ਮੇਰੀ ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ..
ਕਾਰਨ ਉਸ ਵੱਲੋਂ ਮੇਰੀ ਹਰ ਗੱਲ ਵਿਚ ਨੁਕਸ ਕੱਢੀ ਜਾਣਾ..!
ਮੇਰੇ ਤਾਇਆਂ ਚਾਚਿਆਂ ਦੀਆਂ ਕੁੜੀਆਂ ਕਦ ਪੱਖੋਂ ਮੈਥੋਂ ਥੋਡੀਆਂ ਉੱਚੀਆਂ ਸਨ..ਵਿਆਹ ਮੰਗਣੇ ਤੇ ਹੋਏ ਇੱਕਠ ਵਿਚ ਮੇਰਾ ਪੰਜ ਫੁੱਟ ਦਾ ਕਦ ਬਿਨਾ ਵਜਾ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ..ਉਹ ਮੇਰੀ ਮਾਂ ਨੂੰ ਨਸੀਹਤਾਂ ਦਿੰਦੀ..ਇਸਨੂੰ ਉੱਚੀ ਅੱਡੀ ਪਵਾ ਕੇ ਤੋਰਿਆ ਕਰ..ਕੱਲ ਨੂੰ ਰਿਸ਼ਤਾ ਨਾ ਹੋਇਆ ਤਾਂ ਫੇਰ ਕੀ ਕਰੇਗੀ..!
ਮਾਂ ਮੈਨੂੰ ਕੁਝ ਆਖਦੀ ਤਾਂ ਮੈਂ ਅੱਗਿਓਂ ਉਸਨੂੰ ਬੁਰਾ ਭਲਾ ਆਖ ਦਿੰਦੀ..ਮੇਰਾ ਤਰਕ ਹੁੰਦਾ ਕੇ ਉਚੀ ਅੱਡੀ ਵਾਲੇ ਸੈਂਡਲ ਨਾਲ ਸਿਰ ਪੀੜ ਸ਼ੁਰੂ ਹੋ ਜਾਂਦੀ ਏ..!
ਇਸ ਮਗਰੋਂ ਮੈਂ ਇੱਕਠਾਂ ਤੇ ਜਾਣਾ ਥੋੜਾ ਘੱਟ ਕਰ ਦਿੱਤਾ..ਉੱਤੋਂ ਮੇਰੀ ਐੱਮ.ਫਿੱਲ ਦੀ ਪੜਾਈ..!
ਕਿਧਰੇ ਨਾ ਵੀ ਜਾਂਦੀ ਤਾਂ ਵੀ ਮੈਨੂੰ ਪਤਾ ਲੱਗ ਹੀ ਜਾਂਦਾ ਕੇ ਮੇਰਾ ਕਦ ਅਤੇ ਹੋਰ ਕਿੰਨੀਆਂ ਸਾਰੀਆਂ ਗੱਲਾਂ ਮੇਰੀ ਗੈਰਹਾਜਰੀ ਵਿਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ..!
ਫੇਰ ਕਾਲਜ ਵਿਚ ਲੱਗੀ ਨੌਕਰੀ..ਬਾਹਰਲੇ ਸ਼ਹਿਰਾਂ ਵਿਚ ਟਰੇਨਿੰਗ ਕੈਂਪ ਅਤੇ ਸੈਮੀਨਾਰ..ਮੇਰਾ ਕਦ ਕਦੀ ਵੀ ਗੌਲਿਆ ਤੱਕ ਨਹੀਂ ਗਿਆ..ਜੇ ਕੋਈ ਕਰਦਾ ਵੀ ਤਾਂ ਪ੍ਰਵਾਹ ਨਾ ਕਰਦੀ!
ਫੇਰ ਜਿਸ ਦਿਨ ਪਤਾ ਲੱਗਾ ਉਹ ਨਹੀਂ ਰਹੀ ਤਾਂ ਬੜਾ ਰੋਈ..
ਆਪਣੇ ਆਪ ਨਾਲ ਗਿਲਾ ਕੀਤਾ ਕੇ ਕਿਓਂ ਲੜਦੀ ਰਹਿੰਦੀ ਸਾਂ ਉਸ ਨਾਲ..ਫੇਰ ਉਸ ਤੇ ਵੀ ਗਿਲਾ ਆਇਆ ਕੇ ਉਸਨੇ ਮੇਰੇ ਨਾਲ ਕਿਓਂ ਬਣਾ ਕੇ ਨਹੀਂ ਰੱਖੀ..ਆਖਿਰ ਉਸਦਾ ਖੂਨ ਸਾਂ..ਹੱਡ ਮਾਸ ਦਾ ਲੋਥੜਾ ਸਾਂ..!
ਜਿਹੜਿਆਂ ਰਿਸ਼ਤਿਆਂ ਦਾ ਹਵਾਲਾ ਦੇ ਕੇ ਨਿੱਕੇ ਕਦ ਤੋਂ ਡਰਾਇਆ ਕਰਦੀ ਸੀ ਉਹ ਹੁਣ ਅੱਗੇ ਪਿੱਛੇ ਫਿਰਦੇ ਨੇ..ਅਕਸਰ ਸੋਚਦੀ ਹਾਂ ਕੇ ਕਿੰਨਾ ਪਿਆਰ ਕਰਦੀਆਂ ਨੇ ਦਾਦੀਆਂ ਨਾਨੀਆਂ..
ਫੇਰ ਸੋਚਦੀ ਹਾਂ ਕੇ ਸ਼ਾਇਦ ਉਸਦੇ ਕੋਲ ਮੇਰੇ ਵਰਗੇ ਹੋਰ ਕਿੰਨੇ ਸਾਰੇ ਬਦਲ ਸਨ..ਤਾਂ ਹੀ ਸ਼ਾਇਦ ਇੰਝ ਕਰਿਆ ਕਰਦੀ ਸੀ..ਪਰ ਹੁਣ ਕੀ ਹੋ ਸਕਦਾ..ਉਸਨੇ ਕਿਹੜਾ ਵਾਪਿਸ ਆਉਣਾ..ਸਦਾ ਲਈ ਤੁਰ ਗਈ ਏ..ਹਰੇਕ ਨੇ ਤੁਰ ਜਾਣਾ..ਜਵਾਨੀ ਵੇਲੇ ਇਸ ਗੱਲ ਦਾ ਇਹਸਾਸ ਨਹੀਂ ਹੁੰਦਾ ਪਰ ਮਗਰੋਂ ਇਹ ਹਕੀਕਤ ਸਾਫ ਹੁੰਦੀ ਜਾਂਦੀ ਏ!
ਅੱਜ ਮੇਰੀ ਧੀ ਦੇ ਅੱਗਿਓਂ ਧੀ ਹੋਈ ਏ..ਨਾਨੀ ਬਣ ਗਈ ਹਾਂ..ਉਸ ਵੱਲ ਵੇਖਦੀ ਰਹਿੰਦੀ ਹਾਂ..ਕਦੀ ਹੱਸਦੀ ਏ..ਕਦੀ ਰੋ ਪੈਂਦੀ ਏ..ਕਦੀ ਮੇਰੀ ਝੋਲੀ ਗਿੱਲੀ ਕਰ ਦਿੰਦੀ ਏ..ਹਰ ਚੀਜ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਹਾਂ..ਜੇ ਇਸਦੇ ਜਵਾਨ ਹੋਣ ਤੱਕ ਜਿਉਂਦੀ ਰਹੀ ਤਾਂ ਜਰੂਰ ਵਿਖਾਇਆ ਕਰਾਂਗੀ..
ਜੇ ਕਦੀ ਲੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ