ਅੜ੍ਹਬ ਪ੍ਰਾਹੁਣਾ
ਜੱਸੀ ਆਵਦੇ ਘਰ ਵਾਲੇ ਤੋਂ ਡਾਹਢੀ ਪ੍ਰੇਸ਼ਾਨ ਰਹਿੰਦੀ ਸੀ .. ਉਹ ਬੇਪ੍ਰਵਾਹ ਕੰਮਚੋਰ ਤੇ ਗੱਲ ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰ ਬਾਰ ਸੰਭਾਲਦੀ .. ਬਥੇਰਾ ਸਿਰ ਖਪਾਉਦੀ ਪ੍ਰਾਹੁਣੇ ਨਾਲ ਪਰ ਕਿੱਥੋਂ ਸੁਧਰਨ ਵਾਲਾ ਸੀ … ਜੱਸੀ ਨਾਲ ਈਰਖਾ ਕਰਦਾ ਤੇ ਹਰ ਗੱਲ ਵਿੱਚ ਉਸ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ,. ਜੱਸੀ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਚੁੱਕਦੀ …ਬੱਚਿਆਂ ਦੀ ਪੜਾਈ ਲਿਖਾਈ ਵੱਲ ਧਿਆਨ ਦਿੰਦੀ …ਜਦੋਂ ਜੱਸੀ ਕੰਮ ਨੇਪਰੇ ਚਾੜ ਲੈਂਦੀ ਤਾਂ ਉਸ ਕੰਮ ਦਾ ਕਰੈਡਿਟ ਪ੍ਰਾਹੁਣਾ ਆਪਣੇ ਸਿਰ ਲੈ ਲੈਂਦਾ ।
ਨਾ ਜੱਸੀ ਨੂੰ ਪੇਕੇ ਜਾਣ ਦਿੰਦਾ ਨਾ ਰਿਸ਼ਤੇਦਾਰੀ ਚ ਲੈ ਕੇ ਜਾਂਦਾ ..ਜਦੋਂਕਦੇ ਬਿਮਾਰ ਹੁੰਦਾ ਉਦੋਂ ਜੱਸੀ ਨੂੰ ਮੂਹਰੇ ਲਾ ਕੇ ਤੁਰਦਾ । ਇੱਕ ਦਿਨ ਜੱਸੀ ਨੇ ਆਵਦੇ ਮਾਮਾ ਮਾਮੀ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਪ੍ਰਾਹੁਣਾ ਵੀ ਨਾਲ ਤੁਰ ਪਿਆ( ਜਿਹੜਾ ਕੱਲਾ ਘੁੰਮਦਾ ਰਹਿੰਦਾ ਤੇ ਜੱਸੀ ਨੂੰ ਹਮੇਸ਼ਾਘਰ ਨਾਲ ਹੀ ਬੰਨੀ ਰੱਖਦਾ । )
ਜਦੋਂ ਘਰੋਂ ਤੁਰੇ ਤਾਂ ਰਾਸਤੇ ਵਿੱਚ ਜੱਸੀ ਦੇ ਭਰਾ ਦਾ ਫੋਨ ਆ ਗਿਆ .. ਜੱਸੀ ਨੇ ਦੱਸਿਆ ਕੇ ਅਸੀਂ ਜਲੰਧਰ ਜਾ ਰਹੇ ਹਾਂ .. ਜੱਸੀ ਦੇ ਭਰਾ ਨੂੰ ਬਹੁਤ ਹੈਰਾਨੀ ਹੋਈ ਇਹ ਕਿਵੇਂ ਹੋ
ਸਕਦਾ ਹੈ ? ਤੈਨੂੰ ਕਿਵੇਂ ਜਾਣ ਦੀ ਇਜਾਜ਼ਤ ਮਿਲ ਗਈ ? ਜੱਸੀ ਨੇ ਫੋਨ ਤੇ ਆਵਦੇ ਵੀਰ ਨੂੰ ਕਹਿ ਦਿੱਤਾ ਕੇ ਅੜਬ ਪ੍ਰਹੁਣਾ ਵੀ ਨਾਲ ਹੈ ਮੈਂ ਇਕੱਲੀ ਨਹੀਂ ਜਾ ਰਹੀ ਤਾਂ ਉਸ ਦੇ ਭਰਾ ਨੂੰ ਹੋਰ ਹੈਰਾਨੀ ਹੋਈ ।
ਜਿਉ ਹੀ ਜੱਸੀ ਨੇ ਫੋਨ ਕੱਟਿਆ ਤਾਂ “ਅੜਬ ਪ੍ਰਾਹੁਣਾ”ਸ਼ਬਦ ਸੁਣ ਜੱਸੀ ਨਾਲ ਲੋਹਾ ਲਾਖਾ ਹੋਇਆ ਪ੍ਰਾਹੁਣਾ ਕਲੇਸ਼ ਕਰਨ ਲੱਗਾ । ਉਹ ਨਿਰਾਸ਼ ਹੋਈ ਤੇ ਖਾਮੋਸ਼ ਹੋ ਗਈ ..ਜਲੰਧਰ ਨੇੜੇ ਜਾ ਕੇ ਪ੍ਰਾਹੁਣਾ ਮਾਮਾ ਜੀ ਦਾ ਘਰ ਭੁੱਲ ਗਿਆ… ਜੱਸੀ ਚੁੱਪ ਚਾਪ ਬੈਠੀ ਰਹੀ .. ਪ੍ਰਹਾਣੇ ਨੇ ਜੱਸੀ ਨੂੰ ਕਿਹਾ ਦੱਸ ਕਿਹੜੇ ਰਾਸਤੇ ਜਾਣਾ ਹੈ ਤਾਂ ਜੱਸੀ ਨੇ ਗੁੱਸੇ ਨੂੰ ਜ਼ਾਹਿਰ ਕਰਦਿਆਂ “ ਮੈਂ ਤਾਂ ਅਨਪੜ੍ਹ ਹਾਂ “ਕਹਿ ਖਹਿੜਾ ਛੁਡਾ ਲਿਆ ਤੇ ਪ੍ਰਾਹੁਣੇ ਦੀ ਮੱਦਦ ਨਾ ਕਰਨ ਦਾ ਮਨ ਬਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ