ਕਿੰਨਾ ਮਰਜ਼ੀ ਆਪਾਂ ਕਹੀ ਜਾਈਏ ਪਰ ਪੈਸਾ ਪੈਸਾ ਹੀ ਹੁੰਦਾ ਹੈ। ਕੋਈ ਅਮੀਰ ਆਦਮੀ ਸਾਹਮਣੇ ਆ ਜਾਵੇ ਤਾਂ ਲੋਕ ਉੱਠ ਕੇ ਖੜੇ ਹੋ ਜਾਂਦੇ ਹਨ ਤੇ ਜੇ ਕੋਈ ਗਰੀਬ ਆ ਜਾਵੇ ਤਾਂ ਧਿਆਨ ਈ ਨਹੀਂ ਦਿੰਦੇ ਜਿਵੇਂ ਕੋਈ ਕੁੱਤਾ ਬਿੱਲੀ ਆ।
ਬਹਾਦਰ ਸ਼ਾਹ ਜਫਰ ਦੀ ਗੱਦੀ ਨਸ਼ੀਨ ਦੀ ਵਰੇਗੰਡ ਸੀ ਤੇ ਉਸਨੇ ਉਸ ਸਮੇਂ ਦੇ ਮਸ਼ਹੂਰ ਉਰਦੂ ਕਵੀ ਮਿਰਜ਼ਾ ਗਾਲਿਬ ਨੂੰ ਸੱਦਾ ਦਿੱਤਾ। ਮਿਰਜ਼ਾ ਗਾਲਿਬ ਦੇ ਦੋਸਤਾਂ ਨੇ ਉਸਨੂੰ ਸਲਾਹ ਦਿੱਤੀ ਕੇ ਯਾਰ ਤੇਰੇ ਕੱਪੜੇ ਤਾਂ ਪਾਟੇ ਤੇ ਪੁਰਾਣੇ ਹਨ, ਜੁੱਤੀ ਵੀ ਟੁੱਟੀ ਹੋਈ ਆ ਤੇ ਟੋਪੀ ਵੀ ਮੈਲੀ ਆ, ਤੂੰ ਐੰ ਕਰ ਕੱਪੜੇ ਨਵੇਂ ਪਾਕੇ ਜਾਹ ਪਰ ਗਾਲਿਬ ਨੇ ਕਿਹਾ ਕੇ ਮੇਰੇ ਕੋਲ ਤਾਂ ਬਸ ਆਹੀ ਕੱਪੜੇ ਹਨ। ਤਾ ਉਸਦੇਦੋਸਤਾਂ ਨੇ ਕਿਹਾ ਕਿ ਫਿਰ ਕਿਸੇ ਦੇ ਮੰਗ ਕੇ ਪਾ ਕੇ ਜਾਹ ਨਹੀਂ ਤਾ ਤੈਨੂੰ ਦਰਬਾਰ ਚ ਕਿਸੇ ਨੇ ਪਹਿਚਾਨਣਾ ਨੀ ।
ਪਰ ਗਾਲਿਬ ਨਹੀਂ ਮੰਨਿਆ ਕਹਿੰਦਾ ਜੋ ਮੇਰਾ ਨਹੀਂ ਉਹ ਮੈਂ ਕਿਵੇ ਲੈ ਲਾਂ, ਉਵੇ ਈ ਤੁਰ ਗਿਆ। ਦਰਬਾਰ ਚ ਵੜਨ ਲੱਗਿਆ ਤਾਂ ਸੰਤਰੀ ਨੇ ਰੋਕ ਲਿਆ ਕਹਿੰਦਾ ਕਿੱਧਰ ਮੂੰਹ ਚੱਕਿਆ!!! ਗਾਲਿਬ ਕਹਿੰਦਾ ਮੈਨੂੰ ਵੀ ਸੱਦਾ ਪੱਤਰ ਮਿਲਿਆ , ਸੰਤਰੀ ਨੇ ਧੱਕਾ ਮਾਰ ਕੇ ਪਾਸੇ ਕਰ ਤਾ ਤੇ ਕਹਿੰਦਾ ਤੈਨੂੰ ਪਤਾ ਨੀ ਇਹ ਰਾਜੇ ਦਾ ਦਰਬਾਰ ਆ ਅੱਜ ਇੱਥੇ ਖਾਸ ਮਹਿਮਾਨ ਈ ਆ ਰਹੇ ਹਨ।
ਸੋ ਗਾਲਿਬ ਵਾਪਸ ਘਰੇ ਆ ਗਿਆ। ਉਸਦੇ ਦੋਸਤਾਂ ਨੂੰ ਪਤਾ ਸੀ ਇਹੀ ਹੋਣਾ ਸੀ ਸੋ ਉਹਨਾਂ ਨੇ ਪਹਿਲਾਂ ਈ ਕੱਪੜੇ ਲਿਆ ਕੇ ਰੱਖੇ ਸਨ ਤੇ ਗਾਲਿਬ ਨੂੰ ਕਿਹਾ ਕੇ ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ