ਤੇਜਾ ਪੜਿਆ ਲਿਖਿਆ ਅਤੇ ਸਰੀਰਕ ਪੱਖੋ ਕਾਫ਼ੀ ਤੰਦਰੁਸਤ ਸੀ I ਬਹੁਤ ਕੋਸ਼ਿਸਾ ਕੀਤੀਆ ਚੰਗੀ ਨੌਕਰੀ ਲਈ ੫ਰ ਭਾਰਤ ਵਿਚ ਰਿਸ਼ਵਤ ਅਤੇ ਸਿਫਾਰਿਸ਼ ਤੋਂ ਬਿਨਾ ਕੋਈ ਵਿਰਲਾ ਹੀ ਵਧੀਆ ਨੌਕਰੀ ਪਾ ਸਕਦਾ। ਥੱਕ ਹਾਰ ਕਿ ਉਸ ਨੇ ਮਾਰਕਿਟ ਵਿਚ ਇਕ ਦੁਕਾਨ ਤੇ ਲਗਣਾ ਹੀ ਸਹੀ ਸਮਝਿਆਂ ਜਿਸ ਨਾਲ ਉਸ ਦੀ ਜਿੰਦਗੀ ਕਾਫੀ ਸੋਖੀ ਹੋ ਗਈ ਸੀ ।ਪਰ ਉਸ ਦੀਆਂ ਇਛਾਵਾਂ ਉਸ ਨੂੰ ਦੁਖ ਦਿੰਦੀਆਂ ਉਹ ਕਦੇ ਕਿਸੇ ਦੀ ਜ਼ਿੰਦਗੀ ਵਿੱਚੋਂ ਆਨੰਦ ਲੱਭਦਾ ਅਤੇ ਕਦੇ ਕਿਸੇ ਵਰਗੀ ਜਿੰਦਗੀ ਦੀ ਕਾਮਨਾ ਕਰਦਾ I ਉਹ ਹਰ ਰੋਜ ਇਕ ਬੰਦੇ ਨੂੰ ਵੱਡੀ ਗੱਡੀ ਵਿਚ ਮਾਰਕਿਟ ਆਉਦਾਂ ਵੇਖਦਾ I ਤੇ ਸੋਚਦਾ ਕਿ ਇਸ ਦੀ ਜਿੰਦਗੀ ਵਿਚ ਕਿੰਨਾ ਆਨੰਦ ਹੈ ਉਹ ਗੱਡੀ ਵਿਚ ਆਉਂਦਾ ਤੇ ਸਾਰੇ ਉਸ ਨੂੰ ਗੱਡੀ ਵਿਚ ਹੀ ਜੋ ਉਸ ਨੂੰ ਚਾਹੀਦਾ ਉਹ ਦੇ ਦਿੰਦੇ I ਤੇਜਾ ਜਦੋ ਵੀ ਉਸ ਨੂੰ ਦੇਖਦਾ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਮੇਰੀ ਜਿੰਦਗੀ ਗੱਡੀ ਵਾਲੇ ਵਰਗੀ ਕਰਦੇ ਤੇ ਸੋਚਾ ਵਿਚ ਉਸ ਦੀ ਜਿੰਦਗੀ ਦਾ ਆਨੰਦ ਮਾਣਦਾ I ਹੁਣ ਉਸ ਦਾ ਦਿਲ ਆਪਣੀ ਜ਼ਿੰਦਗੀ ਵਿਚ ਨਹੀ ਲਗਦਾ ਸੀ ਉਹ ਹਮੇਸ਼ਾ ਗੱਡੀ ਵਾਲੇ ਦੀ ਜਿੰਦਗੀ ਵਾਰੇ ਹੀ ਸੋਚਦਾ ਰਹਿੰਦਾ ਉਸ ਨੇ ਬਹੁਤ ਸਾਰੀਆ ਸੁਖਾਂ ਸੁਖ ਰਖੀਆ ਸੀ ।ਉਹ ਜਲਦੀ ਤੋ ਜਲਦੀ ਆਪਣੀ ਜਿੰਦਗੀ ਬਦਲਣਾ ਚਾਹੁੰਦਾ ਸੀ I ਇਕ ਦਿਨ ਉਹ ਏਹੀ ਸੋਚ ਰਿਹਾ ਸੀ ਕਿ ਨਾਲ ਦੀ ਦੁਕਾਨ ਤੇ ਕੰਮ ਕਰਦੇ ਰਾਜੂ ਨੇ ਪੁੱਛਿਆ ਕਿ ਕੀ ਸੋਚ ਰਿਹਾ ਤੇਜੇ ? ਤੇਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ