ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ ਦੇ ਬਾਵਜੂਦ ਹਾਲੇ ਵੀ ਮਾਪੇ ਮੁੰਡੇ ਵਾਲਿਆਂ ਸਾਹਮਣੇ ਇਸ ਤਰ੍ਹਾਂ ਦੀ ਦੇਖ ਦਿਖਾਈ ਲਈ ਮਜ਼ਬੂਰ ਸਨ ।ਦਿਲ ਤਾਂ ਉਹਦਾ ਵੀ ਬਹੁਤ ਕਰਦਾ ਸੀ ਕਿ ਇਸਤਰਾਂ ਦੇ ਰਿਸ਼ਤੇ ਨੂੰ ਇਨਕਾਰ ਕਰ ਦੇਵੇ, ਪਰ ਮਾਂ-ਬਾਪ ਦੀ ਇੱਜ਼ਤ ਦਾ ਖ਼ਿਆਲ ਉਸ ਸਾਹਮਣੇ ਆ ਕੇ ਉਸਨੂੰ ਬੇਵੱਸ ਕਰ ਦਿੰਦਾ। ਉਹ ਚੁੱਪਚਾਪ ਨੀਵੀਂ ਪਾਈ ਕੋਸ਼ਿਸ਼ ਕਰ ਰਹੀ ਸੀ ਕਿ ਉਸਨੂੰ ਦੇਖਣ ਆਏ ਮੁੰਡੇ ਦੀ ਝਲਕ ਉਸਨੂੰ ਵੀ ਦਿਖਾਈ ਦੇ ਜਾਵੇ, ਪਰ ਉਨ੍ਹਾ ਸੋਫ਼ਾ ਖੱਬੇ ਹੱਥ ਸੀ ਤੇ ਓਹਦੇ ਨਾਲ ਹੀ ਡੈਡੀ ਬੈਠੇ ਸਨ। ਸੋ ਉਹ ਚਾਹ ਕੇ ਵੀ ਉਸ ਪਾਸੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ ਸੀ। ਥੋੜੇ ਸਮੇਂ ਬਾਅਦ ਮੁੰਡੇ ਵਾਲਿਆਂ ਦੀ ਘੁਸਰ ਮੁਸਰ ਸ਼ੁਰੂ ਹੋ ਗਈ।
ਅਚਾਨਕ ਇੱਕ ਜਨਾਨਾ ਅਵਾਜ਼ ਸੁਣਾਈ ਦਿੱਤੀ। ਉਸਨੇ ਕੁਨੱਖੀਆਂ ਅੱਖਾਂ ਨਾਲ ਵੇਖਿਆ ਤਾਂ ਇੱਕ ਅੱਧਖੜ੍ਹ ਉਮਰ ਦੀ ਜ਼ਿਆਦਾ ਹੀ ਮੇਕਅਪ ਕੀਤੀ ਔਰਤ ਬੋਲ ਰਹੀ ਸੀ ,”ਦੇਖੋ ਜੀ ਕੁੜੀ ਸਾਨੂੰ ਪਸੰਦ ਹੈ, ਬੱਸ ਧੀਏ ਥੋੜ੍ਹਾ ਜਿਹਾ ਦਰਵਾਜ਼ੇ ਤਕ ਗੇੜਾ ਤਾਂ ਦੇ ਕੇ ਆ’।” ਉਸਦੀ ਪਹਿਲੀ ਪਸੰਦ ਵਾਲੀ ਗੱਲ ਸੁਣ ਕੇ ਹਾਲੇ ਗੁਲਾਬੀ ਰੰਗਤ ਚਿਹਰੇ ‘ਤੇ ਆਉਣ ਹੀ ਲੱਗੀ ਸੀ ਕਿ ਪਲਤਣ ਛਾ ਗਈ। ਉਸਦੇ ਦਿਮਾਗ ਨੇ ਸੋਚਿਆ ਕਿ ਇਹ ਸਮਝਦੇ ਨੇ ਕਿ ਕਿਤੇ ਮੈਂ ਅਪਾਹਿਜ਼ ਹੀ ਨਾ ਹੋਵਾਂ।ਮੈਂ ਵੀ ਕਿਸੇ ਦੀ ਧੀ ਹਾ, ਕੋਈ ਪਸੂ ਤਾਂ ਨਹੀਂ ਜਿਸ ਨੂੰ ਵਪਾਰੀ ਵਾਂਗ ਤੋਰ ਕੇ ਵੇਖ ਰਹੇ ਹਨ। ਉਸਨੂੰ ਗੁੱਸਾ ਚੜ੍ਹਣਾ ਸ਼ੁਰੂ ਹੋ ਚੁੱਕਿਆ ਸੀ। ਉਸਦੀ ਮਾਂ ਨੇ ਕਿਹਾ “ਜਾਹ, ਸੰਦੀਪ ਆਹ ਟਰੇਅ ਕਿਚਨ ਵਿੱਚ ਰੱਖ ਆ।” ਉਹ ਮਾਂ ਦੀ ਮੂਕ ਮਜ਼ਬੁਰੀ ਅਤੇ ਮਨਸ਼ਾ ਸਮਝ ਚੁੱਕੀ ਸੀ। ਉਸਨੇ ਟਰੇਅ ਚੁੱਕਣ ਲਈ ਹੱਥ ਵਧਾਏ ਤਾਂ ਉਸਨੂੰ ਮੁੰਡੇ ਦਾ ਚਿਹਰਾ ਦਿਖ ਗਿਆ ਤੇ ਉਸਦੇ ਮੂੰਹੋਂ ਨਿਕਲਿਆ ‘ ਹੈਰੀ ਤੂੰ’। ਹੈਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ