ਅੱਸੀਵੀਆਂ ਦੀ ਗੱਲ ਹੈ..ਪਿਤਾ ਜੀ ਦੀ ਨਿੱਕੇ ਜਿਹੇ ਸਟੇਸ਼ਨ ਤੇ ਬਦਲੀ ਹੋ ਗਈ!
ਵੱਡਾ ਕਵਾਟਰ ਖਾਲੀ ਨਾ ਹੋਣ ਕਰਕੇ ਇੱਕ ਕਮਰੇ ਦੇ ਨਿੱਕੇ ਜਿਹੇ ਕੁਆਟਰ ਵਿਚ ਸਾਲ ਕੂ ਭਰ ਰਹਿਣਾ ਪਿਆ!
ਨਿੱਕੀ ਜਿੰਨੀ ਰਸੋਈ,ਗੁਸਲਖਾਨਾ ਅਤੇ ਤੇ ਨਿੱਕਾ ਜਿੰਨਾ ਵੇਹੜਾ..ਘਰ ਸ਼ੁਰੂ ਬਾਅਦ ਵਿਚ ਹੁੰਦਾ ਤੇ ਮੁੱਕ ਪਹਿਲਾਂ ਜਾਇਆ ਕਰਦਾ..!
ਪਰ ਅੰਗਰੇਜਾਂ ਵੇਲੇ ਦੇ ਬਣੇ ਉਸ ਨਿੱਕੇ ਜਿਹੇ ਕੁਆਟਰ ਵਿਚ ਸੁਕੂਨ ਅਤੇ ਆਰਾਮ ਬਹੁਤ ਸੀ..ਸਿਆਲ ਵਿਚ ਹੱਦੋਂ ਵੱਧ ਨਿੱਘਾ ਅਤੇ ਗਰਮੀਆਂ ਵਿਚ ਠੰਡਾ!
ਇਲਾਕੇ ਵਿਚ ਲਾਗੇ ਚਾਗੇ ਕਿੰਨੀਆਂ ਸਾਰੀਆਂ ਵਾਕਫ਼ੀਆਂ ਹੋਣ ਕਰਕੇ ਲੋਕ ਅਕਸਰ ਹੀ ਗੱਡੀ ਚੜਨ ਵੇਲੇ ਘਰੇ ਚਾਹ ਪਾਣੀ ਪੀਣ ਆ ਜਾਇਆ ਕਰਦੇ!
ਇੱਕ ਦਿਨ ਅਚਨਚੇਤ ਇੱਕ ਅਫਸਰ ਰਿਸ਼ਤੇਦਾਰ ਦੀ ਅੰਬੈਸਡਰ ਕਾਰ ਸਣੇ ਪਰਿਵਾਰ ਬੂਹੇ ਅੱਗੇ ਆਣ ਖਲੋਤੀ!
ਮਾਤਾ ਜੀ ਨੇ ਅਚਨਚੇਤ ਆਏ ਪ੍ਰਾਹੁਣਿਆਂ ਦੀ ਬੜੀ ਆਓ ਭਗਤ ਕੀਤੀ..ਦੋ ਤਿੰਨ ਘੰਟੇ ਲਾ ਕੇ ਰੋਟੀ ਤਿਆਰ ਕੀਤੀ..ਜੀਅ ਜਿਆਦਾ ਸਨ ਤੇ ਕੁਰਸੀਆਂ ਘੱਟ..ਫੇਰ ਵੀ ਸੇਵਾ ਪਾਣੀ ਵਿਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ!
ਕੁਝ ਮਹੀਨਿਆਂ ਮਗਰੋਂ ਹੀ ਓਹਨਾ ਦੀ ਸ਼ਹਿਰ ਪਾਈ ਨਵੀਂ ਕੋਠੀ ਦੀ ਚੱਠ ਤੇ ਸਾਨੂੰ ਸਾਰੇ ਪਰਿਵਾਰ ਨੂੰ ਸੱਦਾ ਪੱਤਰ ਆ ਗਿਆ!
ਕਨਾਲ ਵਿਚ ਬਣੀ ਕਿੰਨੇ ਕਮਰਿਆਂ ਵਾਲੀ ਉਸ ਕੋਠੀ ਦਾ ਇੱਕ ਗੁਸਲਖਾਨਾ ਵਿਖਾਉਂਦਿਆਂ ਹੋਇਆਂ ਸਾਰਿਆਂ ਸਾਮਣੇ ਮੇਰੇ ਬਾਪ ਦਾ ਮਜਾਕ ਉਡਾ ਦਿੱਤਾ ਗਿਆ ਕੇ ਦੇਖ ਲੈ ਭਾਈ ਤੇਰੇ ਪੂਰੇ ਸਰਕਾਰੀ ਕੁਆਟਰ ਜਿੱਡਾ ਤਾਂ ਸਾਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ