮੇ ਦੀ ਪੰਦਰਾਂ ਸਾਲਾ ਦੀ ਪੋਤੀ ਬਾਹਰ ਆਈ ਦਾਦੇ ਨੂੰ ਦੇਖ ਕੇ Continue Reading »
ਅੰਬਰਸਰ ਤੋਂ ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ! ਕੰਡਕਟਰ ਆਖਣ ਲੱਗਾ ਕੇ ਬਾਪੂ ਜੀ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ! ਅੱਗੋਂ ਬੋਲੇ Continue Reading »
ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ ( ✍️ ਲੇਖਕ ਸੁੱਖ ਸਿੰਘ ਮੱਟ ) ਸਵੇਰੇ ਛੇ ਕੁ ਵਜੇ ਪਿੰਡ ਦੇ ਗੂਰੂ ਘਰ ਵਿੱਚ ਬਾਬਾ ਜੀ ਆਵਾਜ਼ ਦੇ ਰਹੇ ਸਨ ।ਅੱਜ ਨੋ ਵਜੇ ਪਿੰਡ ਤੋ ਦੋ ਟਰਾਲੀਆਂ ਦਿੱਲੀ ਧਰਨੇ ਲਈ ਜਾਣੀਆਂ ਹਨ । ਭਾਈ ਜਿਹਨਾਂ ਨੇ ਜਾਣ ਲਈ ਕੱਲ ਹਾਮੀ ਭਰੀ ਸੀ Continue Reading »
ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Rajwant kaur
Very good story
Rajveer kaur sidhu
bahut nice story 🙏🙏🙏