More Punjabi Kahaniya  Posts
ਅਰਦਾਸ


ਰਾਤ ਦੇ 2 ਵੱਜੇ ਸਨ ਤੇ ਇਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ। ਉਸਨੇ ਚਾਹ ਪੀਤੀ, ਟੀਵੀ ਦੇਖਿਆ, ਏਧਰ ਓਧਰ ਗੇੜੇ ਕੱਢੇ ਪਰ ਨੀਂਦ ਨਹੀਂ ਆਈ।
ਅਖੀਰ ਥੱਕ ਕੇ ਥੱਲੇ ਆਕੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ ਵਲ ਚੱਲ ਪਿਆ। ਰਸਤੇ ਵਿੱਚ ਇੱਕ ਗੁਰੂਦੁਆਰਾ ਸਾਹਿਬ ਵੇਖਿਆ, ਤੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਏਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ, ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲ ਜੇ।
ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇਕ ਹੋਰ ਬੰਦਾ ਬੈਠਾ ਹੈ, ਮੂਹ ਉਦਾਸ ਤੇ ਅੱਖਾਂ ਵਿੱਚ ਪਾਣੀ।
ਉਸਨੇ ਪੁੱਛਿਆ, ਕਿ ਤੂੰ ਇੰਨੀ ਰਾਤ ਨੂੰ ਏਥੇ ਕਿ ਕਰ ਰਿਹਾ ..?
ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਵਿਚ ਹੈ। ਸਵੇਰੇ ਉਸਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ, ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ..।
ਉਸਨੇ ਆਪਣੀ ਜੇਬ ਵਿੱਚ ਹੱਥ ਪਾਇਆ,...

ਤੇ ਜੇਬ ਵਿਚ ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ। ਉਸ ਬੰਦੇ ਦੇ ਮੂੰਹ ਉੱਤੇ ਰੌਣਕ ਆ ਗਈ।
ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ ਉਸਨੂੰ ਕਿਹਾ, ਕਿ ਇਸ ਉੱਤੇ ਮੇਰਾ ਨੰਬਰ ਅਤੇ ਪਤਾ ਹੈ, ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ।
ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਪਿਸ ਕਰ ਦਿੱਤਾ, ਕਿਹਾ ਕਿ ਮੇਰੇ ਕੋਲ ਪਤਾ ਹੈ ਜੀ।
ਆਦਮੀ ਨੇ ਹੈਰਾਨ ਹੋਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕੀਹਨੇ ਦਿੱਤਾ ?
ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸਦਾ ਪਤਾ ਹੈ, ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਏਥੇ ਘੱਲਿਆ ਹੈ।

...
...



Related Posts

Leave a Reply

Your email address will not be published. Required fields are marked *

8 Comments on “ਅਰਦਾਸ”

  • Wah ji kini pyari kahani hai. Dhanwad tuhada

  • (ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ) nice👍👍👍👍

  • vry nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)