ਸੰਨ ਸਤਾਰਾਂ ਸੌ ਸੋਲਾਂ..
ਬੰਦਾ ਸਿੰਘ ਬਹਾਦੁਰ ਗੜੀ ਵਿਚੋਂ ਕੈਦ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਸੀ..ਤਲਾਸ਼ੀ ਮਗਰੋਂ ਕੁਲ 600 ਰੁਪਈਏ ਨਿੱਕਲੇ..!
ਲਾਹੌਰ ਦਾ ਹਾਕਮ ਅਬਦੁਸ ਸਮੱਦ ਖਾਨ..ਟਿਚਕਰ ਕੀਤੀ ਬੰਦਾ ਸਿਹਾਂ ਖੁਦ ਨੂੰ ਪੰਜਾਬ ਦਾ ਬਾਦਸ਼ਾਹ ਅਖਵਾਉਂਦਾ ਹੁੰਦਾ ਸੀ..ਕੁਲ ਪੂੰਜੀ ਛੇ ਸੌ..ਸਿਰਫ ਛੇ ਸੌ ਰੁਪਈਆਂ ਵਾਲਾ ਬਾਦਸ਼ਾਹ..!
ਅੱਗੋਂ ਗਰਜਿਆ..ਸਮੱਦ ਖਾਨ ਮੈਂ ਬਾਦਸ਼ਾਹ ਦਰਵੇਸ਼ ਗੋਬਿੰਦ ਸਿੰਘ ਦਾ ਪੁੱਤਰ ਹਾਂ..
ਓਹੀ ਗੋਬਿੰਦ ਸਿੰਘ ਜਿਸਨੇ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ਾਂ ਵਾਂਙ ਰਹਿਣਾ ਸਿਖਾਇਆ..!
ਸਾਖੀ ਪੜਦਾ ਹੈਰਾਨ ਸਾਂ..ਦਸਮ ਪਿਤਾ ਦਾ ਸਿਰਫ ਕੁਝ ਕੂ ਮਹੀਨਿਆਂ ਦਾ ਸਾਥ..
ਪਰ ਬੰਦਾ ਸਿੰਘ ਬਹਾਦੁਰ ਦੀ ਸੋਚ ਵਿਚ ਕ੍ਰਾਂਤੀਕਾਰੀ ਬਦਲਾਓ..!
ਅੱਜ ਦਾ ਪੰਥ ਰਤਨ..ਮੱਥਾ ਟੇਕਣਾ ਹੁੰਦਾ ਤਾਂ ਪੈਸੇ ਨਾਲ ਖਲੋਤੇ ਸਿਕੋਰਟੀ ਵਾਲੇ ਕੋਲੋਂ ਮੰਗਦਾ..ਪ੍ਰੈਸ ਪੁੱਛਦੀ..ਤੁਸੀਂ ਏਡੇ ਵੱਡੇ ਤੇ ਬੋਝੇ ਵਿਚ ਇੱਕ ਪੈਸਾ ਨਹੀਂ..!
ਅੱਗੋਂ ਭੋਲਾ ਜਿਹਾ ਜੁਆਬ..ਮੇਰੇ ਕੋਲ ਪੈਸੇ ਕਿਥੇ..ਮੈਂ ਤਾਂ ਗਰੀਬ ਜਿਹਾ ਇਨਸਾਨ ਹਾਂ..!
ਤੀਰ ਵਾਲਾ ਬਾਬਾ ਕੌਮ ਦੇ ਮਹਾਨ ਸਕਾਲਰ ਸ੍ਰ ਕਪੂਰ ਸਿੰਘ ਆਈ.ਸੀ.ਐੱਸ ਦੀ ਗੱਲ ਬੜੀ ਧਿਆਨ ਨਾਲ ਸੁਣਿਆ ਕਰਦਾ ਸੀ..
ਅਖ਼ੇ ਸਰਦਾਰ ਸਾਬ ਤੁਹਾਡੀਆਂ ਗੱਲਾਂ ਬਹੁਤੀਆਂ ਸਮਝ ਤੇ ਨਹੀਂ ਪੈਂਦੀਆਂ ਪਰ ਏਨਾ ਜਰੂਰ ਲੱਗਦਾ ਕੇ ਤੁਸੀਂ ਬੋਲਦੇ ਸੱਚ ਹੋ..!
ਓਹੀ ਕਪੂਰ ਸਿੰਘ ਜਿਹੜਾ ਜਦੋਂ ਪਾਰਲੀਮੈਂਟ ਵਿਚ ਕੌਂਮ ਨਾਲ ਸੰਤਾਲੀ ਮਗਰੋਂ ਕੀਤੇ ਧੱਕਿਆਂ ਦੀ ਗੱਲ ਕਰਦਾ ਤਾਂ ਨਹਿਰੂ ਵਰਗਿਆਂ ਦੀਆਂ ਨੀਵੀਆਂ ਪੈ ਜਾਂਦੀਆਂ..
ਮਾਸਟਰ ਤਾਰਾ ਸਿੰਘ ਨੂੰ ਆਖਿਆ ਕਰਦਾ..ਹੋਰ ਜਿੰਨੂੰ ਮਰਜੀ ਚੁਣ ਲਿਆ ਕਰੋਂ ਪਰ ਇਸ ਸਰਦਾਰ ਨੂੰ ਸੰਸਦ ਵਿਚ ਨਾ ਲਿਆਇਆ ਕਰੋ..ਸੱਚ ਕਿਥੇ ਜਰਿਆ ਜਾਂਦਾ..!
ਸੱਚੇ ਦੀ ਜੁਬਾਨ ਹੀ ਨਹੀਂ..ਰੋਮ ਰੋਮ ਵੀ ਬੋਲਦਾ..ਇਥੋਂ ਤੱਕ ਉਸਦੇ ਸਾਹਾਂ ਵਿਚ ਵੀ ਸੱਚ ਦੇ ਬੁੱਲੇ ਹੁੰਦੇ..!
ਸੱਚ ਨੂੰ ਬੇਖੌਫ ਹੋ ਕੇ ਐਨ ਵਿਚਕਾਰ ਹੋ ਕੇ ਤੁਰਨ ਦੀ ਆਦਤ ਹੁੰਦੀ ਹੈ..
ਨੀਵੀਂ ਪਾਈ ਤੁਰੇ ਜਾਂਦੇ ਝੂਠ ਨੂੰ ਹਮੇਸ਼ਾਂ ਏਹੀ ਡਰ ਕੇ ਕਿਧਰੇ ਸੱਚ ਨਾਲ ਟਾਕਰੇ ਹੀ ਨਾ ਹੋ ਜਾਣ..!
ਮਨਜੀਤ ਸਿੰਘ ਭੋਮਾ ਆਖਦੇ ਕੇ ਤਿੰਨ ਜੂਨ ਚੁਰਾਸੀ ਨੂੰ ਜਦੋਂ ਪੂਰੇ ਹਮਲੇ ਦਾ ਮਾਹੌਲ ਬਣ ਗਿਆ ਤਾਂ ਟੋਹੜਾ ਤੀਰ ਵਾਲੇ ਬਾਬੇ ਕੋਲ ਜਾ ਆਖਣ ਲੱਗਾ ਸੰਤ ਜੀ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ..ਬੇਸ਼ੁਮਾਰ ਤਾਕਤਾਂ..ਅਤੇ ਅਣਗਿਣਤ ਵਸੀਲੇ ਹੁੰਦੇ..ਦਿੱਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ