ਮੀਰਾਂ ਕੋਟ ਚੌਕ ਕੋਲ ਬਾਬਾ ਜੀ ਮਿਲ ਪਏ..ਸਬਜੀ ਵੇਚਦੇ..ਉਮਰ ਅੱਸੀ ਕੂ ਸਾਲ..ਮਸਾਂ ਤੁਰ ਹੋਏ ਤਾਂ ਵੀ ਚੜ੍ਹਦੀ ਕਲਾ ਵਿਚ..ਨਾਲਦੀ ਵੀਹ ਸਾਲ ਪਹਿਲੋਂ ਚਲੀ ਗਈ..ਹੁਣ ਸਬਜੀ ਵੇਚਣੀ ਪੈ ਗਈ..ਔਲਾਦ ਰੰਗ ਤਮਾਸ਼ਿਆਂ ਵਿਚ ਮਸਤ..ਮੇਰੇ ਜੋਗਾ ਟਾਈਮ ਹੈਨੀ..ਫੇਰ ਵੀ ਕੋਈ ਗਿਲਾ ਨਹੀਂ..ਸ਼ੁਕਰ ਏ ਉਸ ਮਾਲਕ ਦਾ..ਗਾਤਰਾ ਵਿਖਾਉਂਦੇ ਆਖਣ ਲੱਗੇ ਤੜਕੇ ਨਿੱਤਨੇਮ ਮਗਰੋਂ ਮੰਡੀਓਂ ਸਬਜੀ ਚੁੱਕਦਾ ਹਾਂ ਤੇ ਮੁੜਕੇ ਰੋਟੀ ਟੁੱਕ ਜੋਗਾ ਬਣਾ ਵਾਪਿਸ ਪਰਤ ਜਾਂਦਾ..ਹੋਰ ਵੀ ਕਿੰਨੀਆਂ ਗੱਲਾਂ ਕੀਤੀਆਂ!
ਮੈਨੂੰ ਭਾਵੇਂ ਲੋੜ ਨਹੀਂ ਸੀ ਤਾਂ ਵੀ ਕਿੰਨੀ ਸਾਰੀ ਮੁੱਲ ਲੈ ਲਈ..ਬਕਾਇਆ ਮੋੜਨ ਪਰ ਨਾ ਲਿਆ..ਫੇਰ ਓਸੋਂ ਤੱਕ ਅਸੀਸਾਂ ਦਿੰਦੇ ਰਹੇ ਜਦੋਂ ਤੱਕ ਅੱਖਾਂ ਤੋਂ ਓਹਲੇ ਨਾ ਹੋ ਗਈ..!
ਬਾਬੇ ਰਾਮਦਾਸ ਦੀ ਨਗਰੀ ਅੰਦਰ ਘੁੰਗਣੀਆਂ ਵੇਚਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ