ਬੇਨਤੀ ਹੈ ਜੀ ਗਰੁੱਪ ਵਿੱਚ ਇਸ ਲਿਖਤ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ । ਤਹਿਦਿਲੋਂ ਧੰਨਵਾਦੀ ਹੋਵਾਂਗੀ ਜੀ ਸਾਰੇ ਹੀ ਗਰੁੱਪ ਐਡਮਿੰਜ਼ ਦੀ। ਤੁਹਾਡੇ ਸਾਥ ਦੀ ਬੇਹੱਦ ਲੋੜ ਹੈ ਮੈਨੂੰ । ਕਿਰਪਾ ਕਰਕੇ ਨਿਰਾਸ਼ ਨਾ ਕਰਿਓ ਜੀ ।🙏🙏🙏
ਅਮੀਰ ਕੌਮ ਦਾ ਅਸੁਰੱਖਿਅਤ ਭਵਿੱਖ
ਪਿੱਛਲੇ ਦਿਨੀਂ ਅੰਮ੍ਰਿਤਸਰ ਸ਼ਹਿਰ ਨੂੰ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣ ਗਿਆ । ਸ਼ੁੱਕਰਵਾਰ ਦੀ ਛੁੱਟੀ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ । ਸ਼ਨੀਵਾਰ ਦੀ ਛੁੱਟੀ ਲੈ ਕੇ ਤਿੰਨ ਛੁੱਟੀਆਂ ਬਣਦੀਆਂ ਸੀ । ਸੋ ਜਾਣਾ ਨਿਸ਼ਚਿਤ ਹੋ ਗਿਆ । ਪਰ ਗੁਰੂ ਪੂਰਵ ਵਾਲੇ ਦਿਨ ਤਾਂ ਬੇਹੱਦ ਭੀੜ ਹੋਊ ਉੱਥੇ , ਇਹ ਵਿਚਾਰ ਵੀ ਮਨ ਨੂੰ ਬੇਚੈਨ ਕਰ ਰਿਹਾ ਸੀ। ਖੈਰ ਦੇਖੀ ਜਾਊ । ਇਹ ਸੋਚ ਸ਼ੁੱਕਰਵਾਰ ਨੂੰ ਸੰਦੇਹਾ ਹੀ ਘਰੋਂ ਚੱਲ ਪਏ ਤਾਂ ਜੋ ਉੱਥੇ ਜਾ ਕੇ ਰਹਿਣ ਦਾ ਇੰਤਜ਼ਾਮ ਸੁਖਾਲਾ ਹੋ ਸਕੇ । ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁੱਲ ਨਜ਼ਦੀਕ ਹੀ ਹੋਟਲ ਮਿਲ ਗਿਆ । ਪਹਿਲਾਂ ਬਾਘਾ ਬਾਰਡਰ ਘੁੰਮ ਕੇ ਫਿਰ ਗੁਰੂਦੁਆਰੇ ਰਾਤੀਂ ਮੱਥਾ ਟੇਕਣ ਦੀ ਸੋਚੀ ਤਾਂ ਜੋ ਭੀੜ ਥੋੜ੍ਹੀ ਹੋਰ ਘੱਟ ਜਾਊ । ਰਾਤੀਂ ਸ਼ਾਇਦ 8 ਕੁ ਵਜੇ ਤੋਂ ਬਾਅਦ ਹੀ ਅਸੀਂ ਗੁਰੂਦਵਾਰੇ ਦੇ ਅੰਦਰ ਦਾਖਲ ਹੋਏ । ਭੀੜ ਤਾਂ ਹੁਣ ਵੀ ਬਹੁਤ ਸੀ , ਪਰ ਸੱਭ ਕੁੱਝ ਬਹੁਤ ਅਨੁਸ਼ਾਸ਼ਿਤ ਸੀ ਇਸਲਈ ਕੋਈ ਵੀ ਦਿੱਕਤ ਨਹੀਂ ਆਈ । ਖੂਬਸੂਰਤ ਲਾਈਟਾਂ ਨਾਲ ਜਗਮਗਾਉਂਦਾ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨਜ਼ਾਰਾ ਧਰਤੀ ਤੇ ਜੰਨਤ ਦਾ ਅਹਿਸਾਸ ਕਰਵਾ ਰਿਹਾ ਸੀ । ਅਸੀਂ ਇਸਦੀ ਖੂਬਸੂਰਤੀ ਦਾ ਖੂਬ ਆਨੰਦ ਮਾਣ ਰਹੇ ਸੀ । ਸਾਨੂੰ ਹਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਲਾਈਨ ਵਿੱਚ ਲੱਗਿਆਂ ਨੂੰ ਕਿ ਪਤਾ ਲੱਗਿਆ ਕਿ ਬਾਬਾ ਜੀ ਦੀ ਬੀੜ ਨੂੰ ਬਾਹਰ ਲੈ ਕੇ ਆਉਣ ਦਾ ਸਮਾਂ ਹੋ ਗਿਆ ਸੀ । ਕੁਦਰਤੀ ਮੈਂ ਜਿੱਥੇ ਖੜ੍ਹੀ ਸੀ , ਉਸਦੇ ਨੇੜੇ ਹੀ ਬਾਬਾ ਜੀ ਦੀ ਪਾਲਕੀ ਨੂੰ ਸਜਾਇਆ ਜਾ ਰਿਹਾ ਸੀ । ਮੈਂ ਇਸ ਖੂਬਸੂਰਤ ਦ੍ਰਿਸ਼ ਦਾ ਵਰਨਣ ਸ਼ਬਦਾਂ ਵਿੱਚ ਨਹੀਂ ਕਰ ਸਕਦੀ । ਪਾਲਕੀ ਦੇ ਨੇੜੇ ਖੜ੍ਹੀ , ਪਾਲਕੀ ਨੂੰ ਸਜਾਉਂਦੀ , ਪਾਠ ਕਰਦੀ ਹਰ ਰੂਹ ਮੈਨੂੰ ਬਹੁਤ ਪਹੁੰਚੀ ਹੋਈ ਜਾਪੀ । ਮੈਂ ਉਹਨਾਂ ਦੇ ਅੱਗੇ ਨਤਮਸਤਕ ਹੋ ਰਹੀ ਸੀ ਤੇ ਅਫਸੋਸ ਕਰ ਰਹੀ ਸੀ ਕਿ ਮੇਰੇ ਅੰਦਰ ਵੀ ਇਹੋ ਜਿਹੀ ਸ਼ਰਧਾ ਕਿਉਂ ਨਹੀਂ ਹੈ । ਖੈਰ ਸਾਡੇ ਬਿਲਕੁੱਲ ਕੋਲੋਂ ਦੀ ਹੀ ਬਾਬਾ ਜੀ ਦੀ ਬੀੜ ਨੂੰ ਪਾਲਕੀ ਵਿੱਚ ਬਿਠਾ ਕੇ ਬਾਹਰ ਲਿਆਇਆ ਗਿਆ ਤੇ ਅਸੀਂ ਉੱਥੇ ਖੜ੍ਹੇ ਖੜ੍ਹੇ ਹੀ ਪੂਰੀ ਸ਼ਰਧਾ ਨਾਲ ਆਪਣਾ ਸੀਸ ਨਿਵਾ ਦਿੱਤਾ ਤੇ ਰੱਬ ਦਾ ਸ਼ੁਕਰਾਨਾ ਕੀਤਾ ਕਿ ਅੱਜ ਦੇ ਸ਼ੁੱਭ ਦਿਹਾੜੇ ਤੇ ਸਾਨੂੰ ਬਾਬਾ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਸਾਨੂੰ ਕਿਸੇ ਹੋਰ ਦਰਵਾਜ਼ੇ ਰਾਹੀਂ ਅੰਦਰ ਜਾਣ ਲਈ ਕਿਹਾ ਗਿਆ ਕਿਉਂਕਿ ਮੁੱਖ ਦਰਵਾਜ਼ਾ ਸਾਫ਼ ਸਫ਼ਾਈ ਕਰਨ ਲਈ ਬੰਦ ਕਰ ਦਿੱਤਾ ਗਿਆ ਸੀ । ਥੋੜ੍ਹੀ ਧੱਕਾ ਮੁੱਕੀ ਵੀ ਹੋ ਗਈ । ਪਰ ਫਿਰ ਵੀ ਮੈਂ ਜੋ ਉੱਥੇ ਦੇਖਿਆ ਉਹ ਮੈਨੂੰ ਬਹੁਤ ਰੋਮਾਂਚਕ ਜਾਪਿਆ । ਵੱਡੇ ਵੱਡੇ ਖੂਬਸੂਰਤ ਗਲੀਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਿੰਟਾਂ ਸਕਿੰਟਾਂ ਵਿੱਚ ਹੀ ਚੁੱਕ ਕੇ ਸਾਫ਼ ਕੀਤਾ ਜਾ ਰਿਹਾ ਸੀ । ਸੁਨਹਿਰੀ ਪਾਈਪਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਬੜੀ ਹੀ ਫੁਰਤੀ ਦੇ ਨਾਲ ਲਿਸ਼ਕਾਇਆ ਜਾ ਰਿਹਾ ਸੀ । ਇਹਨਾਂ ਲੋਕਾਂ ਵਿੱਚ ਐਨੀ ਸ਼ਰਧਾ ਆਉਂਦੀ ਕਿੱਥੋਂ ਹੈ ਮੈਂ ਇਹ ਸੋਚ ਸੋਚ ਹੈਰਾਨ ਹੋ ਰਹੀ ਸੀ । ਜਿਸ ਗੁਰੂਦਵਾਰੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਏ ਹੋਣ ਉਹ ਹੁਣ ਵੀ ਪੂਰੀ ਤਰ੍ਹਾਂ ਨਾਲ ਚਮਕਦਾ ਦਿਖਾਈ ਦੇ ਰਿਹਾ ਸੀ । ਸੱਚਮੁੱਚ ਹੀ ਮੈਂ ਬਹੁਤ ਪ੍ਰਭਾਵਿਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ