ਕਿੰਨੇ ਦਿਨਾਂ ਤੋਂ ਘਾਹ ਕੱਟਣ ਦਾ ਨੋਟਿਸ ਆਇਆ ਹੋਇਆ ਸੀ…..ਕੱਲ ਆਖਰੀ ਦਿਨ ਸੀ ਨਹੀਂ ਤਾਂ ਵੱਡਾ ਜੁਰਮਾਨਾ ਪੈ ਸਕਦਾ ਸੀ
ਘਾਹ ਕੱਟਣ ਵਾਲੀ ਮਸ਼ੀਨ ਬਾਹਰ ਕੱਢੀ ਤਾਂ ਸਟਾਰਟ ਨਾ ਹੋਈ..ਓਸੇ ਵੇਲੇ ਗੋਰੇ ਮਕੈਨਿਕ ਕੋਲ ਲੈ ਆਇਆ..ਉਹ ਅੱਗੋਂ ਆਖਣ ਲੱਗਾ ਕੇ ਮਿੱਤਰਾ ਪੰਜਾਹ ਡਾਲਰ ਸਿਕਿਓਰਿਟੀ ਪੇ ਕਰਨੀ ਪੈਣੀ ਤੇ ਕੱਲ ਨੂੰ ਤੇਰੀ ਮਸ਼ੀਨ ਤਿਆਰ ਹੋਊ!
ਪੈਸੇ ਦੇ ਕੇ ਰਸੀਦ ਲੈ ਕੇ ਅਜੇ ਸ਼ੋਪ ਦੇ ਬਾਹਰ ਆਇਆ ਹੀ ਸਾਂ ਕੇ ਉਸਦਾ ਦੂਜਾ ਜੂਨੀਅਰ ਗੋਰਾ ਮਕੈਨਿਕ ਕੋਲ ਆ ਗਿਆ ਤੇ ਆਖਣ ਲੱਗਾ ਕੇ ਭਾਈ ਆਹ ਲੈ ਫੜ ਆਪਣੀ ਮਸ਼ੀਨ…ਮੈਥੋਂ ਤੇ ਪਹਿਲੀ ਸੱਟੇ ਹੀ ਸਟਾਰਟ ਹੋ ਗਈ ਏ!
ਇਸਤੋਂ ਪਹਿਲਾਂ ਕੇ ਮੈਂ ਕੁਝ ਆਖਦਾ ਅੰਦਰ ਵਾਲੇ ਨੇ ਪੰਜਾਹਾਂ ਡਾਲਰਾਂ ਦਾ ਨੋਟ ਇਹ ਆਖਦਿਆਂ ਹਵਾਲੇ ਕਰ ਦਿੱਤਾ ਕੇ ਭਾਈ ਜਦੋਂ ਤੇਰੀ ਚੀਜ ਖਰਾਬ ਹੀ ਨਹੀਂ ਸੀ ਤਾਂ ਫੇਰ ਚਾਰਜ ਕਾਹਦਾ!
ਮੈਂ ਆਖਿਆ ਕੇ ਦੋਸਤੋ ਤੁਸੀਂ ਮਸ਼ੀਨ ਮੇਰੇ ਟਰੱਕ ਚੋਂ ਥੱਲੇ ਲੁਹਾਈ..ਫੇਰ ਇਸਨੂੰ ਅੰਦਰ ਲੈ ਕੇ ਗਏ..ਫੇਰ ਇਸਦੀ ਮਾੜੀ ਮੋਟੀ ਚੈਕ-ਅੱਪ ਵੀ ਤੁਸਾਂ ਆਪ ਹੀ ਕੀਤੀ ਤੇ ਫੇਰ ਕਾਗਜ਼ੀ ਕਾਰਵਾਈ ਕਰਦਿਆਂ ਵੀ ਦਸ ਮਿੰਟ ਤੇ ਲੱਗ ਹੀ ਗਏ ਹੋਣੇ….ਜੇ ਇਸ ਸਾਰੇ ਕੁਝ ਦਾ ਕੋਈ ਚਾਰਜ ਬਣਦਾ ਏ ਤਾਂ ਬਿਨਾ ਸ਼ੱਕ ਕੱਟ ਲਵੋ..!
ਅੱਗੋਂ ਸੀਨੀਅਰ ਗੋਰਾ ਆਖਣ ਲੱਗਾ ਕੇ ਦੋਸਤਾ ਇੱਕ ਗੱਲ ਯਾਦ ਰੱਖੀਂ ਜੇ ਕਾਰੋਬਾਰ ਦੇ ਖੇਤਰ ਦੀ ਲੰਮੀ ਦੌੜ ਦੋੜਣੀ ਏ ਤਾਂ ਨਿੱਕੀ ਮੋਟੀ ਚੀਜ ਦੀ ਪ੍ਰਵਾਹ ਨਾ ਕਰੀਂ..ਜਿਥੇ ਹੱਕ ਬਣਦਾ ਓਥੋਂ ਪਿਛਾਂਹ ਨਾ ਹਟੀਂ ਤੇ ਜਿਥੇ ਹੱਕ ਨੀ ਬਣਦਾ ਓਥੋਂ ਭੁੱਲ ਕੇ ਵੀ ਕਦੀ ਕੋਈ ਝਾਕ ਨਾ ਰੱਖੀਂ….ਬੱਸ ਏਨਾ ਕੰਮ ਜਰੂਰ ਕਰੀਂ ਕੇ ਮੇਰੀ ਸ਼ੋਪ ਨੂੰ ਦੂਜਾ ਮੌਕਾ ਜਰੂਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
👌👌👌👌👍👍