ਓਹਨੀ ਦਿੰਨੀ ਉਹ ਸਾਡੀਆਂ ਗੱਡੀਆਂ ਧੋਣ ਆਇਆ ਕਰਦੇ ਸਨ..!
ਓਦੋਂ ਸਾਡਾ ਅਲਮਾਰੀਆਂ,ਤਾਲੇ ਕੁੰਜੀਆਂ ਅਤੇ ਫਰਨੀਚਰ ਬਣਾਉਣ ਦਾ ਕੰਮ ਹੁੰਦਾ ਸੀ..!
ਇੱਕ ਦਿਨ ਕੰਮ ਦਾ ਵਾਹਵਾ ਜ਼ੋਰ ਸੀ ਤੇ ਸੁਪਰਵਾਈਜ਼ਰ ਛੁੱਟੀ ਮਾਰ ਗਿਆ..
ਪਿਤਾ ਜੀ ਓਹਨਾ ਨੂੰ ਬਾਹਰ ਖਲੋਤਿਆਂ ਨੂੰ ਅੰਦਰ ਸੱਦ ਲਿਆਏ..ਕੁਝ ਸਵਾਲ ਪੁੱਛੇ ਤੇ ਹੈਲਪਰ ਲਗਾ ਦਿੱਤਾ..ਸਮੇਂ ਦੇ ਬੜੇ ਪਾਬੰਦ ਅਤੇ ਹੱਦ ਦਰਜੇ ਦੀ ਨਿਮਰਤਾ ਨਾਲ ਭਰੇ ਹੋਏ ਉਹ ਦਿਨਾਂ ਵਿਚ ਹੀ ਪੂਰਾ ਕੰਮ ਸਿੱਖ ਗਏ..!
ਹੁਣ ਓਹਨਾ ਨੂੰ ਇੱਕ ਅਲਮਾਰੀ ਦਾ ਸੌ ਰੁਪਈਆ ਮਿਲਣ ਲੱਗਾ..
ਦਿਨੇ ਸਾਡੇ ਕੋਲ ਕੰਮ ਕਰਿਆ ਕਰਦੇ ਤੇ ਰਾਤੀ ਘਰੇ..ਤਿੰਨ ਦਿਨਾਂ ਵਿਚ ਇੱਕ ਅਲਮਾਰੀ ਘਰੋਂ ਤਿਆਰ ਹੋ ਕੇ ਫੈਕਟਰੀ ਆਉਣ ਲੱਗੀ!
ਕੁਝ ਸਾਲਾਂ ਬਾਹਦ ਓਹਨਾ ਪਿਤਾ ਜੀ ਕੋਲੋਂ ਬਕਾਇਦਾ ਇਜਾਜਤ ਲੈ ਕੇ ਸਾਥੋਂ ਕਾਫੀ ਦੂਰ ਇੱਕ ਨਿੱਕੀ ਜਿਹੀ ਵਰਕਸ਼ਾਪ ਮੁੱਲ ਲੈ ਲਈ..
ਮਗਰੋਂ ਇੱਕ ਨਿੱਕੀ ਜਿਹੀ ਫੈਕਟਰੀ ਦੇ ਮਾਲਕ ਬਣ ਗਏ..ਨਿਮਰਤਾ ਅੱਗੇ ਨਾਲੋਂ ਵੀ ਹੋਰ ਜਿਆਦਾ ਦੂਣ-ਸਵਾਈ ਹੋ ਗਈ..!
ਪਰ ਓਹਨੀ ਦਿੰਨੀ ਇੱਕ ਅਜੀਬ ਜਿਹੀ ਗੱਲ ਹੋਇਆ ਕਰਦੀ…
ਹਰੇਕ ਸਾਲ ਜੂਨ ਮਹੀਨੇ ਸ਼ਹੀਦੀ ਪੂਰਵ ਵਾਲੇ ਦਿਨਾਂ ਵਿਚ ਓਹੀ ਸਾਡੀ ਫੈਕਟਰੀ ਦੇ ਬਾਹਰ ਓਸੇ ਤਰਾਂ ਲੋਕਾਂ ਦੀਆਂ ਕਾਰਾਂ ਸਾਫ ਕਰਿਆ ਕਰਦੇ,ਨਾਲ ਹੀ ਛਬੀਲ ਅਤੇ ਗੁਰੂ ਕਾ ਲੰਗਰ ਵੀ ਲਗਿਆ ਕਰਦਾ..
ਹਾਲਾਂਕਿ ਹੁਣ ਤੱਕ ਓਹਨਾ ਦੀਆਂ ਆਪਣੀਆਂ ਖੁਦ ਦੀਆਂ ਚਾਰ ਕਾਰਾਂ ਹੋ ਗਈਆਂ ਸਨ ਜਿਹੜੀਆਂ ਖੁਦ ਓਹਨਾ ਦੇ ਨੌਕਰ ਧੋਇਆ ਕਰਦੇ ਸਨ..!
ਜਦੋਂ ਵੀ ਇਸ ਸਾਰੇ ਵਰਤਾਰੇ ਦੀ ਵਜਾ ਪੁੱਛੀ ਤਾਂ ਅੱਗੋਂ ਹੱਸ ਕੇ ਟਾਲ਼ ਦਿੱਤਾ..!
ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jasvir Singh
bahut khoob g