ਗੱਲ ਤਕਰੀਬਨ 1978 ਦੀ ਹੈ।ਸਾਡਾ ਰਿਸ਼ਤੇਦਾਰ ਜੋ ਕੋਆਪਰੇਟਿਵ ਅਦਾਰੇ ਚ ਇੰਸਪੈਕਟਰ ਸੀ ਸਾਡੇ ਪਿੰਡ ਕੋਆਪ੍ਰੇਟਿਵ ਮਿਲਕ ਸੁਸਾਇਟੀ ਬਣਾ ਗਿਆ, ਮੈਨੂੰ ਯਾਦ ਹੈ ਕਿ ਮੈਂ ਉਸ ਦਾ ਪਹਿਲਾ ਮੈਂਬਰ ਸੀ ਤੇ ਤਕਰੀਬਨ ਵੀਹ ਕੁ ਮੈਂਬਰ ਹੋਰ ਬਣ ਗਏ। ਉਦੋਂ ਮੈਂਬਰਸ਼ਿਪ 2 ਰੁ ਹੁੰਦੀ ਸੀ।
ਮੈਂ ਭਾਵੇਂ ਸਰਕਾਰੀ ਸਕੂਲ ਚ ਬਤੌਰ ਸਾਇਂਸ ਅਧਿਆਪਕ 1976 ਤੋਂ ਨੌਕਰੀ ਚ ਸੀ ਪਰ ਮੈਨੂੰ ਇਸ ਸੋਸਾਇਟੀ ਦਾ ਪ੍ਰਧਾਨ ਬਣਾ ਦਿੱਤਾ ਤੇ ਬਾਕੀ ਖਜਾਨਚੀ ਤੇ ਸਕੱਤਰ ਆਦਿ ਦੀ ਚੋਣ ਵੀ ਹੋ ਗਈ। ਉਦੋਂ ਇੱਕ ਤਾਂ ਦੁੱਧ ਵੇਚਣ ਦਾ ਰਿਵਾਜ ਘੱਟ ਸੀ ਇਸ ਲਈ ਦੁਧਾਰੂ ਪਸ਼ੂ ਵੀ ਘੱਟ ਸਨ। ਖੈਰ ਸੁਸਾਇਟੀ ਕੰਮ ਕਰਨ ਲੱਗੀ। ਮੈਂ ਪ੍ਰਧਾਨ ਦੀ ਜ਼ਿੰਮੇਵਾਰੀ ਸਮਝਦਿਆਂ ਦੁੱਧ ਵਧਾਉਣ ਲਈ ਮੱਝਾਂ ਖਰੀਦ ਕੇ ਲਿਆਉਣ ਦੀ ਆਪਣੇ ਪਿਤਾ ਨਾਲ ਤੇ ਪ੍ਰੀਵਾਰ ਨਾਲ ਸਲਾਹ ਕੀਤੀ। ਮਾਨਸਾ ਖੇਤਰ ਮੇਰਾ ਦੋਸਤ ਜਮਾਤੀ ਰਿਸ਼ਤੇਦਾਰ ਯਾਦ ਆਇਆ ਉਨਾਂ ਦਾ ਇਲਾਕਾ ਉਦੋਂ ਮੱਝਾਂ ਲਈ ਮਸ਼ਹੂਰ ਸੀ।
ਦਸੰਬਰ ਦੀਆਂ ਛੁੱਟੀਆਂ ਦੇ ਅਖੀਰਲੇ ਦਿਨ ਮੈਂ ਤੇ ਮੇਰੇ ਪਿਤਾ ਮੋਰਿੰਡੇ ਤੋਂ ਬੱਸ ਚੜ ਮਾਣਸਾ ਦੇ ਪਿੰਡ ਆਪਣੇ ਦੋਸਤ ਦੇ ਘਰ ਪਹੁੰਚ ਗਏ।ਸਾਡਾ ਬਾਪ,ਪੁਤ ਦਾ ਵਪਾਰ ਦਾ ਕੋਈ ਤਜ਼ਰਬਾ ਨਹੀਂ ਸੀ ਪਰ ਸਾਡੇ ਰਿਸ਼ਤੇਦਾਰਾਂ ਦੋ ਦਿਨ ਦੀ ਦੌੜ ਭੱਜ ਕਰਕੇ ਅਸੀਂ ਦੋ ਮੱਝਾਂ ਖਰੀਦ ਲਈਆਂ।
ਅਸੀਂ ਦੋਵੇਂ ਮੱਝਾਂ ਲਿਆਉਣ ਲਈ ਮੋਰਿੰਡੇ ਵੱਲ ਆਉਣ ਵਾਲੇ ਟਰੱਕ ਤੇ ਤੜਕੇ ਹੀ ਚਾੜ ਲੲੀਆਂ।ਉਨ੍ਹਾਂ ਦਿਨਾਂ ਚ ਡੀਜ਼ਲ ਦੀ ਬੜੀ ਕਿੱਲਤ ਸੀ। ਲੁਧਿਆਣੇ ਸ਼ਹਿਰ ਚ ਟਰੱਕ ਦਾ ਡੀਜ਼ਲ ਮੁੱਕ ਗਿਆ ਤੇ ਉਹ ਅੱਗੇ ਜਾਣ ਤੋਂ ਬੇਵੱਸ ਹੋ ਗਿਆ,। ਅਸੀਂ ਦੋਵਾਂ ਕੋਟ ਪੈਂਟ ਪਾਏ ਹੋਏ ਮੱਝਾਂ ਵੇਸੇ ਹੀ ਤ੍ਰਬਕੀ ਜਾਣ। ਸ਼ਹਿਰ ਚ ਉਚੇ ਥਾਂਂ ਟਰੱਕ ਖੜਾ ਕੇ ਜਦੋਂ ਮੱਝਾਂ ਉਤਾਰੀਆਂ ਕੁਦਰਤੀ ਉਥੇ ਨੇੜਿਓਂ ਨਿਰੰਕਾਰੀ ਭਵਨ ਵਿਚੋਂ ਉਨਾਂ ਦੇ ਐਤਵਾਰ ਦੇ ਪ੍ਰੋਗਰਾਮ ਦੀ ਸਮਾਪਤੀ ਬਾਅਦ ਉਸੇ ਸਮੇਂ ਰੰਗ ਬਰੰਗੇ ਲੋਕ ਸਕੂਟਰਾਂ ਮੋਟਰਸਾਈਕਲਾਂ ਤੇ ਘਰਾਂ ਨੂੰ ਜਾ ਰਹੇ ਸਨ। ਗੱਲ ਕੀ ਮੱਝਾਂ ਨੇ ਜਿੱਧਰ ਨੂੰ ਮੂੰਹ ਆਇਆ ਸੂ਼ਟ ਲਾ ਦਿਤੀ। ਇੱਕ ਮੱਝ ਭਾਰੀ ਸੀ ਦੋ ਕੁ ਦਿਨਾਂ ਚ ਸੂਣ ਵਾਲੀ ਸੀ ਉਹ ਤਾਂ ਫਰਲਾਂਗ ਕੁ ਦੌੜਨ ਤੇ ਅਸੀਂ ਘੇਰ ਕੇ ਫੜ ਲਈ ਤੇ ਟੈਲੀਫੂਨ ਦੇ ਖੰਭੇ ਨਾਲ ਬੰਨ ਦਿੱਤੀ ।
ਦੂਜੀ ਮੱਝ ਤਾਂ ਐਸੀ ਭੱਜੀ ਕਿ ਮੈਂ ਤਾਂ ਉਸ ਦੇ ਪਿਛੇ ਭੱਜ ਲਿਆ ਤੇ ਪਿਤਾ ਨੂੰ ਟਰੱਕ ਯੁਨੀਅਨ ਚੋਂ ਹੋਰ ਟਰੱਕ ਲਿਆਉਣ ਲਈ ਕਿਹਾ। ਮੱਝ ਮੈਥੋਂ ਡਰੇ ਮੈਂ ਉਸਤੋਂ।ਆਖਰ ਇੱਕ ਥਾਂ ਜਿਥੇ ਕੁੱਝ ਮੱਝਾਂ ਖੜੀਆਂ ਸਨ ਉਨ੍ਹਾਂ ਕੋਲ ਜਾਕੇ ਰੁੱਕ ਗਈ ਤੇ ਮੈਂ ਉਸ ਵੱਲ ਜਾਂਵਾਂ ਉਹ ਅੱਗੇ ਵੱਲ ਭੱਜ ਲੲੇ ਤੇ ਜਦੋਂ ਮੈਂ ਪਿੱਛੇ ਮੁੜ ਜਾਣਾ ਉਹ ਮੱਝਾਂ ਚ ਖੜ ਜਾਏ। ਮੈਨੂੰ ਯਕੀਨ ਹੋ ਗਿਆ ਕਿ ਇਹ ਇੱਥੇ ਰੁਕੀ ਰਹੇਗੀ ਤਾਂ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ