— ਆਪਾਂ ਠੇਕਾ ਤਾਂ ਨਹੀਂ ਲਿਆ —–
ਬੰਤਾ ਅੱਜ ਸੱਥ ਵਿੱਚ ਆਉਣ ਤੋਂ ਲੇਟ ਹੋ ਗਿਆ ਤਾਂ ਨਿਹਾਲੇ ਨੇ ਮਜਾਕ ਕਰਦਿਆਂ ਆਖਿਆ ਕਿ ਤੂੰ ਵੀਂ ਲੀਡਰਾਂ ਵਾਂਗ ਲੇਟ ਹੀ ਆਉਣਾ ਹੈ। ਕਿ ਜਾਂ ਫਿਰ ਪੁੱਤਾਂ- ਨੂੰਹਾਂ ਨੇ ਘਰ ਦੀ ਰਾਖੀ ਬੈਠਾ ਦਿੱਤਾ ਸੀ।
ਨਹੀਂ ਨਿਹਾਲਿਆ ਰਾਖੀ ਕਾਹਦਾ ਬਿਠਾਉਣਾ ਸੀ, ਸਹੁਰੇ ਦੇ ਫਰਸ਼ਾਂ ਦੇ ਪੋਚਿਆਂ ਨੇ ਮਾਰਿਆ ਹੈ, ਅੱਜ-ਕੱਲ੍ਹ ਕੋਠੀਆਂ ਦੇ ਕੰਜਰਖਾਨੇ ਨੇ ਦੁਨੀਆਂ ਨੂੰ ਵਖਤ ਵਿੱਚ ਪਾਇਆ ਹੈ।
ਪਹਿਲਾਂ ਤਾਂ ਬੰਦਾ ਦੁਨੀਆਦਾਰੀ ਦਾ ਮਾਰਿਆ ਭੇਡਚਾਲ ਵਿੱਚ ਪੈਸੇ ਵਿਤੋਂ ਬਾਹਰੋਂ ਚੁੱਕ ਕੇ ਲਾ ਬਹਿੰਦਾ ਹੈ ਤੇ ਫਿਰ ਮਗਰੋਂ ਇਹਦੇ ਰੱਖ ਰਖਾ ਦਾ ਖਰਚਾ ਬੰਦੇ ਨੂੰ ਲੈ ਬਹਿੰਦਾ ਹੈ। ਕਦੇ ਟੂਟੀ ਖਰਾਬ ਹੋ ਗਈ ਤੇ ਕਦੇ ਰੰਗ ਕਰਾ ਲੈ, ਕਦੇ ਲੈਟਰੀਨ ਸੀਟਾਂ ਦੀ ਲੀਕਿੰਗ , ਕਦੇ ਕੁੰਡਾ ਕਬਜਾ ਖਰਾਬ ਹੋ ਜਾਂਦਾ ਹੈ ਤੇ ਉੱਤੋਂ ਕੰਧਾਂ ਦਾ ਸੀਮਿੰਟ ਲਹਿਣ ਲੱਗ ਜਾਂਦਾ ਤੇ ਹੋਰ ਤਾਂ ਹੋਰ ਕੰਧਾਂ ਵਿੱਚ ਭਖਾਂ ਆਉਣ ਲੱਗ ਜਾਂਦੀਆ ਹਨ।
ਬਾਈ ਪਹਿਲਾਂ ਵਾਲੇ ਘਰ ਤਾਂ ਨਜ਼ਾਰਾ ਸੀ। ਸਾਲਾ, ਹੁਣ ਤਾਂ ਬੰਦੇ ਨੂੰ ਮੰਜੇ ਤੇ ਜਿੰਦਰਾ ਲਾਉਣ ਵਾਲੀ ਗੱਲ ਹੋਈ ਪਈ ਹੈ, ਅਖੇ ਪੋਚਾ ਲਾਇਆ ਹੈ ਫਰਸਾਂ ਤਾਂ ਸੁੱਕ ਲੈਣ ਦਿਓ, ਉੱਤੋਂ ਰਹਿੰਦਾ-ਖੂੰਹਦਾ ਛੱਤ ਵਾਲਾ ਪੱਖਾ ਛੱਡ ਦਿੰਦੇ ਨੇ ਸਕਾਉਣ ਵਾਸਤੇ, ਜਵਾਂ ਹੀ ਕੁਲਫੀ ਜਮਾਉਣ ਵਾਲੀ ਗੱਲ ਹੋਈ ਪਈ ਹੈ ਨਿਹਾਲਿਆ। ਇਹ ਤਾਂ ਹੱਦ ਹੀ ਹੋ ਗਈ ਬੰਤਿਆ, ਇਹਦੇ ਨਾਲੋਂ ਤਾਂ ਕੱਚੇ ਘਰ ਹੀ ਸੌ ਗੁਣਾ ਚੰਗੇ ਸਨ।
ਨਾਲ ਬੈਠਾ ਭਾਨਾ ਵੀ ਉਹਨਾਂ ਦੋਨਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਣੀ ਭੜਾਸ ਕੜਦਾ ਹੋਇਆ ਬੋਲਿਆ, ਕਾਹਦਾ ਕੰਜਰ ਦੀਆਂ ਕੋਠੀਆਂ, ਘਰ ਵਿੱਚ ਚੱਪਲਾਂ ਵੀ ਨਹੀ ਪਾ ਸਕਦੇ, ਅਖੇ ਚੱਪਲਾਂ ਲਾ ਕੇ ਕੋਠੀ ਅੰਦਰ ਵੜੋ, ਫਰਸ਼ਾਂ ਗੰਦੀਆਂ ਹੁੰਦੀਆਂ। ਠੰਢੀਆਂ ਫਰਸਾਂ ਤੇ ਦਮ ਘੁੱਟਦਾ ਐਸ ਉਮਰ ਵੇਲੇ ਤੇ ਗਰਮੀ ਵਿੱਚ ਪੈਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ