ਕਹਾਣੀ ਅਮਿੱਟ ਯਾਦਾ ਼
ਭੁਪਿੰਦਰ ਕੌਰ ਸਢੌਰਾ
ਅੱਜ ਤੇ ਯਾਦਾਂ ਦਾ ਹੜ੍ਹ ਜਿਹਾ ਆ ਗਿਆ। ਜਦੋਂ ਮੈਂ ਅਖ਼ਬਾਰ ਪੜ੍ਹ ਰਹੀ ਸੀ ਤਾਂ ਮੇਰੀ ਨਜ਼ਰ ਇੱਕ ਫ਼ੌਜੀ ਤੇ ਪਈ। ਮੈਂ ਟਿਕ-ਟਿਕੀ ਲਗਾਈ ਕਿੰਨੀ ਦੇਰ ਫੋਟੋ ਨੂੰ ਦੇਖਦੀ ਰਹੀ। ਉਸਦੀ ਫੋਟੋ ਦੇ ਨਾਲ ਉਸਦੀ ਪਤਨੀ ਦੀ ਫੋਟੋ ਲੱਗੀ ਦੇਖਦਿਆਂ ਮੇਰੀਆਂਂ ਅੱਖਾਂ ਵਿਚੋਂ ਹੰਝੂ ਨਿਕਲ ਕੇ ਗੱਲਾਂ ‘ਤੇ ਡਿੱਗਣ ਲੱਗ ਪਏ। ਕੱਲ ਇੱਕ ਫੌਜੀ ਟੁਕੜੀ ‘ਤੇ ਅੰਤਕਵਾਦੀਆਂ ਨੇ ਹੱਲਾ ਬੋਲ ਦਿੱਤਾ ਸੀ। ਰਾਹੁਲ ਆਪਣੇ ਦੇਸ਼ ਅਤੇ ਫੌਜੀ ਮਿੱਤਰਾਂ ਲਈ ਬਹੁਤ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋ ਗਿਆ। ਉਸਦੇ ਵਿਆਹ ਨੂੰ ਦੋ ਸਾਲ ਹੋਏ ਸਨ। ਫੌਜੀ ਰਾਹੁਲ ਨੂੰ ਦੇਖ ਕੇ ਮੇਰਾ ਅਤੀਤ ਫਿਲਮ ਦੀ ਤਰ੍ਹਾਂ ਮੇਰੀਆਂ ਅੱਖਾਂ ਸਾਹਮਣੇ ਚੱਲ ਰਿਹਾ ਸੀ।
ਮੇਰਾ ਵਿਆਹ ਫੌਜੀ ਹਰਦੀਪ ਨਾਲ ਹੋਇਆ ਸੀ। ਸਾਰਾ ਦਿਨ ਆਪ ਹਸਦੇ ਰਹਿਣਾ ਨਾਲ ਆਪਣੇ ਫੌਜੀ ਦੋਸਤਾਂ ਦੀਆਂ ਕਹਾਣੀਆਂ ਸੁਣਾਕੇ ਹਸਾਂਦੇ ਰਹਿਣਾ, ਉਨ੍ਹਾਂ ਦੀ ਆਦਤ ਸੀ। ਸਾਰਾ ਦਿਨ ਹਸਦੇ-ਹਸਾਂਦੇ ਬੀਤ ਜਾਂਦਾ। ਉਨ੍ਹਾਂ ਦੀ ਮੁੱਹਬਤ ਨੇ ਮੇਰੇ ਜੀਣ ਦਾ ਅੰਦਾਜ਼ ਹੀ ਬਦਲ ਦਿੱਤਾ ਸੀ। ਮੇਰੇ ਵਿੱਚ ਤਾਂ ਹਰਦੀਪ ਨੇ ਨਵੀ ਖੁਸ਼ੀ ਤੇ ਉਤਸ਼ਾਹ ਭਰ ਦਿੱਤਾ ਸੀ। ਮੈਂ ਗੁਲਾਬ ਦੇ ਫੁੱਲ ਵਾਂਗ ਮਹਿਕਦੀ ਰਹਿਣ ਲੱਗ ਪਈ।
ਹਰਦੀਪ ਦੀਆਂ ਛੁੱਟੀਆਂ ਖਤਮ ਹੋ ਗਈਆਂ। ਵਾਪਸ ਫੌਜ ਵਿੱਚ ਜਾਣ ਦਾ ਸਮਾਂ ਆ ਗਿਆ। ਮੈਨੂੰ ਉਦਾਸ ਦੇਖ ਕੇ ਕਹਿਣ ਲੱਗੇ, “ਮੈਂ ਹਮੇਸ਼ਾ ਤੇਰੇ ਨਾਲ ਹਾਂ। ਮੈਂ ਤਾਂ ਤੇਰੇ ਦਿਲ ਵਿੱਚ ਵੱਸਦਾ ਹਾਂ। ਆਪਣਿਆਂ ਦੇ ਨਾਲ ਹੀ ਮੈਨੂੰ ਆਪਣਾ ਫਰਜ਼ ਵੀ ਪਿਆਰਾ ਹੈ।ਆਪਣੇ ਦੇਸ਼ ਲਈ ਆਪਣੀ ਜਾਨ ਹਰ ਪਲ ਨਿਛਾਵਰ ਕਰਨ ਲਈ ਤਿਆਰ ਹਾਂ ਮੈਂ ਜਲਦੀ ਤੈਨੂੰ ਮਿਲਣ ਆਵਾਂਗਾ। ਇਕ ਵਾਰ ਖੁਸ਼ੀ ਨਾਲ ਮੁਸਕਰਾ ਦੇ।” ਹਰਦੀਪ ਦਾ ਅੰਦਾਜ਼ ਦੇਖ ਕੇ ਮੇਰਾ ਹਾਸਾ ਨਿਕਲ ਗਿਆ। ਹੱਛਾ, ਮੈਂ ਚਲਦਾ ਕਹਿ ਕੇ ਚਲ ਪਏ। ਮੈਂ ਕਾਫੀ ਦੇਰ ਤੱਕ ਪਿੱਛੇ ਤੱਕ ਦੇਖਦੀ ਰਹੀ।
ਨਿੱਤ ਦੇ ਫੋਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਿੰਨੀ-ਕਿੰਨੀ ਦੇਰ
ਫੋਨ ‘ਤੇ ਸਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਇੱਕ ਦਿਨ ਗੱਲਾਂ-ਗੱਲਾਂ ਵਿੱਚ ਜਦੋਂ ਮੈਂ ਫੋਨ ਤੇ ਖੁਸ਼ਖਬਰੀ ਦਿੱਤੀ ਤਾਂ ਉਹ ਬਹੁਤ ਖੁਸ਼ ਹੋ ਗਏ। ਇਕ ਦਿਨ ਸਵੇਰੇ ਫੋਨ ਆਇਆ, ਮੈਂ ਤੈਨੂੰ ਮਿਲਣ ਆ ਰਿਹਾ ਹਾਂ। ਮੈਂ ਉਡੀਕ ਕਰ ਰਹੀ ਸੀ, ਹਰਦੀਪ ਬਹੁਤ ਹੀ ਖੁਸ਼ ਸੀ। ਉਸਨੂੰ ਆਪਣੇ ਬਾਪ ਬਣਨ ਦੀ ਬਹੁਤ ਖੁਸ਼ੀ ਸੀ। ਉਹ ਮੇਰੇ ਲਈ ਸੁੰਦਰ ਸੋਨੇ ਦੀ ਚੈਨ ਤੇ ਪੰਜੇਬਾਂ ਲੈਂ ਕੇ ਆਇਆ।
ਸਾਰੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਾਡੇ ਘਰ ਗੋਲੂ-ਮੋਲੂ ਸੁੰਦਰ ਬੱਚੇ ਨੇ ਜਨਮ ਲਿਆ। ਹਰਦੀਪ ਦੋ ਦਿਨ ਪਹਿਲੇ ਆ ਗਏ ਸੀ। ਸਾਰੇ ਪਰਿਵਾਰ ਨੂੰ ਨਵੇਂਂ ਸੂਟ ਦਵਾਏ। ਕਾਕੇ ਦਾ ਨਾਮ ਗੁਰਦੁਆਰਾ ਸਾਹਿਬ ਵਿਖੇ ਰਖਵਾਇਆ । ਵਾਕ ਦਾ ਪਹਿਲਾ ਸ਼ਬਦ ‘ਸ਼’ ਆਇਆ। ਹਰਦੀਪ ਨੇ ਕਿਹਾ ਸ਼ੁਭਦੀਪ ਨਾਮ ਵਧੀਆ ਹੈ। ਇਹ ਸਾਡੇ ਲਈ ਸ਼ੁਭ ਹੈ ਤੇ ਜੈਕਾਰਾ ਗ਼ੁਜਾ ਦਿੱਤਾ ਗਿਆ। ਮੈਨੂੰ ਤਾਂ ਇਵੇਂ ਸੀ ਜਿਵੇਂ ਖੁਸ਼ੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ। ਕੁੱਝ ਦਿਨ ਮਗਰੋਂ ਹਰਦੀਪ ਵਾਪਸ ਡੀਉਟੀ ਲਈ ਚਲਾ ਗਿਆ।
ਸ਼ੁਭਦੀਪ ਸਾਰੇ ਪਰਿਵਾਰ ਦਾ ਦਿਲ ਲਗਾ ਕੇ ਰੱਖਦਾ। ਮੁਸਕਰਾਂਦਾ ਤਾਂ ਸਭ ਨੂੰ ਚੰਗਾ ਲੱਗਦਾ।
ਫੋਨ ਆਇਆ ਕਹਿੰਦਾ ਸੋਹਣੀਏ! ਅੱਜ ਮੇਰੇ ਸ਼ੁਭਦੀਪ ਦਾ ਦੂਜਾ ਜਨਮ ਦਿਨ ਹੈ। ਹੁਣ ਉਹ ਮਿਠੀਆਂ- ਮਿਠੀਆ ਗੱਲਾਂ ਕਰਦਾ ਹੋਣਾ। ਮੈਂ ਤਾਂ ਉਸ ਨਾਲ ਢੇਰ ਸਾਰੀਆਂ ਗੱਲਾਂ ਕਰਨੀਆਂ। ਬੜਾ ਜੀਅ ਕਰਦਾ। ਉਸੇ ਸਮੇਂ ਗੋਲੀ ਚੱਲਣ ਦੀ ਆਵਾਜ਼ ਆਈ। ਮੈਂ ਹੈਲੋ-ਹੈਲੋ ਕਰ ਰਹੀ ਸੀ ਪਰ ਕੋਈ ਆਵਾਜ਼ ਨਾ ਆਈ। ਅਵਾਜ ਆਣੀ ਬੰਦ ਹੋ ਗਈ। ਮੈਂ ਸਾਰੇ ਪਰਿਵਾਰ ਨੂੰ ਦੱਸਿਆ ।
ਕੁਝ ਸਮੇਂ ਬਾਅਦ ਟੀ. ਵੀ. ‘ਤੇ ਖਬਰ ਆ ਰਹੀ ਸੀ। ਬਾਡਰ ਤੇ ਅਤੰਵਾਦੀਆਂ ਵਲੋਂ ਭਾਰਤੀ ਫੌਜ ‘ਤੇ ਹਮਲਾ ਕਰ ਦਿੱਤਾ। ਭਾਰਤੀ ਫੌਜੀ ਬਹਾਦਰੀ ਨਾਲ ਲੜੇ। ਇਸ ਝੜਪ ‘ਚ ਭਾਰਤੀ ਫੌਜੀ ਹਰਦੀਪ ਸਿੰਘ ਸ਼ਹੀਦ ਹੋ ਗਏ।
ਉਨ੍ਹਾਂ ਦੇ ਸੰਸਕਾਰ ਸਮੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ