ਕਹਾਣੀ-ਅਸਲ ਪਿਆਰ
ਭਾਗ-13(ਆਖ਼ਿਰੀ)
*****************
ਸਨੇਹਾ ਸ਼ਿਵਮ ਕੋਲ਼ ਜਾਂਦੀ ਜਾਂਦੀ ਰੁੱਕ ਜਾਂਦੀ ਏ…..ਅੰਕਲ ਐਨ ਆਪਣੇ ਸਵਾਲ ਜ਼ਾਰੀ ਰੱਖਦਿਆਂ ਆਖਦੇ….ਮੈਂਨੂੰ ਪੂਰਾ ਯਕੀਨ ਅੰਜ਼ਲੀ ਬਾਰੇ ਸੁਣ ਕੇ ਸ਼ਿਵਮ ਸਰ ਜਰੂਰ ਭਾਵੂਕ ਹੋ ਜਾਣਗੇ ਤੇ ਜੇ ਉਨ੍ਹਾਂ ਨੇ ਕੋਈ ਗਲਤ ਫ਼ੈਸਲਾ ਲੈ ਲਿਆ ਤੇ ਦੁਬਾਰੇ ਅੰਜਲੀ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ….ਸਨੇਹਾ ਇੱਕ ਦਮ ਸਹਿਮ ਜਾਂਦੀ ਏ…ਤੇ ਸ਼ਿਵਮ ਦਾ ਉਸਨੂੰ ਛੱਡ ਜਾਣ ਦਾ ਡਰ ਉਸ ਦਾ ਦਿਲ ਬੈਠ ਜਾਂਦਾ ਏ….ਤੇ ਸ਼ਿਵਮ ਤੱਕ ਜਾਣ ਦੀ ਹਿੰਮਤ ਨਹੀ ਪੈਂਦੀ….ਅਗਲੇ ਦਿਨ ਜਦੋ ਸਨੇਹਾ ਸਵੇਰੇ ਉੱਠਦੀ ਏ ਤਾਂ ਉਸਦੇ ਪਾਪਾ ਪਹਿਲਾਂ.ਹੀ ਉਨ੍ਹਾਂ ਦੇ ਘਰ ਆਏ ਹੁੰਦੇ ਹਨ….ਸ਼ਾਇਦ ਸ਼ਿਵਮ ਨੇ ਹੀ ਸੱਦਿਆ ਸੀ…ਤੇ ਸ਼ਿਵਮ ਉਨ੍ਹਾਂ ਨੂੰ ਪੈਸੇ ਦੇਣ ਬਾਰੇ ਹੀ ਗੱਲ ਕਰ ਰਿਹਾ ਹੁੰਦਾ….ਪਰ ਸ਼ਿਵਮ ਪੈਸੇ ਦੇਣ ਤੋ ਪਹਿਲਾਂ ਇੱਕ ਪੱਕਾ ਕਰਨਾ ਚਾਹੁੰਦਾ ਸੀ ਕਿ ਭਵਿੱਖ ਵਿੱਚ ਸਨੇਹਾ ਦੇ ਪਿਤਾ ਸਨੇਹਾ ਨੂੰ ਦੁਬਾਰੇ ਪੈਸੇ ਲਈ ਤੰਗ ਨਾ ਕਰਨ….ਇਸਲਈ ਉਹ ਸਾਫ਼ ਸਾਫ਼ ਆਖ ਦੇਂਦਾ ਏ ਕਿ ਤੁਹਾਡਾ ਸਾਰਾ ਕਰਜ਼ ਉਤਾਰ ਦਿੱਤਾ ਗਿਆ ਏ ਪਰ ਹੁਣ ਸ਼ਰਤਾਂ ਵਿੱਚ ਥੋੜ੍ਹਾ ਫੇਰ ਬਦਲ ਕਰ ਦਿੱਤਾ ਗਿਆ ਏ….ਕਿਉਕਿ ਤੁਸੀ ਸਨੇਹਾ ਦੇ ਅਸਲ ਪਿਤਾ ਨਹੀ ਹੋ ਤਾਂ ਉਹ ਸਕਦਾ ਤੁਸੀ ਦੁਬਾਰੇ ਉਸ ਨੂੰ ਪੈਸੇ ਲਈ ਤੰਗ ਕਰ ਸਕਦੇ ਹੋ,ਇਸਲਈ ਇਹ ਪੈਸੇ ਮੈਂ ਤੁਹਾਨੂੰ ਉਧਾਰ ਦਿੱਤੇ ਨੇ ਤੇ ਤੁਸੀ ਇਹ ਪੈਸੇ ਮੈਂਨੂੰ ਥੋੜੇ ਥੋੜੇ ਕਰ ਕੇ ਵਾਪਿਸ ਕਰੋਗੇ….ਤੁਸੀ ਤੇ ਤੁਹਾਡਾ ਬੇਟਾ ਅੱਜ ਤੋ ਸਾਡੀ ਕੰਪਨੀ ਵਿੱਚ ਕੰਮ ਕਰੋਗੇ…..ਮੈਂ ਸਿਰਫ਼ ਤੁਹਾਡੇ ਤੋ ਉਧਾਰ ਵਾਲੇ ਪੈਸੇ ਹੀ ਵਸੂਲਾਂ ਗਾਂ…..ਜੇ ਕੰਪਨੀ ਵਿੱਚ ਰਹਿੰਦਿਆ ਤੁਸੀ ਕੋਈ ਵੀ ਗੜਬੜ ਕੀਤੀ ਜਾਂ ਕੰਮ ਨਾ ਕੀਤਾ…ਤਾਂ ਤੁਹਾਨੂੰ ਨੌਕਰੀ ਤੋ ਕੱਡ ਦਿੱਤਾ ਜਾਵੇਗਾ….ਇਹ ਬਿਲਕੁੱਲ ਨਾ ਸਮਝਿਉ ਕਿ ਰਿਸ਼ਤੇਦਾਰੀ ਕਰਕੇ ਕੋਈ ਲਿਹਾਜ਼ ਰੱਖੀ ਜਾਵੇਗੀ….ਨਾਲੇ ਇੱਕ ਗੱਲ ਹੋਰ ਕਰਜ਼ ਦੀ ਕਿਸਤ ਕੱਟ ਕੇ ਜੋ ਪੈਸੇ ਬੱਚਣਗੇ,ਉਹ ਤੁਹਾਡੇ ਹੀ ਹੋਣਗੇ…ਜਿਸ ਨਾਲ ਤੁਸੀ ਆਪਣਾ ਘਰ ਚਲਾ ਸਕਦੇ ਹੋ….ਉਮੀਦ ਰੱਖਦਾ ਕਿ ਤੁਸੀ ਵੀ ਆਤਮ ਸਨਮਾਨ ਰੱਖਦੇ ਹੋਵੋਗੇ…ਤੇ ਸਮਾਜ਼ ਵਿੱਚ ਸਿਰ ਉੱਠਾ ਕੇ ਜਿਉਣਾ ਚਾਹੁੰਦੇ ਹੋਵੋਗੇ….ਤੇ ਜੇ ਤੁਹਾਨੂੰ ਮੇਰੀਆਂ ਸ਼ਰਤਾਂ ਮੰਜੂਰ ਨੇ ਤਾਂ ਸਾਮਹਣੇ ਪਏ ਕਾਗਜ਼ਾ ਤੇ ਹਸਤਾਖ਼ਰ ਕਰ ਦਿਉ….ਤੁਸੀ ਇਸਨੂੰ ਅਰਾਮ ਨਾਲ ਪੜ੍ਹ ਸਕਦੇ ਹੋ….ਤੇ ਸੋਚ ਸਮਝ ਕੇ ਦਸਤਖੱਤ ਕਰ ਦਿਉ…ਮੈਨੂੰ ਕੋਈ ਜ਼ਲਦੀ ਨਹੀ….ਤੁਹਾਡਾ ਫ਼ੈਸਲਾ ਤੁਹਾਨੂੰ ਸਾਹੂਕਾਰਾਂ ਦੇ ਦਬਾਅ ਤੋ ਮੁਕਤੀ ਦਵਾਂ ਦੇਵੇਗਾ….ਸ਼ਿਵਮ ਆਪਣੇ ਸੈਕਟਰੀ ਨੂੰ ਉਸ ਨਾਲ ਨਜਿੱਠਣ ਲਈ ਆਖਦਾ ਹੈਂ ਤੇ ਆਪ ਜਾ ਕੇ ਤਿਆਰ ਹੋਣ ਲੱਗ ਜਾਂਦਾ ਏ….ਜਦੋ ਸਨੇਹਾ ਨੂੰ ਪਤਾ ਲੱਗਦਾ ਤਾਂ ਉਹ ਭਾਵੂਕ ਹੋ ਜਾਂਦੀ ਏ ਤੇ ਸੋਚਦੀ ਏ ਕਿ ਉਹ ਬਹੁਤ ਗਲਤ ਕਰ ਰਹੀ ਏ…..ਸਿਰਫ਼ ਆਪਣੇ ਲਈ ਸੋਚ ਰਹੀ ਏ….ਜਦਕਿ ਸ਼ਿਵਮ ਉਸ ਲਈ ਕਿੰਨਾ ਕੁੱਝ ਕਰ ਰਿਹਾ ਹੈਂ ਤੇ ਨਾ ਚਾਹੁੰਦਿਆ ਵੀ ਦਿਲ ਨੂੰ ਧਰਵਾਸ ਦੇਂਦੀ ਏ ਤੇ ਇੱਕ ਗਲਤ ਫ਼ੈਸਲਾ ਲੈਣ ਤੋ ਰੁੱਕ ਜਾਂਦੀ ਏ…ਤੇ ਸ਼ਿਵਮ ਨੂੰ ਅੰਜਲੀ ਬਾਰੇ ਦੱਸਣ ਦਾ ਫ਼ੈਸਲਾ ਲੈ ਲੈਂਦੀ ਏ…ਤੇ ਅੰਜਲੀ ਬਾਰੇ ਸੁਣ ਕੇ ਜੋ ਫ਼ੈਸਲਾ ਸ਼ਿਵਮ ਲਏ ਗਾ,ਉਹ ਖਿੜੇ ਮੱਥੇ ਸਵਿਕਾਰ ਕਰ ਲਵੇਗੀ…..ਤੇ ਸ਼ਿਵਮ ਕੋਲ਼ ਜਾ ਕੇ ਅੰਜਲੀ ਬਾਰੇ ਸੱਭ ਦੱਸ ਦੇਂਦੀ ਏ…..ਸ਼ਿਵਮ ਸਾਰੀ ਵਾਰਤਾਲਾਪ ਬਹੁਤ ਗੰਭੀਰ ਹੋ ਕੇ ਸੁਣਦਾ ਏ….ਤੇ ਫ਼ਿਰ ਖੁਸ਼ ਹੋ ਕੇ ਸਨੇਹਾ ਨੂੰ ਗਲੇ ਲਗਾ ਲੈਂਦਾ ਏ ਤੇ ਆਖਦਾ ਏ….ਸਨੇਹਾ ਤੁਸੀ ਮੇਰੀ ਆਖ਼ਿਰੀ ਟੈਸਟ ਚੋ ਵੀ ਪਾਸ ਹੋ ਗਏ…ਸਨੇਹਾ ਭਿੱਜਿਆ ਅੱਖਾ ਨਾਲ ਕੀ???….ਕੱਲ ਰਾਤੀ ਜਦੋ ਅੰਕਲ ਐਨ ਤੇ ਤੁਸੀ ਗੱਲ ਕਰ ਰਹੇ ਸੀ ਤਾਂ ਮੈਂ ਸੱਭ ਸੁਣ ਲਿਆ ਸੀ….ਨਾਲੇ ਇਹ ਸੱਭ ਮੈਂਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ…ਜਦੋ ਅੰਜਲੀ ਪਾਰਟੀ ਵਿੱਚ ਆਈ ਸੀ….ਮੈਂ ਦੇਖ ਲਿਆ ਸੀ ਤੇ ਜਦੋ ਉਹ ਤੁਹਾਨੂੰ ਮਿਲਣ ਆ ਰਹੀ ਸੀ….ਤਾਂਹੀ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਨ ਚਲਾ ਗਿਆ ਸੀ…..ਸਨੇਹਾ ਹੰਝੂ ਪੁੰਝਦੀ ਹੋਈ ਪਰ ਫੇਅ ਤੁਸੀ ਅੰਜ਼ਲੀ ਨੂੰ ਮਿਲੇ ਕਿਉ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
really bht sohni story g ..bht interesting c g .. it’s our pleasure to read this story g💚💙👏🏻👏🏻
Parveen kaur
ਸਾਰੇ ਦੇ ਸਾਰੇ ਪਾਠਕਾ ਦਾ ਜੋ ਵੀ ਕਹਾਣੀ ਨਾਲ ਜੁੜੇ ਰਹੇ ਦਿਲੋ ਮਾਣ ਸਤਿਕਾਰ ਤੇ ਪਿਆਰ…..ਬਹੁਤ ਬਹੁਤ ਸ਼ੁਕਰੀਆ ਜੀ
Harpreet sandhu
bhutt vdiaaa 👌👌👌
Rupinder
Bahut khoob… Bahut e pyaari kahani c… Mein pehle part to he roj wait krdi c k next part paeya k nhi…..
Rekha Rani
sorry g best writer’ ✍ da
Rekha Rani
ਬਹੁਤ ਵਧੀਆ ਸਟੋਰੀ ਸੀ। ਤੁਸੀ ਸਿ ਰਿਅਲ ਬਣਾ ਲੈਂਦੇ ਤਾ best👍💯 actor da award mill janda very nice story G
Akwinder Kaur
bhout sohni story c😍😍😍