ਸਾਲਾਂ ਬਾਅਦ ਓਹ ਆਪਣੀ ਸਹੇਲੀ ਨਾਲ ਮਿਲੀ ਤਾਂ ਫਰਕ ਬਹੁਤ ਜਿਆਦ ਆ ਗਿਆ ਸੀ। ਉਸਦਾ ਵਿਆਹ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਅਤੇ ਸਹੇਲੀ ਅਮੀਰ ਪਰਿਵਾਰ ਵਿੱਚ ਵਿਆਹੀ ਗਈ ਸੀ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸੁਮਨ ਨੂੰ ਇਹ ਉਮੀਦ ਨਹੀਂ ਸੀ ਕਿ ਰਿਚਾ ਨਾਲ ਇਸ ਤਰਾਂ ਮੁਲਾਕਾਤ ਹੋਏਗੀ। ਰਿਚਾ ਮਿਲੀ ਤਾਂ ਆਪਣੇ ਪੈਸੇ ਦਾ ਰੋਹਬ ਪਾਂਓਦੀ ਲੱਗੀ। ਸੁਮਨ ਨੂੰ ਉਸਨੇ ਆਪਣਾ ਘਰ ਦਿਖਾਇਆ। ਨੌਕਰਾਂ ਦੀ ਗਿਣਤੀ ਦੱਸੀ। ਅਤੇ ਮਿਹੰਗੀਆਂ ਸਾਜ-ਸਜਾਵਟ ਦੀਆਂ ਚੀਜ਼ਾਂ ਦਿਖਾਈਆਂ।
ਦੱਸਿਆ ਕਿ ਓਹ ਕਿੰਨੇ ਪੈਸੇ ਖਰਚ ਦਿੰਦੀ ਹੈ, ਉਸਨੂੰ ਖੁੱਦ ਵੀ ਹਿਸਾਬ ਨਹੀਂ।
ਸੁਮਨ ਨੂੰ ਪੁੱਛਣ ਲੱਗੀ ਤਾਂ ਓਹ ਚੁੱਪ ਹੀ ਰਹੀ। ਉਸਨੇ ਕਿਹਾ ਮੈਂ ਵੀ ਆਪਣੇ ਘਰ ਠੀਕ ਹਾਂ। ਰਿਚਾ ਨੇ ਨਵੀਂ ਖਰੀਦੀ ਕਾਰ ਦਿਖਾਈ। ਕਹਿਣ ਲੱਗੀ ਕਿ ਗਰਮੀ-ਸਰਦੀ ਦਾ ਕੁੱਛ ਖਾਸ ਪਤਾ ਨਹੀਂ ਚੱਲਦਾ। ਹਰ ਕਮਰੇ ਵਿੱਚ ਇਅਰ-ਕੰਡਿਸ਼ਨਰ ਅਤੇ ਹੀਟਰ ਲੱਗੇ ਹਨ।
“ਸਾਡੇ ਤਾਂ ਕੂਲਰ ਹੈ। ਓਹ ਵੀ ਗਰਮੀਆਂ ‘ਚ ਫੇਜ਼ ਉਡ ਜਾਂਦਾ ਤਾਂ ਸਾਰੀ ਰਾਤ ਬੰਦ ਰਹਿੰਦਾ!” ਕਹਿ ਕੇ ਸੁਮਨ ਹੱਸ ਪਈ।
“ਅਸੀਂ ਵੱਡਾ ਜਨਰੇਟਰ ਰੱਖਿਆ। ਉਪਰ ਛੱਤ ਤੇ!” ਰਿਚਾ ਬੋਲੀ, “ਸਾਨੂੰ ਕੋਈ ਦਿੱਕਤ ਨੀ ਲਾਈਟ ਦੀ! ਨਾ ਬਿਜਲੀ ਦੇ ਬਿੱਲ ਦੀ ਪਰਵਾਹ!!”
“ਬਹੁਤ ਖੁਸ਼ੀ ਹੋਈ ਤੈਨੂੰ ਖੁੱਸ਼ ਦੇਖ ਕੇ!”
“ਹੋਰ ਭੈਣੇ! ਇਕ ਈ ਤਾਂ ਜਿੰਦਗੀ ਆ ਓਹ ਤਾਂ ਸਹੀ ਤਰਾਂ ਜਿਓਣੀ ਚਾਹੀਦੀ ਆ ਨਾ! ਪਿਛਲੇ ਮਹੀਨੇ ਈ ਮੈਂ ਆਪਣੀਆਂ ਸਹੇਲੀਆਂ ਨਾਲ ਲੰਡਨ ਜਾਕੇ ਆਈ ਆ! ਹੌਲੀਡੇ ਤੇ ਗਈ ਸੀ”। ਰਿਚਾ ਬੋਲੀ।
“ਅੱਛਾ!”
“ਪੈਸਾ ਈ ਸਭ ਕੁੱਛ ਹੁੰਦਾ ਭੈਣ। ਪੈਸੇ ਨਾਲ ਸਭ ਖਰੀਦਿਆ ਜਾ ਸਕਦਾ!! ਸ਼ੁਕਰ ਆ ਮੈਂ ਅਮੀਰ ਆ! ਤੇਰੇ ਵਾਂਗ ਮੈਨੂੰ ਰਾਤਾਂ ਗਰਮੀਂ ਚ ਤਾਂ ਨੀ ਕੱਟਣੀਆਂ ਪੈਂਦੀਆਂ!”
ਅਮੀਰ
hapreet
gd