ਅਰਦਾਸ ਦੀ ਸ਼ਕਤੀ
ਮੈਂ ਜਦੋਂ ਐਲ ਐਲ ਬੀ ਕਰਦਾ ਸੀ ਤਾਂ ਮੇਰੇ ਇੱਕ ਅਜ਼ੀਜ਼ ਮਿੱਤਰ ਨੇ ਮੈਨੂੰ ਆਪਣੀ ਇੱਕ ਹੱਡਬੀਤੀ ਸੁਣਾਈ…ਜਿਸ ਨੇ ਮੇਰਾ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਪੱਕਾ ਕੀਤਾ ।
ਜਦੋਂ ਐਲ ਐਲ ਬੀ ਸੁਰੂ ਹੋਈ ਤਾਂ ਕੁਝ ਨਵੇਂ ਮਿੱਤਰ ਬਣੇ ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸਾਨੂੰ ਆਪਣੇ ਘਰ ਲੈ ਕੇ ਗਿਆ ।
ਸਾਡੇ ਇਸ ਮਿੱਤਰ ਦੇ ਪਿਤਾ ਜੀ ਇੱਕ ਵੱਡੇ ਆਈ ਜੀ ਰੈਂਕ ਦੇ ਪੁਲਿਸ ਅਫ਼ਸਰ ਸਨ …ਸਾਡਾ ਇਹ ਮਿੱਤਰ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹੈ ..ਪਰ ਇਹ ਬੇਹੱਦ ਮਿਲਣਸਾਰ ,ਸਾਦਾ ਅਤੇ ਸਰੀਫ਼ ਇਨਸਾਨ ਹੈ । ਸੁਰੂ ਤੋਂ ਹੀ ,ਕਦੇ ਅਹਿਸਾਸ ਨਹੀ ਹੋਇਆ ਕਿ ਇਹ ਕਿਸੇ ਵੱਡੇ ਪੁਲਿਸ ਅਫ਼ਸਰ ਦੀ ਸੰਤਾਨ ਹੈ ।ਫੁਕਰਪੁਣਾ ਉਹਦੇ ਨੇੜੇ ਤੇੜੇ ਵੀ ਨਹੀ ।
ਹਮੇਸ਼ਾ ਉਹਦੇ ਨਾਲ ਤਿੰਨ-ਚਾਰ ਗੰਨਮੈਨ ਹੁੰਦੇ ਸੀ ਪਰ ਉਹਨੇ ਸਾਰਿਆਂ ਨੂੰ ਆਮ ਕੱਪੜਿਆਂ ਵਿੱਚ ਨਾਲ ਰੱਖਣਾ ਤੇ ਕਾਰ ਵਿੱਚ ਹੀ ਬੈਠੇ ਰਹਿਣ ਲਈ ਕਹਿਣਾ ਕਿ ਮੇਰੇ ਨਾਲ ਨਹੀ ਯੂਨੀਵਰਸਿਟੀ ਵਿੱਚ ਮਗਰ ਮਗਰ ਤੁਰੇ ਫਿਰਨਾ ਜਾਂ ਕਹਿਣਾ ਮੈਂ ਕਲਾਸਾਂ ਲਾਉਨਾਂ ਤੁਸੀਂ ਯੂਨੀਵਰਸਿਟੀ ਵਿੱਚ ਗੇੜਾ ਦੇ ਲਵੋ ਤੇ ਆਪ ਉਹਨੇ ਸਾਡੇ ਨਾਲ ਸਾਡੀ ਕਾਰ ਵਿੱਚ ਹੀ ਆਉਣਾ ਜਾਣਾ । ..
ਉਹਦੇ ਏਨਾ ਵਧੀਆ ਹੋਣ ਕਰਕੇ ਹੀ ਸ਼ਾਇਦ ਤਾਂ ਹੀ ਸਾਡੀ ਦੋਸਤੀ ਏਨੀ ਗੂੜ੍ਹੀ ਪੈ ਗਈ .. ਹੱਸਮੁੱਖ ਏਨਾ ਹੈ ਕਿ ਹਰ ਇੱਕ ਗੱਲ ਤੇ ਮਜ਼ਾਕ ਕਰਦੇ ਹੀ ਰਹਿਣਾ ਤੇ ਸਾਡੇ ਹਸਾ ਹਸਾ ਢਿੱਡੀ ਪੀੜਾਂ ਪਾ ਦੇਣੀਆਂ ..ਹੁਣ ਵੀ ਜੇ ਕਦੇ ਕੋਈ ਅੰਕਲ਼ ਜੀ ਤੱਕ ਕੰਮ ਹੋਵੇ ਤਾਂ ਅਸੀਂ ਫੋਨ ਕਰੀਏ ਕਿ ਯਾਰ ਆਹ ਕੰਮ ਕਾਰ ਕਹਿ ਦੇ …ਤੇ ਅੱਗੋਂ ਉਹਦੇ ਪਿਤਾ ਜੀ ਦਾ ਮੂਡ ਠੀਕ ਨਾ ਹੋਵੇ ਤਾਂ ਕਹੂਗਾ ਕਿ ਬਾਈ ਕੱਲ ਨੂੰ ਕਹਿ ਕੇ ਕਰਵਾ ਦੇਵੇਗਾ …ਅੱਜ ਬਾਪੂ ਨਹੀ ਬੋਲਦਾ ਅੱਜ ਤਾਂ ਪੰਜਾਬ ਪੁਲਿਸ ਬੋਲਦੀ ਹੈ ਵਿੱਚ…
ਸਾਡੇ ਇਸ ਮਿੱਤਰ ਦੇ ਖੁੱਲ੍ਹੀ ਲੰਮੀ ਦਾਹੜੀ ਹੈ ਤੇ ਸਿਰ ਸੋਹਣੀ ਦਸਤਾਰ ਸਜਾ ਕੇ ਰੱਖਦਾ ਹੈ ।ਰੱਬ ਦਾ ਨਾਂ ਲੈਣ ਵਾਲਾ ਤੇ ਪੂਰਾ ਧਾਰਮਿਕ ਬੰਦਾ …ਪਰ ਜਦੋਂ ਮੈਂ ਪਹਿਲੀ ਵਾਰ ਘਰ ਗਿਆ ਤਾਂ ਉਹਦੇ ਕਮਰੇ ਵਿੱਚ ਕੰਧ ਉੱਤੇ ਲੱਗੀ ਇੱਕ ਤਸਵੀਰ ਦੇਖਕੇ ਮੈਂ ਹੈਰਾਨ ਹੋ ਗਿਆ ਕਿ ਯਾਰ ਇਹ ਸਿਰ ਦੇ ਵਾਲ ਕੱਟੇ ਹੋਏ ਤੇ ਕਲੀਨ ਸੇਵ ਵਾਲੀ ਤੇਰੀ ਹੀ ਤਸਵੀਰ ਹੈ ਤਾਂ ਉਹ ਕਹਿੰਦਾ” ਹਾਂ “ ..ਮੇਰੀ ਹੀ ਹੈ ।
ਮੈਂ ਕਿਹਾ ਏਨੀ ਵੱਡੀ ਤਬਦੀਲੀ ਕਿੱਦਾਂ ਆ ਗਈ ਫੇਰ ..ਤਾਂ ਉਹਨੇ ਇੱਕ ਘਟਨਾ ਵਾਰੇ ਦੱਸਿਆ ।
ਕਹਿੰਦਾ ਤਿੰਨ ਕੁ ਸਾਲ ਪਹਿਲਾਂ ਇੱਕ ਦਿਨ ਮੈਂ ਤੇ ਮੇਰਾ ਮਿੱਤਰ ਚੰਡੀਗੜ੍ਹ ਤੋਂ ਫਤਹਿਗੜ੍ਹ ਸਾਹਿਬ ਵੱਲ ਨੂੰ ਕਾਰ ਵਿੱਚ ਆ ਰਹੇ ਸੀ …ਮੈਂ ਕਾਰ ਚਲਾ ਰਿਹਾ ਸੀ ਤੇ ਮੇਰਾ ਮਿੱਤਰ ਨਾਲ ਬੈਠਾ ਸੀ …ਸਵੇਰ ਦਾ ਸਮਾਂ ਸੀ ਸੜਕ ਖਾਲੀ ਸੀ ਇਸ ਕਰਕੇ ਕਾਰ ਦੀ ਸਪੀਡ ਵੀ ਤੇਜ਼ ਸੀ ।ਅਚਾਨਕ ਬਿਲਕੁਲ ਕਾਰ ਦੇ ਨੇੜੇ ਆ ਕੇ ਇੱਕ ਕੱਚੇ ਰਸਤੇ ਵਿੱਚੋਂ ਇੱਕ ਦੋਧੀ ਨੇ ਮੋਟਰ ਸਾਈਕਲ ਤੇਜ਼ ਰਫ਼ਤਾਰ ਵਿੱਚ ਸੜਕ ਉੱਤੇ ਚਾੜ ਦਿੱਤਾ ….ਮੈਂ ਏਨੀ ਨੇੜੇ ਮੋਟਰ ਸਾਇਕਲ ਦੇਖ ਕੇ ਘਬਰਾ ਗਿਆ ..ਮੈਂ ਪੂਰੇ ਜ਼ੋਰ ਨਾਲ ਬਰੇਕ ਲਾਈ ਪਰ ਜਦੋਂ ਕਾਰ ਨਾ ਰੁਕੀ ਤਾਂ ਮੈਂ ਮੋਟਰ ਸਾਈਕਲ ਵਾਲੇ ਨੂੰ ਬਚਾਉਣ ਲਈ ..ਮੈਂ ਦੂਜੇ ਪਾਸੇ ਸੜਕ ਤੋਂ ਥੱਲੇ ਕਾਰ ਲਾਹ ਲਈ ….ਮੋਟਰ ਸਾਈਕਲ ਵਾਲੇ ਦਾ ਤਾਂ ਬਚਾ ਹੋ ਗਿਆ ਪਰ ਜਦੋਂ ਮੈਂ ਉਸੇ ਸਪੀਡ ਨਾਲ ਕਾਰ ਫੇਰ ਸੜਕ ਉੱਪਰ ਚੜਾਈ ਤਾਂ ਕਾਰ ਦਾ ਕੰਟਰੋਲ ਵਿਗੜ ਗਿਆ ਤੇ ਕਾਰ ਪੂਰੀ ਸਪੀਡ ਨਾਲ ਸੜਕ ਕੰਢੇ ਖੜੇ ਇੱਕ ਰੁੱਖ ਨਾਲ ਜਾ ਟਕਰਾਈ ।
ਮੇਰੇ ਮੱਥੇ ਤੇ ਵੱਡੀ ਸੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ